ਗਰਮੀਆਂ 'ਚ ਕਿੰਨੇ ਗਿਲਾਸ ਪੀ ਸਕਦੇ ਹੋ ਨਿੰਬੂ ਪਾਣੀ! ਜ਼ਰੂਰਤ ਤੋਂ ਵੱਧ ਸੇਵਨ ਫਾਇਦੇ ਦੀ ਥਾਂ ਪਹੁੰਚਾ ਸਕਦਾ ਨੁਕਸਾਨ
ਗਰਮੀਆਂ ਦੇ ਸੀਜ਼ਨ ਦੇ ਵਿੱਚ ਨਿੰਬੂ ਪਾਣੀ ਦਾ ਸੇਵਨ ਵੱਧ ਜਾਂਦਾ ਹੈ। ਇਹ ਡ੍ਰਿੰਕ ਇਸ ਸੀਜ਼ਨ ਦੇ ਲਈ ਲਾਭਕਾਰੀ ਹੁੰਦੀ ਹੈ।ਵਜ਼ਨ ਘਟਾਉਣ ਲਈ ਅਕਸਰ ਲੋਕ ਨਿੰਬੂ ਪਾਣੀ ਪੀਦੇ ਹਨ। ਸਵੇਰੇ ਜਾਗਣ ਨਾਲ ਖਾਲੀ...

Excessive Lemon Water Side Effects: ਗਰਮੀਆਂ ਦੇ ਸੀਜ਼ਨ ਦੇ ਵਿੱਚ ਨਿੰਬੂ ਪਾਣੀ ਦਾ ਸੇਵਨ ਵੱਧ ਜਾਂਦਾ ਹੈ। ਇਹ ਡ੍ਰਿੰਕ ਇਸ ਸੀਜ਼ਨ ਦੇ ਲਈ ਲਾਭਕਾਰੀ ਹੁੰਦੀ ਹੈ।ਵਜ਼ਨ ਘਟਾਉਣ ਲਈ ਅਕਸਰ ਲੋਕ ਨਿੰਬੂ ਪਾਣੀ ਪੀਦੇ ਹਨ। ਸਵੇਰੇ ਜਾਗਣ ਨਾਲ ਖਾਲੀ ਪੇਟ ਇਹ ਪੀਣਾ ਆਮ ਗੱਲ ਹੈ। ਕੁਝ ਲੋਕ ਤਾਂ ਵਧੇਰੇ ਡਿਟੌਕਸ ਲਈ ਦਿਨ ਵਿੱਚ ਦੋ-ਤਿੰਨ ਵਾਰ ਵੀ ਨਿੰਬੂ ਪਾਣੀ ਪੀ ਲੈਂਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ "ਹਰ ਚੀਜ਼ ਦੀ ਲੋੜ ਤੋਂ ਵੱਧ ਵਰਤੋਂ ਨੁਕਸਾਨਦਾਇਕ ਹੁੰਦੀ ਹੈ" ਵਾਲੀ ਗੱਲ ਨਿੰਬੂ ਪਾਣੀ 'ਤੇ ਵੀ ਲਾਗੂ ਹੁੰਦੀ ਹੈ? ਕਿਉਂਕਿ ਜਰੂਰਤ ਤੋਂ ਵੱਧ ਨਿੰਬੂ ਪਾਣੀ ਪੀਣਾ ਤੁਹਾਡੇ ਸਿਹਤ ਲਈ ਫਾਇਦੇ ਦੀ ਬਜਾਏ ਨੁਕਸਾਨਦਾਇਕ ਹੋ ਸਕਦਾ ਹੈ।
ਪੇਟ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ
ਨਿੰਬੂ ਪਾਣੀ ਖਾਲੀ ਪੇਟ ਪੀਣ ਨਾਲ ਕਈ ਵਾਰ ਐਸਿਡਿਟੀ, ਗੈਸ ਅਤੇ ਪੇਟ ਵਿੱਚ ਜਲਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਖ਼ਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਦਾ ਪਚਨ ਤੰਤਰ ਕਮਜ਼ੋਰ ਹੁੰਦਾ ਹੈ, ਉਹਨਾਂ ਨੂੰ ਨਿੰਬੂ ਪਾਣੀ ਦਾ ਵੱਧ ਸੇਵਨ ਨਹੀਂ ਕਰਨਾ ਚਾਹੀਦਾ।
