ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੀਓ ਖ਼ੂਬ ਪਾਣੀ, ਪਰ ਇੱਕ ਦਿਨ 'ਚ ਕਿੰਨਾ ਪਾਣੀ ਪੀਣਾ ਚਾਹੀਦੈ?
ਪਾਣੀ ਸਰੀਰ ਲਈ ਇਸ ਲਈ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਦਾ ਹੈ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ?
Health Care Tips : ਸਿਹਤ ਮਾਹਿਰ ਹੋਵੇ ਜਾਂ ਜਿਮ ਟ੍ਰੇਨਰ, ਸਭ ਤੋਂ ਪਹਿਲਾਂ ਭਾਰ ਘੱਟ ਕਰਦੇ ਸਮੇਂ ਦੋ ਸ਼ਰਤਾਂ ਜ਼ਰੂਰ ਰੱਖਦੇ ਹਨ। ਇੱਕ ਇਹ ਕਿ ਤੁਹਾਨੂੰ ਰੋਜ਼ਾਨਾ ਵਰਕਆਊਟ ਕਰਨਾ ਕਰਨਾ ਹੈ ਅਤੇ ਦੂਜਾ ਇਹ ਕਿ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਹੈ। ਪਰ ਕੀ ਪਾਣੀ ਪੀਣ ਨਾਲ ਵਾਕਈ ਭਾਰ ਘਟਦਾ ਹੈ? ਪਾਣੀ ਸਰੀਰ ਲਈ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੀ ਗੰਦਗੀ ਨੂੰ ਬਾਹਰ ਕੱਢ ਕੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਵਾਕਈ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ?
ਪਾਣੀ ਪੀਣ ਨਾਲ ਕੀ ਸੱਚੀ ਭਾਰ ਘੱਟ ਹੁੰਦਾ ਹੈ?
ਜਿਵੇਂ ਕਿ ਤੁਸੀਂ ਜਾਣਦੇ ਹੋ, ਜੇ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਹਤਮੰਦ ਖੁਰਾਕ ਦੇ ਨਾਲ-ਨਾਲ ਰੋਜ਼ਾਨਾ ਕਸਰਤ ਕਰਨੀ ਪਵੇਗੀ, 6-8 ਘੰਟੇ ਦੀ ਨੀਂਦ ਲੈਣੀ ਪਵੇਗੀ। ਬਹੁਤ ਸਾਰਾ ਪਾਣੀ ਪੀਣਾ ਪੈਂਦਾ ਹੈ। ਇਨ੍ਹਾਂ ਸਾਰੇ ਤਰੀਕਿਆਂ ਦੇ ਮੁਕਾਬਲੇ ਪਾਣੀ ਪੀਣਾ ਸਭ ਤੋਂ ਆਸਾਨ ਤਰੀਕਾ ਹੈ। ਹਰ ਰੋਜ਼ ਸਹੀ ਮਾਤਰਾ ਵਿੱਚ ਪਾਣੀ ਪੀਓ, ਇਸ ਨਾਲ ਤੁਹਾਡਾ ਮੈਟਾਬੋਲਿਜ਼ਮ ਰੇਟ ਵਧੇਗਾ, ਜੇ ਤੁਹਾਨੂੰ ਭੁੱਖ ਘੱਟ ਲੱਗੇਗੀ ਤਾਂ ਸਰੀਰ ਦੀ ਚਰਬੀ ਆਪਣੇ-ਆਪ ਘੱਟ ਜਾਵੇਗੀ।
ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦਾ ਹੈ?
ਇਨਸਾਨ ਦੇ ਸਰੀਰ ਦੇ ਹਿਸਾਬ ਨਾਲ ਪਾਣੀ ਦੀ ਜ਼ਰੂਰਤ ਹੋ ਸਕਦੀ ਹੈ। ਜਿਵੇਂ ਜਿਸ ਦਾ ਸਰੀਰ ਉਹ ਉਸੇ ਹਿਸਾਬ ਨਾਲ ਪਾਣੀ ਪੀਵੇਗਾ। ਨਾਲ ਹੀ, ਸਰੀਰਕ ਗਤੀਵਿਧੀ ਅਤੇ Health Condition 'ਤੇ ਨਿਰਭਰ ਕਰਦਾ ਹੈ ਕਿ ਕੌਣ ਕਿੰਨਾ ਪਾਣੀ ਪੀ ਸਕਦਾ ਹੈ। ਵੈਸੇ ਤਾਂ ਹਰ ਕਿਸੇ ਨੂੰ ਹਰ ਰੋਜ਼ 2 ਲੀਟਰ ਪਾਣੀ ਪੀਣਾ ਚਾਹੀਦਾ ਹੈ। ਹਾਲਾਂਕਿ ਕਈ ਲੋਕ 4 ਲੀਟਰ ਪਾਣੀ ਵੀ ਪੀਂਦੇ ਹਨ।
ਜ਼ਿਆਦਾ ਪਾਣੀ ਪੀਣ ਦੇ ਵੀ ਨੁਕਸਾਨ
ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਕਿਸੇ ਲਈ ਨੁਕਸਾਨਦੇਹ ਹੋ ਸਕਦੀ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਮਨੁੱਖੀ ਸਰੀਰ 66 ਫੀਸਦੀ ਪਾਣੀ ਨਾਲ ਬਣਿਆ ਹੁੰਦਾ ਹੈ। ਅਜਿਹੇ 'ਚ ਜੇ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਸਰੀਰ 'ਚ ਨਮਕ ਦੀ ਮਾਤਰਾ ਦਾ ਸੰਤੁਲਨ ਵਿਗੜ ਜਾਵੇਗਾ ਤੇ ਇਸ ਨਾਲ ਉਲਟੀਆਂ ਅਤੇ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਭਾਰ ਘਟਾਉਣ ਲਈ ਕਿੰਨਾ ਪੀਣਾ ਚਾਹੀਦੈ ਪਾਣੀ
ਜੇ ਤੁਸੀਂ ਸਾਧਾਰਨ ਮਾਹੌਲ ਵਿੱਚ ਹੋ ਤਾਂ ਤੁਹਾਨੂੰ ਹਰ ਰੋਜ਼ 2.3 ਲੀਟਰ ਪਾਣੀ ਪੀਣਾ ਚਾਹੀਦਾ ਹੈ।
ਜੇ ਤੁਸੀਂ ਕਸਰਤ ਕਰਦੇ ਹੋ ਤਾਂ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ। ਨਾਲ ਹੀ, ਤੁਸੀਂ ਕਸਰਤ ਦੇ ਵਿਚਕਾਰ ਪਾਣੀ ਪੀ ਸਕਦੇ ਹੋ। ਇਸ ਨਾਲ ਤੁਸੀਂ ਪੂਰੇ ਦਿਨ ਖ਼ੁਦ ਨੂੰ ਹਾਈਡਰੇਟ ਰੱਖ ਸਕਦੇ ਹੋ।
Disclaimer: ਇਸ ਲੇਖ ਵਿਚ ਦੱਸੇ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )