ਪੜਚੋਲ ਕਰੋ

Malaria Vaccine: 30 ਸਾਲਾਂ ਦੀ ਸਖ਼ਤ ਮਿਹਨਤ ਨੂੰ ਪਿਆ ਬੂਰ, ਭਾਰਤ ਵਿੱਚ ਬਣੀ ਮਲੇਰੀਆ ਦੀ ਵੈਕਸੀਨ, WHO ਨੇ ਵੈਕਸੀਨ ਦੀ ਸੂਚੀ ਵਿੱਚ ਕੀਤਾ ਸ਼ਾਮਲ

Serum institute on india: ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ, WHO ਨੇ ਹਾਲ ਹੀ ਵਿੱਚ ਇੱਕ ਹੋਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸਨੂੰ ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।

Second malaria vaccine: ਭਾਰਤ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਵਿਗਿਆਨਿਆਂ ਵੱਲੋਂ ਕੀਤੀ ਮਿਹਨਤ ਨੂੰ ਬੂਰ ਪੈ ਗਿਆ ਹੈ।  ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਮਲੇਰੀਆ ਇੱਕ ਅਜਿਹੀ ਬਿਮਾਰੀ ਹੈ ਜੋ ਲਗਭਗ ਹਰ ਵਿਕਾਸਸ਼ੀਲ ਦੇਸ਼ ਵਿੱਚ ਤਬਾਹੀ ਮਚਾ ਦਿੰਦੀ ਹੈ। ਹਾਲ ਹੀ ਵਿੱਚ, ਵਿਗਿਆਨੀਆਂ ਨੇ ਮਲੇਰੀਆ ਲਈ ਇੱਕ ਨਵੀਂ ਵੈਕਸੀਨ ਬਣਾਈ ਹੈ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ ਅਤੇ ਨਾਲ ਹੀ ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਵੈਕਸੀਨ, ਜਿਸ ਨੂੰ ਵਿਸ਼ਵ ਬਦਲਣ ਵਾਲਾ ਮੰਨਿਆ ਜਾਂਦਾ ਹੈ, ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਵਿੱਚ ਬਣਾਇਆ ਗਿਆ ਹੈ ਅਤੇ ਇਸ ਟੀਕੇ ਨੇ ਪੂਰੀ ਸਫਲਤਾ ਨਾਲ ਡਬਲਯੂਐਚਓ ਦੇ 75 ਟੀਚਿਆਂ ਨੂੰ ਪਾਰ ਕਰ ਲਿਆ ਹੈ (second malaria vaccine)। ਇਸ ਵੈਕਸੀਨ ਦਾ ਨਾਮ R21/Matrix-M ਹੈ ਅਤੇ ਇਹ ਸੀਰਮ ਇੰਸਟੀਚਿਊਟ (Serum institute) ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤਾ ਗਿਆ ਹੈ।

ਹੋਰ ਪੜ੍ਹੋ : ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਘੱਟ ਹੁੰਦੀ ਹੈ ਪੇਟ ਦੀ ਚਰਬੀ ?

ਤੁਹਾਨੂੰ ਦੱਸ ਦੇਈਏ ਕਿ ਘਾਨਾ ਪਹਿਲਾ ਦੇਸ਼ ਹੈ ਜਿੱਥੇ ਫੂਡ ਐਂਡ ਡਰੱਗਸ ਅਥਾਰਟੀ ਨੇ ਇਸ ਵੈਕਸੀਨ ਨੂੰ 5-36 ਮਹੀਨੇ ਦੇ ਬੱਚਿਆਂ ਵਿੱਚ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਉਮਰ ਦੇ ਜ਼ਿਆਦਾਤਰ ਬੱਚੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਸੀਰਮ ਇੰਸਟੀਚਿਊਟ ਨੇ ਮਲੇਰੀਆ ਦੀ ਦੂਜੀ ਵੈਕਸੀਨ ਬਣਾਈ
R21/Matrix-M ਦੂਜੀ ਮਲੇਰੀਆ ਵੈਕਸੀਨ ਹੈ ਜਿਸ ਨੂੰ WHO ਦੁਆਰਾ ਪ੍ਰੀ-ਕੁਆਲੀਫਾਈਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੀ ਵੈਕਸੀਨ ਨੂੰ ਪਿਛਲੇ ਸਾਲ ਮਨਜ਼ੂਰੀ ਦਿੱਤੀ ਗਈ ਸੀ। ਇਸ ਵੈਕਸੀਨ ਦੇ ਆਉਣ ਤੋਂ ਬਾਅਦ ਡਾਕਟਰੀ ਭਾਈਚਾਰੇ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਦੀ ਘੱਟ ਕੀਮਤ ਅਤੇ ਆਸਾਨ ਉਪਲਬਧਤਾ ਕਾਰਨ ਇਹ ਟੀਕਾ ਵੱਧ ਤੋਂ ਵੱਧ ਬੱਚਿਆਂ ਨੂੰ ਮਲੇਰੀਆ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਘੇਰੇ ਵਿੱਚ ਲਿਆਉਣ ਵਿੱਚ ਸਫਲ ਹੋਵੇਗਾ।

ਵੈਕਸੀਨ ਬਣਾਉਣ ਵਿੱਚ ਤੀਹ ਸਾਲ ਲੱਗ ਗਏ
ਡਬਲਯੂ.ਐਚ.ਓ. ਦੇ ਟੀਕਾਕਰਨ ਅਤੇ ਬਾਇਓ ਵਿਭਾਗ ਦੇ ਨਿਰਦੇਸ਼ਕ ਡਾ. ਕੇਟ ਓ'ਬ੍ਰਾਇਨ ਅਨੁਸਾਰ, 'ਆਰ21 ਵੈਕਸੀਨ ਪ੍ਰੀ-ਕੁਆਲੀਫ਼ਿਕੇਸ਼ਨ ਪਾਸ ਕਰ ਚੁੱਕੀ ਹੈ। ਇਹ ਇੱਕ ਚੰਗੀ ਅਤੇ ਰਾਹਤ ਦੇਣ ਵਾਲੀ ਖ਼ਬਰ ਹੈ। ਅੱਜ ਦੁਨੀਆਂ ਭਰ ਵਿੱਚ ਸਿਹਤ ਦੇ ਖੇਤਰ ਵਿੱਚ ਬਹੁਤ ਤਰੱਕੀ ਹੋ ਰਹੀ ਹੈ। ਸੰਸਥਾ ਮਲੇਰੀਆ ਦੀ ਮਾਰ ਹੇਠ ਆਏ ਦੇਸ਼ਾਂ ਵਿੱਚ ਬੱਚਿਆਂ ਨੂੰ ਇਸ ਮਾਰੂ ਬਿਮਾਰੀ ਤੋਂ ਬਚਾਉਣ ਲਈ ਵਚਨਬੱਧ ਹੈ। ਤੁਹਾਨੂੰ ਦੱਸ ਦੇਈਏ ਕਿ WHO ਨੇ R21 ਵੈਕਸੀਨ ਨੂੰ ਲੈ ਕੇ ਪੂਰੀ ਤਰ੍ਹਾਂ ਜਾਂਚ ਕੀਤੀ ਹੈ।

ਅੰਕੜਿਆਂ ਦੇ ਅਧਿਐਨ, ਨਮੂਨਿਆਂ ਦੀ ਜਾਂਚ ਦੇ ਨਾਲ-ਨਾਲ ਖੋਜ ਅਤੇ ਵਿਕਾਸ ਨਾਲ ਜੁੜੇ ਹਰ ਮੁੱਦੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਹੈ। ਜਦੋਂ ਇਸਦਾ ਨਤੀਜਾ ਪੂਰੀ ਤਰ੍ਹਾਂ ਸਕਾਰਾਤਮਕ ਆਇਆ ਹੈ, ਤਾਂ ਹੀ ਇਸਨੂੰ ਪ੍ਰੀ-ਕੁਆਲੀਫਾਈਡ ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵੈਕਸੀਨ ਨੂੰ ਵਿਕਸਿਤ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਨੂੰ ਬਣਾਉਣ ਵਿੱਚ ਤੀਹ ਸਾਲ ਲਗਾਏ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Giddarbaha: ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫੱਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ, ਕਈ ਵਿਅਕਤੀ ਹੋਏ ਜ਼ਖਮੀ
Giddarbaha: ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫੱਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ, ਕਈ ਵਿਅਕਤੀ ਹੋਏ ਜ਼ਖਮੀ
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
MI vs LSG: ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
Advertisement
for smartphones
and tablets

ਵੀਡੀਓਜ਼

Deep loves are never fulfilled: Mahi Sharma ਡੂੰਘੀਆਂ ਮੁਹੱਬਤਾਂ ਕਦੇ ਪੂਰੀਆਂ ਨਹੀਂ ਹੁੰਦੀਆਂ : ਮਾਹੀ ਸ਼ਰਮਾHow difficult would it be for an actor to ask for money? Mahi Sharmaਅਦਾਕਾਰ ਲਈ ਪੈਸੇ ਮੰਗਣਾ ਕਿੰਨਾ ਔਖਾ ਹੁੰਦਾ ? ਮਾਹੀ ਸ਼ਰਮਾSunanda rocked Cannes in a Punjabi suit ਪੰਜਾਬੀ ਸੂਟ 'ਚ ਸੁਨੰਦਾ ਨੇ ਪਾਈ Cannes ਚ ਧਮਾਲI am friendly with leaders but do not use them: Jasbir Jassi ਮੈਂ ਨੇਤਾਵਾਂ ਨਾਲ ਦੋਸਤੀ ਰੱਖਦਾ ਹਨ ਪਰ ਉਨ੍ਹਾਂ ਦਾ ਇਸਤੇਮਾਲ ਨਹੀਂ ਕਰਦਾ : ਜਸਬੀਰ ਜੱਸੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Giddarbaha: ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫੱਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ, ਕਈ ਵਿਅਕਤੀ ਹੋਏ ਜ਼ਖਮੀ
Giddarbaha: ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫੱਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ, ਕਈ ਵਿਅਕਤੀ ਹੋਏ ਜ਼ਖਮੀ
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Election 2024: ਆਖ਼ਰ ਵਾਪਸ ਆ ਹੀ ਗਏ ਰਾਘਵ ਚੱਢਾ ! ਕੇਜੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਤੇ ਦਿੱਲੀ ਨੂੰ ਲੈ ਘੜੀ ਰਣਨੀਤੀ ?
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
MI vs LSG: ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Embed widget