Health Tips: ਜ਼ੁਕਾਮ ਹੋਣ 'ਤੇ ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ, ਸਿਹਤ ਨੂੰ ਝੱਲਣਾ ਪੈ ਸਕਦਾ ਨੁਕਸਾਨ
Health News:ਜ਼ੁਕਾਮ, ਖਾਂਸੀ ਅਤੇ ਬੁਖਾਰ ਦਾ ਬਹੁਤ ਖ਼ਤਰਾ ਰਹਿੰਦਾ ਹੈ। ਜੇਕਰ ਤੁਸੀਂ ਜ਼ੁਕਾਮ ਤੋਂ ਪੀੜਤ ਹੋ ਤਾਂ ਕੁਝ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਆਓ ਜਾਣਦੇ ਹਾਂ ਜ਼ੁਕਾਮ ਦੇ ਵਿੱਚ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ...
Cold and Cough: ਸਰਦੀ ਦਾ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਨਾਲ ਲੈ ਕੇ ਆਉਂਦਾ ਹੈ। ਜਿਸ ਕਰਕੇ ਇਸ ਮੌਸਮ ਵਿੱਚ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਕਿਉਂਕਿ ਤੁਹਾਡੀ ਛੋਟੀ ਜਿਹੀ ਗਲਤੀ ਤੁਹਾਨੂੰ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਜ਼ੁਕਾਮ, ਖਾਂਸੀ ਅਤੇ ਬੁਖਾਰ ਦਾ ਬਹੁਤ ਖ਼ਤਰਾ ਰਹਿੰਦਾ ਹੈ। ਜੇਕਰ ਤੁਸੀਂ ਜ਼ੁਕਾਮ (Cold and Cough) ਤੋਂ ਪੀੜਤ ਹੋ ਤਾਂ ਕੁਝ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਆਓ ਜਾਣਦੇ ਹਾਂ ਜ਼ੁਕਾਮ ਦੇ ਵਿੱਚ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ...
ਠੰਡ ਦੇ ਦੌਰਾਨ ਦੁੱਧ ਤੋਂ ਬਣੀਆਂ ਚੀਜ਼ਾਂ ਵੀ ਨਹੀਂ ਖਾਣੀਆਂ ਚਾਹੀਦੀਆਂ। ਜ਼ੁਕਾਮ ਅਤੇ ਖੰਘ ਦੀ ਸਥਿਤੀ 'ਚ ਘਿਓ ਅਤੇ ਦਹੀਂ ਵਰਗੀਆਂ ਚੀਜ਼ਾਂ ਖਾਣ ਨਾਲ ਸਮੱਸਿਆ ਹੋਰ ਵਧ ਜਾਂਦੀ ਹੈ।
ਸਰਦੀਆਂ ਵਿੱਚ ਬਿਮਾਰੀਆਂ ਨਾਲ ਲੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਸੀਂ ਜ਼ੁਕਾਮ ਤੋਂ ਪੀੜਤ ਹੋ ਤਾਂ ਗਲਤੀ ਨਾਲ ਵੀ ਚੌਲ ਨਹੀਂ ਖਾਣਾ ਚਾਹੀਦਾ। ਚੌਲ ਖਾਣ ਨਾਲ ਬਲਗਮ ਦੀ ਸਮੱਸਿਆ ਵਧ ਸਕਦੀ ਹੈ ਅਤੇ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ।
ਗਲੇ 'ਚ ਖਰਾਸ਼ ਹੋਣ 'ਤੇ ਗਲਤੀ ਨਾਲ ਵੀ ਤੇਲ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਇਹ ਜ਼ੁਕਾਮ ਅਤੇ ਖੰਘ ਨੂੰ ਵਧਾ ਸਕਦੇ ਹਨ। ਪ੍ਰੋਸੈਸਡ ਫੂਡ ਵੀ ਇਮਿਊਨਿਟੀ ਨੂੰ ਕਾਫੀ ਕਮਜ਼ੋਰ ਕਰਦੇ ਹਨ, ਇਸ ਲਈ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਤੁਹਾਨੂੰ ਦਹੀਂ ਵੀ ਨਹੀਂ ਖਾਣਾ ਚਾਹੀਦਾ। ਠੰਡੇ ਮੌਸਮ 'ਚ ਇਸ ਦਾ ਸੇਵਨ ਕਰਨ 'ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਤੁਹਾਡੀ ਜ਼ੁਕਾਮ ਵੱਧ ਜਾਂਦਾ ਹੈ ਅਤੇ ਪੇਟ ਵੀ ਖਰਾਬ ਹੋ ਸਕਦਾ ਹੈ।
ਜ਼ੁਕਾਮ ਹੋਣ 'ਤੇ ਕੇਲਾ ਵੀ ਨਹੀਂ ਖਾਣਾ ਚਾਹੀਦਾ। ਇਸ ਨੂੰ ਖਾਣ ਨਾਲ ਤੁਹਾਡੀ ਸਰਦੀ ਵਧਦੀ ਹੈ ਅਤੇ ਤੁਹਾਡੀ ਊਰਜਾ ਵੀ ਕਮਜ਼ੋਰ ਹੁੰਦੀ ਹੈ। ਕੇਲੇ ਵਿੱਚ ਠੰਢਕ ਪ੍ਰਭਾਵ ਹੁੰਦਾ ਹੈ ਜੋ ਠੰਢ ਲਈ ਚੰਗਾ ਨਹੀਂ ਹੁੰਦਾ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )