(Source: ECI/ABP News/ABP Majha)
Hypersomnia: 8 ਘੰਟੇ ਸੌਣ ਤੋਂ ਬਾਅਦ ਵੀ ਦਿਨ 'ਚ ਆਉਂਦੀ ਹੈ ਨੀਂਦ, ਕਿਤੇ ਤੁਸੀਂ ਵੀ...
Hypersomnia: ਹਾਈਪਰਸੋਮਨੀਆ ਵਾਲੇ ਲੋਕ ਕਿਸੇ ਵੀ ਸਮੇਂ ਸੌਂ ਸਕਦੇ ਹਨ, ਜਿਵੇਂ ਕਿ ਕੰਮ 'ਤੇ ਜਾਂ ਡਰਾਈਵਿੰਗ ਕਰਦਿਆਂ ਹੋਇਆਂ ਅਤੇ ਜਾਗਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ।
Hypersomnia Issue: ਕਹਿੰਦੇ ਹਨ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਲੈਣੀ ਚਾਹੀਦੀ ਹੈ। ਇਸ ਲਈ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ। ਪਰ ਕੁਝ ਲੋਕ ਅਜਿਹੇ ਵੀ ਹਨ ਜੋ 8 ਤੋਂ 9 ਘੰਟੇ ਦੀ ਨੀਂਦ ਲੈਣ ਦੇ ਬਾਵਜੂਦ ਵੀ ਦਿਨ 'ਚ ਸੌਂਦੇ ਹਨ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਸੌਂ ਜਾਂਦੇ ਹਨ। ਦਰਅਸਲ ਅਜਿਹੇ ਲੋਕ ਇੱਕ ਅਜਿਹੀ ਬਿਮਾਰੀ ਤੋਂ ਪੀੜਤ ਹੁੰਦੇ ਹਨ ਜਿਸ ਵਿੱਚ ਵਿਅਕਤੀ ਨੂੰ ਦਿਨ ਭਰ ਨੀਂਦ ਆਉਂਦੀ ਹੈ। ਇਸ ਬਿਮਾਰੀ ਦਾ ਨਾਂ ਹਾਈਪਰਸੋਮਨੀਆ ਹੈ, ਜਿਸ ਨੂੰ ਓਵਰਸਲੀਪਿੰਗ ਵੀ ਕਿਹਾ ਜਾਂਦਾ ਹੈ।
ਹਾਈਪਰਸੋਮਨੀਆ ਵਾਲੇ ਲੋਕ ਕਿਸੇ ਵੀ ਸਮੇਂ ਸੌਂ ਸਕਦੇ ਹਨ, ਜਿਵੇਂ ਕਿ ਕੰਮ 'ਤੇ ਜਾਂ ਡਰਾਈਵਿੰਗ ਕਰਦਿਆਂ ਹੋਇਆਂ ਅਤੇ ਬਹੁਤ ਹੀ ਮੁਸ਼ਕਲ ਨਾਲ ਜਾਗਦੇ ਹਨ। ਅਜਿਹੇ ਲੋਕਾਂ ਨੂੰ ਨੀਂਦ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਜਿਵੇਂ ਕਿ ਐਨਰਜੀ ਦੀ ਕਮੀ ਹੋਣਾ, ਸੋਚਣ ਵਿੱਚ ਪਰੇਸ਼ਾਨੀ। ਨੈਸ਼ਨਲ ਸਲੀਪ ਫਾਊਂਡੇਸ਼ਨ ਮੁਤਾਬਕ 40 ਫੀਸਦੀ ਲੋਕਾਂ ਵਿੱਚ ਸਮੇਂ-ਸਮੇਂ 'ਤੇ ਹਾਈਪਰਸੋਮਨੀਆ ਦੇ ਕੁਝ ਲੱਛਣ ਹੁੰਦੇ ਹਨ।
ਹਾਈਪਰਸੋਮਨੀਆ ਦੇ ਲੱਛਣ
ਹਾਈਪਰਸੋਮਨੀਆ ਦਾ ਮੁੱਖ ਲੱਛਣ ਜ਼ਰੂਰਤ ਤੋਂ ਜ਼ਿਆਦਾ ਨੀਂਦ ਲੈਣਾ ਹੁੰਦਾ ਹੈ। ਇਸ ਤੋਂ ਇਲਾਵਾ
ਦਿਨ ਵਿੱਚ ਕਈ ਵਾਰ ਸੌਣਾ
9 ਘੰਟਿਆਂ ਤੋਂ ਵੱਧ ਸੌਣਾ ਅਤੇ ਫਿਰ ਵੀ ਆਰਾਮ ਮਹਿਸੂਸ ਨਹੀਂ ਹੋਣਾ
