ਇਨ੍ਹਾਂ 10 ਬਿਮਾਰੀਆਂ ਤੋਂ ਹੋ ਪਰੇਸ਼ਾਨ, ਤਾਂ ਪੁਦੀਨਾ ਖਾਣ ਨਾਲ ਮਿਲੇਗੀ ਰਾਹਤ, ਜਾਣੋ
Mint Leaves Use In Winter: ਸਰਦੀਆਂ 'ਚ ਘੱਟ ਪਾਣੀ ਪੀਣ ਨਾਲ ਸਾਹ ਦੀ ਬਦਬੂ ਦੀ ਸਮੱਸਿਆ ਹੋਵੇ ਜਾਂ ਫਿਰ ਸਰਦੀ ਦੇ ਕਾਰਨ ਸਿਰਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਹਰੇ ਪੁਦੀਨੇ ਦੀਆਂ ਪੱਤੀਆਂ ਅਜਿਹੀਆਂ ਕਈ ਬਿਮਾਰੀਆਂ ਤੋਂ ਬਚਾਅ ਕਰਦੀਆਂ ਹਨ।
Mint Leaves Benefits In Winter: ਹਰਾ ਪੁਦੀਨਾ ਕਹੋ ਜਾਂ ਪੁਦੀਨਾ ਲੀਵਸ। ਅਸੀਂ ਆਮ ਤੌਰ 'ਤੇ ਇਨ੍ਹਾਂ ਨੂੰ ਖਾਣ ਲਈ ਗਰਮੀਆਂ ਦੇ ਮੌਸਮ ਦਾ ਇੰਤਜ਼ਾਰ ਕਰਦੇ ਹਾਂ। ਕਿਉਂਕਿ ਪੁਦੀਨੇ ਵਿੱਚ ਠੰਡਕ ਅਤੇ ਤਾਜ਼ਗੀ ਦੇਣ ਦੇ ਕੁਦਰਤੀ ਗੁਣ ਹੁੰਦੇ ਹਨ। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਸਰਦੀਆਂ ਦੇ ਮੌਸਮ 'ਚ ਪੁਦੀਨੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਪੁਦੀਨਾ ਸਰਦੀਆਂ ਵਿੱਚ ਹੋਣ ਵਾਲੀਆਂ 10 ਸਭ ਤੋਂ ਕਾਮਨ ਹੈਲਥ ਅਤੇ ਹਾਈਜੀਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਪੁਦੀਨਾ ਬਹੁਤ ਹੀ ਚੰਗਾ ਹੁੰਦਾ ਹੈ। ਹੇਠਾਂ ਜਾਣੋ ਇਨ੍ਹਾਂ ਸਮੱਸਿਆਵਾਂ ਬਾਰੇ ਅਤੇ ਇਨ੍ਹਾਂ ਤੋਂ ਬਚਣ ਲਈ ਪੁਦੀਨੇ ਦੀਆਂ ਪੱਤੀਆਂ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ...
ਹਰਾ ਪੁਦੀਨਾ ਇਨ੍ਹਾਂ 10 ਬਿਮਾਰੀਆਂ ਤੋਂ ਕਰਦਾ ਬਚਾਅ
- ਠੰਢ ਕਰਕੇ ਹੋਣ ਵਾਲਾ ਬੁਖਾਰ ਅਤੇ ਫਲੂ
- ਗਲੇ ਵਿੱਚ ਸੂਜਨ ਅਤੇ ਦਰਦ ਦੀ ਸਮੱਸਿਆ
- ਛਾਤੀ ‘ਚ ਠੰਢ ਲੱਗਣ ਕਰਕੇ ਖੰਘ ਦੀ ਸਮੱਸਿਆ
- ਚਿਹਰੇ, ਮੋਢੇ ਅਤੇ ਪਿੱਠ 'ਤੇ ਹੋਣ ਵਾਲੇ ਐਕਨੇ ਤੋਂ ਬਚਾਅ
- ਠੰਢ ਅਤੇ ਠੰਡੀ ਹਵਾ ਕਾਰਨ ਸਿਰ ‘ਚ ਹੋਣ ਵਾਲੇ ਦਰਦ ਤੋਂ ਰਾਹਤ
- ਵਿੰਟਰ ਐਲਰਜੀ ਤੋਂ ਬਚਾਅ
- ਬਾਡੀ ਦੇ ਡੀਟੌਕਸ ਵਿੱਚ ਮਦਦਗਾਰ
- ਸਾਹ ਦੀ ਬਦਬੂ ਤੋਂ ਬਚਾਅ
- ਦੰਦਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ
- ਭਾਰ ਘਟਾਉਣ ਵਿੱਚ ਮਦਦਗਾਰ
ਇਹ ਵੀ ਪੜ੍ਹੋ: Video: ਦਰੱਖਤ 'ਤੇ ਚੜ੍ਹ ਤਾਂ ਗਿਆ ਪਰ ਉਤਰਣ ਵੇਲੇ ਸ਼ੇਰ ਨੂੰ ਆਈਆਂ ਤਰੇਲੀਆਂ, ਜ਼ਮੀਨ 'ਤੇ ਡਿੱਗਿਆ
ਕਦੋਂ ਅਤੇ ਕਿਵੇਂ ਕਰੀਏ ਪੁਦੀਨੇ ਦੀ ਵਰਤੋਂ
- ਹੈਲਥੀ ਸਕਿਨ ਲਈ ਸਰਦੀਆਂ ਦੇ ਮੌਸਮ 'ਚ ਖੁਸ਼ਕੀ, ਸਰਦੀਆਂ ਦੇ ਕੱਪੜੇ ਜਾਂ ਕਈ ਤਰ੍ਹਾਂ ਦੇ ਬੈਕਟੀਰੀਆ ਸਕਿਨ ਦੀਆਂ ਸਮੱਸਿਆਵਾਂ ਪੈਦਾ ਕਰਦੇ ਹਨ। ਇਨ੍ਹਾਂ ਤੋਂ ਬਚਣ ਲਈ ਤੁਸੀਂ ਹਰ ਰੋਜ਼ ਪੁਦੀਨੇ ਦੀ ਚਾਹ ਪੀ ਸਕਦੇ ਹੋ।
- ਸਾਹ ਦੀ ਬਦਬੂ ਤੋਂ ਬਚਣ ਲਈ ਦਿਨ ਦੇ ਕਿਸੇ ਵੀ ਸਮੇਂ ਪੁਦੀਨੇ ਦੇ ਪੱਤਿਆਂ ਥੋੜਾ ਜਿਹਾ ਕਾਲਾ ਨਮਕ ਲਾ ਕੇ ਚਬਾਓ। ਸਾਹਾਂ ਵਿੱਚ ਤੁਰੰਤ ਤਾਜ਼ਗੀ ਆਵੇਗੀ।
- ਖਾਂਸੀ-ਬੁਖਾਰ ਅਤੇ ਜ਼ੁਕਾਮ ਤੋਂ ਬਚਣ ਲਈ- ਤੁਸੀਂ ਹਰ ਰੋਜ਼ ਪੁਦੀਨੇ ਦੀ ਚਟਨੀ ਦਾ ਸੇਵਨ ਕਰ ਸਕਦੇ ਹੋ। ਪੁਦੀਨੇ ਦੀ ਚਟਨੀ ਨੂੰ ਕਦੇ ਟਮਾਟਰ-ਪਿਆਜ਼ ਅਤੇ ਕਦੇ ਹਰੀ ਮਿਰਚ ਅਤੇ ਹਰੇ ਧਨੀਏ ਨਾਲ ਵੀ ਬਣਾਇਆ ਜਾ ਸਕਦਾ ਹੈ।
- ਸਰਦੀ ਦੇ ਮੌਸਮ ਵਿੱਚ ਉਦਾਸੀ ਵੱਧ ਜਾਂਦੀ ਹੈ। ਇਸ ਕਾਰਨ ਮੂਡ ਲੋ (Mood low) ਰਹਿਣ ਲੱਗ ਜਾਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਪੁਦੀਨੇ ਦੀਆਂ ਪੱਤੀਆਂ ਦੀ ਵਰਤੋਂ ਕਰ ਸਕਦੇ ਹੋ। ਪੁਦੀਨੇ ਦੀਆਂ ਪੱਤੀਆਂ ਨੂੰ ਸਲਾਦ, ਫਲ ਆਦਿ 'ਤੇ ਕੱਟ ਕੇ ਖਾਓ ਜਾਂ ਗਾਰਨਿਸ਼ਿੰਗ 'ਚ ਵਰਤੋਂ।
- ਜੇਕਰ ਤੁਸੀਂ ਚਾਹੋ ਤਾਂ ਸਰਦੀਆਂ ਦੇ ਮੌਸਮ 'ਚ ਦਿਨ ਦੀ ਸ਼ੁਰੂਆਤ ਪੁਦੀਨੇ ਦੀ ਖੁਸ਼ਬੂ ਅਤੇ ਤਾਜ਼ਗੀ ਨਾਲ ਵੀ ਕਰ ਸਕਦੇ ਹੋ। ਤੁਸੀਂ ਇੱਕ ਕੱਪ ਪਾਣੀ ਨੂੰ ਗਰਮ ਕਰਕੇ ਰੱਖੋ ਅਤੇ ਜਦੋਂ ਪਾਣੀ ਗਰਮ ਹੋ ਜਾਵੇ ਤਾਂ ਇਸ ਵਿੱਚ 5-6 ਪੁਦੀਨੇ ਦੀਆਂ ਪੱਤੀਆਂ ਪਾ ਦਿਓ, ਹੁਣ ਢੱਕ ਕੇ 5 ਮਿੰਟ ਤੱਕ ਘੱਟ ਗੈਸ 'ਤੇ ਪਕਾਓ ਅਤੇ ਫਿਰ ਛਾਣ ਕੇ ਇਸ ਦਾ ਆਨੰਦ ਲਓ।
- ਜ਼ੁਕਾਮ ਹੋਣ 'ਤੇ ਤੁਸੀਂ ਪੁਦੀਨੇ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਹ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਹੈ, ਇਹ ਜ਼ੁਕਾਮ ਅਤੇ ਫਲੂ ਵਿੱਚ ਤੁਰੰਤ ਰਾਹਤ ਦਿੰਦਾ ਹੈ।
- ਜ਼ੁਕਾਮ ਜਾਂ ਕੁਝ ਗਲਤ ਖਾਣ ਨਾਲ ਪੇਟ 'ਚ ਕੋਈ ਸਮੱਸਿਆ ਹੈ ਤਾਂ ਪੁਦੀਨੇ ਦੀਆਂ ਪੱਤੀਆਂ ਦੀ ਚਾਹ ਪੀਓ। ਪਰ ਜੇਕਰ ਕਬਜ਼ ਅਤੇ ਬਦਹਜ਼ਮੀ ਵਰਗੀ ਸਮੱਸਿਆ ਹੈ ਤਾਂ 4-5 ਪੁਦੀਨੇ ਦੀਆਂ ਪੱਤੀਆਂ ਨੂੰ ਕਾਲੇ ਨਮਕ ਦੇ ਨਾਲ ਚਬਾ ਕੇ ਖਾਓ।
Check out below Health Tools-
Calculate Your Body Mass Index ( BMI )