ਕੋਰੋਨਾ 'ਚ ਵਾਰ-ਵਾਰ ਹੱਥ ਧੋਣ ਦੀ ਹੋ ਗਈ ਬਿਮਾਰੀ, ਜਾਣੋ ਅਜਿਹਾ ਕਿਉਂ ਹੁੰਦਾ ਤੇ ਇਸ ਤੋਂ ਕਿਵੇਂ ਬਚੀਏ?
ਨਵੀਂ ਦਿੱਲੀ: 'ਸੇਵ ਲਾਈਵਸ ਕਲੀਨ ਯੋਰ ਹੈਂਡਸ'। ਇਨ੍ਹਾਂ ਸ਼ਬਦਾਂ ਰਾਹੀਂ WHO ਨੇ ਪੂਰੀ ਦੁਨੀਆਂ 'ਚ ਹੱਥ ਧੋਣ ਦੀ ਚੰਗੀ ਪਹਿਲ ਕੀਤੀ ਹੈ। ਹੱਥ ਧੋਣ ਦੀ ਆਦਤ ਕਾਰਨ ਕਈ ਲੋਕ ਕੋਰੋਨਾ ਵਾਇਰਸ ਤੋਂ ਵੀ ਸੁਰੱਖਿਅਤ ਸਨ

ਨਵੀਂ ਦਿੱਲੀ: 'ਸੇਵ ਲਾਈਵਸ ਕਲੀਨ ਯੋਰ ਹੈਂਡਸ'। ਇਨ੍ਹਾਂ ਸ਼ਬਦਾਂ ਰਾਹੀਂ WHO ਨੇ ਪੂਰੀ ਦੁਨੀਆਂ 'ਚ ਹੱਥ ਧੋਣ ਦੀ ਚੰਗੀ ਪਹਿਲ ਕੀਤੀ ਹੈ। ਹੱਥ ਧੋਣ ਦੀ ਆਦਤ ਕਾਰਨ ਕਈ ਲੋਕ ਕੋਰੋਨਾ ਵਾਇਰਸ ਤੋਂ ਵੀ ਸੁਰੱਖਿਅਤ ਸਨ, ਪਰ ਇਹ ਆਦਤ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਕੋਰੋਨਾ ਮਹਾਂਮਾਰੀ ਨੇ ਲੋਕਾਂ ਨੂੰ ਆਪਣੇ ਹੱਥਾਂ ਨੂੰ ਇਸ ਤਰ੍ਹਾਂ ਧੋਣ ਲਈ ਮਜਬੂਰ ਕਰ ਦਿੱਤਾ ਕਿ ਕੁਝ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਦਾ ਮਨ ਕਰਦਾ ਰਹਿੰਦਾ ਹੈ। ਇਸ ਲਈ ਉਹ ਦਿਨ ਭਰ ਹੱਥ ਧੋਂਦੇ ਰਹਿੰਦੇ ਹਨ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਜਿਹੜੇ ਲੋਕ ਆਪਣੇ ਹੱਥਾਂ ਨੂੰ ਬਹੁਤ ਜ਼ਿਆਦਾ ਧੋਣ ਦੀ ਇੱਛਾ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਔਬਸੇਸਿਵ ਕੰਪਲਸਿਵ ਡਿਸਆਰਡਰ (OCD) ਨਾਂ ਦੀ ਬਿਮਾਰੀ ਹੁੰਦੀ ਹੈ। ਜਾਣੋ ਇਸ ਬਿਮਾਰੀ ਦੇ ਲੱਛਣ ਕੀ ਹਨ?
