Health Tips: ਦੇਰ ਰਾਤ ਖਾਣ ਦੀ ਆਦਤ ਤੁਹਾਨੂੰ ਕਰ ਸਕਦੀ ਬਿਮਾਰ, ਹੋ ਸਕਦੀਆਂ ਇਹ ਸਮੱਸਿਆਵਾਂ
ਰਾਤ ਨੂੰ ਖਾਣ ਨਾਲ ਸਾਡੇ ਸਰੀਰ ਦੀ ਕੈਲੋਰੀ ਵਧਦੀ ਹੈ। ਇਸ ਕਾਰਨ ਸਰੀਰ ਵਿੱਚ ਬੇਕਾਰ ਚਰਬੀ ਜਮ੍ਹਾਂ ਹੋ ਜਾਂਦੀ ਹੈ ਤੇ ਸਾਡਾ ਭਾਰ ਵਧਣ ਲੱਗਦਾ ਹੈ। ਅਸੀਂ ਤੁਹਾਨੂੰ ਦੇਰ ਰਾਤ ਖਾਣਾ ਖਾਣ ਦੀ ਆਦਤ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਦੇ ਹਾਂ।
Health Care: ਅੱਜਕੱਲ੍ਹ ਦੀ ਬਦਲਦੀ ਲਾਈਫ ਸਟਾਈਲ ਕਾਰਨ ਲੋਕਾਂ ਦੀ ਜ਼ਿੰਦਗੀ 'ਚ ਵੱਡੇ ਬਦਲਾਅ ਆਏ ਹਨ। ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਖਾਣ-ਪੀਣ ਤੇ ਸੌਣ ਦੇ ਤਰੀਕੇ 'ਤੇ ਪੈਂਦਾ ਹੈ। ਵੱਡੇ ਸ਼ਹਿਰਾਂ ਵਿੱਚ ਲੋਕ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ ਤੇ ਇਸ ਕਾਰਨ ਉਹ ਦੇਰ ਰਾਤ ਤੱਕ ਕੰਮ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਦੇਰ ਰਾਤ ਖਾਣਾ ਖਾਣ ਦੀ ਆਦਤ ਵੀ ਪੈ ਜਾਂਦੀ ਹੈ। ਕਈ ਵਾਰ ਲੋਕ ਦੇਰ ਰਾਤ ਲੱਗੀ ਭੁੱਖ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਹੋਟਲਾਂ ਤੋਂ ਖਾਣਾ ਮੰਗਵਾ ਕੇ ਵੀ ਖਾਂਦੇ ਹਨ। ਜ਼ਿਆਦਾਤਰ ਇਹ ਦੇਖਿਆ ਗਿਆ ਹੈ ਕਿ ਰਾਤ ਨੂੰ ਲੋਕ ਫਾਸਟ ਫੂਡ ਜਾਂ ਜੰਕ ਫੂਡ ਖਾਣਾ ਪਸੰਦ ਕਰਦੇ ਹਨ।
ਇਸ ਕਾਰਨ ਕਈ ਵਾਰ ਸਰੀਰ ਨੂੰ ਕਾਫੀ ਨੁਕਸਾਨ ਹੋ ਜਾਂਦਾ ਹੈ। ਰਾਤ ਨੂੰ ਖਾਣ ਨਾਲ ਸਾਡੇ ਸਰੀਰ ਦੀ ਕੈਲੋਰੀ ਦੀ ਮਾਤਰਾ ਵਧ ਜਾਂਦੀ ਹੈ। ਇਸ ਕਾਰਨ ਸਰੀਰ ਵਿੱਚ ਬੇਕਾਰ ਚਰਬੀ ਜਮ੍ਹਾਂ ਹੋ ਜਾਂਦੀ ਹੈ ਤੇ ਸਾਡਾ ਭਾਰ ਵਧਣ ਲੱਗਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਦੇਰ ਰਾਤ ਖਾਣ ਦੀ ਆਦਤ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ-
ਇਨ੍ਹਾਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਦੇਰ ਰਾਤ ਖਾਣਾ ਖਾਣ ਦੀ ਆਦਤ-
ਦੇਰ ਰਾਤ ਖਾਣਾ ਖਾਣ ਨਾਲ ਲੋਕਾਂ ਨੂੰ ਅਕਸਰ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ।
ਇਸ ਦੇ ਨਾਲ ਹੀ ਕਈ ਵਾਰ ਇਸ ਨਾਲ ਛਾਤੀ 'ਚ ਜਲਨ ਵੀ ਹੋ ਸਕਦੀ ਹੈ। ਇਸ ਲਈ ਦੇਰ ਨਾਲ ਖਾਣਾ ਖਾਣ ਤੋਂ ਬਚੋ।
ਸਿਹਤ ਮਾਹਿਰਾਂ ਮੁਤਾਬਕ ਦੇਰ ਰਾਤ ਤੱਕ ਖਾਣਾ ਖਾਣ ਨਾਲ ਤੁਹਾਨੂੰ ਪੇਟ ਦਰਦ, ਗੈਸ, ਬਦਹਜ਼ਮੀ, ਦਿਲ ਵਿੱਚ ਜਲਨ ਆਦਿ ਦੀ ਸਮੱਸਿਆ ਹੋ ਸਕਦੀ ਹੈ।
ਇਸ ਲਈ ਅੱਧੀ ਰਾਤ ਨੂੰ ਖਾਣਾ ਖਾਣ ਤੋਂ ਬਚਣ ਦੀ ਕੋਸ਼ਿਸ਼ ਕਰੋ। ਇਸ ਦੇ ਨਾਲ ਰਾਤ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਹਲਕਾ ਭੋਜਨ ਸ਼ਾਮਲ ਕਰੋ।
ਜੇਕਰ ਕਿਸੇ ਕਾਰਨ ਤੁਸੀਂ ਦੇਰ ਰਾਤ ਖਾਣਾ ਖਾ ਰਹੇ ਹੋ ਤਾਂ ਅਜਿਹੀ ਸਥਿਤੀ 'ਚ ਭੋਜਨ ਨੂੰ ਹੌਲੀ-ਹੌਲੀ ਚਬਾ ਕੇ ਖਾਓ। ਇਸ ਨਾਲ ਖਾਣਾ ਜਲਦੀ ਪਚ ਜਾਵੇਗਾ। ਇਸ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆਵੇਗੀ।
ਦੇਰ ਰਾਤ ਨੂੰ ਖਾਣਾ ਖਾਣ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਭਾਰ ਵਧਣਾ, ਡਿਪਰੈਸ਼ਨ, ਤਣਾਅ, ਨੀਂਦ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਹੈ ਰਾਤ ਦਾ ਭੋਜਨ ਕਰਨਾ ਸਹੀ ਸਮਾਂ-
ਮਾਹਿਰਾਂ ਮੁਤਾਬਕ ਤੁਹਾਨੂੰ ਰਾਤ ਨੂੰ 7 ਤੋਂ 8 ਵਜੇ ਦੇ ਵਿਚਕਾਰ ਖਾਣਾ ਖਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰਾਤ ਨੂੰ 10 ਵਜੇ ਤੋਂ ਬਾਅਦ ਖਾਣਾ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਬਹੁਤ ਸਾਰੇ ਸਿਹਤ ਮਾਹਿਰ ਇਹ ਸਲਾਹ ਦਿੰਦੇ ਹਨ ਕਿ ਵਿਅਕਤੀ ਨੂੰ ਸੌਣ ਤੋਂ ਘੱਟੋ-ਘੱਟ 2 ਘੰਟੇ ਪਹਿਲਾਂ ਰਾਤ ਦਾ ਖਾਣਾ ਖਾਣਾ ਚਾਹੀਦਾ ਹੈ। ਇਸ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਤੇ ਗੈਸ, ਬਦਹਜ਼ਮੀ ਆਦਿ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
ਇਹ ਵੀ ਪੜ੍ਹੋ: ਮਹਿੰਗਾ ਪਿਆ BMW ਦਾ ਟਸ਼ਨ, ਅਗਲੇ ਹੀ ਪਲ ਵਿਅਕਤੀ ਨਾਲ ਹੋਇਆ ਕੁਝ ਅਜਿਹਾ, ਦੇਖੋ ਵੀਡੀਓ
Check out below Health Tools-
Calculate Your Body Mass Index ( BMI )