ਬਾਜ਼ਾਰ 'ਚ ਸ਼ਰੇਆਮ ਮਿਲ ਰਿਹਾ ਨਕਲੀ ਕੱਫ ਸਿਰਪ, ਇੰਝ ਕਰੋ ਪਛਾਣ ਨਹੀਂ ਤਾਂ ਪੀਣ ਦੇ ਨਾਲ ਹੀ ਹੋ ਸਕਦਾ ਲੀਵਰ-ਕਿਡਨੀ ਖਰਾਬ
ਕਦੇ ਵੀ ਕਿਸੇ ਨੂੰ ਪੁੱਛ ਕੇ ਕੱਫ ਸਿਰਪ ਨਾ ਖਰੀਦੋ। ਡਾਕਟਰ ਦੀ ਸਲਾਹ 'ਤੇ ਹੀ ਦਵਾਈ ਲਓ। ਕਈ ਵਾਰ ਕੁਝ ਅਜਿਹੀਆਂ ਬੀਮਾਰੀਆਂ ਹੁੰਦੀਆਂ ਹਨ, ਜਿਨ੍ਹਾਂ 'ਚ ਕੁਝ ਖ਼ਾਸ ਕਿਸਮ ਦੇ ਕੱਫ ਸਿਰਪ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਖੰਘ ਹੋਣ 'ਤੇ ਕੱਫ ਸਿਰਪ ਹੀ ਹੈ, ਜੋ ਤੁਹਾਨੂੰ ਆਰਾਮ ਦੇ ਸਕਦੀ ਹੈ। ਪਰ ਕੁਝ ਲੋਕ ਬਗੈਰ ਡਾਕਟਰ ਦੀ ਸਲਾਹ ਲਏ ਦੂਜਿਆਂ ਦੀ ਸਲਾਹ 'ਤੇ ਕੋਈ ਵੀ ਕੱਫ ਸਿਰਪ ਮਾਰਕੀਟ ਤੋਂ ਲਿਆ ਕੇ ਪੀਣਾ ਸ਼ੁਰੂ ਕਰ ਦਿੰਦੇ ਹਨ। ਪਰ ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਜਿਹੜਾ ਵੀ ਕੱਫ ਸਿਰਪ ਪੀ ਰਹੇ ਹੋ, ਉਹ ਅਸਲੀ ਹੈ ਜਾਂ ਨਕਲੀ, ਇਸ ਦਾ ਪਤਾ ਕਿਵੇਂ ਲੱਗੇਗਾ? ਕੀ ਇਹ ਜਾਣਨਾ ਸੰਭਵ ਹੈ? ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਕਲੀ ਕੱਫ ਸਿਰਪ ਤੁਹਾਨੂੰ ਰਾਹਤ ਤਾਂ ਦੇਵੇਗਾ ਹੀ, ਇਹ ਤੁਹਾਡੇ ਲੀਵਰ ਤੇ ਕਿਡਨੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਕੁਝ ਦਿਨ ਪਹਿਲਾਂ ਹਰਿਆਣਾ ਦੇ ਪਲਵਲ 'ਚ ਇੱਕ ਨਕਲੀ ਕੱਫ ਸਿਰਪ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਸੀ। ਸਟੇਟ ਨਾਰਕੋਟਿਕਸ ਬਿਊਰੋ ਨੇ ਓਨਰੈਕਸ ਆਫ ਵਿੰਗਜ਼ ਕੰਪਨੀ ਦੀ ਨਕਲੀ ਕੱਫ ਸਿਰਪ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। 'ਨੈੱਟਵਰਕ 18' ਦੇ ਹਿੰਦੀ ਪੋਰਟਲ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਜਦੋਂ ਵੀ ਤੁਸੀਂ ਕੱਫ ਸਿਰਪ ਖਰੀਦਣ ਜਾਓ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
ਕੱਫ ਸਿਰਪ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਤੁਹਾਡੇ ਹੱਥ 'ਚ ਆ ਜਾਵੇਗਾ ਨਕਲੀ ਕੱਫ ਸਿਰਪ
ਪਰਚੀ ਤੋਂ ਬਗੈਰ ਨਾ ਖਰੀਦੋ ਕੱਫ ਸਿਰਪ
ਕਦੇ ਵੀ ਕਿਸੇ ਨੂੰ ਪੁੱਛ ਕੇ ਕੱਫ ਸਿਰਪ ਨਾ ਖਰੀਦੋ। ਡਾਕਟਰ ਦੀ ਸਲਾਹ 'ਤੇ ਹੀ ਦਵਾਈ ਲਓ। ਕਈ ਵਾਰ ਕੁਝ ਅਜਿਹੀਆਂ ਬੀਮਾਰੀਆਂ ਹੁੰਦੀਆਂ ਹਨ, ਜਿਨ੍ਹਾਂ 'ਚ ਕੁਝ ਖ਼ਾਸ ਕਿਸਮ ਦੇ ਕੱਫ ਸਿਰਪ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਵੇਂ - ਅੱਖ ਦਾ ਗਲੂਕੋਮਾ, ਐਲਰਜੀ, ਦਮਾ, ਅਸਥਮਾ।
QR ਕੋਡ ਦੇਖ ਕੇ ਹੀ ਖਰੀਦੋ
ਅਸਲ ਦਵਾਈਆਂ 'ਤੇ QR ਜਾਂ ਯੂਨਿਕ ਕੋਡ ਪ੍ਰਿੰਟ ਰਹਿੰਦਾ ਹੈ। ਤੁਸੀਂ ਆਪਣੇ ਮੋਬਾਈਲ ਫ਼ੋਨ ਨਾਲ ਇਸ ਕੋਡ ਨੂੰ ਸਕੈਨ ਕਰਕੇ ਦਵਾਈ ਦੀ ਮੈਨੂਫੈਕਚਰਿੰਗ ਡੇਟ ਦਾ ਪਤਾ ਲਗਾ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਇਸ ਦਵਾਈ ਦੀ ਪੂਰੀ ਹਿਸਟਰੀ ਦੀ ਪੜਚੋਲ ਕਰ ਸਕਦੇ ਹੋ। ਜੇਕਰ ਕਿਸੇ ਵੀ ਸਿਰਪ 'ਤੇ ਕੋਈ ਕਵਰ ਜਾਂ ਕੋਡ ਨਹੀਂ ਹੈ ਤਾਂ ਇਹ ਨਕਲੀ ਹੋ ਸਕਦਾ ਹੈ। ਨਿਯਮ ਇਹ ਹੈ ਕਿ 100 ਰੁਪਏ ਤੋਂ ਵੱਧ ਦੀ ਕੀਮਤ ਵਾਲੀਆਂ ਦਵਾਈਆਂ 'ਤੇ ਬਾਰਕੋਡ ਲੱਗੇ ਹੁੰਦੇ ਹਨ।
ਸਿਰਪ ਦੀ ਸੀਲ ਅਤੇ ਮਿਤੀ ਦੀ ਜਾਂਚ ਕਰੋ
ਜਦੋਂ ਵੀ ਤੁਸੀਂ ਬਾਜ਼ਾਰ 'ਚ ਖੰਘ ਦੀ ਦਵਾਈ ਖਰੀਦਣ ਲਈ ਜਾਂਦੇ ਹੋ ਤਾਂ ਇੱਕ ਵਾਰ ਦਵਾਈ ਦੀ ਮੈਨੂਫੈਕਚਰਿੰਗ ਡੇਟ ਅਤੇ ਐਕਸਪਾਇਰੀ ਡੇਟ ਜ਼ਰੂਰ ਦੇਖੋ। ਕਈ ਵਾਰ ਅਜਿਹਾ ਹੁੰਦਾ ਹੈ ਕਿ ਨਕਲੀ ਦਵਾਈਆਂ ਵੇਚਣ ਵਾਲੇ ਸਿਰਪ ਦੇ ਉੱਪਰ ਦਿੱਤੇ ਡਿਸਕ੍ਰਿਪਸ਼ਨ ਨੂੰ ਨਹੀਂ ਬਦਲਦੇ ਹਨ, ਜਿਸ ਕਾਰਨ ਸਹੀ ਅਤੇ ਗਲਤ 'ਚ ਫਰਕ ਕਰਨਾ ਬਹੁਤ ਮੁਸ਼ਕਲ ਹੈ। ਇੱਕ ਵਾਰ ਸਿਰਪ ਦੀ ਸੀਲ ਵੀ ਚੈੱਕ ਕਰੋ।
ਜੇਕਰ ਤੁਹਾਨੂੰ ਖੰਘ ਤੋਂ ਰਾਹਤ ਨਹੀਂ ਮਿਲਦੀ ਹੈ ਤਾਂ ਇਸ ਨੂੰ ਡਾਕਟਰ ਕੋਲ ਲੈ ਜਾਓ
ਜੇਕਰ ਤੁਹਾਨੂੰ ਕੱਫ ਸਿਰਪ ਪੀਣ ਤੋਂ ਬਾਅਦ ਵੀ ਆਰਾਮ ਨਹੀਂ ਮਿਲਦਾ ਤਾਂ ਤੁਹਾਨੂੰ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਡਾਕਟਰ ਨੂੰ ਇਹ ਵੀ ਦੱਸੋ ਕਿ ਤੁਸੀਂ ਕੁਝ ਦਿਨਾਂ ਤੋਂ ਕਿਹੜੀ ਦਵਾਈ ਲਈ ਹੈ। ਅਜਿਹੀ ਸਥਿਤੀ 'ਚ ਡਾਕਟਰ ਪਛਾਣ ਕਰੇਗਾ ਕਿ ਖੰਘ ਦੀ ਦਵਾਈ ਅਸਲੀ ਹੈ ਜਾਂ ਨਕਲੀ। ਇਸ ਤੋਂ ਬਾਅਦ ਡਾਕਟਰ ਤੁਹਾਨੂੰ ਪ੍ਰਿਸਕ੍ਰਿਪਸ਼ਨ 'ਚ ਸਹੀ ਕੱਫ ਸਿਰਪ ਪੀਣ ਲਈ ਕਹਿ ਸਕਦਾ ਹੈ।
ਜੇਕਰ ਤੁਹਾਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਹੋ ਜਾਓ ਸਾਵਧਾਨ
ਕੱਫ ਸਿਰਪ ਪੀਣ ਤੋਂ ਬਾਅਦ ਨੀਂਦ ਆਉਣਾ ਆਮ ਗੱਲ ਹੈ। ਪਰ ਜੇਕਰ ਤੁਹਾਨੂੰ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਤੁਸੀਂ ਜਿਹੜੀ ਕੱਫ ਸਿਰਪ ਪੀ ਰਹੇ ਹੋ, ਉਸ ਨੂੰ ਇੱਕ ਵਾਰ ਜ਼ਰੂਰ ਦੇਖੋ। ਉਸ ਨੂੰ ਤੁਰੰਤ ਲੈਣਾ ਬੰਦ ਕਰ ਦਿਓ।
Check out below Health Tools-
Calculate Your Body Mass Index ( BMI )