ਪੜਚੋਲ ਕਰੋ

Jaggery Adulteration: ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਨਕਲੀ ਗੁੜ? ਮਿੰਟਾਂ 'ਚ ਇੰਝ ਕਰੋ ਅਸਲੀ ਤੇ ਨਕਲੀ ਦੀ ਪਛਾਣ

How to check jaggery purity: ਅੱਜਕੱਲ੍ਹ ਜਦੋਂ ਹਰ ਪਾਸੇ ਮਿਲਾਵਟ ਦੀਆਂ ਖ਼ਬਰਾਂ ਆ ਰਹੀਆਂ ਹਨ ਤਾਂ ਤੁਹਾਨੂੰ ਆਪਣੇ ਘਰ ਵਿੱਚ ਰੱਖੇ ਗੁੜ (Gaggery Adulteration) ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

How to check jaggery purity: ਅੱਜਕੱਲ੍ਹ ਜਦੋਂ ਹਰ ਪਾਸੇ ਮਿਲਾਵਟ ਦੀਆਂ ਖ਼ਬਰਾਂ ਆ ਰਹੀਆਂ ਹਨ ਤਾਂ ਤੁਹਾਨੂੰ ਆਪਣੇ ਘਰ ਵਿੱਚ ਰੱਖੇ ਗੁੜ (Gaggery Adulteration) ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਜੀ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗੁੜ ਵਰਗੀ ਕੁਦਰਤੀ ਚੀਜ਼ ਵੀ ਬਾਜ਼ਾਰ ਵਿੱਚ ਮਿਲਾਵਟ ਤੋਂ ਸੁਰੱਖਿਅਤ ਨਹੀਂ। ਇਹ ਕਾਰਨ ਹੈ ਕਿ ਬਾਜ਼ਾਰ ਵਿੱਚ ਗੁੜ 50 ਰੁਪਏ ਕਿੱਲੋ ਵੀ ਮਿਲ ਰਿਹਾ ਹੈ ਤੇ ਕਈ ਘੁਲਾੜੀ ਵਾਲੇ 100 ਰੁਪਏ ਕਿੱਲੋ ਵੀ ਵੇਚ ਰਹੇ ਹਨ। ਇਸ ਲਈ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਅਸਲੀ ਤੇ ਨਕਲੀ ਗੁੜ ਦੀ ਪਛਾਣ ਕਿਵੇਂ ਕਰੀਏ। 


ਦੱਸ ਦਈਏ ਕਿ ਆਮ ਤੌਰ 'ਤੇ ਨਕਲੀ ਗੁੜ ਵਿੱਚ ਕੈਲਸ਼ੀਅਮ ਕਾਰਬੋਨੇਟ ਤੇ ਸੋਡੀਅਮ ਬਾਈਕਾਰਬੋਨੇਟ ਵਰਗੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ। ਕੈਲਸ਼ੀਅਮ ਕਾਰਬੋਨੇਟ ਗੁੜ ਦਾ ਭਾਰ ਵਧਾਉਂਦਾ ਹੈ ਜਦੋਂਕਿ ਸੋਡੀਅਮ ਬਾਈਕਾਰਬੋਨੇਟ ਪਾਉਣ ਨਾਲ ਗੁੜ ਦਾ ਰੰਗ ਸੁਧਰਦਾ ਹੈ। ਇਸ ਤੋਂ ਇਲਾਵਾ ਗੁੜ ਵਿੱਚ ਖੰਡ ਤੇ ਸੈਫੋਲਾਈਟ ਨਾਮਕ ਰਸਾਇਣ ਮਿਲਾਇਆ ਜਾਂਦਾ ਹੈ। ਯਾਨੀ ਜੇਕਰ ਤੁਸੀਂ ਮਿਲਾਵਟੀ ਗੁੜ ਖਾਂਦੇ ਹੋ ਤਾਂ ਇਹ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰ ਸਕਦਾ ਹੈ। 

ਦਰਅਸਲ ਖੰਡ ਦੇ ਮੁਕਾਬਲੇ ਗੁੜ ਵਿੱਚ ਆਇਰਨ, ਕੈਲਸ਼ੀਅਮ ਤੇ ਪੋਟਾਸ਼ੀਅਮ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਦੂਜੇ ਪਾਸੇ ਜੇਕਰ ਤੁਸੀਂ ਨਕਲੀ ਗੁੜ ਦਾ ਸੇਵਨ ਕਰ ਰਹੇ ਹੋ ਤਾਂ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਆਓ ਬਿਨਾਂ ਦੇਰੀ ਕੀਤੇ ਅਜਿਹੇ 5 ਤਰੀਕਿਆਂ (Gaggery Purity Test) ਬਾਰੇ ਜਾਣਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਇਸ ਦੀ ਸ਼ੁੱਧਤਾ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ।

