Dengue alert- ਇਹ ਹਨ ਡੇਂਗੂ ਦੇ ਲੱਛਣ, ਸਰੀਰ ਵਿਚ ਦਿੱਸਣ ਤਾਂ ਹਾਲਤ ਵਿਗੜਨ ਤੋਂ ਪਹਿਲਾਂ ਇਸ ਤਰ੍ਹਾਂ ਕਰੋ ਬਚਾਅ...
Dengue alert- ਮੀਂਹ ਦੇ ਇਸ ਮੌਸਮ ਵਿਚ ਮੱਛਰ ਵਧਣ ਲੱਗਦੇ ਹਨ, ਜਿਸ ਕਾਰਨ ਡੇਂਗੂ ਅਤੇ ਮਲੇਰੀਆਂ ਵਰਗੀਆਂ ਗੰਭੀਰ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਦੱਸ ਦਈਏ ਕਿ ਡੇਂਗੂ ਦੇ ਮਰੀਜ਼ ਵਧਣ ਨਾਲ ਸਿਹਤ ਵਿਭਾਗ ਨੇ ਵੀ ਸਖ਼ਤ ਕਦਮ ਉਠਾਏ ਹਨ।
Dengue alert- ਮੀਂਹ ਦੇ ਇਸ ਮੌਸਮ ਵਿਚ ਮੱਛਰ ਵਧਣ ਲੱਗਦੇ ਹਨ, ਜਿਸ ਕਾਰਨ ਡੇਂਗੂ ਅਤੇ ਮਲੇਰੀਆਂ ਵਰਗੀਆਂ ਗੰਭੀਰ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਦੱਸ ਦਈਏ ਕਿ ਡੇਂਗੂ ਦੇ ਮਰੀਜ਼ ਵਧਣ ਨਾਲ ਸਿਹਤ ਵਿਭਾਗ ਨੇ ਵੀ ਸਖ਼ਤ ਕਦਮ ਉਠਾਏ ਹਨ। ਵਿਭਾਗ ਨੇ ਡੇਂਗੂ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਦਰਅਸਲ, ਇਹ ਇਕ ਵਾਇਰਲ ਬੁਖ਼ਾਰ ਹੈ, ਜੋ ਕੇ ਮੱਛਰਾਂ ਕਾਰਨ ਫੈਲਦਾ ਹੈ। ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਉਲਟੀਆਂ ਅਤੇ ਚਮੜੀ ਦੇ ਧੱਫੜ ਆਦਿ ਡੇਂਗੂ ਦੇ ਪ੍ਰਮੁੱਖ ਲੱਛਣ ਹਨ। ਡੇਂਗੂ ਹੋਣ ਉਪਰੰਤ ਮਰੀਜ਼ਾਂ ਦੀ ਪਲੇਟਲੈਟ ਗਿਣਤੀ ਤੇਜ਼ੀ ਨਾਲ ਘਟਣ ਲੱਗਦੀ ਹੈ। ਆਮ ਤੌਰ ਉਤੇ ਪਲੇਟਲੇਟ ਦੀ ਗਿਣਤੀ 150000 ਤੋਂ ਵੱਧ ਹੋਣੀ ਚਾਹੀਦੀ ਹੈ। ਸਿਹਤ ਮਾਹਿਰਾਂ ਅਨੁਸਾਰ ਡੇਂਗੂ ਵਿਚ ਇਹ ਬਹੁਤ ਘੱਟ ਹੋ ਜਾਂਦੀ ਹੈ। ਅਜਿਹੇ ਹਾਲਾਤ ਵਿਚ ਤੁਰਤ ਡਾਕਟਰ ਕੋਲ ਪਹੁੰਚ ਕਰੋ।
ਕਿਵੇਂ ਕਰੀਏ ਡੇਂਗੂ ਤੋਂ ਬਚਾਅ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਮੱਛਰ ਅਕਸਰ ਸਾਫ਼ ਪਾਣੀ ਵਿਚ ਪੈਦਾ ਹੁੰਦੇ ਹਨ। ਇਸ ਲਈ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਸਾਫ਼ ਪਾਣੀ ਨੂੰ ਆਪਣੇ ਆਲੇ ਦੁਆਲੇ ਇਕੱਠਾ ਨਾ ਹੋਣ ਦਿਓ। ਘਰ ਦੇ ਆਲੇ-ਦੁਆਲੇ, ਕੂਲਰ ਜਾਂ ਝਾੜੀਆਂ ਵਿੱਚ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿਓ। ਇਸ ਦੇ ਨਾਲ ਹੀ ਫੁਲ ਸਲੀਵ ਕੱਪੜੇ ਪਹਿਨੋ। ਮੱਛਰਾਂ ਤੋਂ ਬਚਣ ਲਈ ਓਡੋਮੋਸ ਆਦਿ ਦੀ ਵਰਤੋਂ ਕਰੋ।
ਇਸ ਤੋਂ ਇਲਾਵਾ ਜੇਕਰ ਤੁਹਾਨੂੰ ਡੇਂਗੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਆਪਣਾ ਟੈਸਟ ਕਰਵਾਓ। ਡਾਕਟਰ ਦੀ ਸਲਾਹ ਬਿਨਾਂ ਕੋਈ ਵੀ ਦਵਾਈ ਨਾ ਲਓ ਜਿਸ ਨਾਲ ਪਲੇਟਲੈਟ ਦੀ ਗਿਣਤੀ ਘਟਦੀ ਹੋਵੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।
Check out below Health Tools-
Calculate Your Body Mass Index ( BMI )