Health Tips: ਬਾਹਰ ਨਹੀਂ ਘਰ ਦੇ ਅੰਦਰ ਇਹ 6 ਐਕਸਰਸਾਈਜ਼ ਕਰਨ ਨਾਲ ਘਟੇਗਾ ਵਜ਼ਨ !
Weight Loss Tips: ਲਾਈਫਸਟਾਈਲ ਵਿੱਚ ਛੋਟੇ ਬਦਲਾਅ ਕਰਕੇ, ਵਿਅਕਤੀ ਡਾਇਟਿੰਗ ਅਤੇ ਹਲਕੀ ਕਸਰਤ ਨਾਲ ਵੀ ਆਪਣੇ ਵਧੇ ਹੋਏ ਭਾਰ ਨੂੰ ਘਟਾ ਸਕਦਾ ਹੈ।
ਭਾਰਤ ਵਿੱਚ ਮੋਟਾਪਾ ਇੱਕ ਆਮ ਸਮੱਸਿਆ ਹੈ। ਹਰ ਕੋਈ ਆਪਣੇ ਵਧਦੇ ਭਾਰ ਤੋਂ ਚਿੰਤਤ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ, ਤਾਂ ਹਰ ਕੋਈ ਡਾਈਟਿੰਗ, ਜਿਮ ਜਾਂ ਯੋਗਾ ਅਭਿਆਸ ਕਰਨ ਦੀ ਸਲਾਹ ਦਿੰਦਾ ਹੈ। ਅਜਿਹੇ ਬਹੁਤ ਸਾਰੇ ਲੋਕ ਹਨ।
Skipping': ਆਪਣੀ ਰੋਜ਼ਮੱਰਾ ਦੀ ਜ਼ਿੰਦਗੀ 'ਚ ਰੱਸੀ ਟੱਪਣਾ ਜ਼ਰੂਰ ਸ਼ਾਮਲ ਕਰੋ। ਦਿਨ ਭਰ 'ਚ ਤਿੰਨ ਵਾਰ 50-50 ਦੇ ਸੈੱਟ ਸਕਿਪਿੰਗ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਸੀਂ ਇੱਕ ਮਿੰਟ 'ਚ 5 ਕੈਲਰੀ ਬਰਨ ਕਰ ਸਕਦੇ ਹੋ।
ਪੁੱਸ਼ਅੱਪਸ: ਇਸ ਪਾਵਰਫੁੱਲ ਐਕਸਰਸਾਈਜ਼ ਨੂੰ ਤੁਸੀਂ ਆਰਾਮ ਨਾਲ ਘਰ ਵੀ ਕਰ ਸਕਦੇ ਹੋ। ਹਰ ਪੁੱਸ਼ਅੱਪ 'ਤੇ 1.5 ਕੈਲਰੀ ਬਰਨ ਕੀਤੀ ਜਾ ਸਕਦੀ ਹੈ। ਯਾਨੀ 1 ਘੰਟੇ 'ਚ 10 ਵਾਰ ਪੁੱਸ਼ਅੱਪਸ ਕਰੋ।
ਪੌੜੀਆਂ ਚੜ੍ਹੋ: ਇਸ ਤੋਂ ਬਿਹਤਰ ਐਕਸਰਸਾਈਜ਼ ਕੁਝ ਨਹੀਂ ਹੋ ਸਕਦੀ। ਤੁਸੀਂ ਸਿਰਫ ਆਪਣੇ ਘਰ ਦੀਆਂ ਪੌੜੀਆਂ ਚੜ੍ਹਨੀਆਂ ਹਨ। ਇੱਕ ਘੰਟੇ 'ਚ ਤੁਸੀਂ 415 ਕੈਲਰੀਜ਼ ਬਰਨ ਕਰ ਸਕਦੇ ਹੋ।
ਬੈਟਲ ਰੋਪਸ: ਆਪਣੇ ਵਜ਼ਨ ਤੋਂ ਤਿੰਨ ਗੁਣਾ ਜ਼ਿਆਦਾ ਵਜ਼ਨ ਦੀਆਂ ਦੋ ਰੱਸੀਆਂ ਲਓ ਤੇ ਇੱਕ ਕਿਨਾਰੇ ਨਾਲ ਬੰਨ੍ਹ ਦਿਓ। ਦੂਸਰੇ ਸਿਰੇ ਨੂੰ ਆਪਣੇ ਹੱਥਾਂ ਨਾਲ ਫੜ੍ਹੋ ਤੇ ਇਨ੍ਹਾਂ ਨਾਲ ਜ਼ੋਰ ਨਾਲ ਹੇਠਾਂ-ਉਪਰ ਕਰੋ। ਇਸ ਨਾਲ ਬਹੁਤ ਜਲਦੀ ਹੀ ਤੁਹਾਡੇ ਮਸਲਜ਼ ਵੀ ਸਟ੍ਰਾਂਗ ਹੋਣਗੇ ਤੇ ਕੈਲਰੀ ਵੀ ਬਰਨ ਹੋਵੇਗੀ।
ਡਾਂਸ: ਇਹ ਅਜਿਹੀ ਐਕਸਰਸਾਈਜ਼ ਹੈ ਜਿਸ ਦਾ ਤੁਸੀਂ ਖ਼ੂਬ ਲੁਤਫ ਉਠਾ ਸਕਦੇ ਹੋ। ਇਹ ਨਾ ਸਿਰਫ ਤਣਾਅ ਦੂਰ ਕਰਦਾ ਹੈ ਬਲਕਿ ਜਲਦੀ ਹੀ ਵਜ਼ਨ ਵੀ ਘੱਟ ਕਰਦਾ ਹੈ। ਇੱਕ ਘੰਟੇ ਤੱਕ ਡਾਂਸ ਕਰਨ ਨਾਲ 443 ਕੈਲਰੀ ਬਰਨ ਕੀਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਇੱਥੇ ਮੋਟਰ ਗੱਡੀਆਂ ਨਹੀਂ ਲਵਾਰਿਸ ਮਿਲਦੇ ਨੇ ਹਵਾਈ ਜਹਾਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )