ਜੇਕਰ ਤੁਹਾਨੂੰ ਰਾਤ ਨੂੰ ਨਹੀਂ ਆਉਂਦੀ ਸੁਕੂਨ ਦੀ ਨੀਂਦ, ਤਾਂ ਟ੍ਰਾਈ ਕਰੋ ਇਹ ਉਪਾਅ
ਚੰਗੀ ਨੀਂਦ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਂਦੀ ਹੈ ਅਤੇ ਨਾਲ ਹੀ ਤੁਹਾਡੇ ਮੂਡ ਅਤੇ ਮੈਟਾਬੋਲਿਜ਼ਮ ਨੂੰ ਨਿਯੰਤ੍ਰਿਤ ਕਰਦੀ ਹੈ ਅਤੇ ਦਿਨ ਭਰ ਤੁਹਾਡੀਆਂ ਭਾਵਨਾਵਾਂ ਨੂੰ ਸੰਤੁਲਿਤ ਕਰਦੀ ਹੈ।
ਹਫ਼ਤੇ ਜਾਂ ਮਹੀਨੇ ਵਿੱਚ ਘੱਟੋ-ਘੱਟ ਇੱਕ ਦਿਨ ਕਈ ਕਾਰਨਾਂ ਕਰਕੇ ਸਾਡੀ ਨੀਂਦ ਖਰਾਬ ਹੁੰਦੀ ਹੈ। ਲਾਈਫਸਟਾਈਲ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਕਰਨ ਨਾਲ ਚੰਗੀ ਨੀਂਦ ਆਉਣ ਵਿੱਚ ਮਦਦ ਕਰੇਗਾ। ਹਾਲਾਂਕਿ, ਲੋੜੀਂਦੀ ਨੀਂਦ ਦੀ ਘਾਟ ਯਕੀਨੀ ਤੌਰ 'ਤੇ ਸਾਡੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਭਾਵਿਤ ਕਰਦੀ ਹੈ। ਪਰ ਮਾਹਰਾਂ ਦੇ ਅਨੁਸਾਰ ਆਰਾਮਦਾਇਕ ਸਰੀਰ ਵਧੇਰੇ ਲਾਭਕਾਰੀ ਹੁੰਦਾ ਹੈ ਅਤੇ ਜੀਵਨ ਪ੍ਰਤੀ ਵਧੇਰੇ ਸਕਾਰਾਤਮਕ ਨਜ਼ਰੀਆ ਰੱਖਦਾ ਹੈ। ਨੀਂਦ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਂਦੀ ਹੈ ਅਤੇ ਨਾਲ ਹੀ ਮੂਡ ਅਤੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਕੇ ਦਿਨ ਭਰ ਤੁਹਾਡੀਆਂ ਭਾਵਨਾਵਾਂ ਨੂੰ ਸੰਤੁਲਿਤ ਕਰਦੀ ਹੈ। ਇਹ ਦਿਮਾਗ ਨੂੰ ਤੇਜ਼ ਕਰਦੀ ਹੈ ਅਤੇ ਲੰਬੀ ਉਮਰ ਨੂੰ ਉਤਸ਼ਾਹਿਤ ਕਰਦੀ ਹੈ।
ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਨੂੰ ਵੀ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ ਜਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਤੇ ਸਟ੍ਰੈਸ ਕਰਕੇ ਤੁਹਾਡੀ ਨੀਂਦ ਖਰਾਬ ਹੁੰਦੀ ਹੈ ਤਾਂ ਤੁਸੀਂ ਇਹ ਟਿਪਸ ਟ੍ਰਾਈ ਕਰੋ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ ਅਤੇ ਤੁਹਾਡਾ ਸਰੀਰ ਵੀ ਸਿਹਤਮੰਦ ਰਹੇਗਾ।
ਸੌਣ ਦਾ ਸਮਾਂ ਤੈਅ ਕਰੋ
ਮਾਹਰਾਂ ਦੀ ਸਲਾਹ ਹੈ ਕਿ ਸਾਨੂੰ ਆਪਣੇ ਸੌਣ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਛੁੱਟੀ ਵਾਲੇ ਦਿਨ ਵੀ ਇਸ ਸ਼ੈਡਿਊਲ ਦੀ ਪਾਲਣਾ ਕਰਨੀ ਹੋਵੇਗੀ। ਉੱਥੇ ਹੀ ਤੁਹਾਨੂੰ ਰੋਜ਼ਾਨਾ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੇ ਸੌਣ ਅਤੇ ਉੱਠਣ ਦਾ ਸਮਾਂ ਤੈਅ ਹੋ ਜਾਵੇਗਾ। ਜਿਸ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆਵੇਗੀ।
ਸੌਣ ਤੋਂ ਪਹਿਲਾਂ ਨਹਾਓ
ਸੌਣ ਤੋਂ ਪਹਿਲਾਂ ਨਹਾਉਣ ਦੇ ਕਈ ਫਾਇਦੇ ਹਨ। ਸਰਦੀਆਂ 'ਚ ਰਾਤ ਨੂੰ ਨਹਾਉਣ 'ਚ ਕੁਝ ਪਰੇਸ਼ਾਨੀ ਆਉਂਦੀ ਹੈ ਪਰ ਗਰਮੀਆਂ 'ਚ ਸੌਣ ਤੋਂ ਪਹਿਲਾਂ ਸਾਧਾਰਨ ਪਾਣੀ ਨਾਲ ਨਹਾਉਣਾ ਨੀਂਦ ਲਈ ਫਾਇਦੇਮੰਦ ਹੁੰਦਾ ਹੈ। ਨਹਾਉਣ ਤੋਂ ਬਾਅਦ ਸਰੀਰ ਥੋੜ੍ਹਾ ਤਰੋ-ਤਾਜ਼ਾ ਮਹਿਸੂਸ ਕਰਦਾ ਹੈ। ਜੇਕਰ ਨਹਾਉਣਾ ਸੰਭਵ ਨਹੀਂ ਹੈ, ਤਾਂ ਆਪਣੇ ਹੱਥ-ਪੈਰ ਧੋਵੋ ਅਤੇ ਸੌਣ ਜਾਓ।
ਸਹੀ ਸਿਰਹਾਣਾ ਚੁਣੋ
ਚੰਗੀ ਨੀਂਦ ਲਈ ਤੁਹਾਡੇ ਸਿਰਹਾਣੇ ਦਾ ਆਰਾਮਦਾਇਕ ਹੋਣਾ ਜ਼ਰੂਰੀ ਹੈ। ਤੁਹਾਡੇ ਸਿਰਹਾਣੇ ਨੂੰ ਸਿਰ, ਗਰਦਨ ਅਤੇ ਕੰਨਾਂ ਦੇ ਨਾਲ-ਨਾਲ ਮੋਢਿਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਇੱਕ ਗੱਦੀ ਚੁਣੋ ਜੋ ਨਰਮ ਅਤੇ ਸਹਾਇਕ ਹੋਵੇ। ਨੈਸ਼ਨਲ ਸਲੀਪ ਫਾਊਂਡੇਸ਼ਨ ਦੁਆਰਾ ਕਰਵਾਏ ਗਏ ਇੱਕ ਅਧਿਐਨ ਦੇ ਅਨੁਸਾਰ, ਇੱਕ ਆਰਾਮਦਾਇਕ ਸਿਰਹਾਣੇ ਦੀ ਵਰਤੋਂ ਕਰਨ ਨਾਲ ਦਸ ਵਿੱਚੋਂ ਸੱਤ ਲੋਕਾਂ ਨੂੰ ਜਲਦੀ ਸੌਣ ਅਤੇ ਚੰਗੀ ਨੀਂਦ ਲੈਣ ਵਿੱਚ ਮਦਦ ਮਿਲਦੀ ਹੈ।
ਦਿਨ ਵਿੱਚ ਸੌਣ ਤੋਂ ਬਚੋ
ਰਾਤ ਨੂੰ ਚੰਗੀ ਨੀਂਦ ਲੈਣ ਲਈ ਤੁਹਾਨੂੰ ਦਿਨ ਵਿਚ ਸੌਣ ਤੋਂ ਬਚਣਾ ਚਾਹੀਦਾ ਹੈ। ਦੂਜੇ ਪਾਸੇ, ਜੇਕਰ ਤੁਸੀਂ ਦਿਨ ਵਿੱਚ ਸੌਂਦੇ ਹੋ ਤਾਂ ਵੀ 1 ਘੰਟੇ ਤੋਂ ਵੱਧ ਨੀਂਦ ਨਾ ਲਓ। ਦਰਅਸਲ, ਦਿਨ ਵੇਲੇ ਸੌਣਾ ਰਾਤ ਦੀ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਤੁਸੀਂ ਦਿਨ 'ਚ ਸੌਂਦੇ ਹੋ ਤਾਂ ਰਾਤ ਨੂੰ ਸਮੇਂ 'ਤੇ ਨੀਂਦ ਨਹੀਂ ਆਉਂਦੀ।
ਇਹ ਵੀ ਪੜ੍ਹੋ: Healthiest Fruits: ਕੈਂਸਰ ਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਤੋਂ ਬਚਾਉਂਦੇ ਨੇ ਇਹ 10 ਸੁਪਰਫੂਡ, ਜਾਣੋ ਇਨ੍ਹਾਂ ਦੇ ਨਾਂ
ਸੌਣ ਤੋਂ ਪਹਿਲਾਂ ਬੰਦ ਕਰ ਦਿਓ ਟੀਵੀ
ਸੌਣ ਤੋਂ 1 ਘੰਟਾ ਪਹਿਲਾਂ ਮੋਬਾਈਲ ਜਾਂ ਟੀਵੀ ਬੰਦ ਕਰ ਦਿਓ। ਦਰਅਸਲ, ਸੌਣ ਤੋਂ ਠੀਕ ਪਹਿਲਾਂ ਫ਼ੋਨ ਜਾਂ ਟੀਵੀ ਦੇਖਣ ਨਾਲ ਦਿਮਾਗ਼ ਜ਼ਿਆਦਾ ਸਰਗਰਮ ਰਹਿੰਦਾ ਹੈ ਅਤੇ ਨੀਂਦ ਦੇਰ ਨਾਲ ਆਉਂਦੀ ਹੈ। ਕਈ ਵਾਰ ਜਿਸ ਵੀਡੀਓ ਜਾਂ ਪ੍ਰੋਗਰਾਮ ਨੂੰ ਤੁਸੀਂ ਦੇਖ ਰਹੇ ਹੋ, ਉਸ ਦਾ ਵੀ ਮਨ 'ਤੇ ਅਸਰ ਪੈਂਦਾ ਹੈ ਅਤੇ ਨੀਂਦ ਆਉਣੀ ਔਖੀ ਹੋ ਜਾਂਦੀ ਹੈ।
ਦੇਰ ਰਾਤ ਨੂੰ ਖਾਣ ਤੋਂ ਪਰਹੇਜ਼ ਕਰੋ
ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਰਾਤ ਨੂੰ ਕੀ ਖਾਂਦੇ ਹਾਂ ਕਿਉਂਕਿ ਇਹ ਸਾਡੀ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਤੋਂ ਇਲਾਵਾ, ਸੌਣ ਤੋਂ 2-3 ਘੰਟੇ ਪਹਿਲਾਂ ਭੋਜਨ ਕਰੋ ਤਾਂ ਜੋ ਤੁਹਾਡਾ ਸਰੀਰ ਭੋਜਨ ਨੂੰ ਪੂਰੀ ਤਰ੍ਹਾਂ ਹਜ਼ਮ ਕਰ ਸਕੇ।
ਸੌਣ ਤੋਂ ਪਹਿਲਾਂ ਥੋੜਾ ਆਰਾਮ ਕਰੋ
ਗਰਮ ਪਾਣੀ ਨਾਲ ਨਹਾਓ, ਸ਼ਾਂਤ ਸੰਗੀਤ ਸੁਣੋ ਜਾਂ ਮਨ-ਅਤੇ ਸਰੀਰ ਨੂੰ ਆਰਾਮ ਦੇਣ ਵਾਲੀਆਂ ਕਸਰਤਾਂ ਕਰੋ। ਤੁਹਾਡਾ ਡਾਕਟਰ ਤੁਹਾਨੂੰ ਅਜਿਹੀ ਸਲਾਹ ਦੇ ਸਕਦਾ ਹੈ, ਜਿਸ ਨੂੰ ਸੁਣ ਕੇ ਤੁਹਾਡੀ ਥਕਾਵਟ ਦੂਰ ਹੋ ਜਾਵੇਗੀ ਅਤੇ ਤੁਸੀਂ ਆਰਾਮ ਮਹਿਸੂਸ ਕਰੋਗੇ।
ਇਹ ਵੀ ਪੜ੍ਹੋ: ਕੀ ਸੌਣ ਵੇਲੇ ਤੁਹਾਡੇ ਪੈਰਾਂ ਵਿੱਚ ਵੀ ਹੁੰਦਾ ਬਰਦਾਸ਼ ਨਾ ਕਰਨ ਵਾਲਾ ਦਰਦ? ਜਾਣੋ ਇਸ ਦਾ ਘਰੇਲੂ ਉਪਾਅ ਤੇ ਇਲਾਜ
Check out below Health Tools-
Calculate Your Body Mass Index ( BMI )