Hair Care Tips : ਸਰਦੀਆਂ 'ਚ ਰੁਖੇ ਤੇ ਬੇਜ਼ਾਨ ਤੋਂ ਹੋ ਪਰੇਸ਼ਾਨ, ਇਸ ਤਰ੍ਹਾਂ ਯੂਜ਼ ਕਰੋ ਫਲੈਕਸ ਸੀਡਜ਼ ਹੇਅਰ ਮਾਸਕ
ਅਲਸੀ ਲਗਾਉਣ ਨਾਲ ਤੁਸੀਂ ਸੁੱਕੇ ਤੇ ਬੇਜਾਨ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨਾਲ ਹੀ ਇਹ ਵਾਲਾਂ ਦੀ ਗੁਆਚੀ ਹੋਈ ਨਮੀ ਨੂੰ ਵਾਪਸ ਲਿਆਉਣ ਵਿਚ ਮਦਦ ਕਰਦਾ ਹੈ।
Flaxseed for Hair Care Tips: ਠੰਢ ਦਾ ਮੌਸਮ ਭਾਰਤ 'ਚ ਸ਼ੁਰੂ ਹੋ ਚੁੱਕਾ ਹੈ। ਅਜਿਹੇ 'ਚ ਸਰਦ ਹਵਾਵਾਂ ਕਾਰਨ ਵਾਲ ਕਾਫੀ ਰੁਖੇ ਤੇ ਬੇਜ਼ਾਨ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਸ ਮੌਸਮ 'ਚ ਡੈਂਡਰਫ ਦੀ ਸਮੱਸਿਆ (Dandruff Problem) ਵੀ ਹੋਣ ਲੱਗਦੀ ਹੈ। ਅਜਿਹੇ 'ਚ ਸਰਦੀਆਂ 'ਚ ਵਾਲਾਂ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅਸਲ 'ਚ ਕਈ ਅਜਿਹੇ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ 'ਚ ਭਾਰੀ ਮਾਤਾ 'ਚ ਓਮੇਗਾ-3 ਫੈਟੀ ਐਸਿਡ ਤੋਂ ਇਲਾਵਾ ਫਾਈਬਰ, ਐਂਟੀਆਕਸੀਡੈਂਟ (Antioxidant), ਵਿਟਾਮਿਨ ਬੀ (Vitamin-B), ਆਈਰਨ (Iron) ਤੇ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਵਾਲਾਂ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।
ਅਲਸੀ ਲਗਾਉਣ ਨਾਲ ਤੁਸੀਂ ਸੁੱਕੇ ਤੇ ਬੇਜਾਨ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨਾਲ ਹੀ ਇਹ ਵਾਲਾਂ ਦੀ ਗੁਆਚੀ ਹੋਈ ਨਮੀ ਨੂੰ ਵਾਪਸ ਲਿਆਉਣ ਵਿਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਫਲੈਕਸਸੀਡ ਹੇਅਰ ਮਾਸਕ ਬਣਾਉਣ ਦੇ ਤਰੀਕੇ ਬਾਰੇ-
ਅਲਸੀ ਹੇਅਰ ਮਾਸਕ ਬਣਾਉਣ ਦਾ ਤਰੀਕਾ
ਨਾਰੀਅਲ ਤੇਲ - 1 ਚਮਚ
ਅਲਸੀ ਦੇ ਬੀਜ - 1 ਚਮਚ
ਅੰਡੇ ਦਾ ਸਫੈਦ - 1
ਸ਼ਹਿਦ - 2 ਚਮਚ
ਐਲੋਵੇਰਾ - 1 ਚਮਚ
ਫਲੈਕਸਸੀਡ ਵਾਲਾਂ ਦਾ ਮਾਸਕ ਕਿਵੇਂ ਬਣਾਇਆ ਜਾਵੇ
ਅਲਸੀ ਦਾ ਹੇਅਰ ਮਾਸਕ ਬਣਾਉਣ ਲਈ, ਸਭ ਤੋਂ ਪਹਿਲਾਂ ਇਕ ਕਟੋਰੀ 'ਚ ਅਸਲੀ ਬੀਜ ਤੇ ਸ਼ਹਿਦ ਪਾਓ ਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ।
ਇਸ ਤੋਂ ਬਾਅਦ ਇਸ ਨੂੰ ਮਿਕਸਰ 'ਚ ਪਾ ਕੇ ਪੀਸ ਲਓ।
ਇਸ ਤੋਂ ਬਾਅਦ ਇਸ ਮਿਸ਼ਰਣ 'ਚ ਨਾਰੀਅਲ ਦਾ ਤੇਲ, ਅੰਡੇ ਦਾ ਸਫੇਦ ਅਤੇ ਐਲੋਵੇਰਾ ਮਿਲਾ ਕੇ ਮੁਲਾਇਮ ਪੇਸਟ ਤਿਆਰ ਕਰੋ।
ਇਸ ਤੋਂ ਬਾਅਦ ਇਸ ਨੂੰ ਵਾਲਾਂ 'ਤੇ ਹਲਕਾ-ਹਲਕਾ ਲਗਾਓ ਅਤੇ ਮਸਾਜ ਕਰੋ।
ਇਸ ਨੂੰ 30 ਤੋਂ 45 ਮਿੰਟ ਤਕ ਵਾਲਾਂ 'ਤੇ ਲੱਗਾ ਰਹਿਣ ਦਿਓ ਅਤੇ ਫਿਰ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।
ਇਸ ਦੀ ਦੋ ਵਾਰ ਵਰਤੋਂ ਕਰਨ ਨਾਲ ਤੁਸੀਂ ਬੇਜਾਨ ਵਾਲਾਂ ਤੋਂ ਛੁਟਕਾਰਾ ਪਾਓਗੇ।
Check out below Health Tools-
Calculate Your Body Mass Index ( BMI )