![ABP Premium](https://cdn.abplive.com/imagebank/Premium-ad-Icon.png)
Dry Fruits Benefits: ਬਹੁਤੇ ਲੋਕਾਂ ਨੂੰ ਡ੍ਰਾਈ ਫਰੂਟ ਖਾਣੇ ਹੀ ਨਹੀਂ ਆਉਂਦੇ! ਜਾਣ ਲਵੋ ਖਾਣ ਦੀ ਸਹੀ ਤਰੀਕਾ...ਨਹੀਂ ਤਾਂ ਹੋਏਗਾ ਨੁਕਸਾਨ
Dry Fruits: ਡ੍ਰਾਈ ਫਰੂਟ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇਹ ਬਹੁਤ ਹੀ ਪੌਸ਼ਟਿਕ ਭੋਜਨ ਪਦਾਰਥ ਹਨ ਜਿਸ ਨੂੰ ਜਦੋਂ ਵੀ ਭੁੱਖ ਲੱਗੇ ਖਾਧਾ ਜਾ ਸਕਦਾ ਹੈ।
![Dry Fruits Benefits: ਬਹੁਤੇ ਲੋਕਾਂ ਨੂੰ ਡ੍ਰਾਈ ਫਰੂਟ ਖਾਣੇ ਹੀ ਨਹੀਂ ਆਉਂਦੇ! ਜਾਣ ਲਵੋ ਖਾਣ ਦੀ ਸਹੀ ਤਰੀਕਾ...ਨਹੀਂ ਤਾਂ ਹੋਏਗਾ ਨੁਕਸਾਨ Dry fruits are very beneficial for health and know the right way to eat Dry Fruits Benefits: ਬਹੁਤੇ ਲੋਕਾਂ ਨੂੰ ਡ੍ਰਾਈ ਫਰੂਟ ਖਾਣੇ ਹੀ ਨਹੀਂ ਆਉਂਦੇ! ਜਾਣ ਲਵੋ ਖਾਣ ਦੀ ਸਹੀ ਤਰੀਕਾ...ਨਹੀਂ ਤਾਂ ਹੋਏਗਾ ਨੁਕਸਾਨ](https://feeds.abplive.com/onecms/images/uploaded-images/2023/08/08/a17309057e928f2b481149f33eefcf9d1691476292090700_original.jpg?impolicy=abp_cdn&imwidth=1200&height=675)
Which Dry Fruits to be Eaten Soaked in Water: ਡ੍ਰਾਈ ਫਰੂਟ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇਹ ਬਹੁਤ ਹੀ ਪੌਸ਼ਟਿਕ ਭੋਜਨ ਪਦਾਰਥ ਹਨ ਜਿਸ ਨੂੰ ਜਦੋਂ ਵੀ ਭੁੱਖ ਲੱਗੇ ਖਾਧਾ ਜਾ ਸਕਦਾ ਹੈ। ਪੁਰਾਣੇ ਵੇਲਿਆਂ ਤੋਂ ਹੀ ਮਨੁੱਖ ਸਮਝ ਗਿਆ ਸੀ ਕਿ ਸੁੱਕੇ ਮੇਵੇ ਊਰਜਾ ਦਾ ਖਜ਼ਾਨਾ ਹਨ। ਇਸ ਲਈ ਡ੍ਰਾਈ ਫਰੂਟ ਪੁਰਾਤਨ ਕਾਲ ਤੋਂ ਹੀ ਵਰਤੇ ਜਾ ਰਹੇ ਹਨ।
ਸਿਹਤ ਮਾਹਿਰਾਂ ਮੁਤਾਬਕ ਡ੍ਰਾਈ ਫਰੂਟ 'ਚ ਕਈ ਤਰ੍ਹਾਂ ਦੇ ਮਾਈਕ੍ਰੋਨਿਊਟ੍ਰੀਐਂਟਸ ਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਇਹ ਖਣਿਜ ਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਵਿੱਚ ਆਇਰਨ, ਫੋਲੇਟ, ਵਿਟਾਮਿਨ ਬੀ12, ਵਿਟਾਮਿਨ ਡੀ, ਵਿਟਾਮਿਨ ਈ ਵਰਗੇ ਬਹੁਤ ਸਾਰੇ ਸੂਖਮ ਤੱਤ ਹੁੰਦੇ ਹਨ ਜੋ ਸਰੀਰ ਨੂੰ ਊਰਜਾ ਦਿੰਦੇ ਹਨ ਤੇ ਇਸ ਨੂੰ ਹਮੇਸ਼ਾ ਤਰੋਤਾਜ਼ਾ ਰੱਖਦੇ ਹਨ।
ਜੇਕਰ ਤੁਸੀਂ ਸਵੇਰੇ ਸਵੇਰੇ ਨਾਸ਼ਤੇ 'ਚ ਕੁਝ ਸੁੱਕੇ ਮੇਵੇ ਖਾ ਲੈਂਦੇ ਹੋ, ਤਾਂ ਤੁਸੀਂ ਦਿਨ ਭਰ ਊਰਜਾ ਨਾਲ ਭਰਪੂਰ ਰਹੋਗੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸੁੱਕੇ ਫਲ ਜ਼ਿਆਦਾ ਫਾਇਦੇਮੰਦ ਹਨ ਜਾਂ ਭਿਉਂ ਕੇ ਖਾਣੇ ਚਾਹੀਦੇ ਹਨ। ਇਸ ਮਾਮਲੇ ਨੂੰ ਲੈ ਕੇ ਅਕਸਰ ਭੰਬਲਭੂਸਾ ਬਣਿਆ ਰਹਿੰਦਾ ਹੈ। ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਪਾਣੀ 'ਚ ਭਿਉਂ ਕੇ ਰੱਖੇ ਸੁੱਕੇ ਮੇਵੇ ਜ਼ਿਆਦਾ ਫਾਇਦੇਮੰਦ ਹਨ ਜਾਂ ਸੁੱਕੇ ਖਾਣੇ ਹੀ ਜ਼ਿਆਦਾ ਫਾਇਦੇਮੰਦ ਹਨ।
ਸਿਹਤ ਮਾਹਿਰਾਂ ਮੁਤਾਬਕ ਜਦੋਂ ਤੁਸੀਂ ਸੁੱਕੇ ਮੇਵੇ ਨੂੰ ਪਾਣੀ ਵਿੱਚ ਭਿਉਂਦੇ ਹੋ ਤਾਂ ਇਸ ਵਿੱਚ ਮੌਜੂਦ ਫਾਈਟਿਕ ਐਸਿਡ ਦੀ ਮਾਤਰਾ ਘੱਟ ਜਾਂਦੀ ਹੈ। ਫਾਈਟਿਕ ਐਸਿਡ ਪੇਟ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਡ੍ਰਾਈ ਫਰੂਟ ਵਿੱਚ ਓਮੇਗਾ 3 ਫੈਟੀ ਐਸਿਡ ਦੇ ਨਾਲ-ਨਾਲ ਜ਼ਰੂਰੀ ਕੁਦਰਤੀ ਤੱਤ ਜਿਵੇਂ ਆਇਰਨ, ਪ੍ਰੋਟੀਨ, ਕੈਲਸ਼ੀਅਮ ਤੇ ਜ਼ਿੰਕ ਪਾਏ ਜਾਂਦੇ ਹਨ। ਬਦਾਮ ਭਿਉਂਣ 'ਤੇ ਸਰੀਰ ਲਈ ਇਨ੍ਹਾਂ ਤੱਤਾਂ ਦਾ ਸੋਖਣ ਜ਼ਿਆਦਾ ਹੁੰਦਾ ਹੈ। ਯਾਨੀ ਜੇਕਰ ਅਸੀਂ ਬਦਾਮ ਨੂੰ ਭਿਉਂ ਕੇ ਰੱਖਦੇ ਹਾਂ ਤਾਂ ਇਸ ਵਿੱਚ ਮੌਜੂਦ ਪੋਸ਼ਕ ਤੱਤ ਜ਼ਿਆਦਾ ਪ੍ਰਾਪਤ ਹੁੰਦੇ ਹਨ।
