Health Tips: ਗਰਭ ਅਵਸਥਾ ਦੌਰਾਨ ਵਧਿਆ ਹੋਇਆ ਕੋਲੈਸਟ੍ਰੋਲ ਪਹੁੰਚਾ ਸਕਦੈ ਹੋਣ ਵਾਲੇ ਬੱਚੇ ਨੂੰ ਨੁਕਸਾਨ, ਹੋ ਸਕਦੀਆਂ ਇਹ ਬਿਮਾਰੀਆਂ
Increased cholesterol: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜੇਕਰ ਇਸ ਦੌਰਾਨ ਕੋਈ ਸਿਹਤ ਸਮੱਸਿਆ ਆਉਂਦੀ ਹੈ ਤਾਂ ਅਣਜੰਮੇ ਬੱਚੇ ਦੀ ਸਿਹਤ 'ਤੇ ਵੀ ਅਸਰ ਪੈ ਸਕਦਾ ਹੈ।
Health Care News: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜੇਕਰ ਇਸ ਦੌਰਾਨ ਕੋਈ ਸਿਹਤ ਸਮੱਸਿਆ ਆਉਂਦੀ ਹੈ ਤਾਂ ਅਣਜੰਮੇ ਬੱਚੇ ਦੀ ਸਿਹਤ (health of the unborn child) 'ਤੇ ਵੀ ਅਸਰ ਪੈ ਸਕਦਾ ਹੈ। ਗਰਭ ਅਵਸਥਾ ਦੌਰਾਨ ਔਰਤਾਂ 'ਚ ਅਨੀਮੀਆ, ਡਾਇਬਟੀਜ਼ ਅਤੇ ਹਾਈ ਬੀਪੀ ਦੀ ਸਮੱਸਿਆ ਕਾਫੀ ਆਮ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਰਭ ਅਵਸਥਾ ਦੌਰਾਨ (During pregnancy) ਔਰਤਾਂ 'ਚ ਕੋਲੈਸਟ੍ਰੋਲ (cholesterol ) ਵੀ ਵੱਧ ਜਾਂਦਾ ਹੈ।
ਜੇਕਰ ਸਮੇਂ ਸਿਰ ਇਸ 'ਤੇ ਕਾਬੂ ਨਾ ਪਾਇਆ ਜਾਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਕਾਰਨ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ ਰਹਿੰਦਾ ਹੈ। ਅਜਿਹੇ 'ਚ ਡਾਕਟਰ ਸਲਾਹ ਦਿੰਦੇ ਹਨ ਕਿ ਗਰਭ ਅਵਸਥਾ ਦੌਰਾਨ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।
ਹੋਰ ਪੜ੍ਹੋ : ਜ਼ਿਆਦਾ ਉਬਲੀ ਚਾਹ ਬਣ ਸਕਦੀ 'ਜ਼ਹਿਰ', ਪੀਣ ਤੋਂ ਬਚੋ ਨਹੀਂ ਤਾਂ...
ਆਓ ਪਹਿਲਾਂ ਜਾਣਦੇ ਹਾਂ ਕਿ ਗਰਭ ਅਵਸਥਾ ਦੌਰਾਨ ਔਰਤਾਂ ਵਿੱਚ ਕੋਲੈਸਟ੍ਰੋਲ ਵੱਧਣ ਦੇ ਕੀ ਲੱਛਣ ਹੁੰਦੇ ਹਨ। ਦਿੱਲੀ ਦੇ ਸੀਨੀਅਰ ਡਾਕਟਰ ਅਜੇ ਕੁਮਾਰ ਦਾ ਕਹਿਣਾ ਹੈ ਕਿ ਗਰਭ ਅਵਸਥਾ ਦੌਰਾਨ ਕੋਲੈਸਟ੍ਰੋਲ ਵਧਣ ਕਾਰਨ ਔਰਤਾਂ ਨੂੰ ਥਕਾਵਟ ਤੋਂ ਲੈ ਕੇ ਛਾਤੀ ਦੇ ਦਰਦ ਤੱਕ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਔਰਤਾਂ ਗਰਭ ਅਵਸਥਾ ਦੇ ਦੌਰਾਨ ਬਹੁਤ ਜ਼ਿਆਦਾ ਉਲਟੀਆਂ ਕਰਦੀਆਂ ਹਨ, ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਇਹ ਉੱਚ ਕੋਲੈਸਟ੍ਰੋਲ ਦਾ ਲੱਛਣ ਹੋਵੇ, ਪਰ ਜੇਕਰ ਇਹ ਸਮੱਸਿਆ ਬਣੀ ਰਹਿੰਦੀ ਹੈ ਤਾਂ ਇਹ ਖਰਾਬ ਕੋਲੈਸਟ੍ਰੋਲ ਦਾ ਲੱਛਣ ਹੋ ਸਕਦਾ ਹੈ।
ਜੇਕਰ ਕਿਸੇ ਔਰਤ 'ਚ ਇਹ ਲੱਛਣ ਨਜ਼ਰ ਆ ਰਹੇ ਹਨ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਬੱਚੇ ਲਈ ਵੀ ਖ਼ਤਰਨਾਕ
ਏਮਜ਼ ਦੇ ਬੱਚਿਆਂ ਦੇ ਮਾਹਿਰ ਡਾਕਟਰ ਰਾਕੇਸ਼ ਕੁਮਾਰ ਬਾਗੜੀ ਦਾ ਕਹਿਣਾ ਹੈ ਕਿ ਜੇਕਰ ਗਰਭ ਅਵਸਥਾ ਦੌਰਾਨ ਵਧੇ ਹੋਏ ਕੋਲੈਸਟ੍ਰੋਲ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਇਨ੍ਹਾਂ ਦੋਵਾਂ ਸਮੱਸਿਆਵਾਂ ਦਾ ਖਤਰਾ ਬਣਿਆ ਰਹਿੰਦਾ ਹੈ।
ਘੱਟ ਵਜ਼ਨ: ਗਰਭ ਅਵਸਥਾ ਦੌਰਾਨ ਕੋਲੈਸਟ੍ਰੋਲ ਵਧਣ ਦੀ ਸਮੱਸਿਆ ਹੁੰਦੀ ਹੈ। ਜੇਕਰ ਮਾੜੇ ਕੋਲੈਸਟ੍ਰੋਲ ਦਾ ਪੱਧਰ ਵੱਧ ਜਾਂਦਾ ਹੈ ਤਾਂ ਪੈਦਾ ਹੋਣ ਵਾਲੇ ਬੱਚੇ ਦਾ ਭਾਰ ਘੱਟ ਹੋ ਸਕਦਾ ਹੈ।
ਦਿਲ ਦੀ ਸਿਹਤ: ਡਾਕਟਰ ਰਾਕੇਸ਼ ਦਾ ਕਹਿਣਾ ਹੈ ਕਿ ਜੇਕਰ ਗਰਭ ਅਵਸਥਾ ਦੌਰਾਨ ਮਾੜੇ ਕੋਲੈਸਟ੍ਰੋਲ ਦਾ ਪੱਧਰ ਲਗਾਤਾਰ 100 ਤੋਂ ਵੱਧ ਰਹਿੰਦਾ ਹੈ ਤਾਂ ਇਹ ਬੱਚੇ ਦੇ ਦਿਲ ਦੀ ਸਿਹਤ ਲਈ ਘਾਤਕ ਹੋ ਸਕਦਾ ਹੈ। ਇਸ ਕਾਰਨ ਬੱਚੇ ਨੂੰ ਦਿਲ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ।
Check out below Health Tools-
Calculate Your Body Mass Index ( BMI )