ਪਾਣੀ ਪੀਂਦੇ ਰਹਿਣਾ ਕਿਉਂ ਜ਼ਰੂਰੀ, ਇਮਿਊਨ ਸਿਸਟਮ 'ਤੇ ਕੀ ਹੋਵੇਗਾ ਅਸਰ?
Why water is important for strong immune system: ਵੈਸੇ ਜੋ ਲੋਕ ਐਕਸਰਸਾਇਜ਼ ਕਰਦੇ ਹਨ, ਖੇਡਦੇ ਹਨ, ਉਨ੍ਹਾਂ ਦਾ ਪਸੀਨਾ ਜ਼ਿਆਦਾ ਵਹਿੰਦਾ ਹੈ। ਅਜਿਹੇ 'ਚ ਸਰੀਰ ਨੂੰ ਨਿਯਮਿਤ ਤੌਰ 'ਤੇ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ।
Why water is important for strong immune system: ਕੰਮ 'ਚ ਵਿਅਸਤ ਰਹਿਣ ਦੀ ਵਜ੍ਹਾ ਨਾਲ ਅਕਸਰ ਹੀ ਲੋਕ ਪਾਣੀ ਪੀਣਾ ਭੁੱਲ ਜਾਂਦੇ ਹਨ। ਮਾਹਿਰ ਦੱਸਦੇ ਹਨ ਕਿ ਥੋੜੀ-ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਪਾਣੀ ਪੀਂਦੇ ਰਹਿਣ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ।
ਵੈਸੇ ਜੋ ਲੋਕ ਜ਼ਿਆਦਾ ਐਕਟਿਵ ਰਹਿੰਦੇ ਹਨ। ਐਕਸਰਸਾਇਜ਼ ਕਰਦੇ ਹਨ, ਖੇਡਦੇ ਹਨ, ਉਨ੍ਹਾਂ ਦਾ ਪਸੀਨਾ ਜ਼ਿਆਦਾ ਵਹਿੰਦਾ ਹੈ। ਅਜਿਹੇ 'ਚ ਉਨ੍ਹਾਂ ਲਈ ਆਪਣੇ ਸਰੀਰ ਨੂੰ ਨਿਯਮਿਤ ਤੌਰ 'ਤੇ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਪਾਣੀ ਹਰ ਮੌਸਮ 'ਚ ਪੀਣਾ ਫਾਇਦੇਮੰਦ ਹੈ ਇਹ ਬੌਡੀ ਨੂੰ ਡਿਟੌਕਸੀਫਾਈ ਕਰਦਾ ਹੈ ਤੇ ਤਹਾਨੂੰ ਫਿੱਟ ਰੱਖਦਾ ਹੈ। ਤੁਸੀਂ ਚਾਹੋ ਤਾਂ ਨਿੰਬੂ ਪਾਣੀ ਵੀ ਪੀ ਸਕਦੇ ਹੋ। ਇਸ 'ਚ ਤੁਸੀਂ ਥੋੜੀ ਜਿਹੀ ਮਾਤਰਾ ਖੰਡ ਵੀ ਮਿਲਾ ਸਕਦੇ ਹੋ।
ਸਰੀਰ ਤੋਂ ਪਾਣੀ ਜ਼ਿਆਦਾ ਨਿੱਕਲਣ ਨਾਲ ਕ੍ਰੈਂਪਸ ਪੈਣ ਲੱਗਦੇ
ਖਿਡਾਰੀਆਂ ਨੂੰ ਅਕਸਰ ਹਾਈਪਰਥਰਮਿਆ ਹੋ ਜਾਂਦਾ ਹੈ। ਯਾਨੀ ਪਾਣੀ ਦੀ ਕਮੀ ਜਾਂ ਜ਼ਿਆਦਾ ਡੀਹਾਈਡ੍ਰੇਸ਼ਨ ਦੇ ਚੱਲਦਿਆਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਅਜਿਹੀ ਸਥਿਤੀ 'ਚ ਰੀਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੈ ਪਾਣੀ ਪੀਂਦੇ ਰਹਿਣ ਨਾਲ ਨਾ ਸਿਰਫ ਤੁਸੀਂ ਖੁਦ ਨੂੰ ਫਿੱਟ ਰੱਖ ਪਾਓਗੇ, ਬਲਕਿ ਗੰਭੀਰ ਬੀਮਾਰੀਆਂ ਤੋਂ ਵੀ ਬਚੇ ਰਹਿ ਸਕੋਗੇ। ਪਾਣੀ ਪੀਂਦੇ ਰਹਿਣ ਨਾਲ ਸਰੀਰ ਦਾ ਤਾਪਮਾਨ ਵੀ ਸੰਤੁਲਿਤ ਰਹਿੰਦਾ ਹੈ। ਤੁਹਾਡੇ ਸਰੀਰ 'ਚ ਐਂਜ਼ਾਇਮ ਠੀਕ ਢੰਗ ਨਾਲ ਕੰਮ ਕਰਦੇ ਰਹਿਣ ਇਸ ਲਈ ਸਰੀਰ ਦਾ ਤਾਪਮਾਨ ਠੀਕ ਬਣਿਆ ਰਹਿਣਾ ਜ਼ਰੂਰੀ ਹੈ। ਜੇਕਰ ਐਸਾ ਨਹੀਂ ਹੋਵੇਗਾ ਤਾਂ ਸਰੀਰ ਦੇ ਸਾਰੇ ਕੰਮ ਰੁਕ ਜਾਣਗੇ।
ਪਾਣੀ ਨਾ ਪੀਣ ਨਾਲ ਪੇਟ 'ਚ ਸਟੋਨ ਬਣਨ ਦੀ ਸੰਭਾਵਨਾ ਜ਼ਿਆਦਾ
ਜੋ ਲੋਕ ਪਾਣੀ ਘੱਟ ਪੀਂਦੇ ਹਨ ਉਨ੍ਹਾਂ ਦੇ ਪੇਟ 'ਚ ਸਟੋਨ ਬਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਯੂਰਿਨ ਨੂੰ ਡਾਇਲਿਊਟ ਕਰਨ ਤੇ ਸਟੂਲਸ ਨੂੰ ਠੀਕ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਸਰੀਰ 'ਚ ਬਲੱਡ ਸਰਕੂਲੇਸ਼ਨ ਬਣਾਈ ਰੱਖਣ ਲਈ ਵੀ ਪਾਣੀ ਦਾ ਸੇਵਨ ਸਹੀ ਮਾਤਰਾ 'ਚ ਕਰਨਾ ਜ਼ਰੂਰੀ ਹੈ। ਬਲੱਡ ਸਰੀਰ ਦੇ ਸਾਰੇ ਅੰਗਾਂ ਤਕ ਪੋਸ਼ਕ ਤੱਤ ਪਹੁੰਚਾਉਂਦਾ ਹੈ ਤੇ ਸਰੀਰ ਨੂੰ ਐਨਰਜੀ ਦਿੰਦਾ ਹੈ।
Check out below Health Tools-
Calculate Your Body Mass Index ( BMI )