Dieting Mistakes You Should Avoid: ਫਿੱਟ ਰਹਿਣ ਲਈ ਡਾਈਟਿੰਗ ਦਾ ਫੈਸਲਾ ਲੈਣਾ ਇੰਨਾ ਆਸਾਨ ਨਹੀਂ ਹੁੰਦਾ। ਇਸ ਦੌਰਾਨ ਭਾਰ ਘਟਾਉਣ ਜਾਂ ਫਿਟਨੈਸ ਬਰਕਰਾਰ ਰੱਖਣ ਲਈ ਆਪਣੇ ਮਨਪਸੰਦ ਖਾਣ-ਪੀਣ ਦੀਆਂ ਕਈ ਚੀਜ਼ਾਂ ਤੋਂ ਦੂਰੀ ਬਣਾਉਣੀ ਪੈਂਦੀ ਹੈ। ਸੰਭਵ ਹੈ ਕਿ ਇਹ ਕੋਸ਼ਿਸ਼ ਤੁਹਾਨੂੰ ਸਫਲ ਵੀ ਬਣਾਵੇ ਤੇ ਤੁਸੀਂ ਬਹੁਤ ਸਾਰਾ ਭਾਰ ਆਸਾਨੀ ਨਾਲ ਘਟਾ ਸਕੋ ਪਰ ਇਹ ਵੀ ਸੰਭਵ ਹੈ ਕਿ ਬਹੁਤ ਜਲਦੀ ਤੁਸੀਂ ਦੁਬਾਰਾ ਉਸੇ ਥਾਂ ਤੇ ਪਹੁੰਚ ਜਾਓ ਜਿੱਥੇ ਤੁਸੀਂ ਪਹਿਲਾਂ ਸੀ।


ਇਸ ਤਰ੍ਹਾਂ ਤੁਹਾਡੇ ਸਾਰੇ ਯਤਨ ਅਸਫਲ ਹੋ ਜਾਣ ਕਿਉਂਕਿ ਬਾਅਦ ਵਿੱਚ ਤੁਹਾਡਾ ਸਰੀਰ ਸ਼ੂਗਰ ਤੇ ਫੈਟੀ ਐਸਿਡ ਨੂੰ ਕੰਪਨਸ਼ੇਟ ਕਰਨ ਦੀ ਮੰਗ ਕਰ ਸਕਦਾ ਹੈ। ਖੁਰਾਕ ਵਿੱਚ ਕੀਤੀਆਂ ਗਲਤੀਆਂ ਤੁਹਾਡੀ ਮਿਹਨਤ ਨੂੰ ਦੇਰ-ਸਵੇਰ ਵਿਗਾੜ ਸਕਦੀਆਂ ਹਨ। ਇਸ ਲਈ ਆਓ ਜਾਣਦੇ ਹਾਂ ਕਿ ਡਾਇਟਿੰਗ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।


ਸਾਰੇ ਭੋਜਨ ਸਮੂਹਾਂ ਤੋਂ ਪ੍ਰਹੇਜ਼ ਕਰਨਾ
ਡਾਇਟਿੰਗ ਦੇ ਚੱਕਰ ਵਿੱਚ ਜੇਕਰ ਤੁਸੀਂ ਸਿਰਫ ਪ੍ਰੋਟੀਨ 'ਤੇ ਜ਼ੋਰ ਦਿੰਦੇ ਹੋ ਤੇ ਬਾਕੀ ਦੇ ਭੋਜਨ ਸਮੂਹਾਂ ਤੋਂ ਦੂਰੀ ਬਣਾ ਲੈਂਦੇ ਹੋ ਤਾਂ ਇਹ ਗਲਤ ਹੈ। ਚਾਵਲ, ਅਨਾਜ, ਕਾਰਬੋਹਾਈਡਰੇਟ ਤੇ ਚਰਬੀ ਵੀ ਸਰੀਰ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਤੋਂ ਦੂਰ ਰਹਿਣ ਨਾਲ ਤੁਹਾਡੇ ਸਰੀਰ ਵਿੱਚ ਕੋਈ ਨਾ ਕੋਈ ਕਮੀ ਹੋ ਸਕਦੀ ਹੈ।


ਭੋਜਨ ਦਾ ਵਰਗੀਕਰਨ
ਹਰ ਸਮੇਂ ਭੋਜਨ ਦਾ ਨਿਰਣਾ ਇੰਝ ਨਾ ਕਰੋ ਕਿ ਕੀ ਖਾਣਾ ਚੰਗਾ ਹੈ ਤੇ ਕੀ ਮਾੜਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਮੈਗੀ ਜਾਂ ਪੀਜ਼ਾ ਖਾ ਕੇ ਖਰਾਬ ਭੋਜਨ ਦੀ ਸ਼੍ਰੇਣੀ 'ਚ ਆ ਗਏ ਹੋ ਤੇ ਹਰ ਵਾਰ ਸਲਾਦ ਖਾ ਕੇ ਵੀ ਖੁਸ਼ ਨਹੀਂ ਰਿਹਾ ਜਾ ਸਕਦਾ।


ਇਹ ਵੀ ਪੜ੍ਹੋ: Food on Bed: ਤੁਸੀਂ ਵੀ ਬੈੱਡ 'ਤੇ ਬੈਠ ਕੇ ਖਾਂਦੇ ਹੋ ਖਾਣਾ? ਅੱਜ ਕੀ ਕਰ ਦਿਓ ਬੰਦ ਨਹੀਂ ਤਾਂ ਹੋਏਗਾ ਇਸ ਲੜਕੇ ਵਾਲਾ ਹਾਲ, ਡਾਕਟਰ ਵੀ ਹੈਰਾਨ ?


ਹਮੇਸ਼ਾ ਘੱਟ ਕੈਲੋਰੀ ਭੋਜਨ ਖਾਣਾ
ਹਮੇਸ਼ਾ ਘੱਟ ਕੈਲੋਰੀ ਵਾਲਾ ਭੋਜਨ ਖਾਣ ਦਾ ਸ਼ੌਕ ਜਾਂ ਸੋਚ ਵੀ ਮਹਿੰਗੀ ਪੈ ਸਕਦੀ ਹੈ। ਸਰੀਰ ਨੂੰ ਕਿੰਨੀ ਊਰਜਾ ਦੀ ਲੋੜ ਹੈ, ਇਸ ਦੀ ਗਿਣਤੀ ਕੈਲੋਰੀਆਂ ਦੁਆਰਾ ਹੁੰਦੀ ਹੈ। ਹਰ ਵਾਰ ਘੱਟ ਕੈਲੋਰੀ ਵਾਲਾ ਭੋਜਨ ਚੁਣ ਕੇ ਤੁਸੀਂ ਸਰੀਰ ਨੂੰ ਘੱਟ ਊਰਜਾ ਦੇ ਰਹੇ ਹੋ।


ਮਨਪਸੰਦ ਭੋਜਨ ਖਾਣਾ ਬੰਦ ਕਰਨਾ
ਡਾਈਟਿੰਗ ਦੌਰਾਨ ਜੇਕਰ ਤੁਸੀਂ ਆਪਣੇ ਮਨਪਸੰਦ ਭੋਜਨ ਤੋਂ ਦੂਰੀ ਬਣਾ ਕੇ ਰੱਖ ਰਹੇ ਹੋ ਤਾਂ ਇਹ ਵੀ ਗਲਤ ਹੈ। ਆਪਣੇ ਆਰਾਮਦਾਇਕ ਭੋਜਨ ਤੋਂ ਦੂਰ ਰਹਿਣ ਦੇ ਨਤੀਜੇ ਵਜੋਂ ਕਈ ਵਾਰ ਜ਼ਿਆਦਾ ਖਾਣਾ ਪੈ ਸਕਦਾ ਹੈ ਤੇ ਤੁਹਾਡੀ ਮਾਨਸਿਕ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਆਪਣੇ ਮਨਪਸੰਦ ਭੋਜਨ ਨੂੰ ਆਪਣੀ ਖੁਰਾਕ ਦਾ ਹਿੱਸਾ ਰੱਖੋ ਪਰ ਲਿਮਟ ਵਿੱਚ।


 ਨਵੇਂ ਡਾਈਟ ਪਲਾਨ ਤਿਆਰ ਕਰਨਾ
ਵਾਰ-ਵਾਰ ਡਾਈਟ ਤੇ ਡੀਟੌਕਸ ਪਲਾਨ ਬਦਲਣ ਨਾਲ ਵੀ ਸਰੀਰ ਨੂੰ ਨੁਕਸਾਨ ਹੁੰਦਾ ਹੈ। ਇੱਕ ਵਾਰ ਆਪਣੇ ਲਈ ਇੱਕ ਬਿਹਤਰ ਡਾਈਟ ਪਲਾਨ ਚੁਣੋ ਤੇ ਫਿਰ ਇਸ 'ਤੇ ਬਣੇ ਰਹੋ। ਇਹ ਤੁਹਾਨੂੰ ਬਹੁਤ ਵਧੀਆ ਨਤੀਜੇ ਦੇਵੇਗਾ।


ਇਹ ਵੀ ਪੜ੍ਹੋ: ਕੀ ਰੋਜ਼ਾਨਾ ਸਾਬਣ ਨਾਲ ਨਹਾਉਣਾ ਚਮੜੀ ਲਈ ਖ਼ਤਰਨਾਕ? ਜਾਣੋ ਸਰੀਰ ਨੂੰ ਕੀ-ਕੀ ਹੁੰਦੇ ਨੁਕਸਾਨ