Remedies for Heartburn: ਖਾਣ ਤੋਂ ਤੁਰੰਤ ਬਾਅਦ ਛਾਤੀ ‘ਚ ਹੁੰਦੀ ਹੈ ਜਲਨ, ਤਾਂ ਕੰਮ ਆਉਣਗੇ ਇਹ ਨੁਸਖੇ, ਜ਼ਰੂਰ ਕਰੋ ਟ੍ਰਾਈ
ਇਸ ਘਰੇਲੂ ਨੁਸਖੇ ਨਾਲ ਛਾਤੀ ਵਿੱਚ ਜਲਨ ਮਿੰਟਾਂ ਵਿੱਚ ਦੂਰ ਹੋ ਜਾਵੇਗੀ। ਇੱਕ ਵਾਰ ਜ਼ਰੂਰ ਕਰੋ ਟ੍ਰਾਈ...
Home Remedies for Heartburn: ਕਈ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਅਚਾਨਕ ਛਾਤੀ ਵਿੱਚ ਜਲਨ ਸ਼ੁਰੂ ਹੋ ਜਾਂਦੀ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਪਰ ਅਕਸਰ ਇਹ ਉਦੋਂ ਹੁੰਦੀ ਹੈ ਜਦੋਂ ਸਮੇਂ 'ਤੇ ਨਹੀਂ ਖਾਂਧੇ, ਜ਼ਿਆਦਾ ਖਾਣਾ, ਨਾਨ-ਹੈਲਥੀ ਖਾਣਾ ਖਾਂਦੇ ਹਾਂ। ਇਸ ਦੇ ਨਾਲ ਹੀ ਉਦੋਂ ਵੀ ਕਈ ਵਾਲ ਜਲਨ ਹੁੰਦੀ ਹੈ ਜਦੋਂ ਤੁਸੀਂ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਂਦੇ ਹੋ। ਜਿਸ ਕਰਕੇ ਹਰਟ ਬਰਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਦਿਲ ਦੀ ਜਲਨ ਕਾਰਨ ਕਈ ਵਾਰ ਲੋਕ ਦਵਾਈਆਂ ਦਾ ਸੇਵਨ ਕਰਦੇ ਹਨ। ਪਰ ਅਜਿਹੀ ਸਥਿਤੀ ਵਿੱਚ ਦਵਾਈ ਲੈਣ ਦੀ ਲੋੜ ਨਹੀਂ ਹੈ, ਸਗੋਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾਉਣ ਦੀ ਲੋੜ ਹੈ। ਕਿਉਂਕਿ ਦਵਾਈ ਦੇ ਤੁਹਾਡੇ ਸਰੀਰ ‘ਤੇ ਮਾੜੇ ਪ੍ਰਭਾਵ ਵੀ ਪੈ ਸਕਦੇ ਹਨ।
ਜੇਕਰ ਤੁਹਾਨੂੰ ਛਾਤੀ 'ਚ ਤੇਜ਼ ਜਲਨ ਹੋ ਰਹੀ ਹੈ ਤਾਂ ਪੁਦੀਨੇ ਦੇ ਫਲੇਵਰ ਵਾਲੀ ਚਿਊਇੰਗਮ ਨੂੰ ਚਬਾਓ। ਇਸ ਨੂੰ ਚਬਾਉਣ ਨਾਲ ਜਲਨ ਪੂਰੀ ਤਰ੍ਹਾਂ ਘੱਟ ਹੋ ਜਾਵੇਗੀ। ਤੁਹਾਡੇ ਦੰਦਾਂ ਅਤੇ ਸਰੀਰ ਨੂੰ ਆਰਾਮ ਮਿਲੇਗਾ।
