ਪੜਚੋਲ ਕਰੋ

Empty Stomach: ਖਾਲੀ ਪੇਟ ਭੁੱਲ ਕੇ ਵੀ ਨਾ ਪੀਓ ਚਾਹ, ਸਰੀਰ ਨੂੰ ਹੋਣਗੇ ਵੱਡੇ ਨੁਕਸਾਨ, ਜਾਣੋ ਚਾਹ ਦਾ ਪੂਰਾ 'ਵਿਗਿਆਨ'

Health News: ਦੇਸ਼ ਤੇ ਦੁਨੀਆ 'ਚ ਲੋਕ ਚਾਹ ਪੀਣ ਦੇ ਦੀਵਾਨੇ ਹਨ। ਕਈ ਲੋਕਾਂ ਦਾ ਦਿਨ ਚਾਹ ਪੀਤੇ ਬਿਨਾਂ ਪੂਰਾ ਹੀ ਨਹੀਂ ਹੁੰਦਾ। ਚਾਹ ਤੇ ਕੌਫੀ ਵਿੱਚ ਕੈਫੀਨ ਤੇ ਟੈਨਿਨ ਪਾਇਆ ਜਾਂਦਾ ਹੈ।

Don't drink tea on empty stomach: ਦੇਸ਼ ਤੇ ਦੁਨੀਆ 'ਚ ਲੋਕ ਚਾਹ ਪੀਣ ਦੇ ਦੀਵਾਨੇ ਹਨ। ਕਈ ਲੋਕਾਂ ਦਾ ਦਿਨ ਚਾਹ ਪੀਤੇ ਬਿਨਾਂ ਪੂਰਾ ਹੀ ਨਹੀਂ ਹੁੰਦਾ। ਚਾਹ ਤੇ ਕੌਫੀ ਵਿੱਚ ਕੈਫੀਨ ਤੇ ਟੈਨਿਨ ਪਾਇਆ ਜਾਂਦਾ ਹੈ। ਜਿਵੇਂ ਹੀ ਤੁਸੀਂ ਚਾਹ ਜਾਂ ਕੌਫੀ ਪੀਂਦੇ ਹੋ ਤਾਂ ਤੁਰੰਤ ਤੁਹਾਨੂੰ ਕੈਫੀਨ ਤੇ ਟੈਨਿਨ ਕਾਰਨ ਊਰਜਾ ਮਹਿਸੂਸ ਹੁੰਦੀ ਹੈ। ਹੌਲੀ-ਹੌਲੀ ਇਹ ਚਾਹ ਇੱਕ ਨਸ਼ਾ ਬਣ ਗਈ ਹੈ। 

ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਵਾਰ ਚਾਹ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਸ ਨੂੰ ਜ਼ਿਆਦਾ ਵਾਰ ਪੀਣ ਜਾਂ ਗਲਤ ਸਮੇਂ 'ਤੇ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਚਾਹ ਪੀਣਾ ਕਦੋਂ ਨੁਕਸਾਨਦਾਇਕ ਹੋ ਸਕਦਾ ਹੈ ਤੇ ਕਦੋਂ ਸਹੀ ਤੇ ਇਸ ਨੂੰ ਖਾਲੀ ਪੇਟ ਪੀਣ ਦਾ ਕੀ ਨੁਕਸਾਨ ਹੈ।

ਖਾਲੀ ਪੇਟ ਚਾਹ ਪੀਣ ਦੇ ਨੁਕਸਾਨ
ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਜਾਂ ਕੌਫੀ ਦਾ ਸੁਭਾਅ ਤੇਜ਼ਾਬੀ ਹੁੰਦਾ ਹੈ। ਸਰੀਰ ਵਿੱਚ ਤੇਜ਼ਾਬ ਪ੍ਰਣਾਲੀ ਹੁੰਦੀ ਹੈ। ਜਿਵੇਂ ਹੀ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ, ਤੇਜ਼ਾਬ ਸੰਤੁਲਨ ਤੁਰੰਤ ਵਿਗੜ ਜਾਂਦਾ ਹੈ। ਇਸ ਕਾਰਨ ਆਮ ਤੌਰ 'ਤੇ ਚਾਹ ਪੀਣ ਵਾਲੇ ਲੋਕਾਂ 'ਚ ਗੈਸ, ਖੱਟੇ ਡਾਕਾਰ ਤੇ ਐਸੀਡਿਟੀ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਚਾਹ ਵਿੱਚ ਥੀਓਫਾਈਲਾਈਨ ਨਾਮਕ ਮਿਸ਼ਰਣ ਪਾਇਆ ਜਾਂਦਾ ਹੈ। ਸਵੇਰੇ ਚਾਹ ਜਾਂ ਕੌਫੀ ਪੀਣ ਤੋਂ ਬਾਅਦ ਸਭ ਤੋਂ ਪਹਿਲਾਂ ਮੂੰਹ 'ਚ ਮੌਜੂਦ ਬੈਕਟੀਰੀਆ ਸ਼ੂਗਰ ਨੂੰ ਬ੍ਰੇਕ ਕਰਦੇ ਹਨ। ਇਸ ਨਾਲ ਮੂੰਹ ਵਿੱਚ ਐਸਿਡ ਦਾ ਪੱਧਰ ਵੱਧ ਜਾਂਦਾ ਹੈ।

ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ
ਖਾਲੀ ਪੇਟ ਚਾਹ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਧ ਸਕਦੀ ਹੈ। ਚਾਹ 'ਚ ਕਈ ਅਜਿਹੇ ਤੱਤ ਹੁੰਦੇ ਹਨ, ਜਿਨ੍ਹਾਂ ਦੇ ਕਾਰਨ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਇਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ। ਚਾਹ ਪੀਣ ਵਾਲਿਆਂ ਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ।

ਅਲਸਰ ਹੋ ਸਕਦਾ
ਜੋ ਲੋਕ ਖਾਲੀ ਪੇਟ ਚਾਹ ਪੀਂਦੇ ਹਨ, ਉਨ੍ਹਾਂ ਵਿੱਚ ਦਿਲ ਵਿੱਚ ਜਲਨ ਦੀ ਸਮੱਸਿਆ ਆਮ ਤੌਰ 'ਤੇ ਦੇਖਣ ਨੂੰ ਮਿਲਦੀ ਹੈ। ਦਿਲ ਦੀ ਜਲਨ ਤੇ ਗੈਸ ਬਣਨਾ ਮੁੱਖ ਸਮੱਸਿਆਵਾਂ ਹਨ। ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਅਲਸਰ ਬਣ ਸਕਦੇ ਹਨ। ਇਹ ਐਸੀਡਿਟੀ ਦੀ ਗੰਭੀਰ ਅਵਸਥਾ ਹੈ।

ਮੈਟਾਬੋਲਿਜ਼ਮ ਪ੍ਰਭਾਵਿਤ ਹੁੰਦਾ
ਜੋ ਲੋਕ ਖਾਲੀ ਪੇਟ ਚਾਹ ਪੀਂਦੇ ਹਨ, ਉਨ੍ਹਾਂ ਦਾ ਮੈਟਾਬੋਲਿਜ਼ਮ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ। ਪਾਚਨ ਤੰਤਰ ਦੇ ਵਿਗੜਨ ਨਾਲ ਸਰੀਰਕ ਵਿਕਾਸ ਪ੍ਰਭਾਵਿਤ ਹੁੰਦਾ ਹੈ। ਜ਼ਰੂਰੀ ਪੌਸ਼ਟਿਕ ਤੱਤ ਸਰੀਰ ਵਿੱਚ ਨਹੀਂ ਰਹਿ ਪਾਉਂਦੇ।

ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਖਾਣਾ ਖਾਣ ਤੋਂ ਇੱਕ ਜਾਂ ਦੋ ਘੰਟੇ ਬਾਅਦ ਪੀਣੀ ਚਾਹੀਦੀ ਹੈ। ਇਹ ਇਸ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਸਮੱਸਿਆ ਹੋ ਸਕਦੀ ਹੈ। ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਉਸ ਸਮੇਂ ਸਰੀਰ ਵਿੱਚ ਪਾਣੀ ਦਾ ਪੱਧਰ ਬਹੁਤ ਘੱਟ ਹੁੰਦਾ ਹੈ। ਚਾਹ ਪੀਣ ਨਾਲ ਇਹ ਸਮੱਸਿਆ ਗੰਭੀਰ ਹੋ ਸਕਦੀ ਹੈ। ਮਾਸਪੇਸ਼ੀਆਂ ਵਿੱਚ ਕੜਵੱਲ ਹੋ ਸਕਦੇ ਹਨ। ਇਸ ਤੋਂ ਇਲਾਵਾ ਚਾਹ ਦੇ ਨਾਲ ਹਲਕਾ ਸਨੈਕਸ ਤੇ ਟੋਸਟ ਜ਼ਰੂਰ ਲੈਣਾ ਚਾਹੀਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮਹਿਲਾਵਾਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਮਹਿਲਾਵਾਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!
Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-12-2025)
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਿਲਾਵਾਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਮਹਿਲਾਵਾਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!
Punjab Weather Today: ਪੰਜਾਬ ‘ਚ ਅੱਜ ਤੋਂ ਸੰਘਣਾ ਕੋਹਰਾ ਤੇ ਸਿਆਲ ਦਾ ਅਲਰਟ: ਵਿਜ਼ੀਬਿਲਟੀ ਬਿਲਕੁਲ ਜ਼ੀਰੋ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਲੋਕ ਰਹਿਣ ਸਾਵਧਾਨ!
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-12-2025)
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਗਿਆਨਪੀਠ ਪੁਰਸਕਾਰ ਜੇਤੂ ਸਾਹਿਤਕਾਰ ਵਿਨੋਦ ਕੁਮਾਰ ਸ਼ੁਕਲਾ ਦਾ ਦੇਹਾਂਤ, ਏਮਜ਼ 'ਚ ਸਨ ਭਰਤੀ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਛੁੱਟੀ 'ਤੇ ਆਏ ਫੌਜੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
ਸਾਬਕਾ DIG ਭੁੱਲਰ ਨੇ ਸੀਬੀਆਈ ਅਦਾਲਤ 'ਚ ਲਾਈ ਜ਼ਮਾਨਤ ਦੀ ਅਰਜ਼ੀ, ਜਾਣੋ ਕਦੋਂ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Punjab News: ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
Embed widget