Eye cancer treatment: ਹੁਣ 30 ਮਿੰਟਾਂ 'ਚ ਖਤਮ ਹੋ ਜਾਵੇਗਾ ਅੱਖਾਂ ਦਾ ਕੈਂਸਰ, AIIMS ਨੇ ਸ਼ੁਰੂ ਕੀਤਾ ਇਹ ਇਲਾਜ, ਮਰੀਜ਼ਾਂ ਨੂੰ ਮਿਲੇਗੀ ਨਵੀਂ ਜ਼ਿੰਦਗੀ
Eye cancer treatment: ਅੱਖਾਂ ਦੇ ਕੈਂਸਰ ਤੋਂ ਪੀੜਤ ਲੋਕਾਂ ਦੇ ਲਈ ਦਿੱਲੀ ਦੇ ਏਮਜ਼ ਹਸਪਤਾਲ ਤੋਂ ਬੇਹੱਦ ਹੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਹੁਣ ਸਿਰਫ 30 ਮਿੰਟਾਂ 'ਚ ਖਤਮ ਹੋ ਜਾਵੇਗਾ ਅੱਖਾਂ ਦਾ ਕੈਂਸਰ, ਉਹ ਵੀ ਬਿਨਾਂ ਕਿਸੇ ਚੀਰੇ
Eye cancer treatment in AIIMS: ਕੈਂਸਰ ਦੀ ਬਿਮਾਰੀ ਹੁਣ ਆਮ ਹੋ ਗਈ ਹੈ। ਇਹ ਬਿਮਾਰੀ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ। ਕੈਂਸਰ ਦੀਆਂ ਕਈ ਕਿਸਮਾਂ ਹਨ, ਉਨ੍ਹਾਂ ਵਿੱਚੋਂ ਇੱਕ ਮੇਲਾਨੋਮਾ ਕੈਂਸਰ ਹੈ ਜੋ ਅੱਖਾਂ ਦੇ ਕੈਂਸਰ ਵਿੱਚ ਆਮ ਹੁੰਦਾ ਹੈ। ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਡਾਕਟਰਾਂ ਦੀ ਟੀਮ ਹੁਣ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹੀ ਹੀ ਇੱਕ ਖਬਰ ਦਿੱਲੀ ਦੇ ਏਮਜ਼ ਹਸਪਤਾਲ (AIIMS Hospital Delhi) ਤੋਂ ਮਿਲੀ ਹੈ। ਜਿੱਥੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਗਾਮਾ ਨਾਈਫ ਸਰਜਰੀ ਦੀ ਮਦਦ ਨਾਲ ਹੁਣ ਅੱਖਾਂ ਦੇ ਕੈਂਸਰ ਤੋਂ ਪੀੜਤ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਬਚਾਇਆ ਜਾ ਸਕਦਾ ਹੈ। ਇਸ ਤਰ੍ਹਾਂ ਅੱਖਾਂ ਦੇ ਕੈਂਸਰ (Eye cancer) ਤੋਂ ਪੀੜਤ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ। ਏਮਜ਼ ਦੇ ਇਸ ਉਪਰਾਲੇ ਤੋਂ ਮੀਰਜ਼ਾਂ ਨੂੰ ਕਾਫੀ ਮਦਦ ਮਿਲੇਗੀ।
ਇਹ ਅੱਖਾਂ ਦਾ ਕੈਂਸਰ ਕੀ ਹੈ?
ਅੱਖਾਂ ਦੇ ਕੈਂਸਰ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਮੇਲਾਨੋਮਾ ਕੈਂਸਰ ਹੈ। ਇਹ ਕੈਂਸਰ ਅੱਖਾਂ ਵਿੱਚ ਪਾਏ ਜਾਣ ਵਾਲੇ ਸੈੱਲਾਂ ਨੂੰ ਪ੍ਰਭਾਵਿਤ ਕਰਦਾ ਹੈ। ਅੱਖਾਂ ਦੀ ਰੋਸ਼ਨੀ ਵਿੱਚ ਪਾਏ ਜਾਣ ਵਾਲੇ ਕੈਂਸਰ ਨੂੰ ਇੰਟਰਾਓਕੂਲਰ ਕੈਂਸਰ ਕਿਹਾ ਜਾਂਦਾ ਹੈ। ਇਸ ਦੇ ਕਈ ਲੱਛਣ ਹਨ, ਜਿਨ੍ਹਾਂ ਦੇ ਸ਼ੁਰੂਆਤੀ ਲੱਛਣ ਹਨ- ਧੁੰਦਲੀ ਨਜ਼ਰ, ਇਕ ਅੱਖ ਤੋਂ ਦੇਖਣ ਵਿਚ ਅਸਮਰੱਥਾ, ਅੱਖਾਂ ਵਿਚ ਦਰਦ, ਬੇਚੈਨੀ ਦੀ ਭਾਵਨਾ ਆਦਿ।
ਡਾਕਟਰਾਂ ਨੇ ਇਹ ਦਾਅਵਾ ਕੀਤਾ ਹੈ
ਮਾਹਿਰਾਂ ਅਨੁਸਾਰ ਕੋਰੋਇਡਲ ਅੱਖਾਂ ਵਿੱਚ ਮੇਲਾਨੋਮਾ ਨਾਂਅ ਦਾ ਕੈਂਸਰ ਹੈ। ਜਿਸ ਦੀ ਸ਼ਿਕਾਇਤ ਜਿਆਦਾਤਰ ਬਾਲਗਾਂ ਵਿੱਚ ਦੇਖਣ ਨੂੰ ਮਿਲਦੀ ਹੈ। ਪਰ ਕੁਝ ਅਜਿਹੇ ਮਾਮਲੇ ਹਨ, ਜਿਨ੍ਹਾਂ ਵਿੱਚ 40 ਸਾਲ ਦੇ ਮਰੀਜ਼ ਵੀ ਦੇਖੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਅੱਖਾਂ ਦੇ ਕੈਂਸਰ ਦਾ ਹੁਣ ਗਾਮਾ ਨਾਈਫ ਰਾਹੀਂ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਹ ਇੱਕ ਵਿਸ਼ੇਸ਼ ਰੇਡੀਓਥੈਰੇਪੀ ਹੈ, ਜਿਸ ਵਿੱਚ ਸਰਜਰੀ ਦੀ ਲੋੜ ਨਹੀਂ ਹੁੰਦੀ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਲਾਜ ਦੇਸ਼ ਦੇ ਏਮਜ਼ 'ਚ ਹੀ ਗਾਮਾ ਨਾਈਫ ਰਾਹੀਂ ਕੀਤਾ ਜਾਵੇਗਾ। ਇਸ ਇਲਾਜ ਦੀ ਫੀਸ 75 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਇਸ ਫੀਸ ਤੋਂ ਬਾਅਦ, ਸਾਰੀ ਉਮਰ ਫਾਲੋਅਪ ਮੁਫਤ ਹੋਵੇਗਾ। ਇੰਨਾ ਹੀ ਨਹੀਂ ਇੱਥੇ ਆਯੂਸ਼ਮਾਨ ਭਾਰਤ ਅਤੇ ਬੀਪੀਐਲ ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਕੀ ਗ੍ਰੀਨ ਟੀ ਪੀਣ ਨਾਲ ਸੱਚਮੁੱਚ ਘੱਟਦਾ ਮੋਟਾਪਾ? ਜਾਣੋ ਮਾਹਿਰਾਂ ਤੋਂ ਇਸ ਦੇ ਫਾਇਦੇ ਤੇ ਨੁਕਸਾਨ
ਗਾਮਾ ਨਾਈਫ ਰੇਡੀਓਥੈਰੇਪੀ ਨਾਲ ਕਿਵੇਂ ਕੀਤਾ ਜਾਂਦਾ ਇਲਾਜ (How is treatment done with Gamma Knife Radiotherapy)
ਗਾਮਾ ਨਾਈਫ ਇੱਕ ਮਸ਼ੀਨ ਹੈ, ਜੋ ਕਿ ਇੱਕ MRI ਮਸ਼ੀਨ ਵਰਗੀ ਹੈ। ਇਸ ਮਸ਼ੀਨ ਦੀ ਮਦਦ ਨਾਲ ਹੁਣ ਅੱਖਾਂ ਦੇ ਕੈਂਸਰ ਦਾ ਇਲਾਜ ਅੱਖਾਂ ਵਿਚ ਬਿਨਾਂ ਕਿਸੇ ਚੀਰਾ ਦੇ ਸਿਰਫ਼ ਇੱਕ ਟਾਂਕਾ ਲਗਾ ਕੇ ਕੀਤਾ ਜਾ ਸਕਦਾ ਹੈ। ਕਈ ਵਾਰ ਅੱਖਾਂ ਦੇ ਕੈਂਸਰ ਦੇ ਇਲਾਜ ਦੌਰਾਨ ਮਰੀਜ਼ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ ਪਰ ਹੁਣ ਇਸ ਥੈਰੇਪੀ ਰਾਹੀਂ ਅੱਖਾਂ ਦੀ ਰੌਸ਼ਨੀ ਬਚਾਈ ਜਾ ਸਕਦੀ ਹੈ, ਉਹ ਵੀ ਬਿਨਾਂ ਕਿਸੇ ਸਰਜਰੀ ਦੇ।
ਇਹ ਤਕਨੀਕ ਮਰੀਜ਼ ਦੀਆਂ ਅੱਖਾਂ ਵਿੱਚੋਂ 200 ਕਿਰਨਾਂ ਨਾਲ ਟਿਊਮਰ ਦਾ ਪਤਾ ਲਗਾ ਕੇ ਉਸ ਨੂੰ ਮਾਰ ਦਿੰਦੀ ਹੈ। ਇਸ ਤਕਨੀਕ ਨਾਲ ਮਰੀਜ਼ਾਂ ਨੂੰ ਕਾਫੀ ਰਾਹਤ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਥੈਰੇਪੀ 'ਚ ਇਲਾਜ ਸਿਰਫ ਅੱਧੇ ਘੰਟੇ 'ਚ ਪੂਰਾ ਹੋ ਜਾਂਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )