ਜੇਕਰ ਤੁਹਾਨੂੰ ਵੀ ਵਾਰ-ਵਾਰ ਲੱਗਦੀ ਭੁੱਖ ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਇਹ ਗੰਭੀਰ ਬਿਮਾਰੀ
ਜੇਕਰ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਤਾਂ ਤੁਹਾਨੂੰ ਚੌਕਸ ਹੋ ਜਾਣਾ ਚਾਹੀਦਾ ਹੈ। ਕਿਉਂਕਿ ਇਹ ਸਿਰਫ਼ ਇੱਕ ਆਦਤ ਹੀ ਨਹੀਂ ਸਗੋਂ ਕਈ ਬਿਮਾਰੀਆਂ ਦੀ ਨਿਸ਼ਾਨੀ ਹੈ। ਸਿਹਤ ਮਾਹਿਰ ਵੀ ਜ਼ਿਆਦਾ ਖਾਣ ਨੂੰ ਖਤਰਨਾਕ ਦੱਸਦੇ ਹਨ ਅਤੇ ਇਸ ਤੋਂ ਬਚਣ ਦੀ ਸਲਾਹ ਦਿੰਦੇ ਹਨ।
Health Tips : ਕਈ ਵਾਰ ਅਜਿਹਾ ਹੁੰਦਾ ਹੈ ਕਿ ਬਹੁਤ ਸਾਰਾ ਖਾਣਾ ਖਾਣ ਤੋਂ ਬਾਅਦ ਵੀ ਸਾਨੂੰ ਭੁੱਖ ਲੱਗ ਜਾਂਦੀ ਹੈ। ਇੰਝ ਲੱਗਦਾ ਹੈ ਜਿਵੇਂ ਕੁਝ ਖਾਧਾ ਹੀ ਨਾ ਹੋਵੇ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੀ ਹੁੰਦਾ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਕਿਉਂਕਿ ਇਹ ਆਦਤ ਕਈ ਬਿਮਾਰੀਆਂ ਦੀ ਨਿਸ਼ਾਨੀ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਕਾਰਨ...
ਵਾਰ-ਵਾਰ ਭੁੱਖ ਕਿਉਂ ਲੱਗਦੀ ਹੈ
ਡਾਇਬਟੀਜ਼
ਸਿਹਤ ਮਾਹਿਰਾਂ ਮੁਤਾਬਕ ਸ਼ੂਗਰ ਦੀ ਸਮੱਸਿਆ ਕਾਰਨ ਕੋਸ਼ਿਕਾਵਾਂ ਤੱਕ ਗਲੂਕੋਜ਼ ਸਹੀ ਢੰਗ ਨਾਲ ਨਹੀਂ ਪਹੁੰਚ ਪਾਉਂਦਾ। ਇਸ ਕਾਰਨ ਐਨਰਜੀ ਠੀਕ ਤਰ੍ਹਾਂ ਨਹੀਂ ਬਣਦੀ ਅਤੇ ਇਹ ਪਿਸ਼ਾਬ ਰਾਹੀਂ ਬਾਹਰ ਨਿਕਲਦੀ ਹੈ। ਇਸ ਕਾਰਨ ਵਾਰ-ਵਾਰ ਭੁੱਖ ਪਰੇਸ਼ਾਨ ਕਰਨੀ ਹੈ।
ਥਾਇਰਾਈਡ
ਜੇਕਰ ਕਿਸੇ ਨੂੰ ਜ਼ਿਆਦਾ ਭੁੱਖ ਲੱਗਦੀ ਹੈ ਤਾਂ ਇਹ ਥਾਇਰਾਈਡ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਜਦੋਂ ਸਰੀਰ ਵਿੱਚ ਥਾਇਰਾਇਡ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ ਤਾਂ ਐਨਰਜੀ ਬਰਨ ਹੋਣ ਲੱਗ ਜਾਂਦੀ ਹੈ। ਇਸ ਕਾਰਨ ਥਕਾਵਟ ਵੀ ਹੁੰਦੀ ਹੈ ਅਤੇ ਭੁੱਖ ਵੀ ਜ਼ਿਆਦਾ ਲੱਗਦੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਵੀ ਭੁੱਖ ਲੱਗੀ ਰਹਿੰਦੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਡਾਕਟਰ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਜਿਹੜਾ ਚਿਪਸ ਦਾ ਪੈਕੇਟ ਤੁਸੀਂ 20 ਰੁਪਏ 'ਚ ਖਰੀਦਦੇ ਹੋ, ਦੁਕਾਨਦਾਰ ਕਿੰਨੇ ਰੁਪਏ 'ਚ ਖਰੀਦਦਾ? ਜਾਣੋ
ਤਣਾਅ
ਡਾਕਟਰ ਮੁਤਾਬਕ ਤਣਾਅ ਕਾਰਨ ਭੁੱਖ ਵੀ ਵੱਧ ਜਾਂਦੀ ਹੈ। ਜਦੋਂ ਜ਼ਿਆਦਾ ਤਣਾਅ ਹੁੰਦਾ ਹੈ, ਤਾਂ ਹਾਰਮੋਨ ਕੋਰਟੀਸੋਲ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਵਿਅਕਤੀ ਨੂੰ ਚੀਨੀ ਅਤੇ ਹਾਈ ਫੈਟ ਵਾਲੇ ਫੂਡਸ ਖਾਣ ਦਾ ਮਨ ਕਰਦਾ ਹੈ। ਜਿਸ ਕਾਰਨ ਉਹ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਡਿਪਰੈਸ਼ਨ ਅਤੇ ਮੋਟਾਪਾ ਵੀ ਹੋ ਸਕਦਾ ਹੈ।
ਘੱਟ ਨੀਂਦ ਆਉਣਾ
ਕਈ ਵਾਰ ਨੀਂਦ ਦੀ ਕਮੀ ਅਤੇ ਘੱਟ ਨੀਂਦ ਕਾਰਨ ਵਾਰ-ਵਾਰ ਭੁੱਖ ਲੱਗਦੀ ਹੈ। ਜਦੋਂ ਸਰੀਰ ਦੀ ਥਕਾਵਟ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ, ਤਾਂ ਭੁੱਖ ਦੇ ਹਾਰਮੋਨ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਅਜਿਹੇ 'ਚ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਜ਼ਿਆਦਾ ਖਾਣ ਨਾਲ ਮੋਟਾਪਾ ਵੀ ਵੱਧ ਜਾਂਦਾ ਹੈ।
ਇਦਾਂ ਰੱਖੋ ਖਿਆਲ
ਜੇਕਰ ਤੁਸੀਂ ਚਾਹੁੰਦੇ ਹੋ ਕਿ ਸਰੀਰ ਸਹੀ ਢੰਗ ਨਾਲ ਕੰਮ ਕਰੇ, ਤਾਂ ਵਿਟਾਮਿਨ, ਮਿਨਰਲ, ਐਂਟੀਆਕਸੀਡੈਂਟ, ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਅਜਿਹੀ ਖੁਰਾਕ ਲਓ ਜੋ ਸਰੀਰ ਵਿੱਚ ਮਿਨਰਲਸ ਦੀ ਕਮੀ ਨੂੰ ਪੂਰਾ ਕਰੇ। ਵੱਧ ਤੋਂ ਵੱਧ ਪਾਣੀ ਪੀਓ। ਤਣਾਅ, ਟੈਂਸ਼ਨ ਅਤੇ ਹੋਰ ਸਮੱਸਿਆਵਾਂ ਤੋਂ ਬਚਣ ਲਈ ਕਸਰਤ, ਯੋਗਾ ਅਤੇ ਪ੍ਰਾਣਾਯਾਮ ਕਰੋ।
ਇਹ ਵੀ ਪੜ੍ਹੋ: ਗਰਮੀਆਂ 'ਚ ਖਾਲੀ ਪੇਟ ਪਾਣੀ ਨਾਲ ਫਾਇਦਾ ਹੁੰਦਾ ਜਾਂ ਨੁਕਸਾਨ, ਜਾਣੋ ਕਿੰਨੀ ਮਾਤਰਾ 'ਚ ਪਾਣੀ ਪੀਣਾ ਸਹੀ...
Check out below Health Tools-
Calculate Your Body Mass Index ( BMI )