ਬੇਕਿੰਗ ਸੋਡਾ ਦਿਲ ਦੀ ਜਲਨ ਨੂੰ ਘੱਟ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੇ ਲਈ ਤੁਸੀਂ ਇਕ ਗਲਾਸ ਪਾਣੀ ਲਓ, ਉਸ ਵਿਚ ਇਕ ਚੌਥਾਈ ਬੇਕਿੰਗ ਸੋਡਾ ਪਾਓ ਅਤੇ ਫਿਰ ਇਸ ਨੂੰ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ 15 ਮਿੰਟ 'ਚ ਰਾਹਤ ਮਿਲੇਗੀ। ਬੇਕਿੰਗ ਸੋਡਾ ਪੀਣ ਨਾਲ ਬੇਚੈਨੀ, ਉਲਟੀ ਅਤੇ ਦਿਲ ਵਿੱਚ ਜਲਨ ਦੀ ਸਮੱਸਿਆ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ: Musturd Oil : ਸਰ੍ਹੋਂ ਦੇ ਤੇਲ ਦੇ ਇੰਨੇ ਫ਼ਾਇਦੇ ਤੁਸੀਂ ਗਿਣ ਵੀ ਨਹੀਂ ਸਕੋਗੇ, ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਲਈ ਵੀ ਰਾਮਬਾਨ
ਕੈਮੋਮਾਈਲ ਚਾਹ
ਤੁਸੀਂ ਦਿਲ ਦੀ ਜਲਨ ਨੂੰ ਘੱਟ ਕਰਨ ਲਈ ਕੈਮੋਮਾਈਲ ਚਾਹ ਵੀ ਪੀ ਸਕਦੇ ਹੋ। ਇਸ 'ਚ ਮੌਜੂਦ ਕਈ ਤਰ੍ਹਾਂ ਦੇ ਗੁਣ ਪੇਟ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਇਸ ਨੂੰ ਖਾਣ ਤੋਂ ਬਾਅਦ ਪੀਓਗੇ ਤਾਂ ਤੁਹਾਨੂੰ ਕਾਫੀ ਆਰਾਮ ਮਿਲੇਗਾ।
ਬਦਾਮ
ਇੱਕ ਮੁੱਠੀ ਭਰ ਬਦਾਮ ਵੀ ਤੁਹਾਡੀ ਦਿਲ ਦੀ ਜਲਨ ਦੀ ਸਮੱਸਿਆ ਨੂੰ ਤੁਰੰਤ ਠੀਕ ਕਰ ਦਿੰਦਾ ਹੈ।
ਐਲੋਵੇਰਾ
ਐਲੋਵੇਰਾ ਵੀ ਤੁਹਾਡੀ ਛਾਤੀ ਦੀ ਜਲਣ ਨੂੰ ਤੁਰੰਤ ਠੀਕ ਕਰ ਸਕਦਾ ਹੈ। ਇਹ ਇੱਕ ਕੁਦਰਤੀ ਜੜੀ ਬੂਟੀ ਹੈ। ਇਹ ਤੁਹਾਡੇ ਸਰੀਰ ਨੂੰ ਠੰਡਾ ਰੱਖਦਾ ਹੈ। ਜੇਕਰ ਦਿਲ ਵਿੱਚ ਜਲਨ ਦੀ ਸਮੱਸਿਆ ਹੈ ਤਾਂ ਤੁਸੀਂ ਐਲੋਵੇਰਾ ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ: ਵਿਗਿਆਨ ਦੀ ਵੱਡੀ ਸਫਲਤਾ, ਪੁਰਸ਼ਾਂ ਦੀ ਗਰਭ ਨਿਰੋਧਕ ਗੋਲੀ ਦੀ ਕੀਤੀ ਖੋਜ
ਸੇਬ
ਜੇਕਰ ਤੁਸੀਂ ਰੋਜ਼ਾਨਾ ਸੇਬ ਖਾਂਦੇ ਹੋ ਤਾਂ ਤੁਹਾਡੇ ਪੇਟ 'ਚ ਮੌਜੂਦ ਸਾਰਾ ਐਸਿਡ ਤੁਰੰਤ ਠੀਕ ਹੋ ਜਾਵੇਗਾ। ਕਿਉਂਕਿ ਐਸਿਡ ਦਿਲ ਦੀ ਜਲਨ ਦਾ ਕਾਰਨ ਬਣਦਾ ਹੈ।
ਅਦਰਕ
ਰੋਜ਼ਾਨਾ ਖਾਲੀ ਪੇਟ ਅਦਰਕ ਦਾ ਇੱਕ ਟੁਕੜਾ ਚਬਾਉਣ ਜਾਂ ਅਦਰਕ ਦੀ ਚਾਹ ਪੀਣ ਨਾਲ ਵੀ ਦਿਲ ਦੀ ਜਲਨ ਤੋਂ ਰਾਹਤ ਮਿਲਦੀ ਹੈ।
Check out below Health Tools-
Calculate Your Body Mass Index ( BMI )