ਦੂਜੇ ਪਾਸੇ ਪਾਣੀ ਬਦਾਮ ਦੇ ਉੱਪਰ ਮੌਜੂਦ ਫਾਈਟਿਕ ਐਸਿਡ ਨੂੰ ਨਸ਼ਟ ਕਰ ਦਿੰਦਾ ਹੈ। ਇਹ ਫਾਈਟਿਕ ਐਸਿਡ ਬਦਹਜ਼ਮੀ ਦਾ ਕਾਰਨ ਬਣ ਸਕਦਾ ਹੈ। ਇਹੀ ਕਾਰਨ ਹੈ ਕਿ ਭਿੱਜੇ ਹੋਏ ਬਦਾਮ ਪਾਚਨ ਕਿਰਿਆ ਨੂੰ ਮਜ਼ਬੂਤ ਕਰਦੇ ਹਨ। ਇਸ ਤੋਂ ਇਲਾਵਾ ਭਿੱਜੇ ਹੋਏ ਬਦਾਮ 'ਚ ਟੈਨਿਨ ਵੀ ਗਾਇਬ ਹੋ ਜਾਂਦਾ ਹੈ, ਜਿਸ ਕਾਰਨ ਬਦਾਮ ਦਾ ਸੁਆਦ ਵਧ ਜਾਂਦਾ ਹੈ।
ਇਨ੍ਹਾਂ ਸੁੱਕੇ ਮੇਵਿਆਂ ਨੂੰ ਭਿਉਂ ਕੇ ਰੱਖਣਾ ਜ਼ਿਆਦਾ ਫਾਇਦੇਮੰਦ
1. ਬਦਾਮ
ਜ਼ਿਆਦਾਤਰ ਲੋਕ ਬਦਾਮ ਨੂੰ ਸੁੱਕਾ ਹੀ ਖਾਂਦੇ ਹਨ ਪਰ ਜੇਕਰ ਤੁਸੀਂ ਇਸ ਨੂੰ 6 ਤੋਂ 8 ਘੰਟੇ ਤੱਕ ਪਾਣੀ 'ਚ ਭਿਉਂ ਕੇ ਰੱਖੋਗੇ ਤਾਂ ਇਸ 'ਚ ਮੌਜੂਦ ਸਾਰੀ ਸ਼ਕਤੀ ਸਰੀਰ ਦੇ ਅੰਦਰ ਚਲੀ ਜਾਵੇਗੀ। ਬਦਾਮ ਵਿਟਾਮਿਨ ਈ, ਐਂਟੀਆਕਸੀਡੈਂਟ ਤੇ ਜ਼ਰੂਰੀ ਤੇਲ ਨਾਲ ਭਰਿਆ ਹੁੰਦਾ ਹੈ। ਪਾਣੀ 'ਚ ਭਿੱਜਣ ਤੋਂ ਬਾਅਦ ਇਸ 'ਚੋਂ ਫਾਈਟਿਕ ਐਸਿਡ ਗਾਇਬ ਹੋ ਜਾਂਦਾ ਹੈ। ਇਹ ਦਿਲ ਲਈ ਬਹੁਤ ਸਿਹਤਮੰਦ ਹੈ।
2. ਅਖਰੋਟ
ਅਖਰੋਟ ਨੂੰ ਵੀ ਪਾਣੀ ਵਿੱਚ ਭਿਉਂ ਕੇ ਖਾਣਾ ਚਾਹੀਦਾ ਹੈ। ਅਖਰੋਟ 'ਚ ਕਈ ਤਰ੍ਹਾਂ ਦੇ ਫੈਟੀ ਐਸਿਡ, ਪ੍ਰੋਟੀਨ ਤੇ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ। ਭਾਰ ਘਟਾਉਣ ਲਈ ਅਖਰੋਟ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਦੁੱਧ ਜਾਂ ਸਾਫ਼ ਪਾਣੀ ਵਿੱਚ ਕੁਝ ਦੇਰ ਭਿਉਂ ਕੇ ਖਾਣਾ ਚਾਹੀਦਾ ਹੈ।
3. ਸੌਂਗੀ
ਸੌਂਗੀ ਭਾਵੇਂ ਮੁਲਾਇਮ ਹੁੰਦੀ ਹੈ ਪਰ ਇਸ ਨੂੰ ਵੀ ਭਿਉਂ ਕੇ ਖਾਣਾ ਚਾਹੀਦਾ ਹੈ। ਕਿਸ਼ਮਿਸ਼ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਇਸ ਨੂੰ ਭਿਉਂ ਕੇ ਖਾਣ ਨਾਲ ਇਸ ਦੀ ਗਰਮੀ ਦਾ ਅਸਰ ਘੱਟ ਹੋ ਜਾਂਦਾ ਹੈ। ਦੂਜੇ ਪਾਸੇ ਭਿੱਜੀ ਹੋਈ ਸੌਂਗੀ ਪੇਟ ਲਈ ਬਹੁਤ ਫਾਇਦੇਮੰਦ ਹੁੰਦੀ ਹੈ।
4. ਅੰਜੀਰ
ਅੰਜੀਰ ਵੀ ਬਹੁਤ ਗਰਮ ਹੁੰਦੇ ਹਨ। ਇਸ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ। ਇਸ ਵਿੱਚ ਚਰਬੀ ਨਹੀਂ ਹੁੰਦੀ ਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਵੀ ਸੰਤੁਲਿਤ ਹੁੰਦੀ ਹੈ। ਇਸ ਲਈ ਇਹ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਸੁੱਕੇ ਮੇਵੇ ਵਿੱਚ ਅੰਜੀਰ ਬਹੁਤ ਤਾਕਤਵਰ ਹੁੰਦੇ ਹਨ ਪਰ ਇਸ ਨੂੰ ਪਾਣੀ 'ਚ ਭਿਉਂ ਕੇ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਇਹ ਔਰਤਾਂ ਨਾਲ ਜੁੜੀਆਂ ਬਿਮਾਰੀਆਂ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਬਹੁਤ ਫਾਇਦੇਮੰਦ ਹੈ।
5. ਖਜੂਰ
ਖਜੂਰ ਚਿਪਕਦੀ ਹੁੰਦੀ ਹੈ। ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਇਸ ਤਰ੍ਹਾਂ ਖਾਂਦੇ ਹਨ ਪਰ ਜੇਕਰ ਤੁਸੀਂ ਇਸ ਨੂੰ ਦੁੱਧ ਜਾਂ ਪਾਣੀ 'ਚ ਭਿਉਂ ਕੇ ਖਾਂਦੇ ਹੋ ਤਾਂ ਇਸ ਦੇ ਜ਼ਿਆਦਾ ਫਾਇਦੇ ਹੁੰਦੇ ਹਨ। ਖਜੂਰਾਂ ਵਿੱਚ ਆਰਗੈਨਿਕ ਸਲਫਰ ਪਾਇਆ ਜਾਂਦਾ ਹੈ ਜੋ ਮੌਸਮੀ ਅਲਰਜ਼ੀ ਨੂੰ ਖਤਮ ਕਰਦਾ ਹੈ। ਇਸ ਦੇ ਨਾਲ ਹੀ ਇਹ ਦਿਲ ਦੀਆਂ ਬਿਮਾਰੀਆਂ ਤੇ ਨਸਾਂ ਨਾਲ ਜੁੜੀਆਂ ਬਿਮਾਰੀਆਂ ਵਿੱਚ ਵੀ ਬਹੁਤ ਫਾਇਦੇਮੰਦ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)