Tiredness: ਸਵੇਰੇ ਉੱਠਦੇ ਹੀ ਸਰੀਰ ਟੁੱਟਿਆ-ਟੁੱਟਿਆ ਲੱਗਦਾ ਤਾਂ ਹੋ ਜਾਓ ਸਾਵਧਾਨ, 5 ਬੀਮਾਰੀਆਂ ਦਾ ਸੰਕੇਤ
Feeling Tired in Morning: ਜੇਕਰ ਤੁਹਾਨੂੰ ਸਲੀਪ ਡਿਸਆਰਡਰ ਹੈ ਤਾਂ ਸਵੇਰੇ ਉੱਠਦੇ ਹੀ ਥਕਾਵਟ ਮਹਿਸੂਸ ਕਰਨ ਲੱਗੋਗੇ। ਸਲੀਪ ਡਿਸਆਰਡਰ ਦੀਆਂ ਕਈ ਕਿਸਮਾਂ ਹਨ। ਸਲੀਪ ਡਿਸਆਰਡਰ ਕਾਰਨ ਨੀਂਦ ਪੂਰੀ ਨਹੀਂ ਹੁੰਦੀ, ਜਿਸ ਕਾਰਨ ਥਕਾਵਟ ਹੋ ਜਾਂਦੀ ਹੈ।
Feeling Tired in Morning: ਥਕਾਵਟ ਤੇ ਕਮਜ਼ੋਰੀ ਮਹਿਸੂਸ ਕਰਨਾ ਬਹੁਤ ਆਮ ਗੱਲ ਹੈ। ਜਦੋਂ ਤੁਸੀਂ ਕਿਸੇ ਖਾਸ ਦਿਨ ਜ਼ਿਆਦਾ ਕੰਮ ਕਰਦੇ ਹੋ, ਤਾਂ ਅਗਲੀ ਸਵੇਰ ਉੱਠਦੇ ਹੀ ਤੁਸੀਂ ਥੱਕੇ ਮਹਿਸੂਸ ਕਰ ਸਕਦੇ ਹੋ ਪਰ ਬਹੁਤ ਸਾਰੇ ਲੋਕ ਸਵੇਰੇ ਉੱਠਦੇ ਹੀ ਥੱਕੇ ਤੇ ਕਮਜ਼ੋਰ ਮਹਿਸੂਸ ਕਰਨ ਲੱਗਦੇ ਹਨ। ਇਸ ਸਥਿਤੀ ਨੂੰ ਡਾਕਟਰੀ ਭਾਸ਼ਾ ਵਿੱਚ ਡਾਇਸਟੋਨਿਆ ਕਿਹਾ ਜਾਂਦਾ ਹੈ।
ਦਰਅਸਲ ਇਸ ਦੌਰਾਨ ਵਿਅਕਤੀ ਨੂੰ ਸਵੇਰੇ ਬਿਸਤਰ ਤੋਂ ਉੱਠਣ 'ਚ ਦਿੱਕਤ ਹੁੰਦੀ ਹੈ। ਇਸ ਦੌਰਾਨ ਉਸ ਨੂੰ ਨੀਂਦ ਦੀ ਕਮੀ ਤੇ ਥਕਾਵਟ ਮਹਿਸੂਸ ਹੁੰਦੀ ਹੈ। ਜੇਕਰ ਤੁਸੀਂ ਵੀ ਰੋਜ਼ ਸਵੇਰੇ ਉੱਠਣ ਤੋਂ ਬਾਅਦ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਸ ਨਿਸ਼ਾਨੀ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਸੰਕੇਤ ਗੰਭੀਰ ਬਿਮਾਰੀਆਂ ਦਾ ਵੀ ਹੋ ਸਕਦਾ ਹੈ।
ਇਨ੍ਹਾਂ ਬਿਮਾਰੀਆਂ ਦਾ ਹੋ ਸਕਦਾ ਸੰਕੇਤ
1. ਸਲੀਪ ਡਿਸਆਰਡਰ
ਜੇਕਰ ਤੁਹਾਨੂੰ ਸਲੀਪ ਡਿਸਆਰਡਰ ਹੈ ਤਾਂ ਸਵੇਰੇ ਉੱਠਦੇ ਹੀ ਥਕਾਵਟ ਮਹਿਸੂਸ ਕਰਨ ਲੱਗੋਗੇ। ਸਲੀਪ ਡਿਸਆਰਡਰ ਦੀਆਂ ਕਈ ਕਿਸਮਾਂ ਹਨ। ਸਲੀਪ ਡਿਸਆਰਡਰ ਕਾਰਨ ਨੀਂਦ ਪੂਰੀ ਨਹੀਂ ਹੁੰਦੀ, ਜਿਸ ਕਾਰਨ ਥਕਾਵਟ ਹੋ ਜਾਂਦੀ ਹੈ। ਸਲੀਪ ਐਪਨੀਆ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
ਇਹ ਵੀ ਪੜ੍ਹੋ: Cancer : 50 ਸਾਲ ਤੋਂ ਘੱਟ ਹੈ ਉਮਰ ਤਾਂ ਸਾਵਧਾਨ! ਤੇਜ਼ੀ ਨਾਲ ਵੱਧ ਰਿਹਾ ਕੈਂਸਰ ਦਾ ਖ਼ਤਰਾ, ਹੈਰਾਨ ਕਰ ਦੇਵੇਗਾ ਨਵਾਂ ਅਧਿਐਨ
2. ਦਿਲ ਦੀਆਂ ਬਿਮਾਰੀਆਂ
ਸਵੇਰੇ ਉੱਠਦੇ ਹੀ ਥਕਾਵਟ ਮਹਿਸੂਸ ਹੋਣਾ ਵੀ ਦਿਲ ਦੀਆਂ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਜਦੋਂ ਕਿਸੇ ਵਿਅਕਤੀ ਨੂੰ ਦਿਲ ਦੀ ਕੋਈ ਬਿਮਾਰੀ ਹੁੰਦੀ ਹੈ, ਤਾਂ ਉਸ ਲਈ ਸਵੇਰੇ ਉੱਠਣਾ ਮੁਸ਼ਕਲ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ, ਉੱਚ ਕੋਲੇਸਟ੍ਰੋਲ ਜਾਂ ਕੋਈ ਹੋਰ ਦਿਲ ਦੀ ਬਿਮਾਰੀ ਥਕਾਵਟ ਦਾ ਕਾਰਨ ਬਣ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਸਵੇਰੇ ਹੀ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਆਪਣੇ ਦਿਲ ਦੀ ਜਾਂਚ ਜ਼ਰੂਰ ਕਰਵਾਓ।
3. ਕ੍ਰੋਨਿਕ ਫਟੀਗ ਸਿੰਡਰੋਮ
ਸਵੇਰ ਵੇਲੇ ਹੋਣ ਵਾਲੀ ਥਕਾਵਟ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ। ਜਦੋਂ ਤੁਹਾਨੂੰ 6 ਮਹੀਨਿਆਂ ਤੋਂ ਵੱਧ ਸਮੇਂ ਲਈ ਲਗਾਤਾਰ ਥਕਾਵਟ ਰਹਿੰਦੀ ਹੈ, ਤਾਂ ਇਸ ਨੂੰ ਕ੍ਰੋਨਿਕ ਫਟੀਗ ਕਿਹਾ ਜਾਂਦਾ ਹੈ। ਇਹ ਇੱਕ ਗੰਭੀਰ ਸਥਿਤੀ ਹੋ ਸਕਦੀ ਹੈ। ਤੁਹਾਨੂੰ ਕਦੇ ਵੀ ਇਸ ਨਿਸ਼ਾਨੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
4. ਡ੍ਰਿਪਰੈਸ਼ਨ
ਡ੍ਰਿਪਰੈਸ਼ਨ ਤੇ ਥਕਾਵਟ ਵਿਚਕਾਰ ਇੱਕ ਮਜ਼ਬੂਤ ਸਬੰਧ ਹੈ। ਦਰਅਸਲ, ਜਦੋਂ ਕੋਈ ਵਿਅਕਤੀ ਡ੍ਰਿਪਰੈਸ਼ਨ ਵਿੱਚ ਹੁੰਦਾ ਹੈ ਤਾਂ ਉਸ ਲਈ ਰਾਤ ਨੂੰ ਸੌਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਸ ਦੀ ਨੀਂਦ ਪੂਰੀ ਨਹੀਂ ਹੁੰਦੀ, ਜਿਸ ਕਾਰਨ ਉਹ ਸਵੇਰੇ ਉੱਠਣ ਵੇਲੇ ਥਕਾਵਟ ਮਹਿਸੂਸ ਕਰ ਸਕਦਾ ਹੈ। ਜੇਕਰ ਤੁਸੀਂ ਡ੍ਰਿਪਰੈਸ਼ਨ ਜਾਂ ਤਣਾਅ ਵਿੱਚ ਰਹਿੰਦੇ ਹੋ, ਤਾਂ ਇਸ ਤੋਂ ਬਚਣ ਲਈ ਰੋਜ਼ਾਨਾ ਸਵੇਰੇ ਯੋਗਾ ਤੇ ਧਿਆਨ ਕਰੋ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।
5. ਥਾਇਰਾਇਡ ਡਿਸਆਰਡਰ
ਥਾਇਰਾਇਡ ਦਾ ਮਰੀਜ਼ ਸਵੇਰੇ ਉੱਠਦੇ ਹੀ ਥਕਾਵਟ ਮਹਿਸੂਸ ਕਰਨ ਲੱਗਦਾ ਹੈ। ਖਾਸ ਤੌਰ 'ਤੇ, ਜਿਨ੍ਹਾਂ ਲੋਕਾਂ ਨੂੰ ਹਾਈਪੋਥਾਈਰੋਡਿਜ਼ਮ ਹੈ, ਉਨ੍ਹਾਂ ਨੂੰ ਜ਼ਿਆਦਾ ਥਕਾਵਟ ਹੁੰਦੀ ਹੈ। ਜੇਕਰ ਥਾਇਰਾਈਡ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਵਿੱਚ ਥਕਾਵਟ ਤੇ ਕਮਜ਼ੋਰੀ ਆ ਸਕਦੀ ਹੈ।
ਇਹ ਵੀ ਪੜ੍ਹੋ: Health Tips: ਵਧਦੀ ਉਮਰ ਨੂੰ ਲਾਉਣੀ ਬ੍ਰੇਕ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ 'ਚ ਮਿਲਾ ਲਵੋ ਇਹ ਚੀਜ਼
Check out below Health Tools-
Calculate Your Body Mass Index ( BMI )