Egg ਦੀ ਤਾਜ਼ਗੀ ਕਿਵੇਂ ਚੈੱਕ ਕਰੀਏ; ਨਜ਼ਰ ਆਉਣ ਇਹ 11 ਸੰਕੇਤ ਤਾਂ ਸਮਝ ਲਓ ਅੰਡਾ ਖਰਾਬ..,ਨਜ਼ਰਅੰਦਾਜ਼ ਕੀਤਾ ਤਾਂ ਹੋਵੋਗੇ ਬਿਮਾਰ
ਅੰਡਿਆਂ ਨੂੰ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਸਿਹਤ ਮਾਹਿਰ ਵੀ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ। ਪਰ ਜੇਕਰ ਤੁਸੀਂ ਅੰਡੇ ਖਾਂਦੇ ਸਮੇਂ ਕੁੱਝ ਗਲਤੀਆਂ ਕਰਦੇ ਹੋ ਤਾਂ ਤੁਸੀਂ ਬਿਮਾਰ ਵੀ ਪੈ ਸਕਦੇ ਹੋ। ਜੀ ਹਾਂ ਪੁਰਾਣੇ ਅੰਡੇ ਸਿਹਤ ਲਈ ਹਾਨੀਕਾਰਕ

Signs Of Spoiled Eggs: ਅੰਡਾ ਸਾਡੀ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਅਤੇ ਨਾਸ਼ਤੇ ਤੋਂ ਲੈ ਕੇ ਬੇਕਿੰਗ ਤੱਕ ਹਰ ਜਗ੍ਹਾ ਵਰਤਿਆ ਜਾਂਦਾ ਹੈ। ਪਰ ਜੇ ਅੰਡਾ ਖਰਾਬ ਹੋ ਜਾਏ ਜਾਂ ਠੀਕ ਤਰੀਕੇ ਨਾਲ ਸਟੋਰ ਨਾ ਕੀਤਾ ਗਿਆ ਹੋਵੇ, ਤਾਂ ਇਹ ਖਤਰਨਾਕ ਬੈਕਟੀਰੀਆ ਦਾ ਘਰ ਬਣ ਸਕਦਾ ਹੈ। ਅਜਿਹੇ ਅੰਡੇ ਖਾਣ ਨਾਲ ਫੂਡ ਪੌਇਜ਼ਨਿੰਗ ਅਤੇ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸਮੇਂ ਤੇ ਅੰਡੇ ਦੇ ਖਰਾਬ ਹੋਣ ਦੇ ਸੰਕੇਤ ਪਹਿਚਾਣ ਸਕੀਏ। ਆਓ ਜਾਣਦੇ ਹਾਂ ਉਹ 11 ਸੰਕੇਤ ਜੋ ਦੱਸਦੇ ਹਨ ਕਿ ਹੁਣ ਅੰਡਾ ਖਾਣ ਦੇ ਕਾਬਿਲ ਨਹੀਂ ਹੈ।
ਅੰਡੇ ਦੀ ਮਿਆਦ ਖਤਮ ਹੋ ਗਈ ਹੋਵੇ
ਸਭ ਤੋਂ ਪਹਿਲਾਂ ਕਾਰਟਨ ‘ਤੇ ਲਿਖੀ ਮਿਤੀ ਦੇਖੋ। ਅੰਡੇ ‘ਤੇ “sell by”, “use by” ਜਾਂ “pack date” ਲਿਖੀ ਹੁੰਦੀ ਹੈ। ਆਮ ਤੌਰ ‘ਤੇ ਪੈਕਿੰਗ ਮਿਤੀ ਤੋਂ 4 ਤੋਂ 5 ਹਫ਼ਤੇ ਤੱਕ ਅੰਡਾ ਠੀਕ ਰਹਿੰਦਾ ਹੈ, ਜੇਕਰ ਉਸਨੂੰ ਫ੍ਰਿਜ਼ ਵਿੱਚ ਰੱਖਿਆ ਗਿਆ ਹੋਵੇ।
ਅੰਡੇ ਦਾ ਛਿਲਕਾ ਟੁੱਟਿਆ ਹੋਇਆ ਹੋਵੇ
ਜੇ ਅੰਡੇ ‘ਚ ਦਰਾਰ ਜਾਂ ਕ੍ਰੈਕ ਹੈ, ਤਾਂ ਬੈਕਟੀਰੀਆ ਅੰਦਰ ਆਸਾਨੀ ਨਾਲ ਚਲੇ ਜਾਂਦੇ ਹਨ। ਅਜਿਹੇ ਅੰਡੇ ਬਿਲਕੁਲ ਨਾ ਖਾਓ, ਕਿਉਂਕਿ ਪਕਾਉਣ ਨਾਲ ਵੀ ਸਾਰੇ ਬੈਕਟੀਰੀਆ ਨਹੀਂ ਮਰਦੇ।
ਛਿਲਕੇ ‘ਤੇ ਚਿਪਚਿਪਾਹਟ
ਜੇ ਅੰਡੇ ਦਾ ਛਿਲਕਾ ਛੂਹਣ ‘ਤੇ ਚਿਪਚਿਪਾ ਜਾਂ ਚਿਕਨਾ ਲੱਗੇ, ਤਾਂ ਸਮਝ ਲਵੋ ਕਿ ਅੰਦਰ ਬੈਕਟੀਰੀਆ ਵੱਧ ਰਹੇ ਹਨ। ਅਜਿਹਾ ਅੰਡਾ ਤੁਰੰਤ ਫੈਂਕ ਦਿਓ ਅਤੇ ਹੱਥ ਚੰਗੀ ਤਰ੍ਹਾਂ ਧੋ ਲਵੋ।
ਛਿਲਕੇ ‘ਤੇ ਪਾਊਡਰ ਜਾਂ ਫੰਗਸ
ਜੇ ਛਿਲਕੇ ‘ਤੇ ਚਿੱਟੇ ਪਾਊਡਰ ਵਰਗਾ ਪਦਾਰਥ ਜਾਂ ਫਫੂੰਦ ਨਜ਼ਰ ਆਵੇ, ਤਾਂ ਇਹ ਫੰਗਸ ਦੀ ਨਿਸ਼ਾਨੀ ਹੈ। ਅਜਿਹੇ ਅੰਡੇ ਵਿੱਚ Penicillium ਜਾਂ ਹੋਰ ਨੁਕਸਾਨਦਾਈਕ ਫੰਗਸ ਹੋ ਸਕਦੇ ਹਨ, ਜੋ ਖਾਣ ‘ਤੇ ਹਾਨੀਕਾਰਕ ਹੁੰਦੇ ਹਨ।
ਅੰਡੇ ਦਾ ਸਫੈਦ ਹਿੱਸਾ ਹਰਾ ਜਾਂ ਗੁਲਾਬੀ ਹੋਣਾ
ਅੰਡੇ ਦੀ ਸਫੈਦੀ ਪਾਰਦਰਸ਼ੀ ਹੋਣੀ ਚਾਹੀਦੀ ਹੈ। ਜੇ ਇਸ ਵਿੱਚ ਹਰਾ ਜਾਂ ਗੁਲਾਬੀ ਰੰਗ ਨਜ਼ਰ ਆਵੇ, ਤਾਂ ਇਹ ਬੈਕਟੀਰੀਅਲ ਇਨਫੈਕਸ਼ਨ ਦੀ ਨਿਸ਼ਾਨੀ ਹੈ। ਅਜਿਹਾ ਅੰਡਾ ਖਾਣ ਨਾਲ ਫੂਡ ਪੌਇਜ਼ਨਿੰਗ ਹੋ ਸਕਦੀ ਹੈ।
ਪਾਣੀ ਵਿੱਚ ਤੈਰਨਾ
