Turmeric Side Effects: ਜ਼ਿਆਦਾ ਹਲਦੀ ਦਾ ਸੇਵਨ ਬਣ ਸਕਦਾ ਮਰਦਾਨਗੀ ਲਈ ਖ਼ਤਰਾ, ਜਾਣੋ ਹੋਰ ਵੀ ਕਈ ਨੁਕਸਾਨ
Turmeric Side Effects: ਹਲਦੀ ਨੂੰ ਕਈ ਫਾਇਦਿਆਂ ਲਈ ਜਾਣਿਆ ਜਾਂਦਾ ਹੈ। ਹਲਦੀ ਹਰ ਰਸੋਈ ਵਿੱਚ ਪ੍ਰਮੁੱਖਤਾ ਨਾਲ ਪਾਈ ਜਾਂਦੀ ਹੈ। ਕਈ ਬਿਮਾਰੀਆਂ ਤੋਂ ਬਚਣ ਲਈ ਇਸਦੀ ਵਰਤੋਂ ਦੇ ਬਾਵਜੂਦ ਇਸਦੇ ਕੁਝ ਮਾੜੇ ਪ੍ਰਭਾਵ ਵੀ ਹਨ।
ਚੰਡੀਗੜ੍ਹ: ਹਲਦੀ ਦਾ ਇਸਤੇਮਾਲ ਹਰ ਘਰ ਵਿੱਚ ਆਮ ਕੀਤਾ ਜਾਂਦਾ ਹੈ। ਅਸੀਂ ਕਈ ਬਿਮਾਰੀਆਂ ਦੇ ਇਲਾਜ ਦੇ ਲਈ ਹਲਦੀ ਦਾ ਇਸਤੇਮਾਲ ਕਰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਹਲਦੀ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰ ਨਾਲ ਕੁੱਝ ਸਾਈਡ ਇਫੈਕਟ ਵੀ ਹੁੰਦੇ ਹਨ।
1.ਗਰਭ ਅਵਸਥਾ ਵਿੱਚ ਹਲਦੀ ਦਾ ਸੇਵਨ ਖ਼ਤਰਨਾਕ ਸਾਬਤ ਹੋ ਸਕਦਾ ਹੈ। ਡਾਕਟਰ ਇਹ ਸਲਾਹ ਦਿੰਦਾ ਹੈ ਕਿ ਗਰਵਅਵਸਥਾ ਵਿੱਚ ਤੁਸੀਂ ਹਲਦੀ ਦਾ ਸੇਵਨ ਨਾ ਕਰੋ।
2.ਹਲਦੀ ਵਿੱਚ ਮੌਜੂਦ ਕਰਕਊਮਿਨ ਨਾਮ ਦਾ ਕੈਮੀਕਲ ਸਰੀਰ ਵਿੱਚ ਸ਼ੂਗਰ ਲੈਵਲ ਨੂੰ ਘੱਟ ਕਰ ਦਿੰਦਾ ਹੈ। ਇਸ ਲਈ ਡਾਈਬਟੀਜ਼ ਦੇ ਰੋਗੀਆਂ ਦਾ ਹਲਦੀ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
3. ਜ਼ਿਆਦਾ ਹਲਦੀ ਦਾ ਸੇਵਨ ਪੁਰਸ਼ਾਂ ਵਿੱਚ ਟੇਸਟੋਸਸਟੋਰੋਨ ਹਾਰ ਮੋਨ ਦੇ ਪੱਧਰ ਨੂੰ ਘੱਟ ਕਰ ਸਕਦੀ ਹੈ। ਪੁਰਸ਼ ਜੋਕਰ ਬੱਚਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਲਦੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
4. ਜਿੰਨਾ ਲੋਕਾਂ ਦੇ ਸਰੀਰ ਵਿੱਚ ਖ਼ੂਨ ਦੇ ਥੱਕੇ ਨਹੀਂ ਬਣਦੇ ਉਨ੍ਹਾਂ ਨੂੰ ਹਲਦੀ ਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ।
5. ਜਿਹੜੇ ਲੋਕ ਲੀਵਰ ਦੀ ਸਮੱਸਿਆ ਤੋਂ ਪੀੜਤ ਹੁੰਦੇ ਹਨ ਉਨ੍ਹਾਂ ਨੂੰ ਵੀ ਹਲਦੀ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਇਸ ਤੋਂ ਬਦਹਜ਼ਮੀ ਅਤੇ ਪੀਲੀਆ ਵਰਗੇ ਰੋਗ ਹੋ ਸਕਦੇ ਹਨ।
6. ਕਰਕਿਊਮਿਨ ਇੱਕ ਸ਼ਕਤੀਸ਼ਾਲੀ ਆਕਸੀਡੈਂਟ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਇਸਨੂੰ ਪੂਰਕ ਵਜੋਂ ਲੈਣਾ ਜਾਂ ਹਲਦੀ ਖਾਣਾ ਪਸੰਦ ਕਰਦੇ ਹਨ। ਹਾਲਾਂਕਿ ਕਰਕਿਊਮਿਨ ਸਾਡੇ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੈ, ਕੁਝ ਖੋਜਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਇਸਦੇ ਸੰਭਾਵੀ ਤੌਰ 'ਤੇ ਹਲਕੇ ਮਾੜੇ ਪ੍ਰਭਾਵ ਹਨ।
7. ਹਲਦੀ ਦਾ ਸੁਆਦ ਗਰਮ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਜ਼ਿਆਦਾ ਹਲਦੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ 'ਚ ਜਲਣ ਹੋ ਸਕਦੀ ਹੈ।
8. ਜ਼ਰੂਰਤ ਤੋਂ ਜ਼ਿਆਦਾ ਹਲਦੀ ਦਾ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ: Benefits of Eating Pumpkin Seeds: ਕੱਦੂ ਦੇ ਬੀਜ ਖਾਣ ਦੇ ਹੈਰਾਨਕੁੰਨ ਫਾਇਦੇ ਜਾਣੋਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )