Myth Vs Truth: ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਘੱਟ ਹੁੰਦੀ ਹੈ ਪੇਟ ਦੀ ਚਰਬੀ ?
Health News: ਪਾਣੀ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਖਾਲੀ ਪੇਟ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
Drink warm water: ਅੱਜ ਕੱਲ੍ਹ ਲੋਕਾਂ ਵਿੱਚ ਇੱਕ ਸਮੱਸਿਆ ਬਹੁਤ ਆਮ ਹੈ। ਕਿ ਭਾਰ ਘਟਾਉਣਾ ( lose weight) ਹੈ? ਜਿਸ ਕਰਕੇ ਉਹ ਬਹੁਤ ਸਾਰੇ ਉਪਾਅ ਲੱਭਦੇ ਹਨ। ਅਜਿਹੇ 'ਚ ਲੋਕ ਸਵੇਰੇ ਉੱਠਦੇ ਹੀ ਆਪਣੇ ਦੰਦਾਂ ਨੂੰ ਬੁਰਸ਼ ਕਰਨ ਤੋਂ ਬਾਅਦ ਗਰਮ ਪਾਣੀ (warm water) 'ਚ ਨਿੰਬੂ ਦਾ ਰਸ ਮਿਲਾ ਕੇ ਖਾਲੀ ਪੇਟ ਪੀ ਲੈਂਦੇ ਹਨ। ਇਸ ਲਈ ਕੁਝ ਲੋਕ ਸਿਰਫ਼ ਇੱਕ ਗਿਲਾਸ ਗਰਮ ਪਾਣੀ ਪੀਂਦੇ ਹਨ ਤਾਂ ਕਿ ਉਨ੍ਹਾਂ ਦਾ ਪੇਟ ਸਾਫ਼ ਰਹੇ। ਕੁੱਝ ਲੋਕ ਕੋਲੈਸਟ੍ਰੋਲ (cholesterol) ਨੂੰ ਘੱਟ ਕਰਨ ਲਈ ਖਾਲੀ ਪੇਟ ਗਰਮ ਪਾਣੀ ਪੀਂਦੇ ਹਨ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਇਹ ਕੰਮ ਲੰਬੇ ਸਮੇਂ ਤੱਕ ਕਰਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਅੱਜ ਕੱਲ ਵੈਸੇ ਵੀ ਸਰਦ ਰੁੱਤ ਚੱਲ ਰਹੀ ਹੈ ਜਿਸ ਕਰਕੇ ਲੋਕ ਜ਼ਿਆਦਾ ਪੀਣ ਤੋਂ ਪ੍ਰਹੇਜ਼ ਕਰਦੇ ਹਨ। ਅਜਿਹੇ ਵਿੱਚ ਕੀ ਗਰਮ ਪਾਣੀ ਪੀਣ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ? ਆਓ ਜਾਣਦੇ ਹਾਂ...
ਪਾਣੀ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਅਕਸਰ ਕਿਹਾ ਜਾਂਦਾ ਹੈ ਕਿ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ।
ਗਰਮ ਪਾਣੀ ਪੀਣ ਦੇ ਕੀ ਫਾਇਦੇ ਹਨ?
