ਪੜਚੋਲ ਕਰੋ

Health News: ਖਾਣਾ ਖਾਂਦੇ ਸਮੇਂ ਦੇਖ ਰਹੇ ਹੋ ਟੀਵੀ ਜਾਂ ਫਿਰ ਚਲਾ ਰਹੇ ਹੋ ਫੋਨ ਤਾਂ ਹੋ ਜਾਓ ਸਾਵਧਾਨ! ਇਹ ਆਦਤ ਦਿੰਦੀ ਗੰਭੀਰ ਬਿਮਾਰੀਆਂ ਨੂੰ ਸੱਦਾ

Health News:ਟੈਕਨਾਲੋਜੀ ਦੇ ਇਸ ਯੁੱਗ ਵਿੱਚ ਸਾਡੇ ਜੀਵਨ ਵਿੱਚ ਗੈਜੇਟਸ ਦੀ ਮਹੱਤਤਾ ਵੱਧ ਗਈ ਹੈ। ਜਿਸ ਕਰਕੇ ਸਾਡੇ ਆਲੇ-ਦੁਆਲੇ ਕਈ ਤਰ੍ਹਾਂ ਦੇ ਸਮਾਰਟ ਯੰਤਰਾਂ ਰਹਿੰਦੇ ਹਾਂ। ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਕਈ ਵਾਰ ਸਾਡੇ ਹੱਥ ਵਿੱਚ ਮੋਬਾਈਲ

Snacking while watching TV or using mobile phone: ਟੈਕਨਾਲੋਜੀ ਦੇ ਇਸ ਯੁੱਗ ਵਿੱਚ ਸਾਡੇ ਜੀਵਨ ਵਿੱਚ ਗੈਜੇਟਸ ਦੀ ਮਹੱਤਤਾ ਵੱਧ ਗਈ ਹੈ। ਜਿਸ ਕਰਕੇ ਸਾਡੇ ਆਲੇ-ਦੁਆਲੇ ਕਈ ਤਰ੍ਹਾਂ ਦੇ ਸਮਾਰਟ ਯੰਤਰਾਂ ਰਹਿੰਦੇ ਹਾਂ। ਕਈ ਵਾਰ ਸਾਡੇ ਹੱਥ ਵਿੱਚ ਮੋਬਾਈਲ ਹੁੰਦਾ ਹੈ ਅਤੇ ਕਦੇ ਅਸੀਂ ਲੈਪਟਾਪ ਉੱਤੇ ਕੰਮ ਕਰ ਰਹੇ ਹੁੰਦੇ ਹਾਂ। ਕਈ ਵਾਰ ਅਸੀਂ ਟੀਵੀ ਦੇ ਸਾਹਮਣੇ ਬੈਠੇ ਹੁੰਦੇ ਹਾਂ। ਇਨ੍ਹਾਂ ਚੀਜ਼ਾਂ ਦਾ ਪ੍ਰਭਾਵ ਖਾਣ-ਪੀਣ ਦੀਆਂ ਆਦਤਾਂ ਤੱਕ ਪੈਂਦਾ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਲੋਕ ਖਾਣਾ ਖਾਂਦੇ ਸਮੇਂ ਗੱਲ ਵੀ ਨਹੀਂ ਕਰਦੇ ਸਨ। ਅੱਜ-ਕੱਲ੍ਹ ਜ਼ਿਆਦਾਤਰ ਲੋਕ ਟੀਵੀ, ਫ਼ੋਨ ਜਾਂ ਲੈਪਟਾਪ ਦੇਖੇ ਬਿਨਾਂ ਖਾਣਾ ਨਹੀਂ ਖਾਂਦੇ। ਇਹ ਨਾ ਸਿਰਫ਼ ਨੌਜਵਾਨਾਂ ਲਈ ਸਗੋਂ ਬੱਚਿਆਂ ਦੀ ਵੀ ਆਦਤ ਬਣ ਗਈ ਹੈ। ਇਹ ਆਦਤ ਸਾਨੂੰ ਬਿਮਾਰੀ ਦੇ ਰਾਹ ਉੱਤੇ ਲੈ ਜਾ ਰਹੀ ਹੈ।

ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ
ਬਹੁਤ ਸਾਰੇ ਲੋਕਾਂ ਨੂੰ ਨਾਸ਼ਤੇ, ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਦੌਰਾਨ ਵੀ ਆਪਣੇ ਫੋਨ ਦੀ ਵਰਤੋਂ ਕਰਨ ਜਾਂ ਟੀਵੀ ਦੇਖਣ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਵੀ ਟੀਵੀ, ਫ਼ੋਨ ਜਾਂ ਕੋਈ ਹੋਰ ਗੈਜੇਟ ਦੇਖਦੇ ਹੋਏ ਖਾਣਾ ਖਾਂਦੇ ਹੋ ਤਾਂ ਤੁਸੀਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਇਹ ਆਦਤ ਤੁਹਾਨੂੰ ਬਿਮਾਰ ਕਰ ਸਕਦੀ ਹੈ। ਇੰਟਰਨੈਸ਼ਨਲ ਜਰਨਲ ਆਫ ਕਮਿਊਨੀਕੇਸ਼ਨ ਐਂਡ ਹੈਲਥ ਦੀ ਰਿਪੋਰਟ ਮੁਤਾਬਕ ਟੀਵੀ ਜਾਂ ਮੋਬਾਈਲ ਦੇਖਦੇ ਹੋਏ ਖਾਣਾ ਖਾਂਦੇ ਸਮੇਂ ਤੁਹਾਡਾ ਧਿਆਨ ਭਟਕ ਜਾਂਦਾ ਹੈ। ਇਸ ਕਾਰਨ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।

ਹੋਰ ਪੜ੍ਹੋ : ਕੀ ਤੁਹਾਡੀ ਪਾਰਟਨਰ ਵੀ ਹੋ ਗਈ Reels ਦੀ ਆਦੀ? ਇਨ੍ਹਾਂ ਟਿਪਸ ਦੇ ਨਾਲ ਸੁਧਾਰੋ ਇਹ ਆਦਤ

ਮੋਟਾਪਾ
ਜਦੋਂ ਤੁਸੀਂ ਖਾਣਾ ਖਾਂਦੇ ਸਮੇਂ ਆਪਣੇ ਫ਼ੋਨ ਦੀ ਵਰਤੋਂ ਕਰਦੇ ਹੋ ਜਾਂ ਟੀਵੀ ਦੇਖਦੇ ਹੋ, ਤਾਂ ਤੁਹਾਡਾ ਪੂਰਾ ਧਿਆਨ ਫ਼ੋਨ ਜਾਂ ਟੀਵੀ 'ਤੇ ਰਹਿੰਦਾ ਹੈ। ਇਸ ਕਾਰਨ ਤੁਸੀਂ ਆਪਣੀ ਭੁੱਖ ਨਾਲੋਂ ਜ਼ਿਆਦਾ ਭੋਜਨ ਖਾਂਦੇ ਹੋ। ਅਜਿਹੇ 'ਚ ਜ਼ਿਆਦਾ ਖਾਣ ਨਾਲ ਮੋਟਾਪੇ ਦੀ ਸਮੱਸਿਆ ਵਧ ਸਕਦੀ ਹੈ। ਮੋਟਾਪਾ ਵਧਣ ਨਾਲ ਕਈ ਬਿਮਾਰੀਆਂ ਸਰੀਰ ਨੂੰ ਘੇਰ ਸਕਦੀਆਂ ਹਨ। ਇਸ ਲਈ ਖਾਣਾ ਖਾਂਦੇ ਸਮੇਂ ਗਲਤੀ ਨਾਲ ਵੀ ਫੋਨ ਦੀ ਵਰਤੋਂ ਨਾ ਕਰੋ।