ਬ੍ਰਿਟਿਸ਼ ਜਰਨਲ ਆਫ਼ ਡਰਮਾਟੋਲੋਜੀ 'ਚ ਇੱਕ ਖੋਜ ਦੇ ਅਨੁਸਾਰ ਹੱਥ ਧੋਣ ਦੇ ਲਾਭਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ, ਪਰ ਬਹੁਤ ਜ਼ਿਆਦਾ ਹੱਥ ਧੋਣ ਨਾਲ ਹਸਪਤਾਲ 'ਚ ਮੈਡੀਕਲ ਸਟਾਫ਼ ਵਿੱਚ ਇਰੀਟੈਂਟ ਕਾਂਟੈਕਟ ਡਰਮੇਟਾਇਟਸ (ICD) ਦੇ ਮਾਮਲੇ ਵੱਧ ਰਹੇ ਹਨ। ਕੋਰੋਨਾ ਤੋਂ ਬਾਅਦ ਆਮ ਲੋਕਾਂ 'ਚ ਹੱਥ ਧੋਣ ਦੀ ਆਦਤ ਵੱਧ ਗਈ ਹੈ। ਇਸ ਕਾਰਨ ਹੱਥਾਂ 'ਚ ਸੋਜਸ਼, ਧੱਫੜ, ਖਾਰਸ਼ ਤੇ ਜਲਨ ਵਰਗੀਆਂ ਸਮੱਸਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ।
ਇਰੀਟੈਂਟ ਕਾਂਟੈਕਟ ਡਰਮੇਟਾਇਟਸ ਤੋਂ ਬਚਣ ਦੇ ਉਪਾਅ
ਅਜਿਹੇ ਪ੍ਰੋਡਕਟਸ ਦੀ ਵਰਤੋਂ ਨਾ ਕਰੋ, ਜੋ ਚਮੜੀ ਦੀ ਜਲਣ ਤੇ ਐਲਰਜੀ ਦਾ ਕਾਰਨ ਬਣਦੇ ਹਨ।
ਜੇਕਰ ਤੁਸੀਂ ਐਲਰਜੀ ਵਾਲੇ ਪ੍ਰੋਡਕਟਸ ਨਾਲ ਆਪਣੇ ਹੱਥ ਜਾਂ ਚਿਹਰੇ ਨੂੰ ਧੋਤਾ ਹੈ ਤਾਂ ਤੁਰੰਤ ਇਸ ਨੂੰ ਪਾਣੀ ਨਾਲ ਸਾਫ਼ ਕਰੋ।
ਫਰੈਗਰੈਂਸ ਫ੍ਰੀ ਸਾਬਣ ਅਤੇ ਕੋਸੇ ਪਾਣੀ ਦੀ ਵਰਤੋਂ ਕਰੋ।
ਫੇਸ ਮਾਸਕ, ਚਸ਼ਮੇ ਅਤੇ ਦਸਤਾਨੇ ਦੀ ਵਰਤੋਂ ਕਰੋ।
ਚਿਹਰੇ ਜਾਂ ਹੱਥਾਂ 'ਤੇ ਮਾਇਸਚਰਾਈਜ਼ਰ ਲੋਸ਼ਨ ਲਗਾਓ।
ਕੀ ਵਾਰ-ਵਾਰ ਹੱਥ ਧੋਣ ਨਾਲ ਚਮੜੀ ਨੂੰ ਨੁਕਸਾਨ ਹੁੰਦਾ?
ਜੀ ਹਾਂ, ਡਾਕਟਰ ਗਾਂਧੀ ਅਨੁਸਾਰ ਹਰ ਵਾਰ ਹੱਥ ਧੋਣ ਨਾਲ ਚਮੜੀ ਦੀ ਨਮੀ ਖ਼ਤਮ ਹੋ ਜਾਂਦੀ ਹੈ ਅਤੇ ਡਰਮੇਟਾਇਟਸ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਕਾਰਨ ਚਮੜੀ 'ਚ ਖਾਰਸ਼ ਅਤੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ।
