Health Tips:ਇਨ੍ਹਾਂ ਆਦਤਾਂ ਤੋਂ ਖੁਦ ਨੂੰ ਰੱਖੋ ਦੂਰ, ਨਹੀਂ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਕਦੋਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ
Health Tips: ਕੀ ਤੁਸੀਂ ਤਣਾਅ ਕਾਰਨ ਆਪਣੇ ਬਾਰੇ ਨਕਾਰਾਤਮਕ ਸੋਚਦੇ ਹੋ? ਇਸ ਲਈ ਅਸੀਂ ਤੁਹਾਨੂੰ ਅਜਿਹੇ ਪੰਜ ਲੱਛਣ ਦੱਸਦੇ ਹਾਂ ਜਿਨ੍ਹਾਂ ਨੂੰ ਤੁਹਾਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਤੁਹਾਨੂੰ ਨਕਾਰਾਤਮਕਤਾ ਵੱਲ ਲੈ ਜਾ ਸਕਦੇ ਹਨ।
Reason's For Depression: ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਵਧੀਆ ਰਹੇ ਤਾਂ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਖੁਸ਼ ਰੱਖੀਏ ਅਤੇ ਆਪਣੇ ਆਪ ਨੂੰ ਪਿਆਰ ਅਤੇ ਸਵੈ-ਸੰਭਾਲ ਦਾ ਧਿਆਨ ਰੱਖੀਏ ਕਿ ਸਾਨੂੰ ਕੀ ਪਸੰਦ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਦੂਸਰਿਆਂ ਨੂੰ ਖੁਸ਼ ਕਰਨ ਦੀ ਪ੍ਰਕਿਰਿਆ ਵਿਚ ਤੁਸੀਂ ਖੁਦ ਦਾ ਹੀ ਨੁਕਸਾਨ ਕਰ ਲੈਂਦੇ ਹੋ ਅਤੇ ਤੁਸੀਂ ਖੁਦ ਇਕੱਲੇਪਣ, ਉਦਾਸੀ ਅਤੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਪੰਜ ਲੱਛਣ ਜਿਨ੍ਹਾਂ ਨੂੰ ਤੁਹਾਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ
ਵਾਰ-ਵਾਰ ਆਪਣੇ ਆਪ ਵਿੱਚ ਕਮੀਆਂ ਕੱਢਣਾ
ਜੇਕਰ ਤੁਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਘੱਟ ਸਮਝਦੇ ਹੋ ਅਤੇ ਆਪਣੀਆਂ ਕਮੀਆਂ ਲੱਭਦੇ ਰਹਿੰਦੇ ਹੋ, ਤਾਂ ਤੁਸੀਂ ਕਦੇ ਵੀ ਆਪਣੇ ਆਪ 'ਤੇ ਭਰੋਸਾ ਨਹੀਂ ਕਰ ਸਕੋਗੇ ਅਤੇ ਇਸ ਕਾਰਨ ਤੁਸੀਂ ਆਪਣੇ ਆਪ ਨੂੰ ਨਫ਼ਰਤ ਕਰਨ ਲੱਗ ਸਕਦੇ ਹੋ।
ਹਮੇਸ਼ਾ ਨੈਗਟਿਵ ਮਹਿਸੂਸ ਕਰਨਾ
ਜੇਕਰ ਤੁਸੀਂ ਹਮੇਸ਼ਾ ਨਕਾਰਾਤਮਕ/ਨੈਗਟਿਵ ਸੋਚ ਰੱਖਦੇ ਹੋ ਤਾਂ ਤੁਸੀਂ ਮਾਨਸਿਕ ਤੌਰ 'ਤੇ ਬਿਮਾਰ ਹੋ ਸਕਦੇ ਹੋ। ਜਿਵੇਂ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਕਾਰਾਤਮਕ ਦੀ ਬਜਾਏ ਨਕਾਰਾਤਮਕ ਗੱਲਾਂ ਬਾਰੇ ਸੋਚਣਾ, ਜੇਕਰ ਅਜਿਹਾ ਨਹੀਂ ਹੋਇਆ ਤਾਂ ਕੀ ਹੋਵੇਗਾ। ਇਸ ਬਾਰੇ ਸੋਚਣਾ ਬੰਦ ਕਰੋ।
ਆਪਣੇ ਆਪ ਨੂੰ ਜੱਜ ਕਰਨਾ
ਜੇਕਰ ਤੁਸੀਂ ਦੂਜਿਆਂ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਜੱਜ ਕਰਦੇ ਹੋ, ਤਾਂ ਇਹ ਤੁਹਾਨੂੰ ਬਹੁਤ ਪਰੇਸ਼ਾਨ ਕਰ ਸਕਦਾ ਹੈ, ਕਿਉਂਕਿ ਇਸ ਨਾਲ ਤੁਸੀਂ ਦੂਜਿਆਂ ਵਰਗੇ ਬਣਨ ਦੀ ਕੋਸ਼ਿਸ਼ ਕਰੋਗੇ ਅਤੇ ਇਸ ਵਿੱਚ ਤੁਸੀਂ ਆਪਣਾ ਨੁਕਸਾਨ ਕਰ ਸਕਦੇ ਹੋ।
ਸੁਫ਼ਨਿਆਂ ਨੂੰ ਸੱਚ ਸਮਝਨਾ
ਨੀਂਦ ਵਿੱਚ ਕਈ ਵਾਰ ਸਾਨੂੰ ਅਜਿਹੇ ਸੁਫ਼ਨੇ ਆਉਂਦੇ ਹਨ ਜੋ ਸਾਡਾ ਧਿਆਨ ਭਟਕਾਉਂਦੇ ਹਨ ਅਤੇ ਲੋਕ ਇਸਨੂੰ ਭਵਿੱਖ ਦੀ ਇਨਟਿਊਸ਼ਨ ਜਾਂ ਸੱਚ ਸਮਝ ਕੇ ਮਨ ਵਿੱਚ ਲੈ ਲੈਂਦੇ ਹਨ, ਇਸ ਲਈ ਸੁਫ਼ਨਿਆਂ ਨੂੰ ਸੱਚ ਨਾ ਸਮਝੋ, ਖੁੱਲੀਆਂ ਅੱਖਾਂ ਨਾਲ ਸੁਫ਼ਨੇ ਵੇਖੋ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਅੱਗੇ ਵਧੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )