ਤੁਸੀਂ ਵੀ ਸਵੇਰੇ ਉੱਠਦਿਆਂ ਹੀ ਫੜ ਲੈਂਦੇ ਹੋ ਚਾਹ ਦਾ ਗਿਲਾਸ? ਖਾਲੀ ਪੇਟ ਚਾਹ ਪੀਣ ਨਾਲ ਹੋ ਸਕਦੀਆਂ ਖਤਰਨਾਕ ਬੀਮਾਰੀਆਂ
ਬਹੁਤ ਸਾਰੇ ਲੋਕ ਅਦਰਕ, ਤੁਲਸੀ, ਲੌਂਗ, ਇਲਾਇਚੀ ਤੇ ਦਾਲਚੀਨੀ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਕੇ ਚਾਹ ਪੀਣਾ ਪਸੰਦ ਕਰਦੇ ਹਨ।
Don't take tea empty stomach: ਜ਼ਿਆਦਾਤਰ ਲੋਕ ਸਵੇਰੇ ਉੱਠਦਿਆਂ ਹੀ ਚਾਹ ਦਾ ਗਿਲਾਸ ਫੜ ਲੈਂਦੇ ਹਨ। ਉਹ ਸਵੇਰ ਦੀ ਸ਼ੁਰੂਆਤ ਖਾਲੀ ਪੇਟ ਚਾਹ ਪੀ ਕੇ ਹੀ ਕਰਦੇ ਹਨ, ਜੋ ਸਿਹਤ ਲਈ ਠੀਕ ਨਹੀਂ। ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਬਹੁਤ ਸਾਰੇ ਲੋਕ ਅਦਰਕ, ਤੁਲਸੀ, ਲੌਂਗ, ਇਲਾਇਚੀ ਤੇ ਦਾਲਚੀਨੀ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਕੇ ਚਾਹ ਪੀਣਾ ਪਸੰਦ ਕਰਦੇ ਹਨ।
ਇਸ ਲਈ ਚਾਹੇ ਚਾਹ 'ਚ ਕੁਝ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ ਪਰ ਇਸ ਨੂੰ ਸਹੀ ਸਮੇਂ 'ਤੇ ਪੀਣਾ ਬਹੁਤ ਜ਼ਰੂਰੀ ਹੈ। ਖਾਲੀ ਪੇਟ ਚਾਹ ਪੀਣ ਨਾਲ ਦਿਲ ਦੀ ਜਲਨ, ਐਸੀਡਿਟੀ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਸਵੇਰੇ ਖਾਲੀ ਪੇਟ ਚਾਹ ਪੀਣ ਦੇ ਨੁਕਸਾਨਾਂ ਬਾਰੇ ਦੱਸਾਂਗੇ।
ਪਾਚਨ ਸਮੱਸਿਆਵਾਂ
ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਸਵੇਰੇ ਹਰਬਲ ਟੀ ਦਾ ਸੇਵਨ ਆਂਦਰਾਂ ਦੇ ਬੈਕਟੀਰੀਆ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅੰਤੜੀਆਂ 'ਚ ਮੌਜੂਦ ਬੈਕਟੀਰੀਆ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ 'ਚ ਮਦਦਗਾਰ ਹੁੰਦੇ ਹਨ। ਇਸ ਲਈ ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਐਸੀਡਿਟੀ ਦੀ ਸਮੱਸਿਆ
ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਸਵੇਰੇ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਸਵੇਰੇ ਉੱਠਦੇ ਹੀ ਚਾਹ ਪੀਣ ਤੋਂ ਪ੍ਰਹੇਜ਼ ਕਰੋ।
ਪਿਸ਼ਾਬ ਸਬੰਧੀ ਸਮੱਸਿਆਵਾਂ
ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਬਹੁਤ ਜ਼ਿਆਦਾ ਪਿਸ਼ਾਬ ਆਉਣ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਪਿਸ਼ਾਬ ਕਰਨ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਸਰੀਰ 'ਚ ਪਾਣੀ ਦੀ ਕਮੀ ਕਾਰਨ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਦਿਲ 'ਚ ਜਲਣ
ਖਾਲੀ ਪੇਟ ਚਾਹ ਪੀਣ ਨਾਲ ਕਈ ਵਾਰ ਦਿਲ ਦੀ ਜਲਨ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਨੂੰ ਹਾਰਟਬਰਨ ਕਿਹਾ ਜਾਂਦਾ ਹੈ। ਖਾਲੀ ਪੇਟ ਚਾਹ ਪੀਣ ਨਾਲ ਸਾਹ ਪ੍ਰਣਾਲੀ ਵਿੱਚ ਐਸੀਡਿਟੀ ਹੋ ਜਾਂਦੀ ਹੈ, ਜਿਸ ਨਾਲ ਦਿਲ ਵਿੱਚ ਜਲਨ ਦੀ ਸਮੱਸਿਆ ਹੁੰਦੀ ਹੈ। ਜੇਕਰ ਇਹ ਗੰਭੀਰ ਹੋ ਜਾਵੇ ਤਾਂ ਅਲਸਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਚਿੜਚਿੜਾਪਨ
ਲੋਕਾਂ ਦਾ ਮੰਨਣਾ ਹੈ ਕਿ ਸਵੇਰੇ ਚਾਹ ਪੀਣ ਨਾਲ ਸਰੀਰ 'ਚ ਚੁਸਤੀ ਆਉਂਦੀ ਹੈ। ਦੂਜੇ ਪਾਸੇ ਕਈ ਵਾਰ ਖਾਲੀ ਪੇਟ ਚਾਹ ਪੀਣ ਨਾਲ ਦਿਨ ਭਰ ਥਕਾਵਟ ਤੇ ਚਿੜਚਿੜਾਪਨ ਰਹਿੰਦਾ ਹੈ।
ਗੈਸ ਦੀ ਸਮੱਸਿਆ
ਚਾਹ ਵਿੱਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ ਤਾਂ ਅਕਸਰ ਇਸ ਨਾਲ ਪੇਟ 'ਚ ਗੈਸ ਬਣ ਜਾਂਦੀ ਹੈ। ਗੈਸ ਬਣਨ ਤੋਂ ਬਾਅਦ ਪੇਟ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਤੇ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ।
ਸਾਹ 'ਚ ਬਦਬੂ
ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਵੀ ਸਾਹ 'ਚ ਬਦਬੂ ਆ ਸਕਦੀ ਹੈ। ਸਵੇਰੇ ਉੱਠਦੇ ਹੀ ਚਾਹ ਪੀਣਾ ਤੁਹਾਡੇ ਮੂੰਹ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਲਈ ਸਵੇਰੇ ਖਾਲੀ ਪੇਟ ਚਾਹ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )