Health Tips : ਕੀ ਤੁਹਾਡੇ ਵੀ ਹੱਥਾਂ-ਪੈਰਾਂ ਦੇ ਨਹੁੰਆਂ ਹੁੰਦੇ ਹਨ ਖਰਾਬ ਤਾਂ ਖਾਓ ਇਹ ਭੋਜਨ, ਰਹੋਗੇ ਸਿਹਤਮੰਦ
Food - ਪੋਸ਼ਕ ਤੱਤ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ। ਸਰੀਰ 'ਚ ਜਦੋਂ ਪੋਸ਼ਕ ਤੱਤਾਂ ਦੀ ਘਾਟ ਹੋਂ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਪੋਸ਼ਕ ਤੱਤਾਂ ਦੀ ਘਾਟ ਹੋਣ 'ਤੇ ਸਕਿੰਨ ਅਤੇ ਵਾਲ਼ਾਂ...
Health Tips - ਪੋਸ਼ਕ ਤੱਤ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ। ਸਰੀਰ 'ਚ ਜਦੋਂ ਪੋਸ਼ਕ ਤੱਤਾਂ ਦੀ ਘਾਟ ਹੋਂ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਪੋਸ਼ਕ ਤੱਤਾਂ ਦੀ ਘਾਟ ਹੋਣ 'ਤੇ ਸਕਿੰਨ ਅਤੇ ਵਾਲ਼ਾਂ 'ਤੇ ਇਸ ਦੇ ਲੱਛਣ ਸਭ ਤੋਂ ਪਹਿਲਾਂ ਦਿਖਾਈ ਦੇਣ ਲਗਦੇ ਹਨ। ਇਹ ਪੋਸ਼ਕ ਤੱਤ ਸਾਨੂੰ ਭੋਜਨ ਵਿੱਚੋਂ ਪ੍ਰਾਪਤ ਹੋ ਜਾਂਦੇ ਹਨ। ਸਾਨੂੰ ਉਰਜਾ ਦੇਣ ਵਾਲੇ ਭੋਜਨ ਨੂੰ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਸ਼ਾਮਿਲ ਕਰਨਾ ਚਾਹੀਦੇ ਹਨ।
ਇਸਤੋਂ ਇਲਾਵਾ ਵਿਟਾਮਿਨ-ਐਚ ਸਰੀਰ ਨੂੰ ਊਰਜਾਵਾਨ ਰੱਖਦਾ ਹੈ। ਗਰਭ ਅਵਸਥਾ 'ਚ ਵੀ ਵਿਟਾਮਿਨ-ਐਚ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਇਸਨੂੰ ਬਾਇਓਟਿਨ ਵੀ ਆਖਦੇ ਹਨ, ਜੋ ਸਾਡੇ ਹੱਥਾਂ-ਪੈਰਾਂ ਦੇ ਨਹੁੰਆਂ 'ਚ ਜੋ ਵਾਧਾ ਹੁੰਦਾ ਹੈ ਉਹ ਕੇਵਲ ਵਿਟਾਮਿਨ-ਐਚ ਕਰਕੇ ਹੁੰਦਾ ਹੈ। ਹੇਠ ਲਿਖੇ ਭੋਜਨ ਵਿੱਚ ਬਾਇਓਟਿਨ ਪਾਇਆ ਜਾਂਦਾ ਹੈ -
ਨਾਸ਼ਤੇ 'ਚ ਆਂਡੇ ਜ਼ਰੂਰ ਖਾਓ - ਆਂਡੇ ਦੀ ਜ਼ਰਦੀ 'ਚ ਬਾਇਓਟਿਨ ਹੁੰਦਾ ਹੈ ਤੇ ਇਹ ਪ੍ਰੋਟੀਨ ਅਤੇ ਹੋਰ ਵਿਟਾਮਿਨ ਤੇ ਖਣਿਜਾਂ ਦਾ ਇਕ ਚੰਗਾ ਸਰੋਤ ਵੀ ਹੁੰਦਾ ਹੈ। ਵਿਟਾਮਿਨ ਐੱਚ ਤੁਹਾਡੀ ਖੁਰਾਕ 'ਚ ਵੱਖ-ਵੱਖ ਤਰੀਕਿਆਂ ਨਾਲ ਆਂਡੇ ਲੈਣ ਨਾਲ ਸਪਲਾਈ ਹੁੰਦਾ ਹੈ। ਇਸਨੂੰ ਸਲਾਦ ਜਾਂ ਸੈਂਡਵਿਚ 'ਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
ਸੈਲਮਨ ਮੱਛੀ - ਸੈਲਮਨ 'ਚ ਵਿਟਾਮਿਨ-ਐਚ ਵੀ ਹੁੰਦਾ ਹੈ। ਇਹ ਪ੍ਰੋਟੀਨ ਤੇ ਹੋਰ ਵਿਟਾਮਿਨ ਦਾ ਵੀ ਚੰਗਾ ਸਰੋਤ ਹੈ। ਵਿਟਾਮਿਨ-ਐੱਚ ਦੀ ਪੂਰਤੀ ਲਈ ਤੁਹਾਨੂੰ ਆਪਣੀ ਖੁਰਾਕ 'ਚ ਸੈਲਮਨ ਮੱਛੀ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨੂੰ ਗਰਿੱਲ ਕਰਕੇ ਵੀ ਖਾਧਾ ਜਾ ਸਕਦਾ ਹੈ।
ਵਿਟਾਮਿਨ-ਐਚ ਦਾ ਵੀ ਚੰਗਾ ਸਰੋਤ ਹੈ ਬਾਦਾਮ - ਬਾਦਾਮ 'ਚ ਵਿਟਾਮਿਨ-ਐੱਚ ਕਾਫੀ ਮਾਤਰਾ 'ਚ ਹੁੰਦਾ ਹੈ ਜੋ ਵਾਲਾਂ ਦੇ ਵਾਧੇ 'ਚ ਕਾਫੀ ਯੋਗਦਾਨ ਪਾਉਂਦਾ ਹੈ। ਵਿਟਾਮਿਨ-ਐਚ ਹੋਰ ਵਿਟਾਮਿਨ ਦਾ ਵੀ ਚੰਗਾ ਸਰੋਤ ਹੈ। ਰੋਜ਼ਾਨਾ 5 ਤੋਂ 6 ਬਾਦਾਮ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਬਾਦਾਮ ਨੂੰ ਰਾਤ ਨੂੰ ਦੁੱਧ 'ਚ ਭਿਓ ਕੇ ਸਵੇਰੇ ਇਸ ਦਾ ਸੇਵਨ ਕਰਨ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।
ਸਵੀਟ ਪੋਟੈਟੋ - ਸ਼ਕਰਕੰਦੀ 'ਚ ਬਾਇਓਟਿਨ ਦੇ ਨਾਲ-ਨਾਲ ਫਾਈਬਰ, ਵਿਟਾਮਿਨ-ਏ ਤੇ ਪੋਟਾਸ਼ੀਅਮ ਹੁੰਦਾ ਹੈ। ਸ਼ਕਰਕੰਦੀ ਨੂੰ ਉਬਾਲ ਕੇ ਖਾਣ ਨਾਲ ਵਿਟਾਮਿਨ-ਐੱਚ ਦੀ ਪੂਰਤੀ ਹੁੰਦੀ ਹੈ। ਨਾਸ਼ਤੇ 'ਚ ਸ਼ਕਰਕੰਦੀ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।
Check out below Health Tools-
Calculate Your Body Mass Index ( BMI )