ਸਟਾਈਲਿਸ ਦਿਖਣ ਦੇ ਚੱਕਰ 'ਚ ਕਿਤੇ ਸਿਹਤ ਨੂੰ ਤਾਂ ਨਹੀਂ ਕਰ ਰਹੇ ਨਜ਼ਰਅੰਦਾਜ਼, ਇਸ ਉਮਰ ਤੋਂ ਬਾਅਦ ਹਾਈ ਹੀਲਸ ਪਾਉਣ ਦੇ ਜਾਣੋ ਨੁਕਸਾਨ
ਅੱਜਕੱਲ੍ਹ ਹਾਈ ਹੀਲਸ ਕਾਫੀ ਟ੍ਰੈਂਡ ਵਿੱਚ ਹੈ, ਕਾਲਜ ਜਾਣਾ ਹੋਵੇ ਜਾਂ ਦਫਤਰ, ਹਰ ਜਗ੍ਹਾ ਕੁੜੀਆਂ ਇਸ ਦੀ ਵਰਤੋਂ ਕਰਦੀਆਂ ਹਨ। ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਜ਼ਿਆਦਾ ਦੇਰ ਤੱਕ ਹਾਈ ਹੀਲ ਪਾਉਣ ਨਾਲ ਕਈ ਨੁਕਸਾਨ ਵੀ ਹੁੰਦੇ ਹਨ।
High Heels Side Effects : ਅੱਜ-ਕੱਲ੍ਹ ਕੁੜੀਆਂ ਆਪਣੇ ਆਪ ਨੂੰ ਸਟਾਈਲਿਸ਼ ਬਣਾਉਣ ਲਈ ਕਾਲਜ ਜਾਂ ਦਫ਼ਤਰ ਵਿੱਚ ਹਾਈ ਹੀਲ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਕੁੜੀਆਂ ਹਾਈ ਹੀਲਸ ਵਿੱਚ ਇੰਨੀਆਂ ਕਮਫਰਟੇਬਲ ਹੁੰਦੀਆਂ ਹਨ ਕਿ ਉਹ ਇਸ ਨੂੰ ਕਈ-ਕਈ ਘੰਟਿਆਂ ਤੱਕ ਪਾ ਸਕਦੀਆਂ ਹਨ। ਇਸ ਨੂੰ ਪਾ ਤੁਸੀਂ ਆਸਾਨੀ ਨਾਲ ਡਾਂਸ ਕਰ ਸਕਦੀਆਂ ਹਨ। ਪਰ ਇਹ 20 ਜਾਂ 30 ਸਾਲ ਦੀ ਉਮਰ ਵਿੱਚ ਇਹ ਨੁਕਸਾਨਦਾਇਕ ਹੋ ਸਕਦਾ ਹੈ ਅਤੇ 40 ਉਮਰ ਤੱਕ ਪਹੁੰਚਦੇ-ਪਹੁੰਚਦੇ ਤੁਹਾਡੀ ਹੱਡੀਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਹਾਈ ਹੀਲਸ ਪੈਰਾਂ ਤੋਂ ਇਲਾਵਾ ਰੀੜ ਅਤੇ ਲੱਕ ਦੀ ਹੱਡੀ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। 30 ਸਾਲ ਦੀ ਉਮਰ ਤੋਂ ਬਾਅਦ, ਇਹ ਜ਼ਿਆਦਾ ਨੁਕਸਾਨਦੇਹ ਹੋ ਸਕਦਾ ਹੈ (Side effects of high heel)। ਆਓ ਜਾਣਦੇ ਹਾਂ ਇਸ ਦੇ ਸਾਈਡ ਇਫੈਕਟਸ...
ਕਮਰ ਅਤੇ ਕੁੱਲ੍ਹੇ ਦੇ ਕੋਲ ਦਰਦ ਹੋਣਾ
ਸਟਾਈਲਿਸ਼ ਦਿਖਣਾ ਸਹੀ ਹੈ ਪਰ ਸਿਹਤ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਪਣੀ ਕਮਫਰਟ ਜੋਨ ਦਾ ਪੂਰੀ ਤਰ੍ਹਾਂ ਖਿਆਲ ਰੱਖੋ। ਹਾਈ ਹੀਲਸ ਪੈਰਾਂ ਨੂੰ ਪੂਰੀ ਤਰ੍ਹਾਂ ਸਪੋਰਟ ਨਹੀਂ ਕਰਦੀ ਅਤੇ ਪੈਰਾਂ 'ਤੇ ਭਾਰ ਸੰਤੁਲਿਤ ਨਾ ਹੋਣ ਕਾਰਨ ਬਰਦਾਸ਼ ਨਾ ਹੋਣ ਵਾਲਾ ਦਰਦ ਸ਼ੁਰੂ ਹੋ ਜਾਂਦਾ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਇੱਕ ਅਧਿਐਨ ਅਨੁਸਾਰ, ਕਮਰ ਅਤੇ ਕੁੱਲ੍ਹੇ ਦੇ ਆਲੇ ਦੁਆਲੇ ਦਾ ਹਿੱਸਾ ਹਾਈ ਹੀਲਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਇਸ ਹਿੱਸੇ ਦਾ ਜੋੜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਮਾਸਪੇਸ਼ੀਆਂ ਅਕੜ ਜਾਂਦੀਆਂ ਹਨ।
ਇਹ ਵੀ ਪੜ੍ਹੋ: ਸਪਾਈਸ ਜੈੱਟ ਦਾ ਵੱਡਾ ਕਾਰਨਾਮਾ, ਜਹਾਜ਼ 14 ਯਾਤਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਛੱਡ ਕੇ ਦੁਬਈ ਲਈ ਹੋਇਆ ਰਵਾਨਾ
ਪਿੰਡਲੀਆਂ ‘ਚ ਬਰਦਾਸ਼ ਨਾ ਹੋਣ ਵਾਲਾ ਦਰਦ
ਹਾਈ ਹੀਲਸ ਪਾਉਣ ਨਾਲ ਪਿੰਡਲੀਆਂ ਵਿੱਚ ਦਰਦ ਹੁੰਦਾ ਹੈ। ਇਸ ਦੇ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਹਨ। ਹਾਈ ਹੀਲਸ ਪਾਉਣ ਨਾਲ ਪਿੰਡਲੀਆਂ ਦੀਆਂ ਨਾੜੀਆਂ ਖੁੱਲ੍ਹ ਜਾਂਦੀਆਂ ਹਨ ਅਤੇ ਦਰਦਨਾਕ ਦਰਦ ਹੁੰਦਾ ਹੈ।
ਗਿੱਟਿਆਂ ਵਿੱਚ ਦਰਦ
ਹਾਈ ਹੀਲਸ ਫੈਸ਼ਨੇਬਲ ਅਤੇ ਸਟਾਈਲ ਦੇ ਨਾਲ-ਨਾਲ ਪੈਰਾਂ ਦੇ ਆਕਾਰ ਦੇ ਅਨੁਸਾਰ ਬਣਾਈਆਂ ਜਾਂਦੀਆਂ ਹਨ, ਪਰ ਹਰ ਕਿਸੇ ਦੇ ਗਿੱਟੇ ਦਾ ਆਕਾਰ ਅਤੇ ਆਰਚ ਇੱਕੋ ਜਿਹਾ ਨਹੀਂ ਹੁੰਦਾ। ਇਸੇ ਕਰਕੇ ਹਾਈ ਹੀਲਸ ਹਰ ਕਿਸੇ ਨੂੰ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦੀ ਅਤੇ ਭਾਰ ਸੰਤੁਲਨ ਗੁਆਉਣ ਕਾਰਨ ਗਿੱਟਿਆਂ ਵਿੱਚ ਦਰਦ ਹੁੰਦਾ ਹੈ। ਲੰਬੇ ਸਮੇਂ ਤੱਕ ਹੀਲਸ ਪਾਉਣ ਨਾਲ ਪੈਰਾਂ ਦੀਆਂ ਉਂਗਲਾਂ ਤੋਂ ਲੈ ਕੇ ਚੀਥੀਆਂ ਅਤੇ ਗਿੱਟਿਆਂ ਤੱਕ ਬਹੁਤ ਦਰਦ ਹੁੰਦਾ ਹੈ।
ਹਾਈ ਹੀਲਸ ਦੀ ਬਣਤਰ ਕਾਰਨ ਪੈਰਾਂ ਦਾ ਅਗਲਾ ਹਿੱਸਾ ਥੋੜ੍ਹੀ ਜਿਹੀ ਥਾਂ 'ਤੇ ਫਿੱਟ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਲੰਬੇ ਸਮੇਂ ਤੱਕ ਇਸ ਸਥਿਤੀ 'ਚ ਰਹਿਣ ਨਾਲ ਮਾੜਾ ਪ੍ਰਭਾਵ ਪੈਂਦਾ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਇੱਕ ਅਧਿਐਨ ਅਨੁਸਾਰ ਹਾਈ ਹੀਲਸ ਜਾਂ ਕਿਸੇ ਹੋਰ ਕਾਰਨ ਜੇਕਰ ਪੈਰ ਲੰਬੇ ਸਮੇਂ ਤੱਕ ਸੰਕੁਚਿਤ ਰਹਿੰਦੇ ਹਨ, ਤਾਂ ਖੂਨ ਦੇ ਪ੍ਰਵਾਹ ਵਿੱਚ ਵਿਘਨ ਪੈਣ ਦਾ ਖ਼ਤਰਾ ਰਹਿੰਦਾ ਹੈ ਅਤੇ ਇਸ ਨਾਲ ਖੂਨ ਦੀਆਂ ਨਾੜੀਆਂ ਟੁੱਟਣ ਅਤੇ ਫਟਣ ਦਾ ਵੀ ਖ਼ਤਰਾ ਰਹਿੰਦਾ ਹੈ।
ਇਹ ਵੀ ਪੜ੍ਹੋ: Amritsar News : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ 'ਤੇ ਯਾਤਰੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ
Check out below Health Tools-
Calculate Your Body Mass Index ( BMI )