ਇੱਕ ਬੋਲ ਵਿੱਚ ਪਾਣੀ ਭਰ ਕੇ ਉਸ ਵਿੱਚ ਅੰਡਾ ਪਾਓ। ਤਾਜ਼ਾ ਅੰਡਾ ਹੇਠਾਂ ਬੈਠ ਜਾਵੇਗਾ, ਜਦਕਿ ਪੁਰਾਣਾ ਅੰਡਾ ਉੱਪਰ ਤੈਰਨਾ ਸ਼ੁਰੂ ਕਰੇਗਾ। ਤੈਰਨ ਵਾਲੇ ਅੰਡੇ ਨੂੰ ਖਾਣ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ।
ਬਦਬੂ ਆਉਣਾ
ਤਾਜ਼ਾ ਅੰਡੇ ਵਿੱਚ ਕੋਈ ਖਾਸ ਗੰਧ ਨਹੀਂ ਹੁੰਦੀ। ਪਰ ਜੇ ਅੰਡਾ ਫੁੱਟਦੇ ਹੀ ਸੜੀ ਹੋਈ ਸਲਫ਼ਰ ਵਰਗੀ ਬਦਬੂ ਆਏ, ਤਾਂ ਉਸਨੂੰ ਤੁਰੰਤ ਫੈਂਕ ਦਿਓ।
ਸਫੈਦੀ ਬਹੁਤ ਜ਼ਿਆਦਾ ਪਤਲੀ ਹੋਣਾ
ਤਾਜ਼ਾ ਅੰਡੇ ਦੀ ਸਫੈਦੀ ਗਾੜ੍ਹੀ ਹੁੰਦੀ ਹੈ। ਪਰ ਜੇ ਇਹ ਪਾਣੀ ਵਾਂਗ ਬਹਿਣ ਲੱਗੇ, ਤਾਂ ਇਹ ਅੰਡੇ ਪੁਰਾਣੇ ਹੋਣ ਦੀ ਨਿਸ਼ਾਨੀ ਹੈ।
ਜਰਦੀ (ਯੋਲਕ) ਚਪਟੀ ਅਤੇ ਫੀਕੀ ਹੋਣਾ
ਤਾਜ਼ਾ ਅੰਡੇ ਦੀ ਜਰਦੀ ਗੋਲ ਅਤੇ ਗਾੜ੍ਹੇ ਪੀਲੇ-ਸੰਤਰੀ ਰੰਗ ਦੀ ਹੁੰਦੀ ਹੈ। ਜੇ ਇਹ ਚਪਟੀ ਹੋ ਜਾਵੇ ਅਤੇ ਰੰਗ ਫੀਕਾ ਲੱਗੇ, ਤਾਂ ਅੰਡਾ ਖਾਣ ਦੇ ਲਾਇਕ ਨਹੀਂ ਹੈ।
ਹਿਲਾਉਣ 'ਤੇ ਆਵਾਜ਼ ਆਉਣਾ
ਜੇ ਅੰਡਾ ਹਿਲਾਉਣ 'ਤੇ ਛਪਛਪ ਵਰਗੀ ਆਵਾਜ਼ ਕਰੇ, ਤਾਂ ਇਸਦਾ ਮਤਲਬ ਹੈ ਕਿ ਅੰਡਾ ਪੁਰਾਣਾ ਹੋ ਚੁੱਕਾ ਹੈ ਅਤੇ ਇਸਦੇ ਅੰਦਰ ਗੈਸ ਬਣ ਗਈ ਹੈ।
ਟਾਰਚ ਨਾਲ ਦੇਖਣ 'ਤੇ ਵੱਡੀ ਏਅਰ ਸੈਲ
ਜੇ ਟਾਰਚ ਦੀ ਰੌਸ਼ਨੀ ਵਿੱਚ ਅੰਡੇ ਦੇ ਅੰਦਰ ਵੱਡੀ ਹਵਾ ਦੀ ਥੈਲੀ ਨਜ਼ਰ ਆਵੇ, ਤਾਂ ਇਹ ਦਰਸਾਉਂਦਾ ਹੈ ਕਿ ਅੰਡਾ ਪੁਰਾਣਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















