Identify Fake Medicines: ਸਾਵਧਾਨ! ਬਾਜ਼ਾਰਾਂ 'ਚ ਵਿਕ ਰਹੀਆਂ ਨਕਲੀ ਦਵਾਈਆਂ, ਇੰਝ ਜਾਣੋ ਅਸਲੀ-ਨਕਲੀ 'ਚ ਫਰਕ
Health News: ਅੱਜਕੱਲ੍ਹ ਬਜ਼ਾਰ ਵਿੱਚ ਹਰ ਚੀਜ਼ ਵਿੱਚ ਮਿਲਾਵਟ ਹੋ ਰਹੀ ਹੈ, ਖਾਣ-ਪੀਣ ਤੋਂ ਲੈ ਕੇ ਹੁਣ ਤਾਂ ਦਵਾਈਆਂ ਵੀ ਨਕਲੀ ਮਿਲ ਰਹੀਆਂ ਹਨ। ਜੀ ਹਾਂ ਇਹ ਨਕਲੀ ਦਵਾਈ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਅਸਲੀ-ਨਕਲੀ..
Identify Fake Medicines: ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਜਿਸ ਕਰਕੇ ਜਦੋਂ ਵੀ ਬਾਜ਼ਾਰ ਤੋਂ ਕੋਈ ਸਮਾਨ ਖਰੀਦਣ ਤੋਂ ਪਹਿਲਾਂ ਚੈੱਕ ਕਰਨਾ ਪੈਂਦਾ ਹੈ ਕਿ ਕਿਤੇ ਇਹ ਨਕਲੀ ਤਾਂ ਨਹੀਂ। ਹੁਣ ਮਿਲਾਵਟਖੋਰੀ ਦਾ ਧੰਦਾ ਕਰਨ ਵਾਲਿਆਂ ਨੇ ਦਵਾਈਆਂ ਦੇ ਵਿੱਚ ਵੀ ਮਿਲਾਵਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਅਕਸਰ ਹੀ ਜ਼ੁਕਾਮ ਅਤੇ ਬੁਖਾਰ ਦੀ ਹਾਲਤ ਵਿੱਚ ਕਿਸੇ ਵੀ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦ ਕੇ ਖਾ ਲੈਂਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਦਵਾਈਆਂ ਨਕਲੀ ਵੀ ਹੋ ਸਕਦੀਆਂ ਹਨ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਅੱਜਕੱਲ੍ਹ ਬਾਜ਼ਾਰ ਵਿੱਚ ਨਕਲੀ ਦਵਾਈਆਂ ਭਰਪੂਰ ਮਾਤਰਾ ਵਿੱਚ ਉਪਲਬਧ ਹਨ। ਇਸੇ ਤਰ੍ਹਾਂ ਨਕਲੀ ਦਵਾਈਆਂ ਵੀ ਮੰਡੀ ਵਿੱਚ ਅੰਨ੍ਹੇਵਾਹ ਵੇਚੀਆਂ ਜਾ ਰਹੀਆਂ ਹਨ। ਪਰ ਸਭ ਤੋਂ ਮਹੱਤਵਪੂਰਨ, ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਦਵਾਈ ਅਸਲੀ ਹੈ ਜਾਂ ਨਕਲੀ (How to know if the medicine is real or fake)?
ਨਕਲੀ ਦਵਾਈ ਦੇ ਮਾੜੇ ਪ੍ਰਭਾਵ (Side effects of artificial medicine)
ਅਕਸਰ ਲੋਕਾਂ ਨੂੰ ਜ਼ੁਕਾਮ, ਖੰਘ ਅਤੇ ਬੁਖਾਰ ਹੋਣ 'ਤੇ ਉਹ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦ ਕੇ ਖਾ ਲੈਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕੁਝ ਕਰਦੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਜੋ ਦਵਾਈਆਂ ਤੁਸੀਂ ਵਰਤਦੇ ਹੋ ਉਹ ਵੀ ਨਕਲੀ ਹੋ ਸਕਦੇ ਹਨ। ਅੱਜ ਕੱਲ੍ਹ ਵੱਡੀ ਮਾਤਰਾ ਵਿੱਚ ਨਕਲੀ ਦਵਾਈਆਂ ਬਜ਼ਾਰ ਵਿੱਚ ਵਿਕ ਰਹੀਆਂ ਹਨ। ਅਜਿਹੇ 'ਚ ਸਭ ਤੋਂ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਆਨਲਾਈਨ ਜਾਂ ਮੈਡੀਕਲ ਸਟੋਰ ਤੋਂ ਦਵਾਈਆਂ ਖਰੀਦਣ ਜਾਂਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਪਤਾ ਲੱਗ ਸਕਦਾ ਹੈ।
ਅਸਲੀ ਅਤੇ ਨਕਲੀ ਦਵਾਈ ਦੀ ਪਛਾਣ ਕਿਵੇਂ ਕਰੀਏ (How to identify real and fake medicine)
ਮੈਡੀਕਲ ਸਟੋਰ ਵਿੱਚ ਦਵਾਈ ਖਰੀਦਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਇਸਦੇ QR ਕੋਡ ਦੇ ਪ੍ਰਿੰਟ ਨੂੰ ਧਿਆਨ ਨਾਲ ਚੈੱਕ ਕਰੋ। ਇਸ ਕੋਡ ਪ੍ਰਿੰਟ ਨੂੰ ਸਕੈਨ ਕਰਨ ਤੋਂ ਬਾਅਦ, ਤੁਸੀਂ ਆਸਾਨੀ ਨਾਲ ਪੂਰਾ ਇਤਿਹਾਸ ਪ੍ਰਾਪਤ ਕਰ ਸਕਦੇ ਹੋ। ਅਜਿਹੇ 'ਚ ਜਦੋਂ ਵੀ ਤੁਸੀਂ ਦਵਾਈ ਲੈਣ ਜਾਓ ਤਾਂ ਦਵਾਈ 'ਤੇ ਲੱਗੇ QR ਕੋਡ ਨੂੰ ਧਿਆਨ ਨਾਲ ਦੇਖੋ। ਜੇਕਰ ਇਹ ਕੋਡ ਦਵਾਈ 'ਤੇ ਨਹੀਂ ਹੈ ਤਾਂ ਦਵਾਈ ਨਕਲੀ ਹੋ ਸਕਦੀ ਹੈ। ਅਜਿਹੀਆਂ ਦਵਾਈਆਂ ਖਰੀਦਣ ਤੋਂ ਬਚਣਾ ਚਾਹੀਦਾ ਹੈ।
100 ਰੁਪਏ ਤੋਂ ਵੱਧ ਦੀ ਕੀਮਤ ਵਾਲੀਆਂ ਦਵਾਈਆਂ 'ਤੇ QR ਕੋਡ ਹੋਣਾ ਜ਼ਰੂਰੀ (It is necessary to have a QR code on medicines costing more than 100 rupees)
ਜੇਕਰ ਤੁਸੀਂ ਇੱਕ ਵਿਲੱਖਣ QR ਕੋਡ ਨਾਲ ਦਵਾਈ ਖਰੀਦਦੇ ਹੋ, ਤਾਂ ਇਸਨੂੰ ਦੁਕਾਨ 'ਤੇ ਹੀ ਸਕੈਨ ਕਰੋ। ਇਸ ਨਾਲ ਤੁਹਾਨੂੰ ਦਵਾਈ ਨਾਲ ਜੁੜੀ ਪੂਰੀ ਜਾਣਕਾਰੀ ਮਿਲ ਜਾਵੇਗੀ। ਨਿਯਮਾਂ ਮੁਤਾਬਕ 100 ਰੁਪਏ ਤੋਂ ਵੱਧ ਦੀ ਕੀਮਤ ਵਾਲੀਆਂ ਦਵਾਈਆਂ 'ਤੇ QR ਕੋਡ ਹੋਣਾ ਜ਼ਰੂਰੀ ਹੈ। ਜੇਕਰ ਦਵਾਈ ਵਿੱਚ ਇਹ ਕੋਡ ਨਹੀਂ ਹੈ ਤਾਂ ਇਸਨੂੰ ਬਿਲਕੁਲ ਨਾ ਖਰੀਦੋ। ਦਵਾਈਆਂ 'ਤੇ QR ਕੋਡ ਐਡਵਾਂਸ ਵਰਜ਼ਨ ਦੇ ਹੁੰਦੇ ਹਨ। ਇਸ ਦੇ ਪੂਰੇ ਵੇਰਵੇ ਕੇਂਦਰੀ ਡਾਟਾਬੇਸ ਏਜੰਸੀ ਰਾਹੀਂ ਜਾਰੀ ਕੀਤੇ ਜਾਂਦੇ ਹਨ। ਵੱਖ-ਵੱਖ ਦਵਾਈਆਂ 'ਤੇ QR ਕੋਡ ਵੀ ਬਦਲਿਆ ਜਾਂਦਾ ਹੈ। ਇਕ ਹੋਰ ਗੱਲ ਇਹ ਹੈ ਕਿ ਨਕਲੀ QR ਕੋਡ ਬਣਾਉਣਾ ਮੁਸ਼ਕਲ ਹੈ।
Check out below Health Tools-
Calculate Your Body Mass Index ( BMI )