ਪੜਚੋਲ ਕਰੋ
(Source: ECI/ABP News)
ਕੋਵਿਡ ਦੇ ਟੀਕਾਕਰਣ ਲਈ ਪੰਜਾਬ ਅਤੇ ਹਰਿਆਣਾ 'ਚ ਅੱਜ Dry Run
ਕੇਂਦਰ ਦੇ ਨਿਰਦੇਸ਼ਾਂ 'ਤੇ, ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ 'ਚ ਕੋਵਿਡ-19 ਟੀਕਾਕਰਣ ਲਈ ਡਰਾਈ ਰਨ (Dry Run)ਦਾ ਆਯੋਜਨ ਕਰਨਗੇ।
![ਕੋਵਿਡ ਦੇ ਟੀਕਾਕਰਣ ਲਈ ਪੰਜਾਬ ਅਤੇ ਹਰਿਆਣਾ 'ਚ ਅੱਜ Dry Run Dry Run today in Punjab and Haryana for vaccination of covid ਕੋਵਿਡ ਦੇ ਟੀਕਾਕਰਣ ਲਈ ਪੰਜਾਬ ਅਤੇ ਹਰਿਆਣਾ 'ਚ ਅੱਜ Dry Run](https://static.abplive.com/wp-content/uploads/sites/5/2020/12/01140551/corona.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੇਂਦਰ ਦੇ ਨਿਰਦੇਸ਼ਾਂ 'ਤੇ, ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ 'ਚ ਕੋਵਿਡ-19 ਟੀਕਾਕਰਣ ਲਈ ਡਰਾਈ ਰਨ (Dry Run)ਦਾ ਆਯੋਜਨ ਕਰਨਗੇ।ਕੇਂਦਰ ਨੇ ਕਿਹਾ ਸੀ ਕਿ ਟੀਕੇ ਦੀ ਯੋਜਨਾਬੰਦੀ ਅਤੇ ਲਾਗੂਕਰਣ ਵਿਚਾਲੇ ਆਉਣ ਵਾਲੀਆਂ ਚੁਣੌਤੀਆਂ ਦੀ ਪਛਾਣ ਕਰਨ ਲਈ 2 ਜਨਵਰੀ ਨੂੰ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਡਰਾਈ ਰਨ ਚਲਾਈ ਜਾਏਗੀ।
ਰਾਜ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਥੇ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ 2 ਅਤੇ 3 ਜਨਵਰੀ ਨੂੰ ਪਟਿਆਲੇ ਵਿੱਚ ਇਹ ਮੁਹਿੰਮ ਚਲਾਏਗੀ।ਪੰਜਾਬ ਨੇ ਪਟਿਆਲਾ ਜ਼ਿਲ੍ਹੇ ਦੀ ਚੋਣ ਕੀਤੀ ਹੈ ਜਿਥੇ ਡਰਾਈ ਰਨ ਇੱਕ ਸਰਕਾਰੀ ਮੈਡੀਕਲ ਕਾਲਜ ਵਿੱਚ ਕਰਵਾਇਆ ਜਾਵੇਗਾ।
ਹਰਿਆਣਾ ਵਿੱਚ, ਡਰਾਈ ਰਨ ਪੰਚਕੂਲਾ ਵਿੱਚ ਕਰਵਾਇਆ ਜਾਏਗਾ।ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਕੋਵੀਡ -19 ਟੀਕੇ ਦੀ ਵੰਡ ਨੂੰ ਲੈ ਕੇ ਦੋ ਰੋਜ਼ਾ ਡਰਾਏ ਰਨ ਸਮਾਪਤ ਹੋਇਆ।ਜ਼ਿਲ੍ਹਾ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨੂੰ ਡਰਾਈ ਰਨ ਲਈ ਚੁਣਿਆ ਗਿਆ ਸੀ, ਜਿਸਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਟੀਕਾਕਰਨ ਰੋਲ-ਆਉਟ ਲਈ ਰੱਖੇ ਗਏ ਢਾਂਚੇ ਦੀ ਜਾਂਚ ਕਰਨਾ ਸੀ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)