Health tips: ਖਾਣੇ ਨੂੰ ਜ਼ਹਿਰ ਬਣਾ ਦਿੰਦਾ ਹੁੰਮਸ! ਬਾਰਸ਼ ਦੇ ਮੌਸਮ 'ਚ ਸਿਰਫ ਤਿੰਨ ਘੰਟੇ ਹੀ ਕੱਢਦਾ ਭੋਜਨ
ਹੁੰਮਸ ਨਾਲ ਨਾ ਸਿਰਫ ਚਿਪਚਿਪੀ ਗਰਮੀ ਪ੍ਰੇਸ਼ਾਨ ਕਰਦੀ ਹੈ ਸਗੋਂ ਇਹ ਤੁਹਾਡੇ ਭੋਜਨ ਨੂੰ ਵੀ ਜਹਿਰ ਬਣਾ ਦਿੰਦਾ ਹੈ। ਦਰਅਸਲ ਬਾਰਸ਼ ਤੇ ਹੁੰਮਸ ਦੇ ਮੌਸਮ ਵਿੱਚ ਸਬਜ਼ੀਆਂ ਖਤਰਨਾਕ ਬੈਕਟੀਰੀਆ ਤੇ ਫੰਗਸ ਵੀ ਨਾਲ ਲੈ ਕੇ ਆਉਂਦੀਆਂ ਹਨ ਜੋ ਲੋਕਾਂ ਨੂੰ...
Health tips: ਬਾਰਸ਼ ਦੇ ਦਿਨਾਂ ਵਿੱਚ ਬਿਮਾਰੀਆਂ ਵਧ ਜਾਂਦੀਆਂ ਹਨ ਖਾਸਕਰ ਹੁੰਮਸ ਭਰੇ ਮੌਸਮ ਵਿੱਚ ਬੇਹੱਦ ਸਾਵਧਾਨ ਰਹਿਣਾ ਚਾਹੀਦਾ ਹੈ। ਹੁੰਮਸ ਨਾਲ ਨਾ ਸਿਰਫ ਚਿਪਚਿਪੀ ਗਰਮੀ ਪ੍ਰੇਸ਼ਾਨ ਕਰਦੀ ਹੈ ਸਗੋਂ ਇਹ ਤੁਹਾਡੇ ਭੋਜਨ ਨੂੰ ਵੀ ਜਹਿਰ ਬਣਾ ਦਿੰਦਾ ਹੈ। ਦਰਅਸਲ ਬਾਰਸ਼ ਤੇ ਹੁੰਮਸ ਦੇ ਮੌਸਮ ਵਿੱਚ ਸਬਜ਼ੀਆਂ ਖਤਰਨਾਕ ਬੈਕਟੀਰੀਆ ਤੇ ਫੰਗਸ ਵੀ ਨਾਲ ਲੈ ਕੇ ਆਉਂਦੀਆਂ ਹਨ ਜੋ ਲੋਕਾਂ ਨੂੰ ਬਿਮਾਰ ਕਰਦੀਆਂ ਹਨ।
ਇਸ ਬੈਕਟੀਰੀਆ ਤੇ ਫੰਗਸ ਕਰਕੇ ਬਰਸਾਤ ਦੇ ਮੌਸਮ ਦੀ ਫਲ ਤੇ ਸਬਜ਼ੀਆਂ ਜਲਦੀ ਖਰਾਬ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਪਕਾਇਆ ਹੋਇਆ ਭੋਜਨ ਵੀ ਤਿੰਨ ਘੰਟੇ ਦੇ ਅੰਦਰ-ਅੰਦਰ ਹੀ ਬਾਸੀ ਹੋ ਜਾਂਦਾ ਹੈ। ਯਾਨੀ ਕਈ ਵਾਰ ਤਿੰਨ ਘੰਟੇ ਪਹਿਲਾਂ ਤਿਆਰ ਭੋਜਨ ਖਾਣ ਨਾਲ ਵੀ ਫੂਡ ਪੁਆਇਜ਼ਨਿੰਗ ਵੀ ਹੋ ਸਕਦੀ ਹੈ। ਅਜਿਹੇ 'ਚ ਬਰਸਾਤ ਦੇ ਦਿਨਾਂ 'ਚ ਜ਼ਹਿਰੀਲੇ ਭੋਜਨ ਤੋਂ ਬਚਣ ਲਈ ਕੱਚੇ ਤੇ ਪੱਕੇ ਭੋਜਨ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।
ਸਿਹਤ ਮਾਹਿਰਾਂ ਮੁਤਾਬਕ ਨਮੀ ਵਾਲੇ ਚਿਪਚਿਪੇ ਮੌਸਮ ਵਿੱਚ ਬੈਕਟੀਰੀਆ ਤੇ ਫੰਗਸ ਵਧ ਜਾਂਦੀ ਹੈ। ਇਸ ਸਮੇਂ ਦੌਰਾਨ ਤਿਆਰ ਕੀਤੇ ਗਏ ਭੋਜਨ ਵਿੱਚ ਬੈਕਟੀਰੀਆ ਤਿੰਨ ਘੰਟਿਆਂ ਦੇ ਅੰਦਰ ਵਧਣਾ ਸ਼ੁਰੂ ਹੋ ਜਾਂਦਾ ਹੈ। ਯਾਨੀ ਬਰਸਾਤ ਦੇ ਦਿਨਾਂ ਵਿੱਚ, ਭੋਜਨ 3-4 ਘੰਟਿਆਂ ਵਿੱਚ ਖਰਾਬ ਹੋ ਜਾਂਦਾ ਹੈ। ਸਧਾਰਨ ਮੌਸਮ ਵਿੱਚ ਆਮ ਤੌਰ 'ਤੇ ਲੋਕ 10 ਘੰਟੇ ਪਹਿਲਾਂ ਪਕਾਏ ਗਏ ਭੋਜਨ ਨੂੰ ਤਾਜ਼ਾ ਮੰਨਦੇ ਹਨ। ਇਹ ਠੰਢ ਦੇ ਮੌਸਮ ਵਿੱਚ ਕੁਝ ਹੱਦ ਤੱਕ ਚੱਲਦਾ ਹੈ ਪਰ ਬਰਸਾਤ ਦੇ ਮੌਸਮ ਵਿੱਚ ਅਜਿਹੀ ਆਦਤ ਖ਼ਤਰਨਾਕ ਹੋ ਸਕਦੀ ਹੈ।
ਇਹ ਵੀ ਅਹਿਮ ਹੈ ਕਿ ਅਸੀਂ ਭੋਜਨ ਵਿੱਚ ਉੱਲੀ ਤੇ ਬੈਕਟੀਰੀਆ ਨਹੀਂ ਦੇਖ ਸਕਦੇ ਪਰ ਸਰੀਰ ਦੇ ਅੰਦਰ ਜਾਣ ਤੋਂ ਬਾਅਦ, ਇਹ ਪਾਚਨ ਨੂੰ ਵਿਗਾੜ ਸਕਦਾ ਹੈ ਤੇ ਗੰਭੀਰ ਸਥਿਤੀ ਵਿੱਚ ਟਾਈਫਾਈਡ ਤੇ ਫੂਡ ਪੁਆਇਜ਼ਨਿੰਗ ਦਾ ਕਾਰਨ ਬਣ ਸਕਦਾ ਹੈ। ਇੱਥੋਂ ਤੱਕ ਕਿ ਸਾਫ਼ ਦਿਖਾਈ ਦੇਣ ਵਾਲੇ ਫਲਾਂ ਤੇ ਸਬਜ਼ੀਆਂ ਦੀ ਪਰਤ ਉੱਪਰ ਖ਼ਤਰਨਾਕ ਬੈਕਟੀਰੀਆ ਤੇ ਫੰਗਸ ਪਣਪ ਸਕਦੇ ਹਨ।
ਇਸ ਤੋਂ ਇਲਾਵਾ ਕਈ ਵਾਰ ਲੋਕ ਕੱਟੇ ਹੋਏ ਫਲ ਤੇ ਸਬਜ਼ੀਆਂ ਨੂੰ ਸਟੋਰ ਕਰਦੇ ਹਨ ਪਰ ਇਨ੍ਹਾਂ ਕੱਟੇ ਹੋਏ ਫਲਾਂ ਤੇ ਸਬਜ਼ੀਆਂ ਵਿੱਚ ਬੈਕਟੀਰੀਆ ਤੇ ਫੰਗਸ ਸੰਪਰਕ ਵਿੱਚ ਆਉਂਦੇ ਹਨ। ਦੂਜੇ ਪਾਸੇ ਕਈ ਵਾਰ ਕੱਟੇ ਹੋਏ ਫਲਾਂ ਤੇ ਸਬਜ਼ੀਆਂ ਨੂੰ ਵੀ ਪਹਿਲਾਂ ਧੋਤਾ ਨਹੀਂ ਜਾਂਦਾ। ਅਜਿਹੇ 'ਚ ਇਹ ਆਦਤ ਤੁਹਾਨੂੰ ਬੀਮਾਰ ਕਰ ਸਕਦੀ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਵੀ ਸਬਜ਼ੀ ਬਿਨਾਂ ਉਬਾਲ ਕੇ ਨਾ ਖਾਓ। ਇਨ੍ਹਾਂ ਦਿਨਾਂ 'ਚ ਕੱਚਾ ਸਲਾਦ ਵੀ ਨਹੀਂ ਖਾਣਾ ਚਾਹੀਦਾ। ਇਸ ਕਾਰਨ ਤੁਸੀਂ ਉਬਲੀਆਂ ਜਾਂ ਭੁੰਨੀਆਂ ਸਬਜ਼ੀਆਂ ਖਾ ਸਕਦੇ ਹੋ। ਜੇਕਰ ਕਿਸੇ ਕਾਰਨ ਤੁਹਾਨੂੰ ਸਲਾਦ ਖਾਣਾ ਵੀ ਪੈ ਜਾਵੇ ਤਾਂ ਇਸ 'ਤੇ ਕਾਫੀ ਮਾਤਰਾ 'ਚ ਨਿੰਬੂ ਦਾ ਰਸ ਲਾ ਲਵੋ। ਜੇਕਰ ਖਾਣੇ 'ਚ ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਦੀ ਵਰਤੋਂ ਵਧਾਉਂਦੇ ਹੋ ਤਾਂ ਇਮਿਊਨਿਟੀ ਵਧਣ ਦੇ ਨਾਲ ਖਾਣਾ ਵੀ ਜਲਦੀ ਖਰਾਬ ਨਹੀਂ ਹੋਵੇਗਾ। ਇਸ ਤੋਂ ਇਲਾਵਾ ਲਸਣ ਤੇ ਕਾਲੀ ਮਿਰਚ ਦੀ ਵਰਤੋਂ ਵੀ ਵੱਧ ਕਰਨੀ ਚਾਹੀਦੀ ਹੈ।
ਸਿਹਤ ਮਾਹਿਰਾਂ ਮੁਤਾਬਕ ਬਾਰਸ਼ ਦੇ ਦਿਨਾਂ ਵਿੱਚ ਫਲਾਂ ਤੇ ਸਬਜ਼ੀਆਂ ਨੂੰ ਸਾਦੇ ਪਾਣੀ ਨਾਲ ਧੋਣ ਦੀ ਬਜਾਏ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫਲਾਂ ਤੇ ਸਬਜ਼ੀਆਂ ਨੂੰ ਟੱਬ ਵਿੱਚ ਕੋਸੇ ਪਾਣੀ ਵਿੱਚ ਇੱਕ ਜਾਂ ਦੋ ਚਮਚ ਸਿਰਕਾ ਮਿਲਾ ਕੇ 10 ਮਿੰਟ ਲਈ ਭਿਓਂ ਦਿਓ। ਫਿਰ ਉਨ੍ਹਾਂ ਨੂੰ ਹਲਕੇ ਹੱਥਾਂ ਨਾਲ ਸਾਫ਼ ਕਰੋ। ਚੰਗੀ ਤਰ੍ਹਾਂ ਸੁਕਾਓ ਤੇ ਫਿਰ ਸਟੋਰ ਕਰੋ।
Check out below Health Tools-
Calculate Your Body Mass Index ( BMI )