ਬੱਲੇ-ਬੱਲੇ...ਖੰਜੂਰ ਖਾਣ ਦੇ ਇੰਨੇ ਫਾਇਦੇ..
ਜੇਕਰ ਤੁਸੀਂ ਖੰਜੂਰ ਤੋਂ ਦੂਰ ਹੋ ਤਾਂ ਤੁਹਾਨੂੰ ਇਸ ਫ਼ਲ ਨੂੰ ਵੀ ਖਾਣ ਵਾਲੀ ਸੂਚੀ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ।
ਚੰਡੀਗੜ੍ਹ: ਤੁਸੀਂ ਰੋਜ਼ਾਨਾ ਜੀਵਨ ਵਿੱਚ ਕਈ ਤਰ੍ਹਾਂ ਦੇ ਵਧੀਆ ਖਾਣੇ ਤੇ ਫ਼ਲ ਖਾਂਦੇ ਹੋਵੋਂਗੇ। ਜੇਕਰ ਤੁਸੀਂ ਖੰਜੂਰ ਤੋਂ ਦੂਰ ਹੋ ਤਾਂ ਤੁਹਾਨੂੰ ਇਸ ਫ਼ਲ ਨੂੰ ਵੀ ਖਾਣ ਵਾਲੀ ਸੂਚੀ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ। ਨਾਸ਼ਤੇ ਵਿੱਚ ਇੱਕ ਖੰਜੂਰ ਦਾ ਸੇਵਨ ਜਿੱਥੇ ਤੁਹਾਨੂੰ ਕਈ ਪ੍ਰਕਾਰ ਦੀਆਂ ਕੈਂਸਰ, ਕਬਜ਼, ਦਿਲ ਦੀਆਂ ਬੀਮਾਰੀਆਂ, ਪੇਟ ਦੀਆਂ ਬੀਮਾਰੀਆਂ, ਬਲੱਡ ਪ੍ਰੈਸ਼ਰ ਦੀ ਸਮੱਸਿਆ, ਦੰਦਾਂ ਦੀਆਂ ਬੀਮਾਰੀਆਂ, ਜੋੜਾਂ ਦੇ ਦਰਦ ਆਦਿ ਤੋਂ ਰਾਹਤ ਪ੍ਰਦਾਨ ਕਰੇਗਾ ਉੱਥੇ ਇਹ ਜਿਸਮਾਨੀ ਤਾਕਤ, ਅੱਖਾਂ ਦੀ ਰੌਸ਼ਨੀ, ਖ਼ੂਨ 'ਚ ਵਾਧਾ, ਚਿਹਰੇ ਦੀ ਖ਼ੂਬਸੂਰਤੀ, ਚਮੜੀ ਤੇ ਨਿਖਾਰ, ਹੱਡੀਆਂ ਦੀ ਮਜਬੂਤੀ ਆਦਿ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ।
ਮਾਂਵਾ ਅਕਸਰ ਬੱਚਿਆਂ ਨੂੰ ਕੁੱਝ ਨਾ ਖਾਣ ਕਰਕੇ ਡਾਂਟਦੀਆਂ ਰਹਿੰਦੀਆਂ ਹਨ।ਬੱਚਿਆਂ ਨੂੰ ਸਵੇਰੇ ਦਿੱਤੀ ਇੱਕ ਖੰਜੂਰ ਉਹਨਾਂ ਨੂੰ ਦਿਨ ਭਰ ਲਈ ਵਧੀਆ ਤਾਕਤ ਦੇ ਸਕਦੀ ਹੈ ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ, ਆਇਰਨ, ਕੈਲਸ਼ੀਅਮ, ਫਾਇਬਰ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਸੋਡੀਅਮ ਆਦਿ ਦੀ ਭਰਪੂਰ ਮਾਤਰਾ ਹੁੰਦੀ ਹੈ। ਇੱਕ ਖੰਜੂਰ ਵਿੱਚ ੨੦-੭੦ ਤੱਕ ਕੈਲੋਰੀ ਹੁੰਦੀ ਹੈ ਜੋ ਖੰਜੂਰ ਦੀ ਕਿਸਮ ਪਰ ਨਿਰਭਰ ਕਰਦੀ ਹੈ ਕਿਉਂਕਿ ਖੰਜੂਰ ਦੀਆਂ ਕਿਸਮਾਂ ਵੀ ਮੱਛੀਆਂ ਦੀਆਂ ਕਿਸਮਾਂ ਵਾਂਗ ਅਨੇਕਾਂ ਹਨ।
ਇਰਾਕ, ਈਰਾਨ, ਇੰਡੋਨੇਸ਼ੀਆ ਅਤੇ ਸਾਊਦੀ ਅਰਬੀਆ ਮੁਲਕਾਂ ਦੀਆਂ ਖੰਜੂਰਾਂ ਵਧੇਰੇ ਵਧੀਆ ਮੰਨੀਆਂ ਜਾਂਦੀਆਂ ਹਨ ਜੋ ਸਾਡੇ ਦੇਸ਼ ਵਿੱਚ ਵੀ ਅਸਾਨੀ ਨਾਲ ਹਰ ਫ਼ਲ ਵੇਚਣ ਵਾਲੇ ਕੋਲੋਂ ਖਰੀਦੀਆਂ ਜਾ ਸਕਦੀਆਂ ਹਨ। ਆਖਿਰ ਵਿੱਚ ਮੈਂ ਤਾਂ ਇਹੀ ਕਹਿਣਾ ਚਾਂਹਾਗਾ ਕਿ ਤੁਸੀਂ ਸਮੇਂ-ਸਮੇਂ ਪਰ ਸੁਆਦ ਲਈ ਕਈ ਤਰ੍ਹਾਂ ਦੇ ਫ਼ਲ ਖਾਂਦੇ ਹੋ ਪਰ ਚੰਗੀ ਸਿਹਤ ਲਈ ਨਾਸ਼ਤੇ ਵਿੱਚ ਖੰਜੂਰ ਖਾਣਾ ਨਾ ਭੁੱਲੋ, ਅਜਿਹਾ ਕਰਨ ਨਾਲ ਤੁਸੀਂ ਆਪਣੇ-ਆਪ ਤੇ ਬੱਚਿਆਂ ਦੀ ਸਿਹਤ ਵਿੱਚ ਖ਼ੁਦ ਫਰਕ ਮਹਿਸੂਸ ਕਰੋਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )