Dengue : ਫਰਿੱਜ ਤੋਂ ਡੇਂਗੂ ਦਾ ਕਹਿਰ! ਤੁਰੰਤ ਕਰੋ ਇਹ ਕੰਮ ਨਹੀਂ ਤਾਂ ਬਿਮਾਰ ਹੋ ਸਕਦਾ ਪੂਰਾ ਪਰਿਵਾਰ
Dengue cases:ਡੇਂਗੂ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਵੀ ਵਧਦੀ ਜਾ ਰਹੀ ਹੈ। ਕਈ ਮਾਮਲਿਆਂ ਵਿੱਚ ਸਰੀਰ ਵਿੱਚ ਪਲੇਟਲੈਟਸ ਦਾ ਪੱਧਰ ਡਿੱਗ ਰਿਹਾ ਹੈ। ਇਸ ਕਾਰਨ ਮਰੀਜ਼ ਨੂੰ ਖੂਨ ਚੜ੍ਹਾਉਣ ਦੀ ਲੋੜ ਪੈ ਰਹੀ ਹੈ।
Dengue cases: ਮੌਸਮ ਬਦਲਦੇ ਹੀ ਹੁਣ ਦੇਸ਼ ਦੇ ਕਈ ਸੂਬੇ ਡੇਂਗੂ ਦਾ ਸ਼ਿਕਾਰ ਹੋ ਰਹੇ ਹਨ। ਪੱਛਮੀ ਬੰਗਾਲ ਤੋਂ ਲੈ ਕੇ ਤਾਮਿਲਨਾਡੂ ਤੱਕ ਡੇਂਗੂ ਦੇ ਮਾਮਲੇ ਵੱਧ ਰਹੇ ਹਨ। ਕੁਝ ਰਾਜਾਂ ਵਿੱਚ ਤਾਂ ਇਸ ਬੁਖਾਰ ਕਾਰਨ ਮਰੀਜਾਂ ਦੀ ਮੌਤ ਵੀ ਹੋ ਰਹੀ ਹੈ। ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਇਸ ਬੁਖਾਰ ਦੀ ਲਪੇਟ ਵਿੱਚ ਆ ਰਿਹਾ ਹੈ।
ਡੇਂਗੂ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਵੀ ਵਧਦੀ ਜਾ ਰਹੀ ਹੈ। ਕਈ ਮਾਮਲਿਆਂ ਵਿੱਚ ਸਰੀਰ ਵਿੱਚ ਪਲੇਟਲੈਟਸ ਦਾ ਪੱਧਰ ਡਿੱਗ ਰਿਹਾ ਹੈ। ਇਸ ਕਾਰਨ ਮਰੀਜ਼ ਨੂੰ ਖੂਨ ਚੜ੍ਹਾਉਣ ਦੀ ਲੋੜ ਪੈ ਰਹੀ ਹੈ। ਲਗਾਤਾਰ ਮੀਂਹ ਨੇ ਇਸ ਬੁਖਾਰ ਦਾ ਖ਼ਤਰਾ ਹੋਰ ਵੀ ਵਧਾ ਦਿੱਤਾ ਹੈ। ਅਜਿਹੇ 'ਚ ਡੇਂਗੂ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਡੇਂਗੂ ਮੱਛਰ ਕਿੱਥੇ ਪੈਦਾ ਹੁੰਦਾ ਹੈ, ਇਸ ਦੇ ਲੱਛਣ ਕੀ ਹਨ ਤੇ ਇਸ ਦੀ ਰੋਕਥਾਮ ਕਿਵੇਂ ਕੀਤੀ ਜਾਵੇ? ਆਓ ਇਹ ਜਾਣਦੇ ਹਾਂ।
ਡਾਕਟਰਾਂ ਮੁਤਾਬਕ ਡੇਂਗੂ ਇੱਕ ਕਿਸਮ ਦਾ ਵਾਇਰਸ ਇਨਫੈਕਸ਼ਨ ਹੈ। ਇਹ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਬਰਸਾਤ ਦੇ ਦਿਨਾਂ ਦੌਰਾਨ ਹੁੰਮਸ ਤੇ ਤਾਪਮਾਨ ਵਧਣ ਲੱਗਦਾ ਹੈ ਤਾਂ ਡੇਂਗੂ ਦਾ ਮੱਛਰ ਐਕਟਿਵ ਹੋ ਜਾਂਦਾ ਹੈ। ਇਸ ਮੱਛਰ ਦੇ ਕੱਟਣ ਤੋਂ ਬਾਅਦ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਸਰੀਰ 'ਤੇ ਧੱਫੜ ਤੇ ਉਲਟੀਆਂ ਤੇ ਦਸਤ ਦੀ ਸ਼ਿਕਾਇਤ ਹੋ ਸਕਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਇਹ ਬੁਖਾਰ ਆਪਣੇ ਆਪ ਠੀਕ ਹੋ ਜਾਂਦਾ ਹੈ, ਪਰ ਕੁਝ ਮਰੀਜ਼ਾਂ ਵਿੱਚ, ਗੰਭੀਰ ਲੱਛਣ ਦਿਖਾਈ ਦਿੰਦੇ ਹਨ ਤੇ ਪਲੇਟਲੈਟਸ ਡਿੱਗਣ ਲੱਗਦੇ ਹਨ ਜੋ ਘਾਤਕ ਬਣ ਜਾਂਦਾ ਹੈ।
ਫਰਿੱਜ ਦੀ ਟ੍ਰੇਅ ਵਿੱਚ ਵੀ ਡੇਂਗੂ
ਸਿਹਤ ਮਾਹਿਰਾਂ ਮੁਤਾਬਕ ਡੇਂਗੂ ਦੇ ਮੱਛਰ ਸਾਫ਼ ਪਾਣੀ ਵਿੱਚ ਹੀ ਪੈਦਾ ਹੁੰਦੇ ਹਨ। ਡੇਂਗੂ ਦੇ ਮੱਛਰ ਨੂੰ ਪ੍ਰਜਨਨ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਹ ਘਰ ਵਿੱਚ ਰੱਖੇ ਫਰਿੱਜ ਦੀ ਟ੍ਰੇਅ ਵਿੱਚ ਵੀ ਪੈਦਾ ਹੋ ਜਾਂਗਾ ਹੈ। ਡੇਂਗੂ ਦਾ ਲਾਰਵਾ ਫਰਿੱਜ ਦੀ ਟ੍ਰੇਅ ਵਿੱਚ ਵੀ ਪਾਇਆ ਜਾਂਦਾ ਹੈ।
ਅਕਸਰ ਲੋਕ ਸੋਚਦੇ ਹਨ ਕਿ ਆਸ-ਪਾਸ ਕਿਤੇ ਵੀ ਪਾਣੀ ਜਮ੍ਹਾਂ ਨਹੀਂ ਪਰ ਫਿਰ ਵੀ ਉਨ੍ਹਾਂ ਨੂੰ ਡੇਂਗੂ ਕਿਉਂ ਹੋ ਗਿਆ? ਇਸ ਦਾ ਕਾਰਨ ਇਹ ਹੈ ਕਿ ਲੋਕ ਫਰਿੱਜ ਦੀ ਟਰੇ 'ਚੋਂ ਪਾਣੀ ਸਾਫ਼ ਨਹੀਂ ਕਰਦੇ। ਅਜਿਹੇ 'ਚ ਲੋਕਾਂ ਨੂੰ ਹਫਤੇ 'ਚ ਘੱਟੋ-ਘੱਟ ਦੋ ਵਾਰ ਟ੍ਰੇਅ ਨੂੰ ਸਾਫ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਘਰ ਦੀਆਂ ਛੱਤਾਂ 'ਤੇ ਰੱਖੇ ਕੂਲਰਾਂ ਤੇ ਗਮਲਿਆਂ ਨੂੰ ਵੀ ਨਿਯਮਤ ਤੌਰ 'ਤੇ ਸਾਫ਼ ਕਰੋ।
ਡੇਂਗੂ ਦਾ ਆਂਡਾ ਛੇ ਮਹੀਨਿਆਂ ਤੱਕ ਐਕਟਿਵ ਰਹਿੰਦਾ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਡੇਂਗੂ ਦਾ ਅੰਡੇ ਛੇ ਮਹੀਨੇ ਤੱਕ ਸਰਗਰਮ ਰਹਿੰਦੇ ਹਨ। ਜੇਕਰ ਇਸ ਸਮੇਂ ਦੌਰਾਨ ਆਂਡਾ ਸਾਫ਼ ਪਾਣੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਸ ਤੋਂ ਮੱਛਰ ਜਨਮ ਲੈ ਸਕਦੇ ਹਨ। ਅਜਿਹੀ ਸਥਿਤੀ ਵਿੱਚ ਘਰ ਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ। ਅਜਿਹਾ ਇਸ ਲਈ ਕਿਉਂਕਿ ਡੇਂਗੂ ਇੱਕ ਖਤਰਨਾਕ ਬੀਮਾਰੀ ਹੈ। ਇਸ ਨਾਲ ਬਲੀਡਿੰਗ ਹੁੰਦੀ ਹੈ, ਜੋ ਮਰੀਜ਼ ਲਈ ਘਾਤਕ ਹੋ ਸਕਦੀ ਹੈ। ਇਸ ਬਿਮਾਰੀ ਕਾਰਨ ਸਰੀਰ ਵਿੱਚ ਪਲੇਟਲੈਟਸ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗਦੀ ਹੈ।
ਡੇਂਗੂ ਤੋਂ ਕਿਵੇਂ ਬਚੀਏ
1. ਮੱਛਰਦਾਨੀ ਦੀ ਵਰਤੋਂ ਕਰੋ।
2. ਪਾਣੀ ਦੀ ਟੈਂਕੀ ਨੂੰ ਢੱਕ ਕੇ ਰੱਖੋ।
3. ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਓ।
4. ਨਾਲੀਆਂ ਨੂੰ ਵੀ ਸਾਫ਼ ਕਰੋ।
5. ਜੇ ਤੁਹਾਨੂੰ ਬੁਖਾਰ ਹੈ, ਤਾਂ ਡੇਂਗੂ ਟੈਸਟ ਕਰਵਾਓ।
Check out below Health Tools-
Calculate Your Body Mass Index ( BMI )