ਮੈਕਰੋਬਾਇਓਟਿਕ ਨਿਊਟ੍ਰੀਸ਼ਨਿਸ਼ਟ ਸ਼ੋਨਾਲੀ ਸੱਭਰਵਾਲ ਦੇ ਅਨੁਸਾਰ ਵਾਰ-ਵਾਰ ਹੱਥ ਧੋਣਾ ਤੁਹਾਡੀ ਚਮੜੀ ਨੂੰ ਖੁਸ਼ਕ ਤੇ ਬੇਜਾਨ ਬਣਾ ਸਕਦਾ ਹੈ। ਹਾਲਾਂਕਿ ਵਾਰ-ਵਾਰ ਹੱਥ ਧੋਣਾ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਸਾਡੇ ਲਈ ਨਵੀਂ ਅਤੇ ਆਮ ਗੱਲ ਹੈ, ਇਸ ਲਈ ਸਾਨੂੰ ਆਪਣੇ ਹੱਥਾਂ ਦੀ ਵੱਧ ਦੇਖਭਾਲ ਕਰਨੀ ਪਵੇਗੀ। ਸ਼ੋਨਾਲੀ ਕਹਿੰਦੀ ਹੈ, "ਮੈਂ ਆਪਣੀ ਚਮੜੀ 'ਤੇ ਬਹੁਤ ਜ਼ਿਆਦਾ ਤੇਲ ਦੀ ਵਰਤੋਂ ਕਰਦੀ ਹਾਂ। ਜਦੋਂ ਵੀ ਮੈਂ ਬਾਹਰੋਂ ਘਰ 'ਚ ਆਉਂਦੀ ਹਾਂ ਤਾਂ ਹੱਥ ਧੋ ਲੈਂਦੀ ਹਾਂ। ਮੈਂ ਕੋਵਿਡ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੀ ਹਾਂ। ਪਰ ਜਦੋਂ ਮੈਂ ਘਰ ਰਹਿੰਦੀ ਹਾਂ, ਮੈਂ ਆਪਣੇ ਹੱਥ ਬਹੁਤ ਘੱਟ ਧੋਦੀ ਹਾਂ।"
ਕੋਰੋਨਾ ਤੋਂ ਪਹਿਲਾਂ ਦੀ ਰਿਸਰਚ
ਮਾਨਚੈਸਟਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਰਾਸ਼ਟਰੀ ਡਾਟਾਬੇਸ ਤੋਂ ਚਮੜੀ ਵਿਗਿਆਨ ਦੀਆਂ ਰਿਪੋਰਟਾਂ ਦਾ ਵਿਸ਼ਲੇਸ਼ਣ ਕੀਤਾ। 1996 ਅਤੇ 2012 ਦੇ ਵਿਚਕਾਰ ਕੰਮ ਨਾਲ ਸਬੰਧਤ ਡਰਮੇਟਾਇਟਸ ਦੇ 7000 ਤੋਂ ਵੱਧ ਮਾਮਲੇ ਰਿਪੋਰਟ ਕੀਤੇ ਗਏ ਸਨ।
ਸਟਡੀ ਲੀਡਰਸ ਨੇ ਪਾਇਆ ਕਿ ਸਾਲ 2012 'ਚ ਹੈਲਥ ਕੇਅਰ ਵਰਕਰਸ ਨੂੰ ਡਰਮੇਟਾਇਟਸ ਹੋਣ ਦੀ ਸੰਭਾਵਨਾ 1996 ਦੇ ਮੁਕਾਬਲੇ 4.5 ਗੁਣਾ ਵੱਧ ਸੀ।
ਇਨ੍ਹਾਂ 16 ਸਾਲਾਂ 'ਚ ਹੈਲਥ ਕੇਅਰ ਵਰਕਰਸ 'ਚ ਚਮੜੀ ਦੀ ਜਲਣ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧੇ ਹਨ। ਉਦਯੋਗਾਂ ਅਤੇ ਕਾਰੋਬਾਰਾਂ ਦੇ ਦੋ ਕੰਟਰੋਲ ਗਰੁੱਪ 'ਚ ਡਰਮੇਟਾਇਟਸ ਦੇ ਕੇਸ ਮਤਲਬ ਚਮੜੀ ਦੀ ਜਲਣ ਦੇ ਮਾਮਲੇ ਘੱਟ ਗਏ ਜਾਂ ਉਸੇ ਤਰ੍ਹਾਂ ਰਹੇ।
ਇਹ ਵੀ ਪੜ੍ਹੋ: ਪਾਣੀ ਪੀਂਦੇ ਰਹਿਣਾ ਕਿਉਂ ਜ਼ਰੂਰੀ, ਇਮਿਊਨ ਸਿਸਟਮ 'ਤੇ ਕੀ ਹੋਵੇਗਾ ਅਸਰ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )






