ਡੀਟੌਕਸ- ਗਰਮ ਪਾਣੀ ਸਰੀਰ ਦੇ ਡੀਟੌਕਸੀਫਿਕੇਸ਼ਨ ਵਿੱਚ ਮਦਦ ਕਰ ਸਕਦਾ ਹੈ। ਜਿਸ ਨਾਲ ਸਰੀਰ ਦੇ ਵਿੱਚੋਂ ਗੰਦਗੀ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ। ਸਰਦੀਆਂ ਦੇ ਵਿੱਚ ਲੋਕ ਠੰਡ ਕਰਕੇ ਪਾਣੀ ਘੱਟ ਪੀਂਦੇ ਹਨ, ਇਸ ਲਈ ਕੋਸਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
ਪਾਚਨ ਵਿੱਚ ਸੁਧਾਰ- ਜਦੋਂ ਤੁਸੀਂ ਗਰਮ ਪਾਣੀ ਪੀਂਦੇ ਹੋ ਤਾਂ ਇਹ ਜਲਦੀ ਪਚ ਜਾਂਦਾ ਹੈ। ਨਤੀਜੇ ਵਜੋਂ, ਇਹ ਨਿਯਮਤ ਅੰਤੜੀਆਂ ਦੀਆਂ ਗਤੀਵਿਧੀਆਂ ਵਿੱਚ ਸਹਾਇਤਾ ਕਰਕੇ ਕਬਜ਼ ਦੇ ਜੋਖਮ ਨੂੰ ਘਟਾਉਂਦਾ ਹੈ।
ਭਾਰ ਘਟਾਉਣਾ- ਕਈ ਖੋਜਾਂ ਨੇ ਦਿਖਾਇਆ ਹੈ ਕਿ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਕਿਉਂਕਿ ਇਹ ਭਰਪੂਰਤਾ ਦੀ ਭਾਵਨਾ ਨੂੰ ਵਧਾਉਂਦਾ ਹੈ। 2003 ਦੇ ਇੱਕ ਅਧਿਐਨ ਨੇ ਦਿਖਾਇਆ ਕਿ ਠੰਡੇ ਪਾਣੀ ਦੀ ਬਜਾਏ ਗਰਮ ਪਾਣੀ ਪੀਣ ਨਾਲ ਭਾਰ ਘੱਟ ਹੋ ਸਕਦਾ ਹੈ।
ਨੱਕ ਬੰਦ ਨੂੰ ਠੀਕ ਕਰਦਾ ਹੈ- ਜੇਕਰ ਤੁਸੀਂ ਬੰਦ ਨੱਕ ਤੋਂ ਪੀੜਤ ਹੋ, ਤਾਂ ਗਰਮ ਪਾਣੀ ਪੀਣ ਨਾਲ ਤੁਹਾਨੂੰ ਬਹੁਤ ਜ਼ਰੂਰੀ ਰਾਹਤ ਮਿਲ ਸਕਦੀ ਹੈ। ਸਵੇਰੇ ਜਲਦੀ ਗਰਮ ਪਾਣੀ ਪੀਣ ਨਾਲ ਸਰੀਰ 'ਤੇ ਸਕੂਨ ਦੇਣ ਵਾਲਾ ਪ੍ਰਭਾਵ ਪੈਂਦਾ ਹੈ ਅਤੇ ਤਣਾਅ ਵਾਲੀਆਂ ਮਾਸਪੇਸ਼ੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਗਰਮ ਪਾਣੀ ਪੀਣ ਦੇ ਮਾੜੇ ਪ੍ਰਭਾਵ
- ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਵਿੱਚ ਅਸੰਤੁਲਨ ਹੋ ਸਕਦਾ ਹੈ।
- ਜੇਕਰ ਤੁਸੀਂ ਬਹੁਤ ਜ਼ਿਆਦਾ ਗਰਮ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡੇ ਨੀਂਦ ਦੇ ਚੱਕਰ ਵਿੱਚ ਵਿਘਨ ਪਾ ਸਕਦਾ ਹੈ।
- ਗਰਮ ਪਾਣੀ ਦਾ ਜ਼ਿਆਦਾ ਸੇਵਨ ਕਰਨ ਨਾਲ ਗੁਰਦਿਆਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
- ਗਰਮ ਪਾਣੀ ਦੇ ਵਾਰ-ਵਾਰ ਸੇਵਨ ਨਾਲ ਅੰਦਰੂਨੀ ਜਲਣ ਹੋ ਸਕਦੀ ਹੈ। ਗਰਮ ਪਾਣੀ ਦੀ ਬਜਾਏ ਕੋਸੇ ਪਾਣੀ ਦਾ ਸੇਵਨ ਕਰਨਾ ਬਿਹਤਰ ਹੈ।
ਹੋਰ ਪੜ੍ਹੋ : ਜੇਕਰ ਤੁਸੀਂ ਵੀ ਪੇਪਰ ਕੱਪ 'ਚ ਚਾਹ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ! ਜਾਣੋ ਇਸ ਦੇ ਨੁਕਸਾਨ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )