
Fact About Sneezing: ਛਿੱਕ ਮਾਰਨ 'ਤੇ ਸਾਡੀਆਂ ਅੱਖਾਂ ਕਿਉਂ ਹੋ ਜਾਂਦੀਆਂ ਹਨ ਬੰਦ, ਜਾਣੋ ਕਾਰਨ
ਛਿੱਕਣਾ ਸਰੀਰ ਦੀ ਇੱਕ ਆਮ ਕਿਰਿਆ ਹੈ। ਜਦੋਂ ਅਸੀਂ ਛਿੱਕ ਮਾਰਦੇ ਹਾਂ ਤਾਂ ਸਰੀਰ ਦੇ ਕਈ ਅੰਗ ਐਕਟਿਵ ਹੋ ਜਾਂਦੇ ਹਨ। ਟ੍ਰਾਈਜੇਮਿਨਲ ਨਾਂਅ ਦੀ ਨਸਾਂ ਦੀ ਛਿੱਕਾਂ 'ਚ ਵਿਸ਼ੇਸ਼ ਭੂਮਿਕਾ ਹੁੰਦੀ ਹੈ।

Sneezing: ਅਕਸਰ ਜਦੋਂ ਅਸੀਂ ਛਿੱਕਦੇ ਹਾਂ ਤਾਂ ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ। ਜਿਵੇਂ ਹੀ ਛਿੱਕ ਆਉਣ ਦੀ ਸੰਭਾਵਨਾ ਹੁੰਦੀ ਹੈ, ਅੱਖਾਂ ਨੂੰ ਪਤਾ ਲੱਗ ਜਾਂਦਾ ਹੈ ਅਤੇ ਪਲਕਾਂ ਆਪਣੇ ਆਪ ਬੰਦ ਹੋਣ ਲੱਗਦੀਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਛਿੱਕਣ ਵੇਲੇ ਅੱਖਾਂ ਬੰਦ ਹੋਣ ਦਾ ਕੀ ਕਾਰਨ ਹੈ? ਸਾਨੂੰ ਕਿਉਂ ਛਿੱਕ ਆਉਂਦੀ ਹੈ? ਸਾਡੇ ਇਸ ਆਰਟੀਕਲ ਰਾਹੀਂ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਅਤੇ ਇਹ ਵੀ ਜਾਣਕਾਰੀ ਦੇਵਾਂਗੇ ਕਿ ਛਿੱਕ ਮਾਰਨ ਦਾ ਕੀ ਫਾਇਦਾ ਹੈ?
ਛਿੱਕਣ ਵੇਲੇ ਇਸ ਕਰਕੇ ਬੰਦ ਹੋ ਜਾਂਦੀਆਂ ਹਨ ਅੱਖਾਂ
ਛਿੱਕਣਾ ਸਰੀਰ ਦੀ ਇੱਕ ਆਮ ਕਿਰਿਆ ਹੈ। ਜਦੋਂ ਅਸੀਂ ਛਿੱਕ ਮਾਰਦੇ ਹਾਂ ਤਾਂ ਸਰੀਰ ਦੇ ਕਈ ਅੰਗ ਐਕਟਿਵ ਹੋ ਜਾਂਦੇ ਹਨ। ਟ੍ਰਾਈਜੇਮਿਨਲ ਨਾਂਅ ਦੀ ਨਸਾਂ ਦੀ ਛਿੱਕਾਂ 'ਚ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਸਾਡੀਆਂ ਅੱਖਾਂ, ਮੂੰਹ ਅਤੇ ਨੱਕ ਇਨ੍ਹਾਂ ਨਸਾਂ ਰਾਹੀਂ ਨਿਯੰਤਰਿਤ ਹੁੰਦੇ ਹਨ। ਇਸ ਕਾਰਨ ਛਿੱਕ ਦੌਰਾਨ ਇਨ੍ਹਾਂ ਤਿੰਨਾਂ ਅੰਗਾਂ 'ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਅੱਖਾਂ ਬੰਦ ਹੋ ਜਾਂਦੀਆਂ ਹਨ।
ਨਿੱਛ ਆਉਣ ਦਾ ਕੀ ਹੈ ਕਾਰਨ?
ਆਮ ਸਥਿਤੀ 'ਚ ਸਾਨੂੰ ਦਿਨ 'ਚ ਇੱਕ ਜਾਂ ਦੋ ਵਾਰ ਛਿੱਕ ਆਉਂਦੀ ਹੈ ਅਤੇ ਜਦੋਂ ਸਾਨੂੰ ਸਰਦੀ-ਜ਼ੁਕਾਮ ਹੁੰਦਾ ਹੈ ਤਾਂ ਵਾਰ-ਵਾਰ ਛਿੱਕ ਆਉਂਦੀ ਹੈ। ਅਸਲ 'ਚ ਸਾਡੀ ਨੱਕ ਦੇ ਅੰਦਰ ਇੱਕ ਝਿੱਲੀ ਪਾਈ ਜਾਂਦੀ ਹੈ। ਇਸ ਨੂੰ ਬਲਗ਼ਮ ਕਿਹਾ ਜਾਂਦਾ ਹੈ। ਇਹ ਬਹੁਤ ਹੀ ਨਾਜ਼ੁਕ ਅਤੇ ਸੰਵੇਦਨਸ਼ੀਲ ਝਿੱਲੀ ਹੈ। ਸਾਹ ਰਾਹੀਂ ਨੱਕ 'ਚ ਆਉਣ ਵਾਲੇ ਬਾਹਰ ਕਣਾਂ ਜਾਂ ਸੰਵੇਦਨਸ਼ੀਲ ਗੰਧ ਨੂੰ ਮਹਿਸੂਸ ਕਰਨ 'ਤੇ ਇਸ ਝਿੱਲੀ ਰਾਹੀਂ ਦਿਮਾਗ ਨੂੰ ਸੰਦੇਸ਼ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਸਾਡੇ ਫੇਫੜੇ ਇਸ ਪ੍ਰਕਿਰਿਆ 'ਚ ਸ਼ਾਮਲ ਹੋ ਕੇ ਛਿੱਕਣ 'ਚ ਆਪਣੀ ਭੂਮਿਕਾ ਨਿਭਾਉਂਦੇ ਹਨ। ਛਿੱਕ ਮਾਰਨ ਨਾਲ ਨੱਕ ਵਿੱਚੋਂ ਬੇਲੋੜੇ ਕਣ ਨਿਕਲ ਜਾਂਦੇ ਹਨ।
ਛਿੱਕਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ
ਬਹੁਤ ਸਾਰੇ ਲੋਕ ਜਨਤਕ ਸਥਾਨ ਜਾਂ ਦਫ਼ਤਰ ਵਰਗੀ ਜਗ੍ਹਾ 'ਤੇ ਹੁੰਦੇ ਹੋਏ ਛਿੱਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਇਹ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਛਿੱਕ 'ਤੇ ਕਾਬੂ ਪਾਉਣ ਦੀ ਬਜਾਏ ਮੂੰਹ ਅਤੇ ਨੱਕ 'ਤੇ ਰੁਮਾਲ ਰੱਖ ਕੇ ਛਿੱਕ ਮਾਰਨੀ ਚਾਹੀਦੀ ਹੈ। ਇਸ ਨਾਲ ਤੁਹਾਡੇ ਗਲੇ ਅਤੇ ਨੱਕ 'ਚ ਮੌਜੂਦ ਬੇਲੋੜੇ ਕਣ ਵੀ ਬਾਹਰ ਆ ਜਾਂਦੇ ਹਨ। ਇੱਕ ਤਰ੍ਹਾਂ ਨਾਲ ਨੱਕ ਅਤੇ ਗਲਾ ਸਾਫ਼ ਹੋ ਜਾਂਦਾ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
