Intimate Health: ਕੀ ਲਸਣ ਅਤੇ ਪਿਆਜ਼ ਦੇ ਸੇਵਨ ਨਾਲ ਵਧਦੀ ਹੈ ਯੋਨ ਸ਼ਕਤੀ? ਜਾਣੋ ਕੀ ਕਹਿੰਦੇ ਨੇ ਮਾਹਰ
Intimate Health: ਅਕਸਰ ਜਦੋਂ ਵੀ ਕੋਈ ਵਰਤ ਜਾਂ ਤਿਉਹਾਰ ਹੁੰਦਾ ਹੈ ਤਾਂ ਕੁਝ ਲੋਕ ਲਸਣ ਅਤੇ ਪਿਆਜ਼ ਨਾ ਖਾਣ ਦੀ ਸਲਾਹ ਦਿੰਦੇ ਹਨ, ਕਿਉਂਕਿ ਉਹਨਾ ਦਾ ਮੰਨਣਾ ਹੈ ਕਿ ਇਹ ਜਿਨਸੀ ਇੱਛਾ ਨੂੰ ਵਧਾਉਂਦੇ ਹਨ। ਪਰ ਕੀ ਇਹ ਅਸਲ 'ਚ ਅਜਿਹਾ ਹੈ?
Intimate Health: ਅਕਸਰ ਜਦੋਂ ਵੀ ਕੋਈ ਵਰਤ ਜਾਂ ਤਿਉਹਾਰ ਹੁੰਦਾ ਹੈ ਤਾਂ ਕੁਝ ਲੋਕ ਲਸਣ ਅਤੇ ਪਿਆਜ਼ ਨਾ ਖਾਣ ਦੀ ਸਲਾਹ ਦਿੰਦੇ ਹਨ, ਕਿਉਂਕਿ ਉਹਨਾ ਦਾ ਮੰਨਣਾ ਹੈ ਕਿ ਇਹ ਜਿਨਸੀ ਇੱਛਾ ਨੂੰ ਵਧਾਉਂਦੇ ਹਨ। ਪਰ ਕੀ ਇਹ ਅਸਲ 'ਚ ਅਜਿਹਾ ਹੈ? ਲਸਣ ਅਤੇ ਪਿਆਜ਼ ਦੋ ਬਹੁਤ ਹੀ ਖਾਸ ਸਬਜ਼ੀਆਂ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ। ਇਹਨਾਂ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਇਸਦਾ ਸੇਵਨ ਸਿਰਫ ਇੱਥੇ ਤੱਕ ਹੀ ਸੀਮਿਤ ਨਹੀਂ ਹੈ, ਇਹ ਤੁਹਾਡੀ ਜਿਨਸੀ ਸਿਹਤ ਲਈ ਵੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਮਾਹਿਰਾਂ ਅਤੇ ਵਿਗਿਆਨ ਦੋਵੇਂ ਇਹਨਾ ਦੇ ਜਿਨਸੀ ਲਾਭਾਂ ਨੂੰ ਪ੍ਰਮਾਣਿਤ ਕਰ ਚੁੱਕੇ ਹਨ।
ਲਸਣ ਅਤੇ ਪਿਆਜ਼ ਦੇ ਜਿਨਸੀ ਸਿਹਤ 'ਤੇ ਪ੍ਰਭਾਵ ਬਾਰੇ ਕੀ ਕਹਿੰਦੇ ਹਨ ਮਾਹਰ?
ਲਸਣ ਅਤੇ ਪਿਆਜ਼ ਨਾਂ ਸਿਰਫ਼ ਤੁਹਾਡੀ ਰਸੋਈ ਵਿੱਚ, ਸਗੋਂ ਤੁਹਾਡੇ ਜਿਨਸੀ ਸਿਹਤ ਲਈ ਵੀ ਬਹੁਤ ਮਹੱਤਵਪੂਰਨ ਹਨ। ਦੋਹਾਂ 'ਚ ਕਈ ਅਜਿਹੇ ਗੁਣ ਹੁੰਦੇ ਹਨ, ਜੋ ਕਾਮਵਾਸਨਾ ਵਧਾਉਂਦੇ ਹਨ, ਜਿਸ ਨਾਲ ਜਿਨਸੀ ਪ੍ਰਦਰਸ਼ਨ 'ਚ ਸੁਧਾਰ ਹੁੰਦਾ ਹੈ। ਲਸਣ ਵਿੱਚ ਐਲੀਸਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ, ਜਿਸ ਨਾਲ ਵਿਅਕਤੀ ਵਧੇਰੇ ਉਤਸ਼ਾਹ ਮਹਿਸੂਸ ਕਰ ਸਕਦਾ ਹੈ। ਇਹ ਸਿਹਤਮੰਦ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾ ਕੇ ਮਰਦਾਂ ਵਿੱਚ ਸ਼ਕਤੀ ਵਧਾਉਂਦਾ ਹੈ।”
ਲਸਣ ਵਿੱਚ ਐਸਟ੍ਰੋਜਨ ਦੀ ਉੱਚ ਮਾਤਰਾ ਹੁੰਦੀ ਹੈ ਜਿਸ ਕਾਰਨ ਇਸ ਦਾ ਸੇਵਨ ਔਰਤਾਂ ਦੀ ਜਿਨਸੀ ਇੱਛਾ ਨੂੰ ਵਧਾਉਂਦਾ ਹੈ। ਪਿਆਜ਼ ਟੈਸਟੋਸਟੀਰੋਨ ਦੇ ਉਤਪਾਦਨ ਅਤੇ ਜਿਨਸੀ ਇੱਛਾ ਨੂੰ ਵਧਾਉਂਦਾ ਹੈ। ਆਪਣੀ ਖੁਰਾਕ ਵਿੱਚ ਲਸਣ ਅਤੇ ਪਿਆਜ਼ ਨੂੰ ਨਿਯਮਿਤ ਤੌਰ 'ਤੇ ਸ਼ਾਮਲ ਕਰਨ ਨਾਲ ਬਹੁਤ ਲਾਭ ਮਿਲਦਾ ਹੈ।
ਜਾਣੋ ਪਿਆਜ਼ ਅਤੇ ਲਸਣ ਕਿੰਨਾ ਫਾਇਦੇਮੰਦ ?
ਪਿਆਜ਼ ਅਤੇ ਲਸਣ 'ਚ ਫਾਈਟੋਕੈਮੀਕਲ ਪਾਏ ਜਾਂਦੇ ਹਨ, ਜੋ ਵਿਟਾਮਿਨ ਸੀ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਇਮਿਊਨਿਟੀ ਵਧਾਉਂਦੇ ਹਨ। ਇਸ ਤੋਂ ਇਲਾਵਾ ਇਹ ਸਰੀਰ 'ਚ ਜ਼ਹਿਰੀਲੇ ਪਦਾਰਥਾਂ ਨੂੰ ਜਮ੍ਹਾ ਨਹੀਂ ਹੋਣ ਦਿੰਦਾ। ਜਿਸ ਨਾਲ ਸਰੀਰ ਪੂਰੀ ਤਰ੍ਹਾਂ ਸਾਫ ਰਹਿੰਦਾ ਹੈ ਅਤੇ ਤੁਹਾਨੂੰ ਘੱਟ ਤੋਂ ਘੱਟ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਸਟੈਮਿਨਾ ਵੀ ਵਧਦਾ ਹੈ।
ਪਿਆਜ਼ ਅਤੇ ਲਸਣ ਵਿੱਚ ਸਲਫਾਈਡ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਆਮ ਰੱਖਣ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਇਹ ਦਿਲ ਦੀ ਸਿਹਤ ਲਈ ਬਹੁਤ ਚੰਗਾ ਹੈ ਅਤੇ ਖੂਨ ਸੰਚਾਰ ਨੂੰ ਵੀ ਨਿਯਮਤ ਰੱਖਦਾ ਹੈ।
ਪਿਆਜ਼ ਅਤੇ ਲਸਣ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾਉਂਦੇ ਹਨ।
ਪਿਆਜ਼ ਅਤੇ ਲਸਣ ਦਾ ਸੇਵਨ ਟੈਸਟੋਸਟੀਰੋਨ ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਕਾਮਵਾਸਨਾ ਨੂੰ ਵਧਾਵਾ ਦਿੰਦਾ ਹੈ।
ਡਾਈਟ 'ਚ ਇੰਝ ਕਰੋ ਸ਼ਾਮਲ
- ਲਸਣ ਅਤੇ ਪਿਆਜ਼ ਨੂੰ ਸਲਾਦ ਦੇ ਰੂਪ 'ਚ ਕੱਚਾ ਖਾਧਾ ਜਾ ਸਕਦਾ ਹੈ।
- ਇਸ ਤੋਂ ਇਲਾਵਾ ਲਸਣ ਦੀ ਚਾਹ ਜਾਂ ਪਿਆਜ਼ ਦਾ ਪਾਣੀ ਵੀ ਇਨ੍ਹਾਂ ਨੂੰ ਡਾਈਟ 'ਚ ਸ਼ਾਮਲ ਕਰਨਾ ਵਧੀਆ ਤਰੀਕਾ ਹੈ।
- ਪਿਆਜ਼ ਅਤੇ ਲਸਣ ਦੀ ਸਵਾਦਿਸ਼ਤ ਚਟਨੀ ਬਣਾ ਕੇ ਸੇਵਨ ਕੀਤਾ ਜਾ ਸਕਦਾ।
Check out below Health Tools-
Calculate Your Body Mass Index ( BMI )