(Source: ECI/ABP News/ABP Majha)
ਸਾਵਧਾਨ! ਤੁਸੀਂ ਸਰਦੀਆਂ 'ਚ ਘੱਟ ਪਾਣੀ ਪੀਂਦੇ ਹੋ ਤਾਂ ਕਰੋ ਇਹ ਕੰਮ, ਸਰੀਰ 'ਚ ਨਹੀਂ ਹੋਵੇਗੀ ਪਾਣੀ ਦੀ ਕਮੀ
ਬਲੱਡ ਪ੍ਰੈਸ਼ਰ ਰਹੇਗਾ ਕੰਟਰੋਲ 'ਚ- ਜੇਕਰ ਤੁਸੀਂ ਦਿਨ 'ਚ ਇਕ ਜਾਂ ਦੋ ਵਾਰ ਨਾਰੀਅਲ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹੇਗਾ। ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
Coconuts Benefits: ਸਰਦੀਆਂ 'ਚ ਪਿਆਸ ਬਹੁਤ ਘੱਟ ਲੱਗਦੀ ਹੈ, ਜਿਸ ਕਾਰਨ ਪਾਣੀ ਘੱਟ ਪੀਤਾ ਜਾਂਦਾ ਹੈ। ਘੱਟ ਪਾਣੀ ਪੀਣ ਨਾਲ ਸਰੀਰ 'ਚ ਹਾਈਡ੍ਰੇਸ਼ਨ ਦੀ ਸਮੱਸਿਆ ਹੋਣ ਲੱਗਦੀ ਹੈ। ਸਕਿਨ ਦਾ ਰੁੱਖਾਪਨ, ਜਲਣ ਤੇ ਲਾਲ ਹੋਣਾ ਪਾਣੀ ਦੀ ਕਮੀ ਕਾਰਨ ਹੁੰਦਾ ਹੈ। ਜੇ ਤੁਸੀਂ ਵੀ ਠੰਡ 'ਚ ਘੱਟ ਪਾਣੀ ਪੀਂਦੇ ਹੋ ਤਾਂ ਡਾਈਟ 'ਚ ਨਾਰੀਅਲ ਪਾਣੀ ਸ਼ਾਮਲ ਕਰੋ। ਨਾਰੀਅਲ ਪਾਣੀ ਸਭ ਤੋਂ ਵੱਧ ਸੁਰੱਖਿਅਤ ਤੇ ਬਿਨਾਂ ਮਿਲਾਵਟ ਵਾਲਾ ਤਰਲ ਹੈ। ਨਾਰੀਅਲ ਪਾਣੀ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਸਿਹਤ 'ਚ ਵੀ ਸੁਧਾਰ ਹੈ। ਦੱਸ ਦੇਈਏ ਕਿ ਨਾਰੀਅਲ ਪਾਣੀ ਪੀਣ ਨਾਲ ਇਮਊਨਿਟੀ ਵੱਧਦੀ ਹੈ ਤੇ ਲੀਵਰ ਵੀ ਤੰਦਰੁਸਤ ਰਹਿੰਦਾ ਹੈ।
ਨਾਰੀਅਲ ਪਾਣੀ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਪੀਣ ਨਾਲ ਸਾਡੇ ਸਰੀਰ 'ਚੋਂ ਕਈ ਤਰ੍ਹਾਂ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਨਾਰੀਅਲ ਪਾਣੀ ਵੀ ਕੋਰੋਨਾ ਤੋਂ ਬਚਣ ਲਈ ਕਾਰਗਰ ਸਾਬਤ ਹੋ ਰਿਹਾ ਹੈ। ਜਾਣੋ ਨਾਰੀਅਲ ਪਾਣੀ ਦੇ ਫਾਇਦੇ...
1- ਵਧਾਉਂਦਾ ਹੈ ਇਮਿਊਨਿਟੀ- ਨਾਰੀਅਲ ਪਾਣੀ ਪੀਣ ਨਾਲ ਸਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇੱਕ ਨਾਰੀਅਲ ਵਿੱਚ ਲਗਭਗ 600 ਮਿਲੀਗ੍ਰਾਮ ਪੋਟਾਸ਼ੀਅਮ ਪਾਇਆ ਜਾਂਦਾ ਹੈ। ਮਾਹਿਰਾਂ ਦੇ ਅਨੁਸਾਰ ਕੋਰੋਨਾ ਦੇ ਮਰੀਜ਼ਾਂ ਨੂੰ ਨਾਰੀਅਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਾਂ, ਇਸ ਗੱਲ ਦਾ ਧਿਆਨ ਰੱਖੋ ਕਿ ਨਾਰੀਅਲ ਪਾਣੀ ਆਮ ਤਾਪਮਾਨ 'ਤੇ ਹੀ ਹੋਣਾ ਚਾਹੀਦਾ ਹੈ।
2- ਬਲੱਡ ਪ੍ਰੈਸ਼ਰ ਰਹੇਗਾ ਕੰਟਰੋਲ 'ਚ- ਜੇਕਰ ਤੁਸੀਂ ਦਿਨ 'ਚ ਇਕ ਜਾਂ ਦੋ ਵਾਰ ਨਾਰੀਅਲ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹੇਗਾ। ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਨੌਰਮਲ ਰੱਖਣ ਵਿੱਚ ਮਦਦ ਕਰਦਾ ਹੈ।
3- ਦਿਲ ਲਈ ਫਾਇਦੇਮੰਦ- ਨਾਰੀਅਲ ਪਾਣੀ ਕੋਲੈਸਟ੍ਰੌਲ ਅਤੇ ਟ੍ਰਾਈ-ਗਲਾਈਸਰਾਈਡ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ਨੂੰ ਨਿਯਮਿਤ ਤੌਰ 'ਤੇ ਪੀਣ ਨਾਲ ਖੂਨ ਜੰਮਣ ਅਤੇ ਹਾਰਟ ਅਟੈਕ ਜਾਂ ਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ।
4- ਪਾਚਣ ਕਿਰਿਆ ਨੂੰ ਰੱਖਦਾ ਹੈ ਠੀਕ - ਕਰੋਨਾ ਦੇ ਨਵੇਂ ਲੱਛਣਾਂ ਵਿਚ ਦਸਤ ਭਾਵ ਉਲਟੀਆਂ ਵੀ ਸ਼ਾਮਲ ਹਨ। ਅਜਿਹੇ 'ਚ ਜੇਕਰ ਤੁਸੀਂ ਨਾਰੀਅਲ ਪਾਣੀ ਪੀਓਗੇ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਨਾਰੀਅਲ ਪਾਣੀ ਪੀਣ ਨਾਲ ਉਲਟੀ, ਦਸਤ, ਪੇਟ ਵਿੱਚ ਜਲਣ, ਅੰਤੜੀਆਂ ਦੀ ਸੋਜ ਅਤੇ ਅਲਸਰ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
Disclaimer : ਏਬੀਪੀ ਨਿਊਜ਼ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ : ਨਸ਼ਿਆਂ ਦੇ ਸਰਾਪ ਕਾਰਨ ਆਪਣੇ ਪੁੱਤਰ ਗਵਾ ਚੁੱਕੇ ਪਰਿਵਾਰ ਬਾਦਲਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ : ਸੀਐਮ ਚੰਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Check out below Health Tools-
Calculate Your Body Mass Index ( BMI )