ਜ਼ਰਾ ਸੰਭਲ ਕੇ: ਅੰਬ ਦੇ ਸੁਆਦ 'ਤੇ ਨਾ ਲਲਚਾਓ, ਜ਼ਿਆਦਾ ਖਾਣ ਨਾਲ ਹੋ ਸਕਦੀਆਂ ਇਹ ਸਮੱਸਿਆਵਾਂ
ਅੰਬ ਖਾਣ ਦੇ ਸ਼ੌਕੀਨ ਲੋਕ ਸੀਜ਼ਨ 'ਚ ਰੱਜ ਕੇ ਅੰਬ ਖਾਂਦੇ ਹਨ। ਅੰਬ ਦਾ ਸਵਾਦ ਅਜਿਹਾ ਹੁੰਦਾ ਹੈ ਕਿ ਇੱਕ ਜਾਂ ਦੋ ਵਾਰ ਖਾਣ ਤੋਂ ਬਾਅਦ ਜ਼ਿਆਦਾ ਖਾਣ ਦਾ ਮਨ ਕਰਦਾ ਹੈ।
Aam Khane Ke Nuksan: ਅੰਬ ਖਾਣ ਦੇ ਸ਼ੌਕੀਨ ਲੋਕ ਸੀਜ਼ਨ 'ਚ ਰੱਜ ਕੇ ਅੰਬ ਖਾਂਦੇ ਹਨ। ਅੰਬ ਦਾ ਸਵਾਦ ਅਜਿਹਾ ਹੁੰਦਾ ਹੈ ਕਿ ਇੱਕ ਜਾਂ ਦੋ ਵਾਰ ਖਾਣ ਤੋਂ ਬਾਅਦ ਜ਼ਿਆਦਾ ਖਾਣ ਦਾ ਮਨ ਕਰਦਾ ਹੈ। ਰਸੀਲੇ ਤੇ ਸੁਆਦਲੇ ਅੰਬਾਂ ਨੂੰ ਦੇਖ ਕੇ ਮਨ 'ਚ ਲਾਲਚ ਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਅੰਬਾਂ ਦੇ ਸ਼ੌਕੀਨ ਹੋ ਤਾਂ ਅੰਬਾਂ ਨੂੰ ਧਿਆਨ ਨਾਲ ਖਾਓ। ਬਹੁਤ ਜ਼ਿਆਦਾ ਅੰਬ ਖਾਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਅੰਬ ਵਿਟਾਮਿਨ ਏ, ਬੀ, ਸੀ ਤੇ ਈ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਫਲ ਹੈ। ਅੰਬ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਫਾਈਬਰ ਵੀ ਪਾਏ ਜਾਂਦੇ ਹਨ ਪਰ ਜ਼ਿਆਦਾ ਅੰਬ ਖਾਣ ਨਾਲ ਢਿੱਡ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਿਸੇ ਨੂੰ ਜ਼ਿਆਦਾ ਅੰਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਖ਼ਾਸ ਕਰਕੇ ਗਰਮੀਆਂ 'ਚ। ਆਓ ਜਾਣਦੇ ਹਾਂ ਜ਼ਿਆਦਾ ਅੰਬ ਖਾਣ ਨਾਲ ਕੀ ਨੁਕਸਾਨ ਹੋ ਸਕਦਾ ਹੈ?
ਬਹੁਤ ਜ਼ਿਆਦਾ ਅੰਬ ਖਾਣ ਦੇ ਨੁਕਸਾਨ
1. ਢਿੱਡ ਖਰਾਬ ਅਤੇ ਦਸਤ - ਜ਼ਿਆਦਾ ਅੰਬ ਖਾਣ ਨਾਲ ਢਿੱਡ ਖਰਾਬ ਹੋਣ ਲੱਗਦਾ ਹੈ। ਅੰਬ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ। ਅੰਬ ਖਾਣ ਨਾਲ ਢਿੱਡ 'ਚ ਗਰਮੀ ਹੁੰਦੀ ਹੈ। ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਅੰਬ ਖਾਂਦੇ ਹੋ ਤਾਂ ਤੁਹਾਨੂੰ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ।
2. ਫੋੜਿਆਂ ਅਤੇ ਮੁਹਾਸੇ ਦੀ ਸਮੱਸਿਆ - ਜ਼ਿਆਦਾ ਅੰਬ ਖਾਣ ਨਾਲ ਬੱਚਿਆਂ ਨੂੰ ਫੋੜੇ ਹੋਣ ਲੱਗਦੇ ਹਨ। ਅੰਬ ਗਰਮ ਹੁੰਦਾ ਹੈ, ਜਿਸ ਕਾਰਨ ਸਰੀਰ 'ਚ ਗਰਮੀ ਵੱਧ ਜਾਂਦੀ ਹੈ। ਜ਼ਿਆਦਾ ਅੰਬ ਖਾਣ ਨਾਲ ਚਿਹਰੇ 'ਤੇ ਮੁਹਾਸੇ ਨਿਕਲਣ ਲੱਗਦੇ ਹਨ।
3. ਮੋਟਾਪਾ - ਅੰਬ 'ਚ ਕਾਫੀ ਕੈਲੋਰੀ ਹੁੰਦੀ ਹੈ। ਅਜਿਹੇ 'ਚ ਜ਼ਿਆਦਾ ਅੰਬ ਖਾਣ ਨਾਲ ਮੋਟਾਪਾ ਵਧਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਤੁਸੀਂ ਅੰਬ ਖਾਣਾ ਚਾਹੁੰਦੇ ਹੋ ਤਾਂ ਇਸ ਨੂੰ ਸੀਮਤ ਮਾਤਰਾ 'ਚ ਹੀ ਖਾਓ।
4. ਸ਼ੂਗਰ 'ਚ ਖ਼ਤਰਨਾਕ - ਜ਼ਿਆਦਾ ਅੰਬ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਧਣ ਦਾ ਖ਼ਤਰਾ ਰਹਿੰਦਾ ਹੈ। ਅੰਬ 'ਚ ਕੁਦਰਤੀ ਮਿਠਾਸ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਨੁਕਸਾਨ ਹੋ ਸਕਦਾ ਹੈ।
5. ਐਲਰਜੀ ਵਧਾਉਂਦੀ ਹੈ - ਅੰਬ ਗਰਮ ਹੁੰਦੇ ਹਨ। ਅਜਿਹੇ 'ਚ ਗਰਮੀਆਂ 'ਚ ਅੰਬ ਖਾਣ ਨਾਲ ਐਲਰਜੀ ਦੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਜ਼ਿਆਦਾ ਅੰਬ ਖਾਣ ਨਾਲ ਐਸੀਡਿਟੀ ਬਣਦੀ ਹੈ। ਸੁਆਦ ਲਈ ਦਿਨ 'ਚ ਸਿਰਫ਼ 1-2 ਅੰਬ ਖਾਓ।
ਬੇਦਾਅਵਾ : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
Check out below Health Tools-
Calculate Your Body Mass Index ( BMI )