(Source: ECI/ABP News/ABP Majha)
Benefits of fruit peels : ਇਹਨਾਂ ਫਲਾਂ ਨੂੰ ਛਿਲਕਿਆਂ ਸਮੇਤ ਹੀ ਖਾਓ ਹੋਣਗੇ ਅਣਗਿਣਤ ਫਾਇਦੇ
Health Tips ਫਲ ਸਭ ਲਈ ਲਾਭਦਾਇਕ ਹਨ, ਕੁਝ ਲੋਕ ਫਲਾਂ ਨੂੰ ਕੱਟ ਕੇ ਖਾਂਦੇ ਹਨ ਅਤੇ ਕੁਝ ਇਸ ਦਾ ਜੂਸ ਬਣਾ ਕੇ ਪੀਂਦੇ ਹਨ। ਫਲ ਖਾਣਾ ਸਿਹਤਮੰਦ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ। ਫਲਾਂ ਵਿੱਚ ਕਈ ਤਰ੍ਹਾਂ
Benefits of fruit peels : ਫਲ ਸਭ ਲਈ ਲਾਭਦਾਇਕ ਹਨ, ਕੁਝ ਲੋਕ ਫਲਾਂ ਨੂੰ ਕੱਟ ਕੇ ਖਾਂਦੇ ਹਨ ਅਤੇ ਕੁਝ ਇਸ ਦਾ ਜੂਸ ਬਣਾ ਕੇ ਪੀਂਦੇ ਹਨ। ਫਲ ਖਾਣਾ ਸਿਹਤਮੰਦ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ। ਫਲਾਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਕਈ ਵਾਰ ਲੋਕ ਫਲਾਂ ਨੂੰ ਛਿੱਲ ਕੇ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਫਲਾਂ ਨੂੰ ਛਿੱਲ ਕੇ ਖਾਣ ਨਾਲ ਉਨ੍ਹਾਂ 'ਚ ਮੌਜੂਦ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ। ਜੀ ਹਾਂ, ਕੁਝ ਫਲਾਂ ਦੇ ਛਿਲਕੇ ਉਤਾਰ ਕੇ ਖਾਣ ਨਾਲ ਉਨ੍ਹਾਂ ਨੂੰ ਪੂਰਾ ਸਿਹਤ ਲਾਭ ਨਹੀਂ ਮਿਲਦਾ। ਛਿਲਕਿਆਂ 'ਚ ਖਣਿਜ, ਵਿਟਾਮਿਨ, ਫਾਈਬਰ ਆਦਿ ਵੀ ਹੁੰਦੇ ਹਨ, ਜੋ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਜਾਣੋ, ਕਿਹੜੇ ਫਲਾਂ ਦਾ ਛਿਲਕਾ ਹਟਾਏ ਬਿਨਾਂ ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ।
ਸੇਬ - ਇਸ ਦੇ ਛਿਲਕੇ ਵਿੱਚ ਫਲਾਂ ਨਾਲੋਂ ਜ਼ਿਆਦਾ ਫਾਈਬਰ ਅਤੇ ਵਿਟਾਮਿਨ ਹੁੰਦੇ ਹਨ। ਫਾਈਬਰ ਖੂਨ ਦੀਆਂ ਨਾੜੀਆਂ ਵਿਚ ਕੋਲੈਸਟ੍ਰੋਲ ਨੂੰ ਇਕੱਠਾ ਹੋਣ ਤੋਂ ਰੋਕਦਾ ਹੈ। ਨਾਲ ਹੀ, ਸੇਬ ਦੇ ਛਿਲਕੇ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਮਾਗ ਅਤੇ ਫੇਫੜਿਆਂ ਦੇ ਕੰਮਕਾਜ ਵਿੱਚ ਸੁਧਾਰ ਕਰਦੇ ਹਨ। ਸੇਬ ਦੇ ਛਿਲਕੇ ਵਿੱਚ ਆਇਰਨ ਤੋਂ ਇਲਾਵਾ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਕੁਝ ਲੋਕ ਛਿਲਕਾ ਉਤਾਰ ਕੇ ਸੇਬ ਖਾਂਦੇ ਹਨ। ਅਜਿਹਾ ਕਰਨਾ ਬਿਲਕੁਲ ਵੀ ਸਿਹਤਮੰਦ ਨਹੀਂ ਹੈ। ਸੇਬ ਦੇ ਛਿਲਕੇ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਸੇਬ ਨੂੰ ਆਮ ਤੌਰ 'ਤੇ ਛਿਲਕੇ ਦੇ ਨਾਲ ਹੀ ਖਾਣਾ ਚਾਹੀਦਾ ਹੈ।
ਆੜੂ - ਤੁਹਾਨੂੰ ਛਿਲਕੇ ਸਣੇ ਇਸ ਫਲ ਦਾ ਸੇਵਨ ਕਰਨਾ ਚਾਹੀਦਾ ਹੈ। ਆੜੂ ਦੇ ਛਿਲਕੇ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇੰਨਾ ਹੀ ਨਹੀਂ, ਇਹ ਡਾਇਟਰੀ ਫਾਈਬਰ, ਕੈਰੋਟੀਨੋਇਡਸ ਨਾਲ ਵੀ ਭਰਪੂਰ ਹੁੰਦਾ ਹੈ। ਇਸ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਫਾਈਬਰ ਹੋਣ ਕਾਰਨ ਤੁਹਾਡਾ ਸਰੀਰ ਭੋਜਨ ਨੂੰ ਜਲਦੀ ਹਜ਼ਮ ਕਰ ਸਕਦਾ ਹੈ।
ਖੀਰਾ - ਆਮ ਤੌਰ ਉਤੇ ਲੋਕ ਸਲਾਦ 'ਚ ਖੀਰੇ ਦਾ ਸੇਵਨ ਕਰਦੇ ਹਨ। ਇਸ ਨੂੰ ਕੱਟਣ ਤੋਂ ਪਹਿਲਾਂ ਜ਼ਿਆਦਾਤਰ ਲੋਕ ਇਸ ਦੇ ਉੱਪਰਲੇ ਹਿੱਸੇ ਭਾਵ ਛਿਲਕੇ ਨੂੰ ਲਾਹ ਕੇ ਸੁੱਟ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹੀ ਗਲਤੀ ਕਰਦੇ ਹੋ ਤਾਂ ਹੁਣ ਤੋਂ ਨਾ ਕਰੋ। ਗੂੜ੍ਹੇ ਰੰਗ ਦੇ ਇਸ ਛਿਲਕੇ ਵਿੱਚ ਪੋਟਾਸ਼ੀਅਮ, ਐਂਟੀਆਕਸੀਡੈਂਟ, ਫਾਈਬਰ, ਵਿਟਾਮਿਨ ਕੇ ਆਦਿ ਮੌਜੂਦ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਹੱਡੀਆਂ ਨੂੰ ਸਿਹਤਮੰਦ ਰੱਖਦੇ ਹਨ, ਖੂਨ ਦੇ ਥੱਕੇ (blood clotting) ਬਣਾਉਣ ਵਿੱਚ ਮਦਦ ਕਰਦੇ ਹਨ।
ਕੀਵੀ - ਡੇਂਗੂ ਹੋਣ ਉਤੇ ਲੋਕ ਪਲੇਟਲੈਟਸ ਦੀ ਗਿਣਤੀ ਵਧਾਉਣ ਲਈ ਕੀਵੀ ਦਾ ਸੇਵਨ ਕਰਦੇ ਹਨ। ਕਿਉਂਕਿ ਇਹ ਬਹੁਤ ਮਹਿੰਗਾ ਫਲ ਹੈ, ਇਸ ਲਈ ਲੋਕ ਇਸ ਦਾ ਜ਼ਿਆਦਾ ਸੇਵਨ ਨਹੀਂ ਕਰਦੇ। ਜੇਕਰ ਤੁਸੀਂ ਕੀਵੀ ਨੂੰ ਛਿਲਕੇ ਸਣੇ ਖਾ ਸਕਦੇ ਹੋ ਤਾਂ ਤੁਸੀਂ ਇਸ ਤੋਂ ਐਂਟੀਆਕਸੀਡੈਂਟ, ਫਲੇਵੋਨੋਇਡ ਅਤੇ ਵਿਟਾਮਿਨ ਸੀ ਪ੍ਰਾਪਤ ਕਰ ਸਕਦੇ ਹੋ। ਅਸਲ 'ਚ ਇਸ ਦੇ ਛਿਲਕੇ 'ਚ ਗੁਦੇ ਨਾਲੋਂ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ। ਵੈਸੇ, ਕੀਵੀ ਨੂੰ ਛਿਲਕੇ ਦੇ ਨਾਲ ਖਾਣਾ ਥੋੜਾ ਮੁਸ਼ਕਲ ਹੋ ਸਕਦਾ ਹੈ, ਇਸ ਲਈ ਇਸ ਨੂੰ ਜ਼ਬਰਦਸਤੀ ਖਾਣ ਤੋਂ ਬਚੋ।
ਨਾਸ਼ਪਾਤੀ - Indianexpress.com 'ਚ ਛਪੀ ਖਬਰ ਮੁਤਾਬਕ ਕੁਝ ਫਲਾਂ ਅਤੇ ਸਬਜ਼ੀਆਂ ਦੇ ਛਿਲਕਿਆਂ 'ਚ 25-30 ਫੀਸਦੀ ਤੱਕ ਜ਼ਰੂਰੀ ਪੋਸ਼ਕ ਤੱਤ, ਫਾਈਬਰ ਹੁੰਦੇ ਹਨ। ਅਜਿਹੇ 'ਚ ਜਿਨ੍ਹਾਂ ਫਲਾਂ ਨੂੰ ਬਿਨਾਂ ਛਿਲਕੇ ਖਾਧਾ ਜਾ ਸਕਦਾ ਹੈ, ਉਨ੍ਹਾਂ ਨੂੰ ਖਾਣਾ ਚਾਹੀਦਾ ਹੈ। ਇਨ੍ਹਾਂ ਵਿੱਚ ਨਾਸ਼ਪਾਤੀ ਦਾ ਫਲ ਵੀ ਸ਼ਾਮਲ ਹੈ। ਇਸ ਨੂੰ ਬਿਨਾਂ ਛਿਲੇ ਖਾਓ। ਨਾਸ਼ਪਾਤੀ ਦੇ ਛਿਲਕਿਆਂ ਵਿੱਚ ਫਾਈਬਰ ਹੁੰਦਾ ਹੈ, ਜਿਸ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ। ਇਹ ਤੁਹਾਨੂੰ ਜ਼ਿਆਦਾ ਖਾਣ ਤੋਂ ਬਚਾਉਂਦਾ ਹੈ। ਭਾਰ ਘੱਟ ਜਾਂਦਾ ਹੈ। ਫਾਈਬਰ ਪੇਟ ਨੂੰ ਵੀ ਸਾਫ ਰੱਖਦਾ ਹੈ।
Check out below Health Tools-
Calculate Your Body Mass Index ( BMI )