ਤੁਹਾਡੇ ਪੇਟ 'ਚ ਹੋ ਰਿਹਾ ਨਾਰਮਲ ਜਿਹਾ ਦਰਦ ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ ਇਨ੍ਹਾਂ ਬਿਮਾਰੀਆਂ ਦੇ ਹੋ ਸਕਦੇ ਸ਼ਿਕਾਰ
ਢਿੱਡ ਵਿੱਚ ਹੋਣ ਵਾਲੀ ਨਾਰਮਲ ਅਤੇ ਸਿੰਪਲ ਦਰਦ ਵੀ ਹਾਰਟ ਅਟੈਕ ਦਾ ਕਾਰਨ ਬਣ ਸਕਦੀ ਹੈ। ਇਦਾਂ ਖੁਦ ਦਾ ਬਚਾਅ ਕਰੋ।
ਅੱਜ ਕੱਲ੍ਹ ਪੇਟ ਦਰਦ ਦੀ ਸਮੱਸਿਆ ਕਾਫੀ ਆਮ ਹੋ ਗਈ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਰ ਕਈ ਵਾਰ ਪੇਟ ਦਰਦ ਦੀ ਇਹ ਆਮ ਸਮੱਸਿਆ ਹਾਰਟ ਅਟੈਕ ਦਾ ਕਾਰਨ ਬਣ ਸਕਦੀ ਹੈ। ਅਕਸਰ ਲੋਕ ਪੇਟ ਦੇ ਮਾਮੂਲੀ ਦਰਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹ ਸੋਚ ਕਿ ਸ਼ਾਇਦ ਖਾਣਾ ਠੀਕ ਤਰ੍ਹਾਂ ਹਜ਼ਮ ਨਹੀਂ ਹੋਇਆ ਹੋਵੇਗਾ, ਇਸ ਲਈ ਗੈਸ ਦੀ ਸਮੱਸਿਆ ਹੋ ਰਹੀ ਹੈ ਅਤੇ ਕੁਝ ਸਮੇਂ ਬਾਅਦ ਦਰਦ ਆਪਣੇ-ਆਪ ਠੀਕ ਹੋ ਜਾਵੇਗਾ। ਇਸ ਲਾਪਰਵਾਹੀ ਦਾ ਨਤੀਜਾ ਹੈ ਕਿ ਦੇਸ਼ ਵਿੱਚ 100 ਵਿੱਚੋਂ 99 ਲੋਕ ਗੈਸ, ਐਸੀਡਿਟੀ ਅਤੇ ਬਦਹਜ਼ਮੀ ਤੋਂ ਪੀੜਤ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੇਟ ਦਰਦ, ਗੈਸ, ਬਦਹਜ਼ਮੀ ਬਹੁਤ ਨਾਰਮਲ ਜਿਹੀ ਗੱਲ ਲੱਗਦੀ ਹੈ। ਪਰ ਜੇਕਰ ਤੁਹਾਨੂੰ ਕਿਸੇ ਕਾਰਨ ਵਾਰ-ਵਾਰ ਪੇਟ ਦਰਦ ਹੋ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਕਦੇ ਵੀ ਵੱਡੀ ਮੁਸ਼ਕਿਲ ਵੀ ਬਣ ਸਕਦੀ ਹੈ, ਇੰਨਾ ਹੀ ਨਹੀਂ ਇਹ ਹਾਰਟ ਅਟੈਕ ਆਉਣ ਦਾ ਕਾਰਨ ਵੀ ਬਣ ਸਕਦੀ ਹੈ। ਇਹ ਅਲਸਰ, ਆਈ.ਬੀ.ਐੱਸ., ਕੋਲਾਈਟਿਸ, ਸ਼ੂਗਰ ਅਤੇ ਲਗਾਤਾਰ ਕਬਜ਼ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਰੂਪ ਲੈ ਸਕਦੀ ਹੈ।
ਇਹ ਵੀ ਪੜ੍ਹੋ: How to Pour Beer: ਬੀਅਰ ਪੀਂਦੇ ਵੇਲੇ ਭੁੱਲ ਕੇ ਵੀ ਨਾ ਕਰਿਓ ਇਹ ਗਲਤੀ, ਨਹੀਂ ਤਾਂ ਪਏਗਾ ਪਛਤਾਉਣਾ
ਮਾਮੂਲੀ ਗੈਸ ਵੀ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ। ਇੰਨਾ ਹੀ ਨਹੀਂ, ਇਕ ਨਵੇਂ ਅਧਿਐਨ ਮੁਤਾਬਕ ਕਬਜ਼ ਨਾਲ ਟੀਬੀ ਅਤੇ ਅੰਤੜੀਆਂ ਦਾ ਕੈਂਸਰ ਵੀ ਹੋ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਸਿਹਤਮੰਦ ਲਾਈਫਸਟਾਈਲ ਰੱਖੋ ਅਤੇ ਆਪਣੀ ਖੁਰਾਕ ‘ਚ ਜੰਕ ਫੂਡ ਘੱਟ ਤੋਂ ਘੱਟ ਸ਼ਾਮਲ ਕਰੋ। ਜੇਕਰ ਤੁਸੀਂ ਮਿੱਠਾ ਜਾਂ ਤਲੇ ਹੋਏ ਭੋਜਨ ਖਾ ਰਹੇ ਹੋ, ਤਾਂ ਇਸ ਨੂੰ ਇੱਕ ਲਿਮਿਟ ਵਿੱਚ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਯੋਗਾ ਅਤੇ ਹੋਰ ਸਰੀਰਕ ਕਸਰਤਾਂ ਕਰਨ ਲਈ ਵੀ ਕਿਹਾ ਜਾਂਦਾ ਹੈ।
ਬਾਬਾ ਰਾਮਦੇਵ ਦਾ ਪੇਟ ਦੀ ਦਰਦ ਨੂੰ ਲੈ ਕੇ ਕੀ ਕਹਿਣਾ ਹੈ
ਸਵਾਮੀ ਰਾਮਦੇਵ ਦੱਸਦੇ ਹਨ ਕਿ ਉਦੋਂ ਕੀ ਹੁੰਦਾ ਹੈ ਜਦੋਂ ਤੁਸੀਂ ਜ਼ਿਆਦਾ ਲੋੜ ਤੋਂ ਵੱਧ ਖਾਂਦੇ ਹੋ ਜਾਂ ਤੁਸੀਂ ਇਹ ਧਿਆਨ ਨਹੀਂ ਦਿੰਦੇ ਕਿ ਤੁਸੀਂ ਖਾ ਕੀ ਰਹੇ ਹੋ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜ਼ਿਆਦਾ ਖਾਣ ਨਾਲ ਗੈਸ ਦਰਦ, ਐਸੀਡਿਟੀ, ਬਦਹਜ਼ਮੀ, ਪੇਟ ਦਰਦ ਅਤੇ ਮਾਸਪੇਸ਼ੀਆਂ ਵਿੱਚ ਕੜਵੱਲ ਹੋ ਸਕਦਾ ਹੈ। ਸਾਡੇ ਦੇਸ਼ ਵਿੱਚ ਛੂਤ-ਛਾਤ ਇੱਕ ਵੱਡੀ ਸਮੱਸਿਆ ਹੈ। ਪਾਚਨ ਸੰਬੰਧੀ ਪਰੇਸ਼ਾਨੀਆਂ ਕਾਰਨ ਐਸੀਡਿਟੀ, ਗੈਸ, ਕਬਜ਼, ਲੂਸ ਮੋਸ਼ਨ, ਕੋਲਾਈਟਿਸ, ਅਲਸਰ ਅਤੇ ਬਲੋਟਿੰਗ ਹੋ ਸਕਦੀ ਹੈ।
ਰੋਜ਼ਾਨਾ ਕਰੋ ਇਹ ਕੰਮ
ਇਹਨਾਂ ਸਮੱਸਿਆਵਾਂ ਤੋਂ ਬਚਣ ਲਈ, ਸਵਾਮੀ ਰਾਮਦੇਵ ਨੇ ਆਸਾਨ ਘਰੇਲੂ ਉਪਚਾਰ ਅਤੇ ਲਾਈਫਸਟਾਈਲ ਦੇ ਟਿਪਸ ਸਾਂਝੇ ਕੀਤੇ ਹਨ ਜੋ ਤੁਸੀਂ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰ ਸਕਦੇ ਹੋ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੋਸਾ ਪਾਣੀ ਪੀਓ। ਫਿਰ ਇੱਕ ਵਾਰ ਵਿੱਚ 1-2 ਲੀਟਰ ਪਾਣੀ ਪੀਓ। ਪਾਣੀ ਵਿੱਚ ਸੇਂਧਾ ਨਮਕ ਅਤੇ ਨਿੰਬੂ ਮਿਲਾ ਲਓ।
ਪਾਣੀ ਪੀਣ ਤੋਂ ਬਾਅਦ 5 ਮਿੰਟ ਤੱਕ ਸਟਰੈਚਿੰਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਛੋਟੀਆਂ-ਛੋਟੀਆਂ ਚੀਜ਼ਾਂ ਕਰਨ ਨਾਲ ਤੁਹਾਨੂੰ ਬਿਹਤਰ ਜ਼ਿੰਦਗੀ ਜਿਉਣ ਵਿੱਚ ਮਦਦ ਮਿਲੇਗੀ। ਜੇਕਰ ਤੁਸੀਂ ਕਬਜ਼ ਤੋਂ ਪੀੜਤ ਹੋ ਤਾਂ ਤੁਹਾਨੂੰ ਪਪੀਤਾ, ਸੇਬ, ਅਨਾਰ ਅਤੇ ਨਾਸ਼ਪਾਤੀ ਵਰਗੇ ਫਲ ਖਾਣੇ ਚਾਹੀਦੇ ਹਨ। ਦੂਜੇ ਪਾਸੇ ਗਾਜਰ, ਚੁਕੰਦਰ, ਆਂਵਲਾ, ਪਾਲਕ ਅਤੇ ਟਮਾਟਰ ਦਾ ਰਸ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ: ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਵਾਲੇ ਸਾਵਧਾਨ! ਨਵੀਂ ਖੋਜ 'ਚ ਹੋਇਆ ਵੱਡਾ ਖੁਲਾਸਾ
Check out below Health Tools-
Calculate Your Body Mass Index ( BMI )