Health Tips: ਜਾਣੋ ਸਿਰਕੇ ਵਾਲੇ ਪਿਆਜ਼ ਖਾਣ ਦੇ ਫਾਇਦੇ, ਕੰਟਰੋਲ 'ਚ ਰਹੇਗਾ ਕੋਲੈਸਟਰੋਲ ਤੇ ਬਲੱਡ ਸ਼ੂਗਰ
Health News: ਕੀ ਤੁਹਾਨੂੰ ਪਤਾ ਹੈ ਕਿ ਸਿਰਕੇ ਵਾਲਾ ਪਿਆਜ਼ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਲਈ ਜਦੋਂ ਦੋਵਾਂ ਨੂੰ ਇਕੱਠਿਆਂ ਖਾਧਾ ਜਾਂਦਾ ਹੈ ਤਾਂ ਇਨ੍ਹਾਂ ਦਾ ਨਿਊਟਿਸ਼ਨ ਹੋਰ ਵੀ ਵੱਧ ਜਾਂਦਾ ਹੈ।
Vinegar Onion Benefits : ਪਿਆਜ਼ ਨੇ ਭਾਵੇਂ ਇਨ੍ਹੀਂ ਦਿਨੀਂ ਆਪਣੇ ਵੱਧੇ ਹੋਏ ਭਾਅ ਦੇ ਨਾਲ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ਪਰ ਇਸ ਦੇ ਤੜਕੇ ਦੇ ਨਾਲ ਸ਼ਬਜ਼ੀ ਦਾ ਸੁਆਦ ਵੱਧ ਜਾਂਦਾ ਹੈ। ਤੁਸੀਂ ਵੀ ਅਕਸਰ ਹੋਟਲ ਜਾਂ ਰੈਸਟੋਰੈਂਟਾਂ ਵਿਚ ਖਾਣੇ ਦੇ ਨਾਲ ਪਰੋਸਿਆ ਜਾਣ ਵਾਲਾ ਸਿਰਕੇ ਵਾਲਾ ਪਿਆਜ਼ ਨੂੰ ਖੂਬ ਚਟਕਾਰੇ ਲਗਾ ਕੇ ਖਾਇਆ ਹੋੇਵੇਗਾ। ਕੀ ਤੁਹਾਨੂੰ ਪਤਾ ਹੈ ਕਿ ਇਹ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਲਈ ਜਦੋਂ ਦੋਵਾਂ ਨੂੰ ਇਕੱਠਿਆਂ ਖਾਧਾ ਜਾਂਦਾ ਹੈ ਤਾਂ ਇਨ੍ਹਾਂ ਦਾ ਨਿਊਟਿਸ਼ਨ ਹੋਰ ਵੀ ਵੱਧ ਜਾਂਦਾ ਹੈ। ਜੇ ਤੁਸੀਂ ਨਹੀਂ ਜਾਣਦੇ ਹੋ ਤਾਂ ਅੱਜ ਜਾਣ ਲਓ...
ਪਾਚਨ ਸ਼ਕਤੀ ਸਹੀ ਹੁੰਦੀ
ਲਾਲ ਪਿਆਜ਼ ਚਿੱਟੇ ਪਿਆਜ਼ ਨਾਲੋਂ ਸਿਹਤਮੰਦ ਹੁੰਦਾ ਹੈ ਅਤੇ ਜਦੋਂ ਇਸ ਨੂੰ ਸਿਰਕੇ 'ਚ ਮਿਲਾਇਆ ਜਾਂਦਾ ਹੈ ਤਾਂ ਇਸ 'ਚ ਪਹਿਲਾਂ ਤੋਂ ਮੌਜੂਦ ਵਿਟਾਮਿਨ ਅਤੇ ਖਣਿਜ ਹੋਰ ਵੱਧ ਜਾਂਦੇ ਹਨ। ਸਿਰਕੇ ਵਾਲਾ ਪਿਆਜ਼ ਖਾਣ ਨਾਲ ਪਾਚਨ ਵਿਚ ਮਦਦ ਮਿਲਦੀ ਹੈ ਕਿਉਂਕਿ ਇਸ ਵਿੱਚ ਪ੍ਰੋਬਾਇਓਟਿਕਸ ਅਤੇ ਬਹੁਤ ਸਾਰੇ ਅੰਤੜੀਆਂ ਦੇ ਅਨੁਕੂਲ ਐਨਜ਼ਾਈਮ ਹੁੰਦੇ ਹਨ।
ਕੈਂਸਰ ਦਾ ਖਤਰਾ ਘੱਟ ਹੁੰਦਾ
ਕਈ ਖੋਜਾਂ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਪਿਆਜ਼ ਖਾਣ ਨਾਲ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ। ਇੰਨਾ ਹੀ ਨਹੀਂ ਪਿਆਜ਼ ਖਾਣ ਨਾਲ ਪੇਟ ਅਤੇ ਬ੍ਰੈਸਟ ਕੈਂਸਰ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ
ਪਿਆਜ਼ ਵਿਚ ਐਲਿਲ ਪ੍ਰੋਪਾਈਲ ਡਾਈਸਲਫਾਈਡ ਹੁੰਦਾ ਹੈ। ਇਹ ਇੰਸੁਲਿਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਚਿੱਟੇ ਸਿਰਕੇ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦਾ ਗੁਣ ਵੀ ਹੁੰਦਾ ਹੈ, ਇਸ ਲਈ ਇਨ੍ਹਾਂ ਦੋਵਾਂ ਦਾ ਮਿਸ਼ਰਨ ਉਨ੍ਹਾਂ ਲੋਕਾਂ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ, ਜਿਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਵੱਧਦਾ-ਘਟਦਾ ਰਹਿੰਦਾ ਹੈ।
ਖਰਾਬ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ
ਦੱਸ ਦਈਏ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿਚ ਵੀ ਲਾਲ ਪਿਆਜ਼ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਕਈ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਰੋਜ਼ਾਨਾ ਸਿਰਕੇ ਵਾਲਾ ਪਿਆਜ਼ ਖਾਣ ਨਾਲ ਚੰਗੇ ਕੋਲੈਸਟ੍ਰੋਲ ਨੂੰ 30% ਤੱਕ ਵਧਾਇਆ ਜਾ ਸਕਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਧਿਆਨ ਰੱਖੋ ਕਿ ਪਿਆਜ਼ ਨੂੰ ਸਿਰਕੇ 'ਚ 24 ਘੰਟਿਆਂ ਤੋਂ ਜ਼ਿਆਦਾ ਨਾ ਰੱਖੋ। ਨਹੀਂ ਤਾਂ ਇਹ ਆਪਣੇ ਸਾਰੇ ਫਾਇਦੇ ਅਤੇ ਸੁਆਦ ਗੁਆ ਦਿੰਦਾ ਹੈ।
Check out below Health Tools-
Calculate Your Body Mass Index ( BMI )