ਜੇਕਰ ਤੁਹਾਡੇ ਪੈਰ ਜ਼ੁਰਾਬਾਂ ਪਾਉਣ ਤੋਂ ਬਾਅਦ ਵੀ ਨਹੀਂ ਹੁੰਦੇ ਗਰਮ, ਹਮੇਸ਼ਾ ਰਹਿੰਦੇ ਠੰਢੇ, ਤਾਂ ਤੁਸੀਂ ਵੀ ਹੋ ਇਸ ਬਿਮਾਰੀ ਦੇ ਸ਼ਿਕਾਰ
ਕਈ ਲੋਕਾਂ ਦੇ ਹੱਥ-ਪੈਰ ਬਹੁਤ ਠੰਢੇ ਰਹਿੰਦੇ ਹਨ। ਉਨ੍ਹਾਂ ਨੂੰ ਆਪਣੇ ਹੱਥਾਂ ਅਤੇ ਪੈਰਾਂ ਨੂੰ ਗਰਮ ਰੱਖਣ ਲਈ ਜੁਰਾਬਾਂ ਅਤੇ ਦਸਤਾਨੇ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਪੈਰ ਹਮੇਸ਼ਾ ਠੰਢੇ ਰਹਿੰਦੇ ਹਨ।
ਠੰਢ ਦੇ ਮੌਸਮ ਵਿਚ ਠੰਢੀਆਂ ਹਵਾਵਾਂ ਕਾਰਨ ਹਰ ਕਿਸੇ ਦੀ ਹਾਲਤ ਖਰਾਬ ਹੋ ਜਾਂਦੀ ਹੈ। ਹਾਲਾਂਕਿ ਮੌਸਮ ਤੋਂ ਬਚਣ ਲਈ ਗਰਮ ਕਪੜਿਆਂ ਦਾ ਸਹਾਰਾ ਲਿਆ ਜਾਂਦਾ ਹੈ ਪਰ ਫਿਰ ਵੀ ਕੀ ਜੇ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਠੰਢ ਤੋਂ ਰਾਹਤ ਨਹੀਂ ਮਿਲਦੀ। ਦਰਅਸਲ, ਕਈ ਲੋਕਾਂ ਦੇ ਹੱਥ-ਪੈਰ ਬਹੁਤ ਠੰਢੇ ਰਹਿੰਦੇ ਹਨ। ਉਨ੍ਹਾਂ ਨੂੰ ਹੱਥਾਂ-ਪੈਰਾਂ ਨੂੰ ਗਰਮ ਰੱਖਣ ਲਈ ਜੁਰਾਬਾਂ ਅਤੇ ਦਸਤਾਨੇ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਪੈਰ ਹਮੇਸ਼ਾ ਠੰਢੇ ਰਹਿੰਦੇ ਹਨ ਅਤੇ ਜੁਰਾਬਾਂ ਪਹਿਨਣ ਤੋਂ ਬਾਅਦ ਵੀ ਕੋਈ ਅਸਰ ਨਹੀਂ ਹੁੰਦਾ। ਅਜਿਹੀ ਸਥਿਤੀ ਵਿਚ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ, ਇਸ ਨੂੰ ਨਜ਼ਰਅੰਦਾਜ਼ ਕਰਨ ਦਾ ਮਤਲਬ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਸਰਦੀਆਂ 'ਚ ਜੇਕਰ ਤੁਹਾਡੇ ਪੈਰ ਵਾਰ-ਵਾਰ ਠੰਢੇ ਹੋਣ ਲੱਗਦੇ ਹਨ ਤਾਂ ਇੱਥੇ ਜਾਣੋ ਕੀ ਹਨ ਇਨ੍ਹਾਂ ਬਿਮਾਰੀਆਂ ਦੇ ਲੱਛਣ।
ਡਾਇਬਟੀਜ਼ (diabetes)
ਸਰਦੀਆਂ ਦਾ ਮੌਸਮ ਸਮਾਨ ਹੋਣ ਦੇ ਬਾਵਜੂਦ ਜੇਕਰ ਕਿਸੇ ਦੇ ਹੱਥ-ਪੈਰ ਠੰਢੇ ਰਹਿੰਦੇ ਹਨ, ਤਾਂ ਇਹ ਸ਼ੂਗਰ ਦੀ ਸਮੱਸਿਆ ਦਾ ਸੰਕੇਤ ਦਿੰਦਾ ਹੈ। ਜਦੋਂ ਸਾਡੇ ਸਰੀਰ 'ਚ ਬਲੱਡ ਸ਼ੂਗਰ ਲੈਵਲ ਕੰਟਰੋਲ ਨਹੀਂ ਹੁੰਦਾ ਤਾਂ ਪੈਰ ਠੰਢੇ ਰਹਿੰਦੇ ਹਨ। ਅਜਿਹੀ ਸਥਿਤੀ 'ਚ ਤੁਰੰਤ ਡਾਕਟਰ ਦੀ ਸਲਾਹ ਲਓ, ਜੇਕਰ ਸੰਭਵ ਹੋਵੇ ਤਾਂ ਸ਼ੂਗਰ ਦੀ ਜਾਂਚ ਕਰਵਾਓ।
ਖ਼ੂਨ ਦੀ ਘਾਟ ਦੇ ਲੱਛਣ
ਜੇਕਰ ਤੁਹਾਡੇ ਪੈਰ ਅਕਸਰ ਠੰਢੇ ਰਹਿੰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਅਨੀਮੀਆ ਹੈ। ਇਹ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਘਾਟ ਦੇ ਕਾਰਨ ਵੀ ਹੁੰਦਾ ਹੈ। ਜਦੋਂ ਸਾਡੇ ਸਰੀਰ ਵਿੱਚ ਆਇਰਨ, ਵਿਟਾਮਿਨ ਬੀ12, ਫੋਲੇਟ ਦੀ ਘਾਟ ਅਤੇ ਕ੍ਰੋਨਿਕ ਕਿਡਨੀ ਦੀ ਬਿਮਾਰੀ ਹੁੰਦੀ ਹੈ, ਤਾਂ ਪੈਰ ਠੰਢੇ ਰਹਿੰਦੇ ਹਨ।
ਹਾਈ ਕੋਲੇਸਟ੍ਰੋਲ ਲੈਵਲ
ਜੇਕਰ ਸਾਡੇ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵੱਧ ਜਾਂਦਾ ਹੈ ਤਾਂ ਇਹ ਖੂਨ ਦੀਆਂ ਨਾੜੀਆਂ ਬਲਾਕ ਹੋਣ ਲੱਗ ਜਾਂਦੀਆਂ ਹਨ। ਜਿਸ ਕਾਰਨ ਸਰੀਰ 'ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਹੈ। ਇਸ ਨਾਲ ਹੱਥ-ਪੈਰ ਠੰਢੇ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ।
ਹਾਈਪੋਥਾਇਰਾਇਡ
ਥਾਇਰਾਇਡ ਦੀ ਬਿਮਾਰੀ 'ਚ ਹਾਈਪੋਥਾਈਰਾਈਡ ਤੋਂ ਪੀੜਤ ਵਿਅਕਤੀ ਦੇ ਹੱਥ-ਪੈਰ ਠੰਢੇ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ। ਹਾਈਪੋਥਾਇਰਾਇਡ ਵਿੱਚ, ਸਰੀਰ ਜ਼ਰੂਰੀ ਥਾਇਰਾਇਡ ਹਾਰਮੋਨ ਨਹੀਂ ਬਣਾਉਂਦਾ, ਜਿਸ ਕਾਰਨ ਸਰੀਰ ਦੇ ਕਈ ਹਿੱਸੇ ਪ੍ਰਭਾਵਿਤ ਹੁੰਦੇ ਹਨ।
ਤਣਾਅ
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਤਣਾਅ ਵਿੱਚ ਰਹਿੰਦੇ ਹੋ, ਤਾਂ ਤੁਹਾਡੇ ਪੈਰ ਠੰਢੇ ਰਹਿ ਸਕਦੇ ਹਨ। ਮਾਹਰਾਂ ਮੁਤਾਬਕ ਇਹ ਜ਼ਿਆਦਾ ਤਣਾਅ ਅਤੇ ਚਿੰਤਾ ਦਾ ਕਾਰਨ ਹੈ। ਅਜਿਹੀ ਸਥਿਤੀ ਵਿੱਚ ਆਪਣੇ ਆਪ ਨੂੰ ਤਣਾਅ ਮੁਕਤ ਰੱਖੋ, ਤਾਂ ਜੋ ਤੁਸੀਂ ਕਈ ਹੋਰ ਗੰਭੀਰ ਬਿਮਾਰੀਆਂ ਦੇ ਖ਼ਤਰੇ ਤੋਂ ਬਚ ਸਕੋ।
ਇਹ ਵੀ ਪੜ੍ਹੋ: Side Effects of Abortion: ਲਗਾਤਾਰ Abortion ਕਰਵਾਉਣ ਨਾਲ ਹੁੰਦੇ ਇਹ ਨੁਕਸਾਨ, ਜਾਣੋ ਤੁਹਾਡੀ ਸਿਹਤ 'ਤੇ ਕੀ ਹੁੰਦਾ ਅਸਰ
Check out below Health Tools-
Calculate Your Body Mass Index ( BMI )