Alcohol Consume Limit: ਕੀ ਤੁਸੀਂ ਜਾਣਦੇ ਹੋ ਪੈੱਗ ਲਾਉਣ ਦੀ ਲਿਮਟ, ਹਫ਼ਤੇ 'ਚ ਇਸ ਤੋਂ ਲਿਮਟ ਹੋਈ ਪਾਰ ਤਾਂ ਸਮਝੋ...
ਅਕਸਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਸ਼ਰਾਬ ਦੇ ਕਿੰਨੇ ਪੈੱਗ ਲਾਉਣੇ ਚਾਹੀਦੇ ਹਨ ਕਿ ਉਹ ਸਿਹਤ ਲਈ ਖਤਰਨਾਕ ਸਾਬਤ ਨਾ ਹੋਏ। ਇਸ ਸਵਾਲ ਹਮੇਸ਼ਾਂ ਸਿਹਤ ਮਾਹਿਰਾਂ ਨੂੰ ਪੁੱਛਿਆ ਜਾਂਦਾ ਹੈ ਪਰ ਇਸ ਦਾ ਕੋਈ ਢੁੱਕਵਾਂ ਜਵਾਬ ਨਹੀਂ।
Alcohol Consume Limit: ਅਕਸਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਸ਼ਰਾਬ ਦੇ ਕਿੰਨੇ ਪੈੱਗ ਲਾਉਣੇ ਚਾਹੀਦੇ ਹਨ ਕਿ ਉਹ ਸਿਹਤ ਲਈ ਖਤਰਨਾਕ ਸਾਬਤ ਨਾ ਹੋਏ। ਇਸ ਸਵਾਲ ਹਮੇਸ਼ਾਂ ਸਿਹਤ ਮਾਹਿਰਾਂ ਨੂੰ ਪੁੱਛਿਆ ਜਾਂਦਾ ਹੈ ਪਰ ਇਸ ਦਾ ਕੋਈ ਢੁੱਕਵਾਂ ਜਵਾਬ ਨਹੀਂ। ਇਸ ਬਾਰੇ ਹਰ ਕਿਸੇ ਵੀ ਵੱਖ-ਵੱਖ ਰਾਏ ਹਨ। ਇਸ ਦਾ ਕਾਰਨ ਇਹ ਹੈ ਕਿ ਸ਼ਰਾਬ ਪੀਣ ਮਗਰੋਂ ਹਰ ਮਨੁੱਖ ਦਾ ਸਰੀਰ ਵੱਖ-ਵੱਖ ਪੱਧਰ 'ਤੇ ਰਿਐਕਟ ਕਰਦਾ ਹੈ। ਇਸ ਤੋਂ ਇਲਾਵਾ ਸ਼ਰਾਬ ਪੀਣ ਦੇ ਤਰੀਕੇ ਵੀ ਵੱਖੋ-ਵੱਖ ਹਨ। ਵਾਤਾਵਰਨ ਤੇ ਜਲਵਾਯੂ ਵੀ ਇਸ ਨੂੰ ਪ੍ਰਭਵਿਤ ਕਰਦਾ ਹੈ। ਅਜਿਹੇ ਵਿੱਚ ਕੋਈ ਪੈਮਾਨਾ ਤੈਅ ਕਰਨਾ ਸੌਖਾ ਨਹੀਂ।
ਉਂਝ ਡਾਕਟਰ ਹਮੇਸ਼ਾ ਸ਼ਰਾਬ ਪੀਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਚੇਤਾਵਨੀ ਦਿੰਦੇ ਹਨ। ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ। ਕੁਝ ਲੋਕ ਰੋਜ਼ਾਨਾ ਸ਼ਾਮ ਨੂੰ ਪੈੱਗ ਬਣਾਉਣਾ ਸ਼ੁਰੂ ਕਰ ਦਿੰਦੇ ਹਨ, ਜਦੋਂਕਿ ਕੁਝ ਲੋਕ ਸਿਰਫ ਪਾਰਟੀਆਂ ਜਾਂ ਦੋਸਤਾਂ ਨਾਲ ਪੀਂਦੇ ਹਨ। ਇਸ ਲਈ ਸ਼ਰਾਬ ਦੇ ਸ਼ੌਕੀਨ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਇਸ ਦਾ ਕਿੰਨਾ ਸੇਵਨ ਕਰਨਾ ਚਾਹੀਦਾ ਹੈ। ਇੱਕ ਗੱਲ ਤਾਂ ਤੈਅ ਹੈ ਕਿ ਬਹੁਤ ਜ਼ਿਆਦਾ ਸ਼ਰਾਬ ਸਿਹਤ ਲਈ ਬਿਲਕੁਲ ਵੀ ਚੰਗੀ ਨਹੀਂ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਵਿਅਕਤੀ ਲਈ ਇੱਕ ਦਿਨ ਵਿੱਚ ਕਿੰਨੀ ਸ਼ਰਾਬ ਪੀਣਾ ਸਹੀ ਹੈ...
Healthdirect.gov.au ਅਨੁਸਾਰ, ਸ਼ਰਾਬ ਦੇ ਖਤਰਿਆਂ ਤੋਂ ਬਚਣ ਲਈ ਬਾਲਗਾਂ ਨੂੰ ਹਫ਼ਤੇ ਵਿੱਚ 10 ਤੋਂ ਵੱਧ ਡਰਿੰਕਸ ਤੇ ਇੱਕ ਦਿਨ ਵਿੱਚ 4 ਪੈਗ (ਡਰਿੰਕ) ਤੋਂ ਵੱਧ ਨਹੀਂ ਪੀਣਾ ਚਾਹੀਦਾ। ਇੱਕ ਮਿਆਰੀ ਡਰਿੰਕ ਦਾ ਆਕਾਰ 30 ਮਿਲੀਲੀਟਰ ਹਾਰਡ ਅਲਕੋਹਲ ਜਿਵੇਂ ਵਿਸਕੀ, ਜਿੰਨ ਆਦਿ ਤੇ 150 ਮਿਲੀਲੀਟਰ ਵਾਈਨ (ਰੈਡ ਤੇ ਵ੍ਹਾਈਟ) ਤੇ 330 ਮਿਲੀਲੀਟਰ ਬੀਅਰ ਹੈ।
ਉਂਝ ਬਹੁਤ ਸਾਰੀਆਂ ਖੋਜਾਂ ਵਿੱਚ ਪਤਾ ਲੱਗਾ ਹੈ ਕਿ ਜਿਸ ਦਿਨ ਤੋਂ ਤੁਸੀਂ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹੋ, ਸ਼ਰਾਬ ਦੇ ਮਾੜੇ ਪ੍ਰਭਾਵ ਸਰੀਰ 'ਤੇ ਹਾਵੀ ਹੋਣੇ ਸ਼ੁਰੂ ਹੋ ਜਾਂਦੇ ਹਨ। ਸ਼ਰਾਬ ਪੀਣ ਵਾਲੇ ਲੋਕਾਂ ਦੇ ਸਰੀਰ 'ਤੇ ਕੁਝ ਪ੍ਰਭਾਵ ਤੁਰੰਤ ਦਿਖਾਈ ਦਿੰਦੇ ਹਨ, ਜਦੋਂਕਿ ਕੁਝ ਲੰਬੇ ਸਮੇਂ ਬਾਅਦ ਦਿਖਾਈ ਦਿੰਦੇ ਹਨ। ਸ਼ਰਾਬ ਦੀ ਬੋਤਲ ਖੋਲ੍ਹ ਕੇ ਸਾਰੀ ਰਾਤ ਪੀਣ ਦੀ ਆਦਤ ਸ਼ਰਾਬ ਦੇ ਸ਼ੌਕੀਨਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਇਸ ਲਈ ਆਪਣੀ ਲਿਮਟ ਨੂੰ ਸਮਝਦਾਰੀ ਨਾਲ ਤੈਅ ਕਰਨਾ ਬਹੁਤ ਜ਼ਰੂਰੀ ਹੈ।
Check out below Health Tools-
Calculate Your Body Mass Index ( BMI )