1. ਸੁਆਦ ਰਾਹੀਂ ਕਰੋ ਪਛਾਣ
ਗੁੜ ਖਰੀਦਦੇ ਸਮੇਂ ਇਸ ਦੇ ਸੁਆਦ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਸਲੀ ਗੁੜ ਦਾ ਸੁਆਦ ਮਿੱਠਾ ਤੇ ਖੁਸ਼ਬੂਦਾਰ ਹੁੰਦਾ ਹੈ ਜਿਸ ਵਿੱਚ ਗੰਨੇ ਦੀ ਕੁਦਰਤੀ ਮਿਠਾਸ ਸਾਫ਼ ਮਹਿਸੂਸ ਹੁੰਦੀ ਹੈ ਪਰ ਜੇਕਰ ਤੁਹਾਨੂੰ ਕਿਸੇ ਵੀ ਗੁੜ ਦਾ ਸੁਆਦ ਆਰਟੀਫੀਸ਼ੀਅਲ ਜਾਂ ਕੁਸੈਲਾ ਲੱਗਦਾ ਹੈ ਤਾਂ ਇਹ ਨਕਲੀ ਹੋ ਸਕਦਾ ਹੈ।

2. ਰੰਗ ਵੱਲ ਧਿਆਨ ਦਿਓ
ਅਸਲੀ ਗੁੜ ਨੂੰ ਇਸ ਦੇ ਰੰਗ ਤੋਂ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਅਸਲੀ ਗੁੜ ਦਾ ਰੰਗ ਹਲਕਾ ਪੀਲਾ ਜਾਂ ਥੋੜ੍ਹਾ ਭੂਰਾ ਹੁੰਦਾ ਹੈ ਤੇ ਇਹ ਚਮਕਦਾਰ ਦਿਖਾਈ ਦਿੰਦਾ ਹੈ। ਇਸ ਵਿੱਚ ਕਾਲੇ, ਚਿੱਟੇ ਜਾਂ ਹੋਰ ਰੰਗਦਾਰ ਧੱਬੇ ਨਹੀਂ ਹੁੰਦੇ। ਨਕਲੀ ਗੁੜ ਵਿੱਚ ਅਕਸਰ ਚਿੱਟੇ ਦਾਣੇ ਜਾਂ ਧੱਬੇ ਹੁੰਦੇ ਹਨ ਤੇ ਇਸ ਦਾ ਰੰਗ ਗੂੜ੍ਹਾ ਹੁੰਦਾ ਹੈ।

3. ਗੁੜ ਨੂੰ ਗਰਮ ਕਰਕੇ ਲਾਓ ਪਤਾ
ਜਦੋਂ ਅਸਲੀ ਗੁੜ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਹ ਹੌਲੀ-ਹੌਲੀ ਪਿਘਲਦਾ ਹੈ ਤੇ ਗਾੜੇ ਸ਼ਰਬਤ ਵਾਂਗ ਬਣ ਜਾਂਦਾ ਹੈ। ਇਹ ਚਿਪਚਿਪਾ ਹੁੰਦਾ ਹੈ ਤੇ ਆਸਾਨੀ ਨਾਲ ਵਗਦਾ ਨਹੀਂ। ਜਦੋਂ ਨਕਲੀ ਗੁੜ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਹ ਤੇਜ਼ੀ ਨਾਲ ਪਿਘਲਦਾ ਹੈ ਤੇ ਪਾਣੀ ਵਾਂਗ ਪਤਲਾ ਹੋ ਜਾਂਦਾ ਹੈ। ਇਹ ਆਸਾਨੀ ਨਾਲ ਵਗਦਾ ਹੈ ਤੇ ਇਸ ਦੀ ਬਣਤਰ ਵੀ ਪਤਲੀ ਹੁੰਦੀ ਹੈ।

4. ਕ੍ਰਿਸਟਲ ਵੱਲ ਧਿਆਨ ਦਿਓ
ਗੁੜ ਦੇ ਕ੍ਰਿਸਟਲ ਇਸ ਦੀ ਸ਼ੁੱਧਤਾ ਬਾਰੇ ਬਹੁਤ ਕੁਝ ਦੱਸਦੇ ਹਨ। ਅਸਲੀ ਗੁੜ ਵਿੱਚ ਕੁਦਰਤੀ ਤੌਰ 'ਤੇ ਛੋਟੇ ਕ੍ਰਿਸਟਲ ਹੁੰਦੇ ਹਨ ਜੋ ਗੰਨੇ ਦੇ ਰਸ ਤੋਂ ਬਣਦੇ ਹਨ। ਇਹ ਕ੍ਰਿਸਟਲ ਗੁੜ ਨੂੰ ਇੱਕ ਵਿਲੱਖਣ ਬਣਤਰ ਤੇ ਸੁਆਦ ਦਿੰਦੇ ਹਨ। ਦੂਜੇ ਪਾਸੇ ਮਿਲਾਵਟੀ ਗੁੜ ਵਿੱਚ ਅਕਸਰ ਵੱਡੇ ਤੇ ਚਮਕਦਾਰ ਕ੍ਰਿਸਟਲ ਹੁੰਦੇ ਹਨ ਜੋ ਆਰਟੀਫੀਸ਼ੀਅਲ ਤੌਰ 'ਤੇ ਮਿਲਾਏ ਜਾਂਦੇ ਹਨ। ਇਨ੍ਹਾਂ ਕ੍ਰਿਸਟਲਾਂ ਵਿੱਚ ਕੁਦਰਤੀ ਮਿਠਾਸ ਨਹੀਂ ਹੁੰਦੀ ਤੇ ਇਹ ਗੁੜ ਦੀ ਗੁਣਵੱਤਾ ਨੂੰ ਘਟਾਉਂਦੇ ਹਨ।

5. ਪਾਣੀ ਨਾਲ ਜਾਂਚ ਕਰੋ
ਬਾਜ਼ਾਰ ਵਿੱਚ ਉਪਲਬਧ ਗੁੜ ਵਿੱਚ ਅਕਸਰ ਚਾਕ ਪਾਊਡਰ ਮਿਲਾਇਆ ਜਾਂਦਾ ਹੈ ਤਾਂ ਜੋ ਇਸ ਦਾ ਭਾਰ ਵਧਾਇਆ ਜਾ ਸਕੇ। ਇਹ ਮਿਲਾਵਟ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਸ ਦੀ ਜਾਂਚ ਕਰਨ ਲਈ ਪਹਿਲਾਂ ਇੱਕ ਪਾਰਦਰਸ਼ੀ ਗਲਾਸ ਵਿੱਚ ਪਾਣੀ ਲਓ ਤੇ ਉਸ ਵਿੱਚ ਗੁੜ ਦਾ ਇੱਕ ਛੋਟਾ ਜਿਹਾ ਟੁਕੜਾ ਪਾਓ। ਕੁਝ ਸਮੇਂ ਬਾਅਦ ਦੇਖੋ ਕਿ ਕੀ ਪਾਣੀ ਦੇ ਤਲ 'ਤੇ ਕੋਈ ਚਿੱਟਾ ਪਦਾਰਥ ਇਕੱਠਾ ਹੋ ਰਿਹਾ ਹੈ। ਜੇਕਰ ਹਾਂ, ਤਾਂ ਇਹ ਸੰਭਵ ਹੈ ਕਿ ਗੁੜ ਵਿੱਚ ਚਾਕ ਪਾਊਡਰ ਮਿਲਾਇਆ ਗਿਆ ਹੋਵੇ। ਚਾਕ ਪਾਊਡਰ ਪਾਣੀ ਵਿੱਚ ਘੁਲਣਸ਼ੀਲ ਨਹੀਂ ਤੇ ਬੈਠ ਜਾਂਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Free Medical Treatment : ਮੁਫ਼ਤ ਇਲਾਜ ਤੇ ਸਸਤੀਆਂ ਦਵਾਈਆਂ ਚਾਹੀਦੀਆਂ ਹਨ? ਇਨ੍ਹਾਂ 2 ਹੈਲਪਲਾਈਨ ਨੰਬਰਾਂ ਤੋਂ ਮਿਲੇਗੀ ਮਦਦ
Free Medical Treatment : ਮੁਫ਼ਤ ਇਲਾਜ ਤੇ ਸਸਤੀਆਂ ਦਵਾਈਆਂ ਚਾਹੀਦੀਆਂ ਹਨ? ਇਨ੍ਹਾਂ 2 ਹੈਲਪਲਾਈਨ ਨੰਬਰਾਂ ਤੋਂ ਮਿਲੇਗੀ ਮਦਦ
Pregnancy : 13 ਵਾਰ ਗਰਭਪਾਤ ਤੋਂ ਬਾਅਦ 14ਵੀਂ ਵਾਰ ਗਰਭਵਤੀ ਹੋਈ ਔਰਤ, ਡਾਕਟਰ ਨੇ ਦਿੱਤੀ ਚੇਤਾਵਨੀ
Pregnancy : 13 ਵਾਰ ਗਰਭਪਾਤ ਤੋਂ ਬਾਅਦ 14ਵੀਂ ਵਾਰ ਗਰਭਵਤੀ ਹੋਈ ਔਰਤ, ਡਾਕਟਰ ਨੇ ਦਿੱਤੀ ਚੇਤਾਵਨੀ
Morning Digestion Tips: ਸਵੇਰੇ ਉੱਠਦਿਆਂ ਹੀ ਸਾਫ ਹੋਵੇਗਾ ਪੇਟ, ਬੱਸ ਇਸ ਚੀਜ਼ ਤੋਂ ਬਣਾ ਲਓ ਦੂਰੀ
Morning Digestion Tips: ਸਵੇਰੇ ਉੱਠਦਿਆਂ ਹੀ ਸਾਫ ਹੋਵੇਗਾ ਪੇਟ, ਬੱਸ ਇਸ ਚੀਜ਼ ਤੋਂ ਬਣਾ ਲਓ ਦੂਰੀ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sonia-Rahul Gandhi Assets: ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਇਆ ਸ਼ਾਮਲ, ਸਿਆਸਤ 'ਚ ਮੱਚੀ ਤਰਥੱਲੀ...
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Amritsar News: ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
Big News: ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
Embed widget