ਹੱਡੀਆਂ ‘ਤੇ ਅਸਰ
ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਸਰੀਰ ਵਿੱਚ ਪੋਟੈਸ਼ੀਅਮ ਦਾ ਅਸੰਤੁਲਨ ਹੋ ਸਕਦਾ ਹੈ, ਜਿਸ ਨਾਲ ਹੱਡੀਆਂ ਦੀ ਮਜ਼ਬੂਤੀ ‘ਤੇ ਅਸਰ ਪੈਂਦਾ ਹੈ। ਇਸਦੇ ਨਾਲ-ਨਾਲ, ਨਿੰਬੂ ਵਿੱਚ ਮੌਜੂਦ ਐਸਿਡ ਕੁਝ ਲੋਕਾਂ ਨੂੰ ਜੋੜਾਂ ਦਾ ਦਰਦ ਜਾਂ ਗਠੀਆ ਵਰਗੀਆਂ ਸਮੱਸਿਆਵਾਂ ਵੱਲ ਵੀ ਲੈ ਜਾ ਸਕਦਾ ਹੈ।
ਤਵਚਾ ‘ਤੇ ਵੀ ਪੈ ਸਕਦਾ ਹੈ ਅਸਰ
ਨਿੰਬੂ ਵਿੱਚ ਫੋਟੋਸੈਂਸਿਟਿਵ ਗੁਣ ਹੁੰਦੇ ਹਨ। ਜੇ ਨਿੰਬੂ ਪਾਣੀ ਪੀਣ ਦੇ ਫੌਰਨ ਬਾਅਦ ਤੁਸੀਂ ਤੇਜ਼ ਧੁੱਪ ਵਿੱਚ ਜਾਂਦੇ ਹੋ, ਤਾਂ ਤਵਚਾ ‘ਤੇ ਰੈਸ਼, ਜਲਨ ਜਾਂ ਲਾਲੀ ਆ ਸਕਦੀ ਹੈ।
ਜੇਕਰ ਨਿੰਬੂ ਪਾਣੀ ਤੁਹਾਡੀ ਪਸੰਦੀਦਾ ਡ੍ਰਿੰਕ ਹੈ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ। ਪਰ ਸੰਤੁਲਨ ਜ਼ਰੂਰੀ ਹੈ। ਦਿਨ ਵਿੱਚ ਇੱਕ ਵਾਰੀ, ਖਾਸ ਕਰਕੇ ਸਵੇਰੇ ਇੱਕ ਗਿਲਾਸ ਗੁੰਨਗੁੰਨੇ ਪਾਣੀ ਵਿੱਚ ਅੱਧਾ ਨਿੰਬੂ ਅਤੇ ਥੋੜ੍ਹਾ ਸ਼ਹਿਦ ਮਿਲਾਕੇ ਪੀਣਾ ਫਾਇਦੈਮੰਦ ਹੋ ਸਕਦਾ ਹੈ। ਪਰ ਦਿਨ ਵਿੱਚ ਬਾਰ-ਬਾਰ ਇਸਦਾ ਸੇਵਨ ਕਰਨ ਨਾਲ ਉਲਟਾ ਅਸਰ ਵੀ ਹੋ ਸਕਦਾ ਹੈ।
ਨਿੰਬੂ ਪਾਣੀ ਸਿਹਤ ਲਈ ਫਾਇਦਿਆਂ ਵਾਲਾ ਹੈ, ਪਰ ਸਿਰਫ਼ ਤਾਂ ਹੀ ਜਦੋਂ ਇਸਨੂੰ ਸੀਮਤ ਮਾਤਰਾ ਵਿੱਚ ਅਤੇ ਸਹੀ ਸਮੇਂ ਤੇ ਪੀਆ ਜਾਵੇ। ਜੇ ਤੁਸੀਂ ਇਸਦੇ ਫਾਇਦੇ ਚਾਹੁੰਦੇ ਹੋ ਤਾਂ ਸੰਜਮ ਬਣਾਈ ਰੱਖੋ। ਕਦੇ ਇਹ ਨਾ ਹੋਵੇ ਕਿ ਸਰੀਰ ਦੀ ਦੇਖਭਾਲ ਕਰਦੇ ਕਰਦੇ ਤੁਸੀਂ ਅਣਜਾਣ ਵਿੱਚ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾ ਬੈਠੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