ਸ਼ੂਗਰ
ਜੋ ਲੋਕ ਭੋਜਨ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਜਾਂ ਟੀਵੀ ਦੇਖਦੇ ਹਨ, ਉਨ੍ਹਾਂ ਨੂੰ ਸ਼ੂਗਰ ਦਾ ਖ਼ਤਰਾ ਹੋ ਸਕਦਾ ਹੈ। ਦਰਅਸਲ, ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਜਾਂ ਟੀਵੀ ਦੇਖਣਾ ਭੋਜਨ ਨੂੰ ਸਹੀ ਢੰਗ ਨਾਲ ਪ੍ਰੋਸੈਸ ਹੋਣ ਤੋਂ ਰੋਕਦਾ ਹੈ। ਤੁਸੀਂ ਜ਼ਿਆਦਾ ਭੋਜਨ ਖਾਂਦੇ ਹੋ। ਇਸ ਕਾਰਨ ਭਾਰ ਵਧਣ ਲੱਗਦਾ ਹੈ। ਅਜਿਹੇ 'ਚ ਮੈਟਾਬੋਲਿਜ਼ਮ ਹੌਲੀ ਹੋਣ ਕਾਰਨ ਡਾਇਬਟੀਜ਼ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।

ਪਾਚਨ ਪ੍ਰਣਾਲੀ ਪਰੇਸ਼ਾਨ
ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਕਰਨ ਜਾਂ ਟੀਵੀ ਦੇਖਣ 'ਤੇ ਧਿਆਨ ਦੇਣ ਕਾਰਨ ਭੋਜਨ ਨੂੰ ਚੰਗੀ ਤਰ੍ਹਾਂ ਚਬਾਇਆ ਨਹੀਂ ਜਾਂਦਾ ਅਤੇ ਸਿੱਧਾ ਨਿਗਲ ਜਾਂਦਾ ਹੈ। ਇਸ ਕਾਰਨ ਖਾਣਾ ਪਚਦਾ ਨਹੀਂ ਹੈ ਅਤੇ ਪਾਚਨ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਪੇਟ ਦਰਦ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਨਫੈਕਸ਼ਨ ਦਾ ਖਤਰਾ

ਅੱਜ ਕੱਲ੍ਹ ਅਸੀਂ ਹਰ ਥਾਂ ਆਪਣੇ ਨਾਲ ਫੋਨ ਨੂੰ ਜ਼ਰੂਰ ਰੱਖਦੇ ਹਾਂ। ਕਈ ਲੋਕ ਤਾਂ ਬਾਥਰੂਮ ਦੇ ਵਿੱਚ ਵੀ ਇਸ ਨੂੰ ਲੈ ਕੇ ਜਾਂਦੇ ਹਨ ਅਤੇ ਕਈ ਲੋਕ ਟੁਆਇਲਟ ਸੀਟ 'ਤੇ ਬੈਠ ਕੇ ਵੀ ਫੋਨ ਚਲਾਉਂਦੇ ਰਹਿੰਦੇ ਹਨ। ਤਾਂ ਤੁਸੀਂ ਸਮਝ ਹੀ ਗਏ ਹੋਣੇ ਫੋਨ ਉੱਤੇ ਕਿੰਨੀ ਤਰ੍ਹਾਂ ਦੇ ਕੀਟਾਣੂ, ਰੋਗਾਣੂ ਅਤੇ ਵਿਸ਼ਾਣੂ ਚਿਪਕੇ ਹੋ ਸਕਦੇ ਹਨ। ਅਤੇ ਜਦੋਂ ਅਸੀਂ ਭੋਜਨ ਦੇ ਨਾਲ ਮੋਬਾਈਲ ਦੀ ਵਰਤੋਂ ਕਰ ਰਿਹਾ ਹਾਂ ਤਾਂ ਇਹ ਸਾਡੇ ਭੋਜਨ ਦੇ ਨਾਲ ਸਰੀਰ ਦੇ ਅੰਦਰ ਜਾ ਰਹੇ ਹਨ। ਜਿਸ ਨਾਲ ਅਸੀਂ ਖੁਦ ਹੀ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਇਸ ਲਈ ਜਦੋਂ ਵੀ ਭੋਜਨ ਖਾਂਦੇ ਹੋ ਤਾਂ ਮੋਬਾਈਲ ਨੂੰ ਅਲੱਗ ਰੱਖ ਦਿਓ ਅਤੇ ਇਸ ਨੂੰ ਛੂਹਣ ਤੋਂ ਪ੍ਰਹੇਜ਼ ਕਰੋ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bank Holidays February:  ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
Bank Holidays February: ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
Advertisement
ABP Premium

ਵੀਡੀਓਜ਼

Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjhaਕੀ ਅੰਮ੍ਰਿਤਪਾਲ ਸਿੰਘ ਜਾ ਸਕੇਗਾ ਲੋਕ ਸਭਾ?Breaking News: America ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ|abp sanjhaਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holidays February:  ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
Bank Holidays February: ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ
Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ
Crime News: ਚੰਡੀਗੜ੍ਹ 'ਚ ਟ੍ਰੇਨਿੰਗ ਲੈ ਰਹੀ ਹਿਮਾਚਲ ਦੀ ਕੁੜੀ ਦਾ ਪੁਲਿਸ ਮੁਲਾਜ਼ਮ ਨੇ ਕਤਲ ਕਰ ਲਾਸ਼ ਭਾਖੜਾ 'ਚ ਸੁੱਟੀ, ਹੈਰਾਨ ਕਰ ਦੇਵੇਗੀ ਵਜ੍ਹਾ
Crime News: ਚੰਡੀਗੜ੍ਹ 'ਚ ਟ੍ਰੇਨਿੰਗ ਲੈ ਰਹੀ ਹਿਮਾਚਲ ਦੀ ਕੁੜੀ ਦਾ ਪੁਲਿਸ ਮੁਲਾਜ਼ਮ ਨੇ ਕਤਲ ਕਰ ਲਾਸ਼ ਭਾਖੜਾ 'ਚ ਸੁੱਟੀ, ਹੈਰਾਨ ਕਰ ਦੇਵੇਗੀ ਵਜ੍ਹਾ
Ola-Uber ਨੂੰ ਕੇਂਦਰ ਵੱਲੋਂ ਨੋਟਿਸ, ਪੁੱਛਿਆ- 'iPhone ਅਤੇ Android 'ਤੇ ਵੱਖਰੇ-ਵੱਖਰੇ ਕਿਰਾਏ ਕਿਉਂ ?'
Ola-Uber ਨੂੰ ਕੇਂਦਰ ਵੱਲੋਂ ਨੋਟਿਸ, ਪੁੱਛਿਆ- 'iPhone ਅਤੇ Android 'ਤੇ ਵੱਖਰੇ-ਵੱਖਰੇ ਕਿਰਾਏ ਕਿਉਂ ?'
ਐਵਰੈਸਟ 'ਤੇ ਚੜ੍ਹਨ ਵਾਲਿਆਂ ਲਈ ਅਹਿਮ ਖਬਰ! ਬੋਰੀਆਂ ਭਰ ਕੇ ਦੇਣੇ ਪੈਣੇ ਪੈਸੇ, ਨੇਪਾਲ ਸਰਕਾਰ ਨੇ ਵਧਾ ਕੇ ਲੱਖਾਂ 'ਚ ਕਰ ਦਿੱਤੀ ਫੀਸ
ਐਵਰੈਸਟ 'ਤੇ ਚੜ੍ਹਨ ਵਾਲਿਆਂ ਲਈ ਅਹਿਮ ਖਬਰ! ਬੋਰੀਆਂ ਭਰ ਕੇ ਦੇਣੇ ਪੈਣੇ ਪੈਸੇ, ਨੇਪਾਲ ਸਰਕਾਰ ਨੇ ਵਧਾ ਕੇ ਲੱਖਾਂ 'ਚ ਕਰ ਦਿੱਤੀ ਫੀਸ
Embed widget