Relieve Shoulder Pain: ਮੋਢਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਓਪਾਅ
Health Tips: ਜੇਕਰ ਤੁਸੀਂ ਗਲਤ ਤਰੀਕੇ ਨਾਲ ਕੰਮ ਕਰਦੇ ਹੋ ਤੋਂ ਤੁਹਾਡੇ ਸਰੀਰ ‘ਚ ਦਰਦ ਹੋਣ ਲੱਗਦਾ ਹੈ। ਭਾਰੀ ਸਮਾਨ ਚੁੱਕਣਾ, ਜਿਸ ਤਰ੍ਹਾਂ ਮੰਜ਼ਾ, ਅਲਮਾਰੀ ਆਦਿ। ਇਸ ‘ਚ ਜ਼ਿਆਦਾਤਰ ਲੋਕਾਂ ਦੇ ਮੋਢਿਆਂ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ਤੁਸੀਂ ਕਈ ਵਾਰ ਡਾਕਟਰ ਦੇ ਕੋਲ ਵੀ ਨਹੀਂ ਜਾ ਸਕਦੇ।
ਚੰਡੀਗੜ੍ਹ : ਜੇਕਰ ਤੁਸੀਂ ਗਲਤ ਤਰੀਕੇ ਨਾਲ ਕੰਮ ਕਰਦੇ ਹੋ ਤੋਂ ਤੁਹਾਡੇ ਸਰੀਰ ‘ਚ ਦਰਦ ਹੋਣ ਲੱਗਦਾ ਹੈ। ਭਾਰੀ ਸਮਾਨ ਚੁੱਕਣਾ, ਜਿਸ ਤਰ੍ਹਾਂ ਮੰਜ਼ਾ, ਅਲਮਾਰੀ ਆਦਿ। ਇਸ ‘ਚ ਜ਼ਿਆਦਾਤਰ ਲੋਕਾਂ ਦੇ ਮੋਢਿਆਂ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ਤੁਸੀਂ ਕਈ ਵਾਰ ਡਾਕਟਰ ਦੇ ਕੋਲ ਵੀ ਨਹੀਂ ਜਾ ਸਕਦੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਮੋਢਿਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
1. ਗਰਮ ਸਿਕਾਈਂ ਮੋਢੇ ‘ਤੇ ਸੱਟ ਲੱਗਣ ਤੇ 48 ਘੰਟੇ ਬਾਅਦ ਗਰਮ ਸਿਕਾਈ ਕਰ ਸਕਦੇ ਹੋ। ਇਸ ਨਾਲ ਮਾਸਪੇਸ਼ੀਆਂ ਦਾ ਦਰਦ ਦੂਰ ਹੁੰਦਾ ਹੈ। ਇਸ ਦੇ ਲਈ ਇੱਕ ਬੋਤਲ ‘ਚ ਗਰਮ ਪਾਣੀ ਲੈ ਕੇ ਦਰਦ ਵਾਲੀ ਜਗ੍ਹਾ 10-15 ਮਿੰਟ ਲਈ ਸੇਂਕਾ ਦਿਓ। ਦਿਨ ‘ਚ ਕਈ ਵਾਰ ਅਜਿਹਾ ਕਰੋ। ਅੱਜ ਕੱਲ੍ਹ ਬਾਜ਼ਾਰ ‘ਚ ਗਰਮ ਪੱਟੀਆਂ ਵੀ ਮਿਲ ਜਾਂਦੀਆਂ ਹਨ। ਤੁਸੀਂ ਗਰਮ ਪਾਣੀ ਨਾਲ ਨਹਾ ਵੀ ਸਕਦੇ ਹੋ।
2. ਇਸ ਦਰਦ ਲਈ ਬਰਫ਼ ਮੱਲੋ। ਇੱਕ ਪੋਲੀਥਿਨ ‘ਚ ਕੁਝ ਬਰਫ਼ ਦੇ ਟੁਕੜੇ ਪਾ ਕੇ ਉਸ ਨੂੰ ਪਤਲੇ ਤੌਲੀਏ ‘ਚ ਲਪੇਟ ਲਓ ਅਤੇ 10-15 ਮਿੰਟ ਦਰਦ ਵਾਲੀ ਜਗ੍ਹਾ ‘ਤੇ ਲਗਾਓ। ਬਰਫ਼ ਨੂੰ ਸਿੱਧਾ ਮੋਢਿਆਂ ‘ਤੇ ਨਾ ਲਗਾਓ।
3. ਮੋਢਿਆਂ ਦੀ ਦਰਦ ਹੋਣ ‘ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਵਾਓ। ਇਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਖੂਨ ਦਾ ਸੰਚਾਰ ਵੀ ਵਧੀਆ ਹੁੰਦਾ ਹੈ।
4. ਗੁਣਗੁਣੇ ਪਾਦੀ ‘ਚ 2 ਚਮਚ ਸੇਂਧਾ ਨਮਕ ਪਾ ਕੇ ਨਹਾਉਣ ਨਾਲ ਮੋਢਿਆਂ ਨੂੰ ਬਹੁਤ ਆਰਾਮ ਮਿਲਦਾ ਹੈ। 20-25 ਮਿੰਟ ਤੱਕ ਮੋਢਿਆਂ ਨੂੰ ਪਾਣੀ ‘ਚ ਡੁੱਬੋ ਕੇ ਰੱਖੋ। ਇਸ ਨਾਲ ਮਾਸਪੇਸ਼ੀਆਂ ਦਾ ਤਨਾਅ ਦੂਰ ਹੁੰਦਾ ਹੈ।
5. ਦਰਦ ਦੇ ਲਈ ਹਲਦੀ ਬਹੁਤ ਹੀ ਫ਼ਾਇਦੇਮੰਦ ਹੈ। ਇੱਕ ਚਮਚ ਨਾਰੀਅਲ ਦੇ ਤੇਲ ‘ਚ ਦੋ ਚਮਚ ਹਲਦੀ ਪਾਊਡਰ ਮਿਲਾ ਕੇ ਪੇਸਟ ਬਣਾਓ ਅਤੇ ਦਰਦ ਵਾਲੀ ਜਗ੍ਹਾ ‘ਤੇ ਲਗਾਓ। ਇਸ ਤੋਂ ਬਾਅਦ ਗਰਮ ਪਾਣੀ ਨਾਲ ਧੋ ਲਓ।
6. ਮੋਢਿਆਂ ਦਾ ਦਰਦ ਹੋਣ ‘ਤੇ ਸਟ੍ਰੇਚਿੰਗ ਸਭ ਤੋਂ ਵਧੀਆ ਕਸਰਤ ਹੈ। ਇਸ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ ਅਤੇ ਭਾਰੀ ਵਜ਼ਲ ਚੁੱਕਣ ਤੋਂ ਬਚੋ।
7. ਸਿਗਰੇਟ ਪੀਣ ਨਾਲ ਸਰੀਰ ‘ਚ ਖੂਨ ਦਾ ਦੌਰਾ ਠੀਕ ਤਰੀਕੇ ਨਾਲ ਨਹੀਂ ਹੋ ਪਾਉਂਦਾ। ਜਿਸ ਕਾਰਲ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਸਿਗਰੇਟ ਛੱਡਣ ਨਾਲ ਮੋਢੇ ਹੀ ਨਹੀਂ ਸਗੋਂ ਕਈ ਤਰ੍ਹਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
8. ਰੋਜ਼ਮੇਰੀ ਫ਼ੁੱਲ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਮੋਢਿਆਂ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ।
Check out below Health Tools-
Calculate Your Body Mass Index ( BMI )