Paper Cup Side Effects: ਜੇਕਰ ਤੁਸੀਂ ਵੀ ਪੇਪਰ ਕੱਪ 'ਚ ਚਾਹ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ! ਜਾਣੋ ਇਸ ਦੇ ਨੁਕਸਾਨ
Health: ਪਲਾਸਟਿਕ ਦੇ ਨੁਕਸਾਨ ਤੋਂ ਬਚਣ ਲਈ ਜ਼ਿਆਦਾਤਰ ਲੋਕ ਪਲਾਸਟਿਕ ਦੇ ਕੱਪਾਂ ਦੀ ਬਜਾਏ ਪੇਪਰ ਕੱਪ 'ਚ ਚਾਹ ਪੀਣ ਨੂੰ ਤਰਜੀਹ ਦਿੰਦੇ ਹਨ ਪਰ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਪੇਪਰ ਕੱਪ ਦੀ ਵਰਤੋਂ ਕਰਨਾ ਸਿਹਤ ਲਈ ਖਤਰਨਾਕ ਵੀ ਹੋ ਸਕਦਾ ਹੈ।
Paper Cup Side Effects: ਕੀ ਤੁਸੀਂ ਵੀ ਪੇਪਰ ਕੱਪ 'ਚ ਚਾਹ ਪੀਂਦੇ ਹੋ, ਜੇਕਰ ਹਾਂ ਤਾਂ ਸਾਵਧਾਨ ਹੋ ਜਾਓ! ਕਿਉਂਕਿ ਇਹ ਸਿਹਤ ਲਈ ਗੰਭੀਰ ਨੁਕਸਾਨਦਾਇਕ ਹੈ। ਜੀ ਹਾਂ ਜਿਵੇਂ ਕਿ ਸਭ ਨੂੰ ਪਤਾ ਹੀ ਠੰਡ ਵੱਧ ਰਹੀ ਹੈ ਅਤੇ ਲੋਕਾਂ ਦੇ ਨਾਲ ਹੀ ਚਾਹ ਦੇ ਕੱਪ ਵੀ ਵੱਧ ਰਹੇ ਹਨ। ਲੋਕ ਘਰ ਹੋਣ ਜਾਂ ਫਿਰ ਆਫਿਸ ਦੇ ਵਿੱਚ ਉਹ ਚਾਹ ਜ਼ਰੂਰ ਪੀਂਦੇ ਹਨ। ਬਹੁਤ ਸਾਰੇ ਲੋਕ ਸੜਕਾਂ ਦੇ ਕਿਨਾਰੇ ਲੱਗੇ ਚਾਹ ਸਟਾਲਾਂ ਉੱਤੇ ਵੀ ਚਾਹ ਪੀ ਲੈਂਦੇ ਹਨ। ਜਿਸ ਕਰਕੇ ਉਹ ਕਾਗਜ਼ ਦੇ ਕੱਪਾਂ ਦੇ ਵਿੱਚ ਚਾਹ ਪੀ ਲੈਂਦੇ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਦੀ ਵਰਤੋਂ ਨਾਲ ਸਿਹਤ 'ਤੇ ਅਸਰ ਪੈਂਦਾ ਹੈ (Paper Cup Side Effects)। ਆਓ ਜਾਣਦੇ ਹਾਂ ਪੇਪਰ ਕੱਪ 'ਚ ਚਾਹ ਪੀਣ ਨਾਲ ਸਿਹਤ ਨੂੰ ਕੀ-ਕੀ ਨੁਕਸਾਨ ਹੁੰਦੇ ਹਨ।
ਪੇਪਰ ਕੱਪ 'ਚ ਚਾਹ ਪੀਣਾ ਹਾਨੀਕਾਰਕ ਕਿਉਂ ਹੈ?
ਪਲਾਸਟਿਕ ਦੇ ਨੁਕਸਾਨ ਤੋਂ ਬਚਣ ਲਈ ਜ਼ਿਆਦਾਤਰ ਲੋਕ ਪਲਾਸਟਿਕ ਦੇ ਕੱਪਾਂ ਦੀ ਬਜਾਏ ਪੇਪਰ ਕੱਪਾਂ ਵਿੱਚ ਚਾਹ ਪੀਣ ਨੂੰ ਤਰਜੀਹ ਦਿੰਦੇ ਹਨ ਪਰ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਪੇਪਰ ਕੱਪ ਦੀ ਵਰਤੋਂ ਕਰਨਾ ਸਿਹਤ ਲਈ ਬਹੁਤ ਖਤਰਨਾਕ (Paper Cup Side Effects) ਵੀ ਹੋ ਸਕਦਾ ਹੈ। ਅਸਲ ਵਿੱਚ, ਕਾਗਜ਼ ਦੇ ਕੱਪ ਬਣਾਉਣ ਵਿੱਚ, ਪਲਾਸਟਿਕ ਜਾਂ ਮੋਮ ਨਾਲ ਕੋਟਿੰਗ ਕੀਤੀ ਜਾਂਦੀ ਹੈ।
ਜਦੋਂ ਗਰਮ ਚੀਜ਼ਾਂ ਨੂੰ ਪੇਪਰ ਕੱਪ ਵਿੱਚ ਪਾਇਆ ਜਾਂਦਾ ਹੈ, ਤਾਂ ਇਸ ਵਿੱਚ ਮੌਜੂਦ ਰਸਾਇਣ ਉਸ ਵਿੱਚ ਮਿਲ ਸਕਦੇ ਹਨ। ਜਦੋਂ ਚਾਹ ਦਾ ਸੇਵਨ ਕੀਤਾ ਜਾਂਦਾ ਹੈ, ਤਾਂ ਇਸ ਦੇ ਜ਼ਹਿਰੀਲੇ ਤੱਤ ਸਿੱਧੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ।
ਪੇਪਰ ਕੱਪ ਵਿੱਚ ਚਾਹ ਪੀਣ ਦੇ ਨੁਕਸਾਨ
- ਪੇਪਰ ਕੱਪ 'ਚ ਗਰਮ ਚੀਜ਼ਾਂ ਦਾ ਸੇਵਨ ਕਰਨ ਨਾਲ ਰਸਾਇਣ ਪਿਘਲ ਕੇ ਪੇਟ 'ਚ ਦਾਖਲ ਹੋ ਸਕਦੇ ਹਨ। ਇਸ ਨਾਲ ਬਦਹਜ਼ਮੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਪੇਪਰ ਕੱਪ 'ਚ ਮੌਜੂਦ ਕੈਮੀਕਲ ਵੀ ਸਰੀਰ 'ਚ ਜ਼ਹਿਰੀਲੇ ਪਦਾਰਥਾਂ ਨੂੰ ਜਮ੍ਹਾ ਕਰਨ ਦਾ ਕਾਰਨ ਬਣ ਸਕਦੇ ਹਨ। ਜਿਸ ਕਾਰਨ ਇਹ ਸਰੀਰ ਵਿੱਚ ਹੌਲੀ ਜ਼ਹਿਰ ਵਾਂਗ ਕੰਮ ਕਰ ਸਕਦਾ ਹੈ।
- ਪੇਪਰ ਕੱਪ 'ਚ ਗਰਮ ਚੀਜ਼ਾਂ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਅਤੇ ਕਿਡਨੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਸਰੀਰ ਵਿਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਸਕਦੇ ਹਨ ਅਤੇ ਇਸ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।
- ਪੇਪਰ ਕੱਪ ਵਿੱਚ ਪਾਏ ਜਾਣ ਵਾਲੇ ਕੈਮੀਕਲ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦੇ ਹਨ ਅਤੇ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )