ਪੜਚੋਲ ਕਰੋ
Advertisement
ਮਰਦਾਂ ਲਈ ਇਹ ਸੁਪਰਫੂਡ ਬੇਹੱਦ ਜ਼ਰੂਰੀ, ਔਰਤਾਂ ਦੀ ਪ੍ਰਜਨਨ ਸ਼ਕਤੀ ਵਧਾਉਂਦੇ
ਨਵੀਂ ਦਿੱਲੀ: ਕਿਸੇ ਵੀ ਕੰਮ ਨੂੰ ਚੰਗੀ ਤਰ੍ਹਾਂ ਕਰਨ ਲਈ ਖਾਣੇ ਦੀ ਖਾਸ ਭੂਮਿਕਾ ਹੈ। ਇੱਕ ਸਟੱਡੀ ਤੋਂ ਪਤਾ ਲੱਗਿਆ ਹੈ ਕਿ ਖਾਣੇ 'ਚ ਕੁਝ ਬਦਲਾਅ ਕਰਨ ਨਾਲ ਬੱਚੇ ਪੈਦਾ ਕਰਨ 'ਚ ਸੁਧਾਰ ਤੇ ਗਰਭਪਾਤ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਪੜ੍ਹੋ ਕੁਝ ਸੁਪਰਫੂਡ ਬਾਰੇ ਜਿਨ੍ਹਾਂ ਨੂੰ ਆਪਣੇ ਖਾਣੇ 'ਚ ਸ਼ਾਮਲ ਕਰਨਾ ਬੜਾ ਜ਼ਰੂਰੀ ਹੈ।
ਹਰੀਆਂ ਸਬਜ਼ੀਆਂ: ਹਰੀਆਂ ਸਬਜ਼ੀਆਂ ਤੁਹਾਡੀ ਸਿਹਤ ਲਈ ਤਾਂ ਚੰਗੀਆਂ ਹਨ ਹੀ, ਇਸ ਦੇ ਨਾਲ ਹੀ ਫਰਟੀਲਿਟੀ ਨੂੰ ਸੁਧਾਰਨ 'ਚ ਵੀ ਮਦਦ ਕਰਦੀਆਂ ਹਨ। ਪਾਲਕ, ਬ੍ਰੋਕੋਲੀ ਵਰਗੀਆਂ ਹੋਰ ਸਬਜ਼ੀਆਂ ਔਰਤਾਂ 'ਚ ਗਰਭਪਾਤ ਦਾ ਖਤਰਾ ਘੱਟ ਕਰਦੀਆਂ ਹਨ। ਬੰਦਿਆਂ 'ਚ ਇਹ ਸ਼ੁਕਰਾਣੂ ਬਣਾਉਣ 'ਚ ਮਦਦ ਕਰਦੀਆਂ ਹਨ।
ਦੁੱਧ: ਦੁੱਧ 'ਚ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ। ਦੁੱਧ ਰੋਜ਼ਾਨਾ ਪੀਣ ਨਾਲ ਵੀ ਫਰਟੀਲਿਟੀ 'ਚ ਵਾਧਾ ਹੁੰਦਾ ਹੈ। ਪ੍ਰੈਗਨੈਂਸੀ 'ਚ ਦੁੱਧ ਜ਼ਰੂਰੀ ਹੈ। ਜੇਕਰ ਤੁਹਾਨੂੰ ਦੁੱਧ ਪਸੰਦ ਨਹੀਂ ਤਾਂ ਇਸ ਦੀ ਥਾਂ ਦੁੱਧ ਨਾਲ ਬਣੀ ਆਈਸਕ੍ਰੀਮ, ਦਹੀ ਜਾਂ ਪਨੀਰ ਵੀ ਖਾਧਾ ਜਾ ਸਕਦਾ ਹੈ।
ਅੰਡਾ: ਜੇਕਰ ਤੁਸੀਂ ਆਪਣੀ ਫਰਟੀਲਿਟੀ 'ਚ ਸੁਧਾਰ ਲਿਆਉਣਾ ਚਾਹੁੰਦੇ ਹੋ ਤਾਂ ਆਪਣੇ ਖਾਣੇ 'ਚ ਅੰਡੇ ਨੂੰ ਜ਼ਰੂਰ ਸ਼ਾਮਲ ਕਰੋ। ਅੰਡੇ ਖਾਣ ਨਾਲ ਔਰਤਾਂ 'ਚ ਪ੍ਰਜਨਨ ਪ੍ਰਣਾਲੀ 'ਚ ਵੀ ਸੁਧਾਰ ਹੁੰਦਾ ਹੈ। ਤੁਸੀਂ ਉਬਲਿਆ ਆਂਡਾ, ਆਮਲੇਟ ਜਾਂ ਅੰਡੇ ਨੂੰ ਚੌਲਾਂ 'ਚ ਮਿਲਾ ਕੇ ਖਾ ਸਕਦੇ ਹੋ। ਇਹ ਤੁਹਾਡੀ ਪਸੰਦ 'ਤੇ ਡਿਪੈਂਡ ਕਰੇਗਾ।
ਤਲੀ ਹੋਈ ਮੱਛੀ: ਪ੍ਰੈਗਨੈਂਸੀ ਦੌਰਾਨ ਤੁਹਾਨੂੰ ਫੈਟੀ (ਜਿਨ੍ਹਾਂ 'ਚ ਫੈਟ ਹੋਵੇ) ਮੱਛੀ ਖਾਣ ਦੀ ਲੋੜ ਹੈ। ਮੱਛੀ 'ਚ ਆਮੇਗਾ 3 ਫੈਟੀ ਐਸਿਡ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਆਵਲਿਊਸ਼ਨ ਨੂੰ ਰੈਗੂਲੇਟ ਕਰਨ 'ਚ ਮਦਦ ਕਰਦਾ ਹੈ। ਇਹ ਐਗ ਕਵਾਲਿਟੀ ਵੀ ਚੰਗੀ ਕਰਦਾ ਹੈ। ਇਸ ਦੇ ਨਾਲ ਹੀ ਓਵਰੀ ਦੀ ਏਜ਼ਿੰਗ ਰੋਕਣ 'ਚ ਮਦਦ ਕਰਦਾ ਹੈ।
ਬ੍ਰਾਊਨ ਰਾਈਸ: ਬ੍ਰਾਊਨ ਰਾਈਸ ਸ਼ਰੀਰ 'ਚ ਕਾਰਬੋਹਾਈਡ੍ਰੇਟ ਦਾ ਚੰਗਾ ਜ਼ਰੀਆ ਹੈ। ਬ੍ਰਾਊਨ ਰਾਈਸ ਖਾਣ ਨਾਲ ਔਰਤਾਂ ਦੀ ਪ੍ਰਜਨਨ 'ਚ ਸੁਧਾਰ ਹੁੰਦਾ ਹੈ। ਇਸ 'ਚ ਫੋਲਿਕ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ। ਇਹ ਛੋਟੇ ਬੱਚਿਆਂ ਲਈ ਵੀ ਬੜਾ ਜ਼ਰੂਰੀ ਹੈ।
ਕੇਲਾ: ਕੇਲੇ ਦੀ ਸਬਜ਼ੀ, ਕੇਲੇ ਦਾ ਸਲਾਦ, ਕੇਲੇ ਦਾ ਹਲਵਾ, ਕੇਲੇ ਤੋਂ ਬਣੇ ਸਨੈਕਸ ਟੈਸਟ ਦੇ ਨਾਲ-ਨਾਲ ਫਰਟੀਲਿਟੀ ਨੂੰ ਵੀ ਵਧਾਉਂਦੇ ਹਨ। ਇਸ 'ਚ ਵਿਟਾਮਿਨ ਬੀ-6 ਜ਼ਿਆਦਾ ਹੁੰਦਾ ਹੈ। ਇਹ ਬੰਦਿਆਂ 'ਚ ਵੀ ਫਰਟੀਲਿਟੀ ਵਧਾਉਂਦੇ ਹਨ।
ਇਸ ਤੋਂ ਇਲਾਵਾ ਬਾਦਾਮ, ਬਲੈਕ ਬੀਨਸ, ਖੱਟੇ ਫਲ ਤੇ ਨਟਸ ਵੀ ਖਾਣੇ ਚਾਹੀਦੇ ਹਨ। ਇਹ ਵੀ ਸ਼ੁਕਰਾਣੂ ਵਧਾਉਂਦੇ ਹਨ। ਕੱਦੂ ਦੇ ਬੀਜ ਔਰਤਾਂ 'ਚ ਪ੍ਰਜਨਨ ਕੈਪੇਸਿਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਕੱਦੂ ਬੰਦਿਆਂ ਲਈ ਵੀ ਫਾਇਦੇਮੰਦ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement