ਤੁਹਾਨੂੰ ਬਿਮਾਰ ਕਰ ਸਕਦੀ ਹੈ ਨੇਲ ਬਾਈਟਿੰਗ, ਅੱਜ ਹੀ ਛੱਡ ਦਿਓ ਆਪਣੀ ਇਹ ਆਦਤ, ਨਹੀ ਤਾਂ...
ਨਹੁੰ ਚਬਾਉਣਾ ਬੁਰੀ ਆਦਤ ਮੰਨਿਆ ਜਾਂਦਾ ਹੈ। ਘਰ ਦੇ ਬਜ਼ੁਰਗ ਹੀ ਨਹੀਂ, ਸਿਹਤ ਮਾਹਿਰ ਵੀ ਨਹੁੰ ਚਬਾਉਣ ਤੋਂ ਮਨ੍ਹਾ ਕਰਦੇ ਹਨ, ਕਿਉਂਕਿ ਇਦਾਂ ਕਰਨ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ। ਇਸ ਦੇ ਨਾਲ ਹੀ ਸਿਹਤ ਵੀ ਨੁਕਸਾਨ ਪਹੁੰਚ ਸਕਦਾ ਹੈ।
Nail Biting Side Effects : ਅਕਸਰ ਸਾਨੂੰ ਘਰ ਵਿੱਚ ਨਹੁੰ ਚਬਾਉਣ (Nail biting) ਲਈ ਝਿੜਕਿਆ ਜਾਂਦਾ ਹੈ। ਇਸ ਨੂੰ ਬੁਰੀ ਆਦਤ ਕਿਹਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਬਜ਼ੁਰਗ ਜਾਂ ਅਧਿਆਪਕ ਸਾਨੂੰ ਨਹੁੰ ਚਬਾਉਣ ਤੋਂ ਕਿਉਂ ਰੋਕਦੇ ਹਨ? ਦਰਅਸਲ, ਨਹੁੰ ਚਬਾਉਣ ਦੀ ਆਦਤ ਤੁਹਾਨੂੰ ਕਾਫੀ ਬਿਮਾਰ ਕਰ ਸਕਦੀ ਹੈ। ਇਸ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਨਹੁੰ ਚਬਾਉਣਾ ਇੱਕ ਅਜਿਹੀ ਆਦਤ ਹੈ, ਜਿਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਇਕ ਰਿਸਰਚ 'ਚ ਦੱਸਿਆ ਗਿਆ ਹੈ ਕਿ ਦੁਨੀਆ 'ਚ 30 ਫੀਸਦੀ ਲੋਕਾਂ ਨੂੰ ਨਹੁੰ ਚਬਾਉਣ ਦੀ ਆਦਤ ਹੈ। ਆਓ ਜਾਣਦੇ ਹਾਂ ਇਸ ਆਦਤ ਤੋਂ ਹੋਣ ਵਾਲੇ ਨੁਕਸਾਨ ਅਤੇ ਛੁਟਕਾਰਾ ਪਾਉਣ ਦਾ ਤਰੀਕਾ।
ਨਹੁੰ ਚਬਾਉਣਾ ਕਿਉਂ ਖਤਰਨਾਕ
ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ
ਦੰਦਾਂ ਨਾਲ ਨਹੁੰ ਕੱਟਣ ਨਾਲ ਨਹੁੰਆਂ 'ਚ ਜੰਮਿਆ ਬੈਕਟੀਰੀਆ ਮੂੰਹ ਰਾਹੀਂ ਸਰੀਰ 'ਚ ਪਹੁੰਚ ਜਾਂਦਾ ਹੈ ਅਤੇ ਪਾਰੋਨੀਚੀਆ ਨਾਂ ਦੇ ਬੈਕਟੀਰੀਆ ਦੇ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਇਹ ਇਨਫੈਕਸ਼ਨ ਹੌਲੀ-ਹੌਲੀ ਸਰੀਰ ਨੂੰ ਆਪਣਾ ਘਰ ਬਣਾ ਲੈਂਦਾ ਹੈ। ਇਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਦਾ ਇਕ ਹੋਰ ਨੁਕਸਾਨ ਇਹ ਵੀ ਹੈ ਕਿ ਇਸ ਇਨਫੈਕਸ਼ਨ 'ਚ ਨਹੁੰਆਂ 'ਚ ਪਸ ਭਰ ਜਾਂਦੀ ਹੈ ਅਤੇ ਇਨਫੈਕਸ਼ਨ ਕਾਰਨ ਉਹ ਸੁੱਜ ਜਾਂਦੇ ਹਨ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਬੁਖਾਰ, ਸਰੀਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।
ਇਹ ਵੀ ਪੜ੍ਹੋ: Heat Wave: ਹੀਟਵੇਵ ਦਾ ਕਹਿਰ! ਨਵਜੰਮੇ ਬੱਚੇ ਦਾ ਇਦਾਂ ਰੱਖੋ ਖਿਆਲ
ਨੈਚੂਰਲ ਗ੍ਰੋਥ ਰੁੱਕ ਸਕਦੀ ਹੈ
ਜੇਕਰ ਤੁਹਾਨੂੰ ਆਪਣੇ ਨਹੁੰ ਵਾਰ-ਵਾਰ ਕੱਟਣ ਜਾਂ ਚਬਾਉਣ ਦੀ ਆਦਤ ਹੈ, ਤਾਂ ਇਹ ਉਨ੍ਹਾਂ ਦੇ ਕੁਦਰਤੀ ਵਿਕਾਸ ਨੂੰ ਰੋਕ ਸਕਦਾ ਹੈ। ਨਹੁੰਆਂ ਨੂੰ ਵਾਰ-ਵਾਰ ਚਬਾਉਣ ਨਾਲ ਉਨ੍ਹਾਂ ਦੇ ਵਾਧੇ ਵਾਲੇ ਟਿਸ਼ੂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਕਾਰਨ ਨਹੁੰ ਵਧਣੇ ਬੰਦ ਹੋ ਸਕਦੇ ਹਨ।
ਫੰਗਲ ਇਨਫੈਕਸ਼ਨ ਹੋ ਸਕਦਾ ਹੈ
ਨਹੁੰ ਚਬਾਉਣ ਨਾਲ ਇਸ ਵਿਚ ਜਮ੍ਹਾ ਫੰਗਸ ਮੂੰਹ ਰਾਹੀਂ ਸਰੀਰ ਦੇ ਦੂਜੇ ਹਿੱਸਿਆਂ ਵਿਚ ਪਹੁੰਚ ਸਕਦਾ ਹੈ ਅਤੇ ਇਸ ਨਾਲ ਫੰਗਲ ਇਨਫੈਕਸ਼ਨ ਹੋ ਸਕਦੀ ਹੈ, ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਦੰਦਾਂ ਵਿੱਚ ਹੋ ਸਕਦਾ ਹੈ ਦਰਦ
ਨਹੁੰ ਚਬਾਉਣ ਜਾਂ ਕੱਟਣ ਨਾਲ ਦੰਦ ਕਮਜ਼ੋਰ ਹੋ ਸਕਦੇ ਹਨ। ਇਸ ਨਾਲ ਮਸੂੜਿਆਂ 'ਚ ਖੂਨ ਨਿਕਲਣਾ ਜਾਂ ਦੰਦਾਂ 'ਚ ਦਰਦ ਵੀ ਹੋ ਸਕਦਾ ਹੈ। ਇਸ ਲਈ ਨਹੁੰ ਨਹੀਂ ਕੱਟਣੇ ਚਾਹੀਦੇ।
ਅੰਤੜੀਆਂ ਨੂੰ ਹੋ ਸਕਦਾ ਨੁਕਸਾਨ
ਨਹੁੰ ਚਬਾਉਣ ਨਾਲ ਇਸ ਦੀ ਗੰਦਗੀ ਸਰੀਰ ਤੱਕ ਪਹੁੰਚ ਜਾਂਦੀ ਹੈ ਅਤੇ ਪਾਚਨ ਤੰਤਰ ਅਤੇ ਮੈਟਾਬੋਲਿਜ਼ਮ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦੀ ਹੈ। ਇਸ ਕਾਰਨ ਉਲਟੀ, ਦਸਤ, ਪੇਟ ਵਿਚ ਕੜਵੱਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਨਹੁੰ ਚਬਾਉਣ ਦੀ ਆਦਤ ਛੱਡਣ ਦੇ ਟਿਪਸ
1. ਜੇਕਰ ਤੁਸੀਂ ਆਪਣੇ ਨਹੁੰ ਕੱਟਣ ਦੀ ਬੁਰੀ ਆਦਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਤੁਸੀਂ ਮਾਊਥ ਗਾਰਡ ਦੀ ਮਦਦ ਲੈ ਸਕਦੇ ਹੋ।
2. ਤਣਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਬਹੁਤ ਸਾਰੇ ਲੋਕ ਜਦੋਂ ਬਹੁਤ ਜ਼ਿਆਦਾ ਤਣਾਅ ਵਿੱਚ ਹੁੰਦੇ ਹਨ ਤਾਂ ਨਹੁੰ ਚਬਾਉਂਦੇ ਹਨ।
3. ਤੁਸੀਂ ਚਾਹੋ ਤਾਂ ਆਪਣੇ ਨਹੁੰਆਂ 'ਤੇ ਨਿੰਮ ਦਾ ਰਸ ਲਗਾ ਸਕਦੇ ਹੋ। ਇਸ ਨਾਲ ਮੂੰਹ ਵਿਚ ਨਹੁੰ ਪਾਉਣ ਨਾਲ ਕੁੜੱਤਣ ਆਵੇਗੀ ਅਤੇ ਯਾਦ ਆ ਜਾਵੇਗਾ ਕਿ ਨਹੁੰ ਨਹੀਂ ਚਬਾਉਣੇ ਹਨ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਲੰਮੇਂ ਸਮੇਂ ਤੱਕ ਰੋਕਦੇ ਹੋ ਪਿਸ਼ਾਬ, ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਹੋ ਸਕਦੀ ਇਹ ਗੰਭੀਰ ਬਿਮਾਰੀ
Check out below Health Tools-
Calculate Your Body Mass Index ( BMI )