ਨੀਂਦ ‘ਚ ਉੱਠਣ ਵਿੱਚ ਪਰੇਸ਼ਾਨੀ ਹੋਣਾ
ਨੀਂਦ ਤੋਂ ਜਾਗਣ ਦੀ ਕੋਸ਼ਿਸ਼ ਕਰਨ ਵੇਲੇ ਡਰਿਆ ਹੋਇਆ ਮਹਿਸੂਸ ਕਰਨਾ
ਨੀਂਦ ਤੋਂ ਬਾਅਦ ਬੇਚੈਨੀ ਮਹਿਸੂਸ ਹੋਣਾ
ਇਹ ਵੀ ਪੜ੍ਹੋ: ਬਿਨਾਂ ਪਿਆਸ ਤੋਂ ਵਾਰ-ਵਾਰ ਪਾਣੀ ਪੀਣ ਦੀ ਹੈ ਆਦਤ ਤਾਂ ਸੰਭਲ ਜਾਓ, ਨਹੀਂ ਤਾਂ ਹੋ ਸਕਦੀ ਇਹ ਗੰਭੀਰ ਬਿਮਾਰੀ
ਸੋਚਣ ਜਾਂ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ ਹੋਣਾ
ਹਾਈਪਰਸੋਮਨੀਆ ਦੇ ਕਾਰਨਰਾਤ ਵੇਲੇ ਪੂਰੀ ਨੀਂਦ ਨਾ ਲੈਣਾ
ਨਸ਼ੇ ਜਾਂ ਅਲਕੋਹਲ ਦੀ ਜ਼ਿਆਦਾ ਵਰਤੋਂ
ਭਾਰ ਵੱਧ ਹੋਣਾ
ਇਹ ਸਮੱਸਿਆ ਜੈਨੇਟਿਕਸ ਕਾਰਨ ਵੀ ਹੋ ਸਕਦੀ ਹੈ।
ਡਿਪਰੈਸ਼ਨ ਹਾਈਪਰਸੋਮਨੀਆ ਦਾ ਕਾਰਨ ਬਣ ਸਕਦਾ ਹੈ
ਮੈਂਟਲ ਡਿਸਆਰਡਰ
ਚਿੰਤਾ
ਬਾਈਪੋਲਰ ਡਿਸਆਰਡਰ
ਅਲਜ਼ਾਈਮਰ ਵਰਗੀਆਂ ਚੀਜ਼ਾਂ ਹਾਈਪਰਸੋਮਨੀਆ ਦੇ ਜੋਖਮ ਨੂੰ ਵਧਾਉਂਦੀਆਂ ਹਨ
ਹਾਈਪਰਸੋਮਨੀਆ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈਹਾਈਪਰਸੋਮਨੀਆ ਦਾ ਸਹੀ ਇਲਾਜ ਸਾਈਕੈਟਰਿਸਟ ਤੋਂ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੀ ਡਾਈਟ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਮੈਡੀਟੇਸ਼ਨ ਅਤੇ ਸਰੀਰਕ ਗਤੀਵਿਧੀ ਵੀ ਜ਼ਰੂਰੀ ਹੈ। ਕੈਫੀਨ ਅਤੇ ਨਿਕੋਟੀਨ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਰਾਤ ਨੂੰ ਸੌਂਦੇ ਸਮੇਂ ਰੌਲੇ ਅਤੇ ਰੋਸ਼ਨੀ ਤੋਂ ਦੂਰੀ ਬਣਾਈ ਰੱਖਣੀ ਜ਼ਰੂਰੀ ਹੈ। ਇਸ ਦੇ ਇਲਾਜ ਲਈ, ਡਾਕਟਰ ਖੂਨ ਦੀ ਜਾਂਚ, ਸਿਟੀ ਸਕੈਨ, ਪੋਲੀਸੋਮੋਨੋਗ੍ਰਾਫੀ ਨਾਮਕ ਸਲਿੱਪ ਟੈਸਟ ਅਤੇ ਕੁਝ ਹੋਰ ਜ਼ਰੂਰੀ ਟੈਸਟਾਂ ਦਾ ਸੁਝਾਅ ਦੇ ਸਕਦਾ ਹੈ।
ਇਹ ਵੀ ਪੜ੍ਹੋ: ਭੁੱਲ ਕੇ ਵੀ ਨਾ ਕਰਿਓ ਕੋਲਡ ਡਰਿੰਕ ਨੂੰ ਗਰਮ! ਖੋਜ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਅਸਲੀਅਤ
Check out below Health Tools-
Calculate Your Body Mass Index ( BMI )