(Source: ECI/ABP News/ABP Majha)
Home Remedies For Cough: ਲੰਬੇ ਸਮੇਂ ਤੋਂ ਖੰਘ ਤੋਂ ਹੋ ਪ੍ਰੇਸ਼ਾਨ...ਤਾਂ ਜ਼ਰੂਰ ਅਪਣਾਓ ਇਹ ਤਰੀਕਾ, ਕੁੱਝ ਹੀ ਦਿਨਾਂ 'ਚ ਮਿਲ ਜਾਵੇਗਾ ਫਾਇਦਾ
Health News: ਇਨ੍ਹੀਂ ਦਿਨੀਂ ਮੌਸਮ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਜਿਸ ਕਰਕੇ ਲੋਕ ਸਰਦ-ਗਰਮ ਹੋ ਕੇ ਖਾਂਸੀ-ਜ਼ੁਕਾਮ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਆਓ ਜਾਣਦੇ ਹਾਂ ਕੁੱਝ ਘਰੇਲੂ ਨੁਸਖੇ ਜਿਨ੍ਹਾਂ ਦੀ ਮਦਦ ਨਾਲ ਸਿਹਤ ਨੂੰ ਠੀਕ ਕੀਤਾ
Effective Home Remedies For Cough: ਬਦਲਦੇ ਮੌਸਮ 'ਚ ਜ਼ੁਕਾਮ-ਖੰਘ ਬਹੁਤ ਆਮ ਹੈ। ਕਿਉਂਕਿ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਗਰਮ ਸਰਦ ਹੋਣ ਕਰਕੇ ਲੋਕ ਜ਼ੁਕਾਮ-ਖੰਘ ਤੋਂ ਪ੍ਰੇਸ਼ਾਨ ਹਨ। ਪਰ ਕੁੱਝ ਲੋਕਾਂ ਲਈ ਇਹ ਖੰਘ ਉਨ੍ਹਾਂ ਨੂੰ ਕਈ ਦਿਨਾਂ ਤੱਕ ਤੰਗ ਕਰਦੀ ਰਹਿੰਦੀ ਹੈ। ਜਿਸ ਕਾਰਨ ਇਹ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਲੰਬੀ ਖਾਂਸੀ ਦੇ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਖੰਘ ਨਾਲ ਛਾਤੀ ਵਿੱਚ ਦਰਦ, ਪੇਟ ਅਤੇ ਪਸਲੀਆਂ ਵਿੱਚ ਖਿਚਾਅ ਹੁੰਦਾ ਹੈ, ਜਿਸ ਕਰਕੇ ਕਈ ਵਾਰ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਸੁੱਕੀ ਖਾਂਸੀ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ (Dry cough causes various problems) ਹੋਣ ਲੱਗਦੀਆਂ ਹਨ। ਜੇਕਰ ਤੁਸੀਂ ਵੀ ਅਜਿਹੀ ਲੰਬੀ ਖੰਘ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਹੱਲ ਲੈ ਕੇ ਆਏ ਹਾਂ।
ਖੰਘ ਲਈ ਘਰੇਲੂ ਨੁਸਖੇ
ਅਦਰਕ
ਜੇਕਰ ਤੁਹਾਨੂੰ ਦਿਨ ਭਰ ਖੰਘ ਰਹਿੰਦੀ ਹੈ ਜਾਂ ਤੁਸੀਂ ਵੀ ਇਸ ਤਰ੍ਹਾਂ ਦੀ ਖੰਘ ਤੋਂ ਪਰੇਸ਼ਾਨ ਹੋ ਤਾਂ ਅਦਰਕ ਦਾ ਛੋਟਾ ਜਿਹਾ ਟੁਕੜਾ ਲਓ। ਇਸ ਨੂੰ ਗੈਸ 'ਤੇ ਚੰਗੀ ਤਰ੍ਹਾਂ ਫ੍ਰਾਈ ਕਰੋ ਅਤੇ ਫਿਰ ਇਸ ਨੂੰ ਠੰਡਾ ਕਰਕੇ ਨਮਕ ਛਿੜਕ ਕੇ ਖਾਓ। ਹੁਣ ਇਸ ਨੂੰ ਦੰਦਾਂ ਦੇ ਅੰਦਰ ਦਬਾਓ। ਫਿਰ ਤੁਹਾਨੂੰ ਖੰਘ ਤੋਂ ਰਾਹਤ ਮਿਲੇਗੀ।
ਲੂਣ
ਜੇਕਰ ਤੁਸੀਂ ਗਲੇ ਦੀ ਖਰਾਸ਼ ਅਤੇ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਨਮਕ ਖਾਣ ਨਾਲ ਆਰਾਮ ਮਿਲਦਾ ਹੈ। ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੁਟਕੀ ਨਮਕ ਪਾਓ ਅਤੇ ਦਿਨ ਵਿੱਚ 2-4 ਵਾਰ ਗਾਰਗਲ ਕਰੋ। ਇਸ ਨਾਲ ਗਲੇ ਨੂੰ ਆਰਾਮ ਮਿਲੇਗਾ।
ਘਿਓ ਅਤੇ ਕਾਲੀ ਮਿਰਚ
ਲੰਬੀ ਖਾਂਸੀ ਤੋਂ ਰਾਹਤ ਪਾਉਣ ਲਈ ਘਿਓ ਅਤੇ ਕਾਲੀ ਮਿਰਚ ਖਾਣ ਨਾਲ ਖਾਂਸੀ ਤੋਂ ਕਾਫੀ ਰਾਹਤ ਮਿਲਦੀ ਹੈ। ਜੇਕਰ ਤੁਸੀਂ ਲੰਬੀ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਤੁਰੰਤ ਰਾਹਤ ਮਿਲੇਗੀ। ਸਭ ਤੋਂ ਪਹਿਲਾਂ ਇਕ ਚਮਚ ਘਿਓ ਲਓ ਅਤੇ ਉਸ 'ਚ ਇਕ ਚੁਟਕੀ ਕਾਲੀ ਮਿਰਚ ਮਿਲਾ ਲਓ। ਇਸ ਨਾਲ ਖੰਘ ਤੋਂ ਕਾਫੀ ਰਾਹਤ ਮਿਲਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )